ਅੱਜ ਦੀ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਸਭ ਸਮੇਂ ਦੇ ਨਾਲ ਚੱਲਣਾ ਚਾਹੁੰਦੇ ਹਨ ਕੋਈ ਵੀ ਸਮਾਂ ਬਰਬਾਦ ਕਰਕੇ ਪਿੱਛੇ ਨਹੀਂ ਰਹਿਣਾ ਚਾਹੁੰਦਾ ਜੋ ਲੋਕ ਸਮਾਂ ਬਰਬਾਦ ਕਰਦੇ ਹਨ ਉਹ ਹੱਥ ਮਲ਼ਦੇ ਹੀ ਰਹਿ ਜਾਂਦੇ ਹਨ ਸਾਰਿਆਂ ਕੋਲ ਭਗਵਾਨ ਵੱਲੋਂ ਦਿੱਤੇ 24 ਘੰਟੇ ਹੀ ਹਨ ਪਰ ਕੋਈ ਉਨ੍ਹਾਂ ਦੀ ਸਹੀ ਵਰਤੋਂ ਕਰਦਾ ਹੈ ਤੇ ਕੋਈ ਦੁਰਵਰਤੋਂ ਕੋਈ ਹੌਲੀ ਚੱਲ ਕੇ ਕੰਮ ਪੂਰਾ ਨਹੀਂ ਕਰ ਪਾਉਂਦਾ ਤੇ ਕੋਈ ਸਹੀ ਸਮਾਂ-ਪ੍ਰਬੰਧਨ ਨਹੀਂ ਕਰ ਪਾਉਂਦਾ।
ਬਹੁਤ ਸਾਰੇ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਮੈਂ ਇਹ ਕਰਨਾ ਹੈ, ਉਹ ਕਰਨਾ ਹੈ ਪਰ ਸਮੇਂ ਦੀ ਕਮੀ ਕਾਰਨ ਨਹੀਂ ਕਰ ਸਕਿਆ ਕਾਸ਼! ਮੇਰੇ ਕੋਲ ਚੌਵੀ ਘੰਟਿਆਂ ਦੀ ਥਾਂ ਤੀਹ ਜਾਂ ਛੱਤੀ ਘੰਟੇ ਹੁੰਦੇ ਬੱਸ ਲੋੜ ਹੈ ਸਮੇਂ ਦੀ ਕੀਮਤ ਸਮਝਣ ਦੀ ਅਤੇ ਉਸਨੂੰ ਸਹੀ ਤਰੀਕੇ ਨਾਲ ਵਰਤਣ ਦੀ।
ਜੇਕਰ ਤੁਸੀਂ ਵਰਕਿੰਗ ਵੂਮਨ ਹੋ ਤਾਂ ਸਵੇਰ ਦੇ ਨਾਸ਼ਤੇ ਅਤੇ ਟਿਫਨ ਲਈ ਕੀ ਬਣਾਉਣਾ ਹੈ, ਇਸ ਦਾ ਫੈਸਲਾ ਰਾਤ ਨੂੰ ਕਰਕੇ ਕੁਝ ਤਿਆਰੀ ਰਾਤ ਨੂੰ ਹੀ ਕਰ ਲਓ ਜੇਕਰ ਤੁਸੀਂ ਨਾਨ-ਵਰਕਿੰਗ ਹੋ ਤਾਂ ਵੀ ਸਵੇਰ ਦੇ ਖਾਣੇ ਦਾ ਰਾਤ ਨੂੰ ਹੀ ਸੋਚ ਲਓ ਤਾਂ ਕਿ ਸਵੇਰ ਦਾ ਸਮਾਂ ਬਰਬਾਦ ਨਾ ਹੋਵੇ ਸਵੇਰ ਲਈ ਪਤੀ, ਬੱਚਿਆਂ ਤੇ ਆਪਣੇ ਲਈ ਕੱਪੜੇ ਕੱਢ ਕੇ ਸੌਂਵੋ ਤਾਂ ਕਿ ਸਵੇਰ ਦਾ ਕੀਮਤੀ ਸਮਾਂ ਇਹ ਸੋਚਦੇ ਹੋਏ ਬਰਬਾਦ ਨਾ ਹੋਵੇ ਕਿ ਕੀ ਪਹਿਨ ਕੇ ਜਾਣਾ ਹੈ ਆਪਣੀ ਅਤੇ ਪਤੀ ਦੇ ਡਰੈੱਸ ਨਾਲ ਦੀ ਅਸੈੱਸਰੀਜ਼ ਵੀ ਕੱਢ ਕੇ ਰੱਖੋ ਤਾਂ ਕਿ ਸਵੇੇਰੇ ਉਨ੍ਹਾਂ ਨੂੰ ਲੱਭਣ ’ਚ ਸਮਾਂ ਨਾ ਲੱਗੇ ਘਰ ’ਚ ਰਹਿੰਦੇ ਹੋ ਤਾਂ ਬੱਚਿਆਂ ਦੀ ਯੂਨੀਫਾਰਮ, ਬੂਟ, ਜ਼ੁਰਾਬਾਂ, ਰੁਮਾਲ, ਪਾਣੀ ਦੀ ਬੋਤਲ ਕੱਢ ਕੇ ਬੈਗ ਕੋਲ ਰੱਖੋ ਪਤੀ ਦੇ ਵੀ ਬੂਟ, ਰੁਮਾਲ ਜ਼ੁਰਾਬਾਂ, ਟਾਈ ਕੱਢ ਕੇ ਰੱਖੋ, ਤਾਂ ਕਿ ਖਾਣਾ ਬਣਾਉਂਦੇ ਸਮੇਂ ਤੁਹਾਨੂੰ ਭੱਜ-ਦੌੜ ਨਾ ਕਰਨੀ ਪਵੇ।
ਚਾਬੀਆਂ ਲਈ ਵੀ ਇੱਕ ਨਿਸ਼ਚਿਤ ਥਾਂ ਰੱਖੋ ਚਾਬੀਆਂ ਦੇ ਸਟੈਂਡ ਜਾਂ ਕੋਈ ਛੋਟੀ ਬਾਸਕਿਟ ਮੇਨ ਦਰਵਾਜ਼ੇ ਦੀ ਸਾਈਡ ’ਤੇ ਰੱਖੋ ਤਾਂ ਕਿ ਘਰ, ਕਾਰ, ਸਕੂਟਰ ਦੀ ਚਾਬੀ ਉਸ ਵਿਚ ਰੱਖ ਸਕੋ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਆਦਤ ਪਾਓ ਕਿ ਚਾਬੀ ਉੱਥੇ ਹੀ ਰੱਖਣੀ ਹੈ ਤਾਂ ਕਿ ਸਵੇਰੇ-ਸਵੇਰੇ ਚਾਬੀ ਲੱੱਭਣ ’ਚ ਮਨ ਅਤੇ ਸਮਾਂ ਖਰਾਬ ਨਾ ਹੋਵੇ।
ਕਮਰੇ ਦੇ ਇੱਕ ਕੋਨੇ ’ਚ ਪ੍ਰੈੱਸ ਕਰਵਾਉਣ ਵਾਲੇ ਕੱਪੜਿਆਂ ਦਾ ਲਾਂਡਰੀਬੈਗ ਰੱਖੋ ਤਾਂ ਕਿ ਉੱਥੋਂ ਹੀ ਪ੍ਰੈੱਸ ਵਾਲੇ ਨੂੰ ਕੱਪੜੇ ਚੁੱਕ ਕੇ ਦਿੱਤੇ ਜਾ ਸਕਣ। ਆਪਣੇ ਮੇਕਅੱਪ ਬਾਕਸ ’ਚ ਬੱਸ ਉਹੀ ਚੀਜ਼ਾਂ ਰੱਖੋ ਜਿਨ੍ਹਾਂ ਦੀ ਵਰਤਂੋ ਹਰ ਰੋਜ਼ ਤੁਸੀਂ ਕਰਦੇ ਹੋ ਬਾਕੀ ਮੇਕਅੱਪ ਦਾ ਸਾਮਾਨ ਹੋਰ ਬਾਕਸ ’ਚ ਰੱਖ ਦਿਓ ਜਿਨ੍ਹਾਂ ਦੀ ਵਰਤੋਂ ਕਦੇ-ਕਦੇ ਹੁੰਦੀ ਹੈ।
ਰਸੋਈ ਦੀ ਸਲੈਬ ’ਤੇ ਉਹੀ ਕਿਚਨ ਗੈਜੇਟਸ ਰੱਖੋ ਜਿਨ੍ਹਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੀ ਵਰਤੋਂ ਕਦੇ-ਕਦੇ ਹੁੰਦੀ ਹੈ ਉਨ੍ਹਾਂ ਨੂੰ ਬੰਦ ਵਾਰਡਰੋਬ ’ਚ ਰੱਖੋ ਇਸੇ ਤਰ੍ਹਾਂ ਰਸੋਈ ’ਚ ਭਾਂਡੇ ਵੀ ਓਨੇ ਹੀ ਆਸ-ਪਾਸ ਰੱਖੋ ਜਿਨ੍ਹਾਂ ਦੀ ਲੋੜ ਹਰ ਸਮੇਂ ਰਹਿੰਦੀ ਹੈ ਵੱਡੇ ਭਾਂਡੇ ਅਤੇ ਡਿਨਰਸੈੱਟ ਵਾਰਡਰੋਬ ’ਚ ਹੀ ਰੱਖੋ।
ਕਿਚਨਟਾਵਲ, ਝਾੜੂ, ਫਾੱਇਲ ਆਦਿ ਅਜਿਹੀ ਥਾਂ ’ਤੇ ਰੱਖੋ ਜਿਨ੍ਹਾਂ ਨੂੰ ਲੱਭਣਾ ਨਾ ਪਵੇ ਹੋ ਸਕੇ ਤਾਂ ਇੱਕ ਸਟੈਂਡ ਇਨ੍ਹਾਂ ਚੀਜ਼ਾਂ ਦਾ ਲਵਾ ਲਓ ਤਾਂ ਕਿ ਇਨ੍ਹਾਂ ਦੀ ਵਰਤੋਂ ਕਰਨੀ ਸੌਖੀ ਹੋ ਜਾਵੇ ਆਪਣੇ ਫੋਨ ਨੂੰ ਆਂਸਰਿੰਗ ਮਸ਼ੀਨ ’ਤੇ ਲਾ ਦਿਓ ਤਾਂ ਕਿ ਸ਼ਾਮ ਨੂੰ ਉਨ੍ਹਾਂ ਨੂੰ ਸੁਣ ਕੇ ਜ਼ਰੂਰੀ ਫੋਨਾਂ ਦੀ ਜਾਣਕਾਰੀ ਮਿਲ ਸਕੇ ਮੋਬਾਈਲ ਆਦਿ ਰਾਤ ਨੂੰ ਚਾਰਜ਼ ਕਰ ਲਓ ਅਤੇ ਮੋਬਾਈਲ ਆਪਣੇ ਹਾਊਸਕੋਟ ਦੀ ਜੇਬ੍ਹ ’ਚ ਰੱਖ ਲਓ ਤਾਂ ਕਿ ਜ਼ਰੂਰੀ ਕਾਲ ਅਟੈਂਡ ਕਰਨ ’ਚ ਸਮਾਂ ਬਰਬਾਦ ਨਾ ਹੋਵੇ।
ਮੌਸਮ ਦੇ ਬਦਲਾਅ ਦੇ ਨਾਲ-ਨਾਲ ਆਪਣੀ, ਪਤੀ ਅਤੇ ਬੱਚਿਆਂ ਦੇ ਵਾਰਡਰੋਬ ਤਿਆਰ ਕਰ ਲਓ ਤਾਂ ਕਿ ਮੌਸਮ ਅਨੁਸਾਰ ਕੱਪੜੇ ਅਸਾਨੀ ਨਾਲ ਮਿਲ ਸਕਣ ਵਾਰਡਰੋਬ ਤਿਆਰ ਕਰਦੇ ਸਮੇਂ ਪਰਿਵਾਰ ਦੇ ਹੋਰ ਮੈਂਬਰਾਂ ਦੀ ਮੱਦਦ ਲਓ। ਸਾਰੇ ਬਿੱਲਾਂ ਨੂੰ ਵਾਲ-ਸਟੈਂਡ ’ਚ ਰੱਖੋ ਅਤੇ ਯਤਨ ਕਰਕੇ ਆਨਲਾਈਨ ਪੇਮੈਂਟ ਕਰੋ ਤਾਂ ਕਿ ਸਮੇਂ ਨੂੰ ਬਚਾਇਆ ਜਾ ਸਕੇ ਹਾਊਸ ਵਾਈਫ ਹੋ ਤਾਂ ਡਰਾਪ ਬਾਕਸ ’ਚ ਚੈੱਕ ਨੂੰ ਬਿੱਲ ਨਾਲ ਲਾ ਕੇ ਭੁਗਤਾਨ ਕਰੋ ਤਾਂ ਕਿ ਕੈਸ਼ ਕਾਊਂਟਰ ’ਤੇ ਲਾਈਨ ’ਚ ਨਾ ਖੜ੍ਹਾ ਹੋਣਾ ਪਵੇ।
ਘਰ ’ਚ ਹੋ ਜਾਂ ਆਫ਼ਿਸ, ਆਪਣੇ ਪੇਪਰਾਂ ਨੂੰ ਜਾਂਚਦੇ ਰਹੋ ਜੋ ਬੇਕਾਰ ਦੇ ਪੇਪਰ ਹਨ, ਉਨ੍ਹਾਂ ਨੂੰ ਰੱਦੀ ਦੀ ਟੋਕਰੀ ’ਚ ਪਾੜ ਕੇ ਸੁੱਟੋ ਅਤੇ ਜ਼ਰੂਰੀ ਕਾਗਜ਼ਾਂ ਦੀ ਸਹੀ ਫਾਈÇਲੰਗ ਕਰਕੇ ਸੰਭਾਲੋ ਤਾਂ ਕਿ ਲੋੜ ਪੈਣ ’ਤੇ ਲੱਭਣਾ ਨਾ ਪਵੇ ਫਾਈਲ ਨੂੰ ਵੀ ਵਿੱਚ-ਵਿੱਚ ਦੀ ਸਟੱਡੀ ਕਰਦੇ ਰਹੋ ਇੰਸ਼ੋਰੈਂਸ ਪ੍ਰੀਮੀਅਮ, ਹੈਲਥ ਪ੍ਰੀਮੀਅਮ, ਕਾਰ ਪ੍ਰੀਮੀਅਮ ਲਈ ਆਪਣੇ ਬੈਂਕ ਨੂੰ ਇੰਸਟ੍ਰਕਸ਼ਨ ਦਿਓ ਤਾਂ ਕਿ ਸਮੇਂ ’ਤੇ ਹੀ ਭੁਗਤਾਨ ਹੋ ਜਾਵੇ ਅਤੇ ਤੁਹਾਨੂੰ ਉਸ ਲਈ ਸਮਾਂ ਨਾ ਗੁਆਉਣਾ ਪਵੇ।
ਆਫਿਸ ’ਚ ਪਹਿਲਾਂ ਕੰਮ ਨਿਪਟਾਓ, ਫਿਰ ਗੱਲਾਂ ਕਰੋ ਕੰਮ ਦੇ ਸਮੇਂ ਗੱਲਾਂ ’ਚ ਸਮਾਂ ਵਿਅਰਥ ਨਾ ਗੁਆਓ ਨੇਲਸ ਫਾਈÇਲੰਗ ਤੁੁਸੀਂ ਚਾਰਟਰਡ ਬੱਸ ’ਚ ਬੈਠ ਕੇ ਵੀ ਕਰ ਸਕਦੇ ਹੋ ਉਸ ਨਾਲ ਸਮੇਂ ਦਾ ਸਦਉਪਯੋਗ ਹੋਵੇਗਾ ਦਿਨ ਭਰ ਕੀ ਕਰਨਾ ਹੈ, ਇਸ ਦੀ ਲਿਸਟ ਬੱਸ ’ਚ ਬੈਠੇ ਬਣਾ ਲਓ ਰਸੋਈ ਦਾ ਕਿਹੜਾ ਸਾਮਾਨ ਖ਼ਤਮ ਹੈ, ਉਸ ਨੂੰ ਬੱਸ ’ਚ ਬੈਠੇ ਨੋਟ ਕਰ ਲਓ ਘਰ ’ਚ ਰਹਿੰਦੇ ਹੋ ਤਾਂ ਟੀ. ਵੀ. ਦੇਖਦੇ ਹੋਏ ਮੈਨੀਕਿਓਰ, ਪੈਡੀਕਿਓਰ ਕਰੋ ਅਤੇ ਨੇਲ ਪਾਲਿਸ਼ ਬਦਲ ਲਓ ਮਟਰ ਛਿੱਲ ਸਕਦੇ ਹੋ, ਸਬਜ਼ੀਆਂ ਕੱਟ ਸਕਦੇ ਹੋ ਪ੍ਰੈੱਸ ਕੀਤੇ ਕੱਪੜੇ ਵਾਰਡ ਰੋਬ ’ਚ ਰੱਖ ਸਕਦੇ ਹੋ, ਕੱਪੜੇ ਤਹਿ ਕਰ ਸਕਦੇ ਹੋ ਇੱਕ ਹੀ ਸਮੇਂ ’ਚ ਹੋਰ ਕੰਮ ਕਰਕੇ ਸਮੇਂ ਦਾ ਸਦਉਪਯੋਗ ਕਰ ਸਕਦੇ ਹੋ
ਜੇਕਰ ਤੁਸੀਂ ਵਿਵਸਥਿਤ ਹੋ ਕੇ ਕੰਮ ਕਰੋਗੇ ਤਾਂ ਤਣਾਅ ਘੱਟ ਹੋਵੇਗਾ ਅਤੇ ਕੰਮ ਵੀ ਛੇਤੀ ਨਿੱਬੜ ਜਾਵੇਗਾ।
ਕੰਮ ਦੀ ਪਲਾਨਿੰਗ ਰਾਤ ਨੂੰ ਕਰ ਲਓ ਲੜੀ ਅਨੁਸਾਰ ਕੰਮ ਕਰੋ ਤਾਂ ਕਿ ਅਗਲੇ ਕੰਮ ਨੂੰ ਸੋਚਣ ’ਚ ਸਮਾਂ ਵਿਅਰਥ ਨਾ ਜਾਵੇ ਤੁਸੀਂ ਕੰਮ ’ਚ ਬਹੁਤ ਰੁੱਝੇ ਹੋ ਅਤੇ ਕੋਈ ਤੁਹਾਡਾ ਸਮਾਂ ਖਾਹ-ਮਖਾਂ ਬਰਬਾਦ ਕਰ ਰਿਹਾ ਹੋਵੇ, ਅਜਿਹੇ ’ਚ ਥੋੜ੍ਹੀ ਜਿਹੀ ਗੱਲ ਕਰਕੇ ਆਪਣੇ ਕੰਮ ’ਚ ਰੁੱਝ ਜਾਓ ਦੂਜਾ ਵੀ ਸਮਝ ਜਾਵੇਗਾ ਜੇਕਰ ਫਿਰ ਵੀ ਉਹ ਵਿਅਰਥ ਦੀਆਂ ਗੱਲਾਂ ਕਰ ਰਿਹਾ ਹੈ, ਅਜਿਹੇ ’ਚ ਸਪੱਸ਼ਟ ਕਹਿ ਦਿਓ ਕਿ ਮੁਆਫ ਕਰਨਾ, ਹੁਣ ਮੈਂ ਬਹੁਤ ਬਿਜੀ ਹਾਂ, ਮੈਂ ਤੁਹਾਡੀਆਂ ਗੱਲਾਂ ’ਤੇ ਧਿਆਨ ਨਹੀਂ ਦੇ ਸਕਾਂਗੀ/ਸਕਾਂਗਾ!, ਕੰਮ ਕਰਦੇ ਸਮੇਂ ਕੰਮ ਨੂੰ ਮਜ਼ਬੂਰੀ ਨਾ ਮੰਨੋ, ਉਸਨੂੰ ਇੰਜੁਆਏ ਕਰੋ ਅਜਿਹੇ ’ਚ ਕੰਮ ਜ਼ਲਦੀ ਨਿੱਬੜ ਜਾਵੇਗਾ। ਜੇਕਰ ਕੰਮ ਜ਼ਿਆਦਾ ਹੋਵੇ ਤਾਂ ਅਜਿਹੇ ’ਚ ਸੋਸ਼ਲ ਕਮਿਟਮੈਂਟ ਘੱਟ ਕਰਕੇ ਪਹਿਲਾਂ ਆਪਣੇ ਕੰਮਾਂ ਨੂੰ ਨਿਬੇੜੋ ਤਾਂ ਕਿ ਗੱਡੀ ਸਮੂਦ ਚੱਲਦੀ ਰਹੇ।
ਸਭ ਨਾਲ ਇਮਾਨਦਾਰ ਰਹੋ ਜੇਕਰ ਤੁਹਾਡੇ ਕੋਲ ਸੱਚੀਂ ਸਮੇਂ ਦੀ ਕਮੀ ਹੈ ਤਾਂ ਸਪੱਸ਼ਟ ਕਰ ਦਿਓ ਅਤੇ ਆਪਣੀ ਸਮੱਸਿਆ ਦੱਸ ਦਿਓ ਤਾਂ ਕਿ ਦੂਜਾ ਤੁਹਾਡੇ ਤੋਂ ਝੂਠੀ ਉਮੀਦ ਲਾ ਕੇ ਨਾ ਬੈਠੇ ਜੇਕਰ ਤੁਹਾਡੇ ਵੱਸ ’ਚ ਕੁਝ ਕਰਨਾ ਨਹੀਂ ਹੈ ਤਾਂ ਝੂਠੀ ਸ਼ਾਨ-ਸ਼ੌਕਤ ਬਣਾਈ ਰੱਖਣ ਲਈ ਨਾ ਆਪਣਾ ਸਮਾਂ ਬਰਬਾਦ ਕਰੋ, ਨਾ ਦੂਜੇ ਦਾ ਆਪਣਾ ਘਰ ਅਤੇ ਆਫਿਸ ਟੇਬਲ ਵਿਵਸਥਿਤ ਰੱਖੋ ਤਾਂ ਕਿ ਕੰਮ ਸ਼ੁਰੂ ਕਰਨ ਅਤੇ ਖ਼ਤਮ ਕਰਨ ’ਚ ਸਮਾਂ ਵਿਅਰਥ ਨਾ ਜਾਵੇ।
ਨੀਤੂ ਗੁਪਤਾ