dahi-bhalla

ਦਹੀ ਭੱਲੇ dahi-bhalla

ਸਮੱਗਰੀ:

1 ਕੱਪ ਮੂੰਗ ਅਤੇ 1 ਕੱਪ ਉੜਦ ਦੀ ਧੋਤੀ ਹੋਈ ਦਾਲ, 1/2 ਟੀ ਸਪੂਨ ਨਮਕ, 1 ਟੀ ਸਪੂਨ ਜੀਰਾ, 2 ਟੀ ਸਪੂਨ ਅਦਰਕ ਕੱਟਿਆ ਹੋਇਆ, 5 ਗ੍ਰਾਮ ਹਰੀ ਮਿਰਚ ਕੱਟੀ ਹੋਈ, 250 ਮਿਲੀ. ਤੇਲ

ਦਹੀ ਲਈ:

2 ਕੱਪ ਗਾੜ੍ਹਾ ਦਹੀ, 1 ਟੀ ਸਪੂਨ ਚੀਨੀ, 1/2 ਟੀ ਸਪੂਨ ਨਮਕ, 3/4 ਟੀ ਸਪੂਨ ਭੁੰਨਿਆ ਜੀਰਾ ਪਾਊਡਰ, 1/2 ਟੀ ਸਪੂਨ ਕਾਲਾ ਨਮਕ, 1/2 ਟੀ ਸਪੂਨ ਸਫੈਦ ਮਿਰਚ ਪਾਊਡਰ

ਗਾਰਨਿਸ਼ਿੰਗ ਲਈ:

1 ਟੀ ਸਪੂਨ ਹਰਾ ਧਨੀਆ ਕੱÎਟਿਆ ਹੋਇਆ, 1 ਚੁਟਕੀ ਲਾਲ ਮਿਰਚ ਪਾਊਡਰ, 1 ਚੁਟਕੀ ਜੀਰਾ ਪਾਊਡਰ, 4 ਪੁਦੀਨਾ ਪੱਤੀ, 2-2/3 ਟੀ ਸਪੂਨ ਇਮਲੀ ਦੀ ਚਟਣੀ, 1/4 ਕੱਪ ਹਰੀ ਚਟਣੀ

ਵਿਧੀ:

ਮੂੰਗ ਅਤੇ ਉੜਦ ਦਾਲ ਨੂੰ ਧੋ ਕੇ 5 ਘੰਟਿਆਂ ਲਈ ਪਾਣੀ ‘ਚ ਭਿਓਂ ਦਿਓ ਦਾਲ ਭਿੱਜਣ ਤੋਂ?ਬਾਅਦ ਵਾਧੂ ਪਾਣੀ ਕੱਢ ਕੇ ਦਾਲ ਨੂੰ?ਮਿਕਸੀ ‘ਚ ਹਲਕਾ ਪੀਸ ਲਓ ਦਾਲ ਦੇ ਪੇਸਟ ‘ਚ ਨਮਕ, ਜੀਰਾ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ
ਹੁਣ ਇੱਕ ਕੜਾਹੀ ‘ਚ ਤੇਲ ਗਰਮ ਕਰੋ ਜਦੋਂ ਤੇਲ ਗਰਮ ਹੋ ਜਾਵੇ ਤਾਂ ਦਾਲ ਦੇ ਪੇਸਟ ਦੇ ਗੋਲ-ਗੋਲ ਭੱਲੇ ਬਣਾ ਕੇ ਭੂਰਾ ਹੋਣ ਤੱਕ ਤਲੋ ਭੱਲਿਆਂ ਨੂੰ ਤਲ ਕੇ ਪੇਪਰ ‘ਤੇ ਕੱਢ ਲਓ, ਜਿਸ ਨਾਲ ਉਨ੍ਹਾਂ ਦਾ ਵਾਧੂ ਤੇਲ ਨਿੱਕਲ ਜਾਵੇ ਠੰਢਾ ਹੋਣ ‘ਤੇ ਇਨ੍ਹਾਂ ਨੂੰ ਹਲਕੇ ਗਰਮ ਪਾਣੀ ‘ਚ ਭਿਓਂ ਦਿਓ

ਦਹੀ ਲਈ:-

ਦਹੀ ਨੂੰ ਚੰਗੀ ਤਰ੍ਹਾਂ ਮਥ ਲਓ ਇਸ ਵਿੱਚ ਚੀਨੀ, ਨਮਕ, ਜੀਰਾ ਪਾਊਡਰ, ਕਾਲਾ ਨਮਕ ਅਤੇ ਸਫੈਦ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ

ਸਰਵਿੰਗ ਲਈ:

ਭੱਲਿਆਂ ਨੂੰ ਪਾਣੀ ‘ਚੋਂ ਕੱਢ ਕੇ ਬਿਨਾਂ ਤੋੜੇ ਚੰਗੀ ਤਰ੍ਹਾਂ ਨਿਚੋੜ ਲਓ ਇਨ੍ਹਾਂ ਭੱਲਿਆਂ ਨੂੰ ਦਹੀ ‘ਚ ਪਾ ਦਿਓ ਅਤੇ 10-15 ਮਿੰਟ ਤੱਕ ਭਿੱਜਣ ਦਿਓ ਇਮਲੀ ਦੀ ਚਟਣੀ ਅਤੇ ਬਾਰੀਕ ਕੱÎਟਿਆ ਹਰਾ ਧਨੀਆ ਪਾ ਕੇ ਠੰਢੇ ਭੱਲੇ ਸਰਵ ਕਰੋ

Also Read:  Paan Elaichi Milk Shake Recipe in Punjabi | ਪਾਨ-ਇਲਾਇਚੀ ਮਿਲਕ ਸ਼ੇਕ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ