ਬਣਾਓ ਆਪਣੀ ਖਾਸ ਪਹਿਚਾਣ
ਬਰਾਬਰ ਯੋਗਤਾ ਦੇ ਮੁਕਾਬਲੇਬਾਜ਼ ਤੁਹਾਡੇ ਤੋਂ ਪੱਛੜ ਸਕਦੇ ਹਨ ਬਸ਼ਰਤੇ ਆਪਣੇ ਪੱਖ ਨੂੰ ਤੁਸੀਂ ਸੁੰਦਰ ਤਰੀਕੇ ਅਤੇ ਸਲੀਕੇ ਨਾਲ ਸਹਿਜ਼ਤਾ ਅਤੇ ਸੁੰਦਰ ਢੰਗ ਨਾਲ ਰੱਖੋ ਮੁਕਾਬਲੇ ਦੇ ਇਸ ਯੁੱਗ ’ਚ ਆਪਣੇ-ਆਪ ਨੂੰ ਬਿਹਤਰ ਸਾਬਤ ਕਰਨ ਲਈ ਖੁਦ ਨੂੰ ਨਿਖਾਰਨਾ ਬਹੁਤ ਜ਼ਰੂਰੀ ਹੈ ਤੁਹਾਡੀ ਵਿਸ਼ੇਸ਼ਤਾ ਹੀ ਤੁਹਾਨੂੰ ਸਫਲਤਾ ਦਿਵਾਉਣ ’ਚ ਕਾਰਗਰ ਹੋਵੇਗੀ ਅਕਸਰ ਇੱਕ ਹੀ ਕੰਮ ਅਤੇ ਰੁਜ਼ਗਾਰ ਲਈ ਅਨੇਕਾਂ ਵਿਅਕਤੀ ਅਪਲਾਈ ਕਰਦੇ ਹਨ। Create Your Unique identity
Table of Contents
ਅਜਿਹੇ ’ਚ ਆਕਰਸ਼ਕ ਵਿਅਕਤੀਤੱਵ ਦੇ ਦਮ ’ਤੇ ਤੁਸੀਂ ਦੂਜਿਆਂ ਨੂੰ ਮਾਤ ਦੇ ਸਕਦੇ ਹੋ।
ਸਿੱਖਿਆ ਯੋਗਤਾ:
ਤਰੱਕੀ ’ਚ ਸਿੱਖਿਆ ਯੋਗਤਾ ਦਾ ਬਹੁਤ ਯੋਗਦਾਨ ਰਹਿੰਦਾ ਹੈ ਕਰੀਅਰ ਦੀ ਨਜ਼ਰ ਨਾਲ ਤੁਸੀਂ ਲਗਾਤਾਰ ਆਪਣੀ ਪ੍ਰਤਿਭਾ ਦਾ ਵਿਸਥਾਰ ਕਰ ਸਕਦੇ ਹੋ ਲਗਾਤਾਰ ਸਿੱਖਣ ਦੀ ਪ੍ਰਵਿਰਤੀ ਹੋਣ ਨਾਲ ਤੁਸੀਂ ਨਵੀਂ ਤਕਨੀਕ ਹਾਸਲ ਕਰਕੇ ਅੱਗੇ ਵਧ ਸਕਦੇ ਹੋ।
ਵਿਸ਼ਵਾਸ ’ਤੇ ਖਰਾ ਉੱਤਰਨਾ:
ਜੇਕਰ ਤੁਸੀਂ ਦੂਜਿਆਂ ਦਾ ਵਿਸ਼ਵਾਸ ਜਿੱਤ ਲਿਆ ਹੈ ਤਾਂ ਤੁਹਾਨੂੰ ਕੰਮ ਸੌਂਪ ਕੇ ਸਾਹਮਣੇ ਵਾਲਾ ਬੇਫ਼ਿਕਰ ਹੋ ਜਾਂਦਾ ਹੈ ਮਨ ਦੀ ਗੱਲ ਵੀ ਭਰੋਸੇਯੋਗ ਇਨਸਾਨ ਨਾਲ ਹੀ ਕੀਤੀ ਜਾਂਦੀ ਹੈ।
ਵਿਸ਼ੇ ਦਾ ਗਿਆਨ:
ਜਿਸ ਕੰਮ ਨੂੰ ਤੁਸੀਂ ਕਰਨਾ ਚਾਹੁੰਦੇ ਹੋ, ਉਸ ਬਾਰੇ ਸਾਰੀਆਂ ਗੱਲਾਂ ਦਾ ਗਿਆਨ ਹੋਣਾ ਜਰੂਰੀ ਹੈ ਤੁਹਾਡੀ ਸਹੀ ਜਾਣਕਾਰੀ ਨਾਲ ਸਾਹਮਣੇ ਵਾਲਾ ਪ੍ਰਭਾਵਿਤ ਹੋਵੇਗਾ।
ਵਿਹਾਰ ’ਚ ਆਪਣਾਪਣ:
ਸ਼ਾਲੀਨਤਾ ਦਾ ਅਸਰ ਦੂਜਿਆਂ ’ਤੇ ਜਾਦੁਈ ਢੰਗ ਨਾਲ ਪੈਂਦਾ ਹੈ ਆਪਣੇਪਣ ਦਾ ਅਸਰ ਹਮੇਸ਼ਾ ਸਕਾਰਾਤਮਕ ਹੀ ਹੁੰਦਾ ਹੈ ਤੁਹਾਡੀ ਸੱਜਣਤਾ ਹੀ ਵਿਅਕਤੀਤੱਵ ਨੂੰ ਮਜ਼ਬੂਤੀ ਦਿੰਦੀ ਹੈ।
ਇਮਾਨਦਾਰੀ:
ਮਨੁੱਖ ਦਾ ਸਭ ਤੋਂ ਵੱਡਾ ਗੁਣ ਕੋਈ ਹੈ ਤਾਂ ਉਹ ਹੈ ਇਮਾਨਦਾਰ ਹੋਣਾ ਇਮਾਨਦਾਰੀ ਅਜਿਹੀ ਪਾਰਸ ਮਣੀ ਹੈ ਜਿਸਦੇ ਦਮ ’ਤੇ ਤੁੁਸੀਂ ਲੰਮੇ ਸਮੇਂ ਤੱਕ ਆਪਣੇ ਕੰਮ ਦੇ ਖੇਤਰ ’ਚ ਬਣੇ ਰਹਿ ਸਕਦੇ ਹੋ ਦੂਜਿਆਂ ਦੀ ਨਜ਼ਰ ’ਚ ਤੁਹਾਡੀ ਇੱਜ਼ਤ ਅਤੇ ਸਨਮਾਨ ਦੀ ਭਾਵਨਾ ਹੋਵੇਗੀ, ਦੂਜੇ ਪਾਸੇ ਤੁਹਾਡੇ ਮਨ ’ਚ ਵੀ ਸੰਤੋਖ ਹੋਵੇਗਾ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ।
ਤਜ਼ਰਬੇਕਾਰ ਵਿਅਕਤੀਆਂ ਤੋਂ ਲਾਭ:
ਜਿਨ੍ਹਾਂ ਕੋਲ ਤਜ਼ਰਬਿਆਂ ਦਾ ਖਜ਼ਾਨਾ ਹੈ, ਅਜਿਹੇ ਗੁਣ-ਭਰਪੂਰ ਵਿਅਕਤੀਆਂ ਨਾਲ ਮੇਲਜੋਲ ਕਰਕੇ ਉਹ ਸਭ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਇੱਕ ਲੰਮੇ ਸਮੇਂ ’ਚ ਉਨ੍ਹਾਂ ਨੇ ਸਮਝਿਆ ਹੈ ਤਜ਼ਰਬਿਆਂ ਦਾ ਸਾਰ ਗ੍ਰਹਿਣ ਕਰਨ ਨਾਲ ਵਿਅਕਤੀਤੱਵ ’ਚੋਂ ਸਮਝ ਪੈਦਾ ਹੁੰਦੀ ਹੈ।
ਵਿਆਪਕ ਸੰਪਰਕ:
ਸੰਪਰਕ ਨਾਲ ਮਨੁੱਖ ਦਾ ਦਾਇਰਾ ਵਧਦਾ ਹੈ, ਸਮਰੱਥਾਵਾਂ ’ਚ ਵੀ ਵਾਧਾ ਹੁੰਦਾ ਹੈ ਜਾਣ-ਪਹਿਚਾਣ ਹੋਣ ਨਾਲ ਕੰਮ ਕਰਨ ’ਚ ਵੀ ਸੁਵਿਧਾ ਹੁੰਦੀ ਹੈ, ਉੱਥੇ ਮੁਸ਼ਕਿਲਾਂ ਪੈਣ ’ਤੇ ਆਪਣੀਆਂ ਸ਼ੰਕਾਵਾਂ ਦਾ ਹੱਲ ਵੀ ਆਸਾਨੀ ਨਾਲ ਕਰ ਸਕਦੇ ਹਾਂ।
ਆਤਮ-ਵਿਸ਼ਵਾਸ:
ਆਤਮ-ਵਿਸ਼ਵਾਸ ਨਾਲ ਭਰਪੂਰ ਤੁਹਾਡਾ ਵਿਅਕਤੀਤੱਵ ਦੂਜਿਆਂ ’ਤੇ ਲੋੜੀਂਦਾ ਅਸਰ ਕਰਦਾ ਹੈ ਬੇਫ਼ਿਕਰੀ ਦਾ ਭਾਵ ਤੁਹਾਡੇ ’ਚ ਹੈ ਤਾਂ ਵਿਗਿਆਨਕ ਤੌਰ ’ਤੇ ਤੁਹਾਡਾ ਪੱਖ ਮਜ਼ਬੂਤ ਹੋਵੇਗਾ ਆਤਮ-ਵਿਸ਼ਵਾਸ ਨਾਲ ਹੀ ਮਨੁੱਖ ਟੀਚੇ ਦੇ ਨੇੜੇ ਪਹੁੰਚਦਾ ਹੈ ਹੌਂਸਲਾ ਬੁਲੰਦ ਰੱਖੋ, ਸਫ਼ਲਤਾ ਜ਼ਰੂਰ ਪ੍ਰਾਪਤ ਹੋਵੇਗੀ। ਸਫ਼ਲਤਾ ਪਾਉਣਾ ਸਭ ਦਾ ਮੁੱਖ ਟੀਚਾ ਹੈ ਕੋਈ ਵੀ ਅਸਫ਼ਲ ਨਹੀਂ ਹੋਣਾ ਚਾਹੁੰਦਾ ਪਰ ਅਜਿਹਾ ਉਦੋਂ ਹੀ ਹੋ ਸਕੇਗਾ ਜਦੋਂ ਅਸੀਂ ਆਪਣੇ ਅੰਦਰ ਅਜਿਹੇ ਗੁਣਾਂ ਨੂੰ ਵਿਕਸਿਤ ਕਰੀਏ, ਜਿਸ ਨਾਲ ਸਫ਼ਲਤਾ ਸਾਡੇ ਕਦਮ ਚੁੰਮੇ।
-ਜੇ. ਕੇ. ਸ਼ਾਸਤਰੀ