ਸੋਮਵਾਰ ਨੂੰ ਉੱਲਝਣ ਨਾ ਬਣਨ ਦਿਓ
ਆਮ ਲੋਕਾਂ ਲਈ ਤਾਂ ਸੋਮਵਾਰ ਕੋਈ ਉੱਲਝਣ ਨਹੀਂ ਹੁੰਦੀ ਉਨ੍ਹਾਂ ਨੂੰ ਪਤਾ ਹੈ ਕਿ ਆਪਣੇ ਅਤੇ ਪਰਿਵਾਰ ਲਈ ਕਮਾਵਾਂਗੇ ਤਾਂ ਗੱਡੀ ਅੱਗੇ ਵਧੇਗੀ ਪਰ ਦੂਸਰੇ ਪਾਸੇ ਪ੍ਰੋਫੈਸ਼ਨਲਾਂ ਦੀ ਮੀਟਿੰਗ, ਟੀਮ ਵਰਕ ਕਰਵਾਉਣਾ, ਟੀਮ ਨੂੰ ਉਤਸ਼ਾਹਿਤ ਕਰਨਾ, ਪ੍ਰੋਜੈਕਟ ਨੂੰ ਸਮੇਂ ’ਤੇ ਪੂਰਾ ਕਰਵਾਉਣਾ ਅਤੇ ਨਵੇਂ ਪ੍ਰੋਜੈਕਟ ਨੂੰ ਸਮਝ ਕੇ ਸ਼ੁਰੂ ਕਰਨਾ ਵੱਡੀ ਉੱਲਝਣ ਹੁੰਦੀ ਹੈ
ਇੱਕ ਸਰਵੇਖਣ ਅਨੁਸਾਰ ਬਹੁਤ ਸਾਰੇ ਕੰਮਕਾਜੀ ਲੋਕ ਸੋਮਵਾਰ ਨੂੰ ਲੈ ਕੇ ਟੈਨਸ਼ਨ ’ਚ ਦੇਖੇ ਜਾਂਦੇ ਹਨ ਜਿਸ ਕਾਰਨ ਨਿਰਾਸ਼ਾ ਅਤੇ ਅਵਸਾਦ ਨਾਲ ਭਰੇ ਤੇ ਆਲਸੀ ਰਹਿੰਦੇ ਹਨ ਨਤੀਜਾ, ਕੰਮ ਕਰਨ ’ਚ ਮਨ ਨਹੀਂ ਲਗਦਾ ਪੂਰਾ ਹਫ਼ਤਾ ਇਸ ਦਾ ਪ੍ਰਭਾਵ ਬਣਿਆ ਰਹਿੰਦਾ ਹੈ
ਇੱਕ ਹੋਰ ਸਰਵੇ ਅਨੁਸਾਰ ਸੋਮਵਾਰ ਦੀ ਸੁਸਤੀ ਦਾ ਕਾਰਨ ਹੈ ਐਤਵਾਰ ਦਾ ਦਿਨ ਤੁਹਾਡਾ ਕਿਵੇਂ ਰਿਹਾ ਜ਼ਿਆਦਾ ਰੁਝੇਂਵੇ ਭਰਿਆ, ਜ਼ਿਆਦਾ ਸਰੀਰਕ ਥਕਾਣ ਵਾਲਾ, ਜ਼ਿਆਦਾ ਮਾਨਸਿਕ ਥਕਾਣ ਭਰਿਆ ਜਾਂ ਕਿਸੇ ਸਮਾਰੋਹ ’ਚ ਗਏ ਹੋ ਤੁਸੀਂ ਇਸ ਪ੍ਰਕਾਰ ਦੀ ਸਮੱਸਿਆ ਸਥਾਈ ਨਹੀਂ ਹੈ ਜੇਕਰ ਇਹ ਸਮੱਸਿਆ ਕਈ ਸੋਮਵਾਰ ਤੋਂ ਹੋ ਰਹੀ ਹੈ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਫ਼ਿਸ ਵਾਤਾਵਰਨ ਤੋਂ, ਕੰਮ ਤੋਂ, ਬਾੱਸ ਤੋਂ ਜਾਂ ਕਲੀਗਸ ਤੋਂ ਪ੍ਰੇਸ਼ਾਨ ਤਾਂ ਨਹੀਂ ਜੇਕਰ ਅਜਿਹਾ ਹੈ ਤਾਂ ਆਪਣਾ ਸੀਵੀ ਕਿਸੇ ਨਵੀਂ ਕੰਪਨੀ ’ਚ ਭਿਜਵਾਓ ਅਤੇ ਨਵੀਂ ਨੌਕਰੀ ਲੱਭਣਾ ਸ਼ੁਰੂ ਕਰੋ
Also Read :-
Table of Contents
ਆਪਣੇ ਕੰਮ ਨਾਲ ਕਰੋ ਪਿਆਰ:-
ਜੇਕਰ ਤੁਸੀਂ ਆਪਣੇ ਕੰਮ ਨਾਲ ਪਿਆਰ ਕਰਦੇ ਹੋ ਅਤੇ ਕੰਮ ਤੁਹਾਡੀ ਪਸੰਦ ਦਾ ਹੈ ਅਤੇ ਪੈਸੇ ਵੀ ਠੀਕ ਮਿਲਦੇ ਹਨ ਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਕੇ ਮਨ ਨੂੰ ਸਮਝਾਓ ਕਿ ਸਭ ਕੁਝ ਚੰਗਾ ਨਹੀਂ ਮਿਲਦਾ ਇਸੇ ਤਰ੍ਹਾਂ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖੋ ਅਤੇ ਮਨ ਨੂੰ ਊਰਜਾ ਨਾਲ ਭਰੋ ਅਤੇ ਸੋਮਵਾਰ ਨੂੰ ਆਫਿਸ ਜਾਣ ਲਈ ਤਿਆਰ ਰਹੋ
ਬਣਾਓ ਯੋਜਨਾ ਸ਼ੁੱਕਰਵਾਰ ਤੋਂ ਹੀ:-
ਸ਼ੁੱਕਰਵਾਰ ਦੀ ਦੁਪਹਿਰ ਤੋਂ ਆਪਣੇ ਹਫਤੇਭਰ ਦੇ ਕੰਮਾਂ ਦਾ ਹਿਸਾਬ ਬਣਾਓ ਕਿ ਕੋਈ ਮਹੱਤਵਪੂਰਨ ਕੰਮ ਅਗਲੇ ਹਫ਼ਤੇ ਲਈ ਰਹਿ ਤਾਂ ਨਹੀਂ ਗਿਆ ਯਤਨ ਕਰਕੇ ਸਾਰੇ ਮਹੱਤਵਪੂਰਨ ਕੰਮ ਪਹਿਲ ਅਨੁਸਾਰ ਹਫ਼ਤੇ ਦੇ ਪਹਿਲੇ ਤਿੰਨ ਦਿਨ ’ਚ ਨਿਪਟਾ ਲਓ ਬਾਕੀ ਦੇ ਦੋ ਦਿਨ ਬਾਕੀ ਬਚੇ ਕੰਮਾਂ ਨੂੰ ਨਿਪਟਾਓ ਤਾਂ ਕਿ ਸੋਮਵਾਰ ਤੱਕ ਕੁਝ ਵੀ ਕੈਰਿਡ ਓਵਰ ਨਾ ਬਚੇ
ਬਣਾਓ ਸੋਮਵਾਰ ਲਈ ਯੋਜਨਾ:-
ਜੇਕਰ ਪਿਛਲੇ ਹਫ਼ਤੇ ਦਾ ਕੰਮ ਤੁਹਾਡਾ ਪੂਰਾ ਹੈ ਤਾਂ ਵੈਸੇ ਹੀ ਤਨਾਅ ਘੱਟ ਹੋਵੇਗਾ ਐਤਵਾਰ ਨੂੰ ਹੀ ਸੋਚ ਲਓ ਕਿ ਮੈਂ ਸੋਮਵਾਰ ਨੂੰ ਇੱਕ ਚੰਗਾ ਕੰਮ ਕਰਨਾ ਹੈ ਆਫ਼ਿਸ ’ਚ, ਜਿਵੇਂ ਆਪਣੀ ਟੀਮ ਦੇ ਲੋਕਾਂ ਨੂੰ ਚਾਹ-ਕਾੱਫ਼ੀ ਜਾਂ ਠੰਡਾ ਪਿਆਉਣਾ ਹੈ, ਟੀਮ ਮੈਂਬਰਾਂ ਨੂੰ ਹਸਾਉਂਦੇ ਹੋਏ ਮੱਦਦ ਕਰਨੀ ਹੈ ਅਜਿਹੇ ਵਿਚਾਰ ਵੀ ਤੁਹਾਨੂੰ ਉਤਸ਼ਾਹਿਤ ਕਰਨਗੇ ਅਤੇ ਮਨ ਵੀ ਖੁਸ਼ ਰਹੇਗਾ ਵਰਕ ਪਲੇਸ ’ਚ ਸੋਮਵਾਰ ਨੂੰ ਸਭ ਤੋਂ ਊਰਜਾਵਾਨ ਦਿਵਸ ਦੇ ਰੂਪ ’ਚ ਦੇਖੋ ਨਜ਼ਰੀਏ ’ਚ ਬਦਲਾਅ ਤੁਹਾਨੂੰ ਜ਼ਿਆਦਾ ਊਰਜਾਵਾਨ ਬਣਾਏਗਾ
ਪੁੱਛੋ ਖੁਦ ਤੋਂ:-
ਬਹੁਤ ਸਾਰੇ ਲੋਕਾਂ ਨੂੰ ਸੋਮਵਾਰ ਕੰਮ ਕਰਨ ਦਾ ਡਰ ਐਤਵਾਰ ਦੁਪਹਿਰ ਤੋਂ ਬਾਅਦ ਤੋਂ ਸਤਾਉਣ ਲਗਦਾ ਹੈ ਅਤੇ ਇੱਛਾ ਹੁੰਦੀ ਹੈ ਕਾਸ਼ ਸੋਮਵਾਰ ਨੂੰ ਆਫ਼ਿਸ ਨਾ ਜਾਣਾ ਪਵੇ ਮਨ ਤੋਂ ਪੁੱਛੋ, ਇਸ ਤਰ੍ਹਾਂ ਕਦੋਂ ਤੱਕ ਤੁਸੀਂ ਖੁਦ ਨੂੰ ਬਚਾ ਸਕੋਂਗੇ ਕੰਮ ਤੋਂ ਉਸ ਦਿਨ ਤਾਂ ਤੁਸੀਂ ਬਚ ਸਕੋਂਗੇ ਪਰ ਅਗਲੇ ਦਿਨ ਵੀ ਜਾਓਂਗੇ ਤਾਂ ਕੰਮ ਤਾਂ ਨਿਪਟਾਉਣਾ ਹੈ ਜ਼ਿੰਮੇਵਾਰੀ ਤਾਂ ਨਿਭਾਉਣੀ ਹੈ ਘਰ ਰਹਿ ਕੇ ਸੌਂ ਕੇ, ਟੀਵੀ ਦੇਖ ਕੇ ਹੀ ਤਾਂ ਦਿਨ ਬਤੀਤ ਕਰਨਗੇ ਚੰਗਾ ਹੋਵੇਗਾ ਜ਼ਿੰਮੇਵਾਰੀ ਸਮਝਦੇ ਹੋਏ ਆਫ਼ਿਸ ਨਵੀਂ ਊਰਜਾ ਅਤੇ ਇੱਛਾ ਸ਼ਕਤੀ ਨਾਲ ਜਾਓ
ਕੰਮ ਵਾਲੀ ਥਾਂ ’ਤੇ ਬਣਾ ਕੇ ਰੱਖੋ ਦੋਸਤ:-
ਵੀਕੈਂਡ ਤੋਂ ਬਾਅਦ ਆਫ਼ਿਸ ਜਾਣ ਦਾ ਇਹ ਵੀ ਕਾਰਨ ਹੋਣਾ ਚਾਹੀਦਾ ਹੈ ਕਿ ਤੁਸੀਂ ਦੋ ਦਿਨ ਬਾਅਦ ਆਪਣੇ ਦੋਸਤਾਂ ਨਾਲ ਮਿਲੋਂਗੇ ਉਨ੍ਹਾਂ ਨਾਲ ਲੰਚ ਕਰਨਾ, ਚਾਹ ਕਾੱਫੀ ਪੀਣਾ ਚੰਗਾ ਲੱਗੇਗਾ ਗੱਲਾਂ ਹੋਣਗੀਆਂ, ਕੁਝ ਸਿੱਖਣ ਨੂੰ ਮਿਲੇਗਾ ਆਫ਼ਿਸ ’ਚ ਅਜਿਹੇ ਦੋਸਤ ਜ਼ਰੂਰ ਬਣਾਓ ਜਿਨ੍ਹਾਂ ਦੇ ਨਾਲ ਗੱਲ ਕਰਨਾ, ਕੈਨਟੀਨ ਜਾਣਾ ਚੰਗਾ ਲੱਗੇ
ਐਤਵਾਰ ਦੀ ਸ਼ਾਮ ਘਰ ਹੀ ਰਹੋ:-
ਜੇਕਰ ਕੋਈ ਪਾਰਟੀ ਘਰ ਰੱਖਣੀ ਹੋਵੇ ਤਾਂ ਯਤਨ ਕਰਕੇ ਫਰਾਈਡੇ ਈਵਨਿੰਗ ਜਾਂ ਸ਼ਨਿੱਚਰਵਾਰ ਦਿਨ ਜਾਂ ਸ਼ਾਮ ਦੀ ਰੱਖੋ ਤਾਂ ਕਿ ਐਤਵਾਰ ਨੂੰ ਤੁਸੀਂ ਆਪਣਾ ਘਰ ਸਮੇਟ ਸਕੋਂ ਅਤੇ ਮਾਨਸਿਕ ਰੂਪ ਤੋਂ ਫ੍ਰੀ ਰਹਿ ਕੇ ਸੋਮਵਾਰ ਲਈ ਖੁਦ ਨੂੰ ਤਿਆਰ ਕਰੋ ਕਿਤੇ ਬਾਹਰ ਵੀ ਜਾਣਾ ਪਵੇ ਤਾਂ ਐਤਵਾਰ ਦੁਪਹਿਰ ਤੱਕ ਆਪਣੇ ਘਰ ਨੂੰ ਵਾਪਸ ਆ ਜਾਓ ਤਾਂ ਕਿ ਸੋਮਵਾਰ ਲਈ ਖੁਦ ਨੂੰ ਤਿਆਰ ਕੀਤਾ ਜਾ ਸਕੇ
-ਨੀਤੂ ਗੁਪਤਾ