Mandawa: ਪਧਾਰੋ ਮਹਾਰੋ ਦੇਸ਼ਮੰਡਾਵਾ ‘ਆਓ ਨੀ ਪਧਾਰੋ ਮਹਾਰੋ ਦੇਸ’ ਦਾ ਸੈਲਾਨੀ ਨਾਅਰਾ ਦੇਣ ਵਾਲੇ ਰਾਜਸਥਾਨ ਦੇ ਰਾਜਸੀ ਠਾਠ ਦੇ ਦ੍ਰਿਸ਼ ਬੇਹੱਦ ਲੁਭਾਉਂਦੇ ਹਨ ਰਜਵਾੜਿਆਂ ਦੇ ਠਾਠ ਦੇਖਣੇ ਹੋਣ ਤਾਂ ਜੋਧਪੁਰ, ਜੈਪੁਰ ਅਤੇ ਉਦੈਪੁਰ ਜਾਂਦੇ ਹਨ, ਜੇਕਰ ਰਾਜਸਥਾਨ ਦੇ ਕਲਾਪ੍ਰੇਮੀ ਸੇਠਾਂ ਤੋਂ ਜਾਣੂ ਹੋਣਾ ਹੈ ਤਾਂ ਤੁਹਾਨੂੰ ਮੰਡਾਵਾ ਜਾਣਾ ਪਵੇਗਾ ਇੱਥੋਂ ਦੀਆਂ ਹਵੇਲੀਆਂ ਮੱਧਕਾਲੀ ਭਾਰਤ ਦੀ ਤਸਵੀਰ ਪੇਸ਼ ਕਰਦੀਆਂ ਹਨ ਮੰਡਾਵਾ ਰਾਜਸਥਾਨ ਦੇ ‘ਸ਼ੇਖਾਵਟੀ’ ਖਿੱਤੇ ਦਾ ਕਸਬਾ ਹੈ ਸਮੁੱਚੇ ਭਾਰਤ ’ਚ ਸ਼ੇਖਾਵਟੀ ਅਜਿਹਾ ਇੱਕੋ-ਇੱਕ ਖੇਤਰ ਸੀ, ਜਿਸ ’ਤੇ ਅੰਗਰੇਜ਼ ਕਦੇ ਪੂਰੀ ਤਰ੍ਹਾਂ ਰਾਜ ਨਹੀਂ ਕਰ ਸਕੇ।
Table of Contents
ਕਮਾਲ ਦੇ ਭਿੱਤੀ ਚਿੱਤਰ
ਮੰਡਾਵਾ ਆਪਣੀ ਭਿੱਤੀ ਚਿੱਤਰਕਾਰੀ ਭਾਵ ‘ਫਰੈਸਕੋ ਪੇਂਟਿੰਗ’ ਲਈ ਮਸ਼ਹੂਰ ਹੈ ਫਰੈਸਕੋ ਪੇਂਟਿੰਗ ਕਰੀਬ 200 ਸਾਲ ਪੁਰਾਣੀ ਹੈ ਪਰ ਇਸ ਦੀ ਚਮਕ ਅੱਜ ਵੀ ਨਵੀਂ ਵਰਗੀ ਹੈ ਇਨ੍ਹਾਂ ਪੇਂਟਿੰਗਸ ਨੂੰ ਬਣਾਉਣ ’ਚ ਸ਼ੁੱਧ ਕੁਦਰਤੀ ਰੰਗ ਵਰਤੇ ਜਾਂਦੇ ਸਨ ਇਨ੍ਹਾਂ ਪੇਂਟਿੰਗਸ ਨੂੰ ਹੀ ਨਹੀਂ, ਸਗੋਂ ਰੰਗਾਂ ਨੂੰ ਤਿਆਰ ਕਰਨ ’ਚ ਵੀ ਚਿੱਤਰਕਾਰ ਜੀ-ਜਾਨ ਲਾ ਦਿਆ ਕਰਦੇ ਸਨ।
ਓਪਨ ਆਰਟ ਗੈਲਰੀ
ਮੰਡਾਵਾ ’ਚ ਹਰ ਗਲੀ ’ਚ ਇੱਕ ਹਵੇਲੀ ਹੈ ਅਤੇ ਹਰ ਹਵੇਲੀ ਇੱਕ ‘ਓਪਨ ਆਰਟ ਗੈਲਰੀ’ ਵਾਂਗ ਹੈ ਭਾਰਤ ਦੀ ਤਰੱਕੀ ’ਚ ਖਾਸ ਯੋਗਦਾਨ ਦੇਣ ਵਾਲੇ ਮਾਰਵਾੜੀ ਵਪਾਰੀ ਘਰਾਣੇ, ਜਿਵੇਂ- ਬਿੜਲਾ, ਮਿੱਤਲ, ਬਜਾਜ, ਗੋਇਨਕਾ, ਝੁਨਝੁਨਵਾਲਾ, ਡਾਲਮੀਆ, ਪੋਦਾਰ, ਚੋਖਾਨੀ ਆਦਿ ਦੇ ਦਾਦੇ-ਪਰਦਾਦਿਆਂ ਨੇ ਇਸ ਨਗਰ ਨੂੰ ਵਸਾਇਆ ਸੀ ਅਤੇ ਇਨ੍ਹਾਂ ਸੇਠਾਂ ਨੇ ਇੱਥੇ ਇੱਕ ਤੋਂ ਵਧ ਕੇ ਇੱਕ ਖੂਬਸੂਰਤ ਹਵੇਲੀਆਂ ਵੀ ਬਣਵਾਈਆਂ ਸਨ ਸੌ-ਡੇਢ ਸੌ ਸਾਲ ਪੁਰਾਣੀਆਂ ਇਨ੍ਹਾਂ ਹਵੇਲੀਆਂ ਦੀਆਂ ਕੰਧਾਂ, ਮਹਿਰਾਬਾਂ, ਖੰਭਿਆਂ ’ਤੇ ਬਣੇ ਭਿੱਤੀ-ਚਿੱਤਰਾਂ ਦੀ ਖੂਬਸੂਰਤੀ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ ਇਨ੍ਹਾਂ ਚਿੱਤਰਾਂ ’ਚ ਰਮਾਇਣ, ਮਹਾਂਭਾਰਤ ਅਤੇ ਕ੍ਰਿਸ਼ਨ-ਲੀਲਾ ਦੇ ਪ੍ਰਸੰਗ ਬਹੁਤ ਬਰੀਕੀ ਨਾਲ ਚਿੱਤ੍ਰਿਤ ਕੀਤੇ ਗਏ ਹਨ ਕੁਝ ਹਵੇਲੀਆਂ ’ਚ ਰਾਜਸਥਾਨੀ ਲੋਕ ਕਥਾਵਾਂ, ਪਸ਼ੂ-ਪੰਛੀਆਂ, ਮਿੱਥਕਾਂ, ਧਾਰਮਿਕ ਰੀਤੀ-ਰਿਵਾਜ਼ਾਂ, ਆਧੁਨਿਕ ਰੇਲ, ਜਹਾਜ਼, ਮੋਟਰ, ਈਸਾ ਮਸੀਹ ਆਦਿ ਦਾ ਚਿੱਤਰਣ ਰੰਗਾਂ ਦੇ ਜ਼ਰੀਏ ਕੀਤਾ ਗਿਆ ਹੈ।
ਆਲੀਸ਼ਾਨ ਪਰ ਵੀਰਾਨ
ਇਹ ਹਵੇਲੀਆਂ ਜਿਸ ਦੌਰ ’ਚ ਤਿਆਰ ਹੋਈਆਂ, ਉਸ ਦੌਰਾਨ ਇੱਥੇ ਆਪਸ ’ਚ ਮੁਕਾਬਲਾ ਸੀ ਕਿ ਕਿਸ ਦੀ ਹਵੇਲੀ ਕਿੰਨੀ ਸ਼ਾਨਦਾਰ ਹੋਵੇਗੀ ਕਲਾਪ੍ਰੇਮੀ ਸੇਠਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਇਸ ਲਈ ਆਪਣੀਆਂ ਹਵੇਲੀਆਂ ਦੇ ਸੁੰਦਰੀਕਰਨ ’ਚ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ ਅਜਿਹਾ ਮੰਨਿਆ ਜਾਂਦਾ ਹੈ ਕਿ ਮੰਡਾਵਾ ਪੁਰਾਣੇ ਸਿਲਕ ਰੂਟ ’ਤੇ ਪੈਣ ਵਾਲਾ ਮੁੱਖ ਵਪਾਰਕ ਕੇਂਦਰ ਸੀ, ਇਸ ਲਈ ਇੱਥੋਂ ਦੇ ਵਪਾਰੀ ਖੂਬ ਵਧੇ-ਫੁੱਲੇ ਬਾਅਦ ’ਚ ਉਹ ਮੁੰਬਈ, ਦਿੱਲੀ, ਸੂਰਤ, ਕੋਲਕਾਤਾ ਆਦਿ ਵੱਡੇ ਸ਼ਹਿਰਾਂ ’ਚ ਚਲੇ ਗਏ ਹੁਣ ਇਨ੍ਹਾਂ ਹਵੇਲੀਆਂ ਦੇ ਮਾਲਕ ਕਿਸੇ ਮਾਂਗਲਿਕ ਮੌਕੇ ’ਤੇ ਹੀ ਆਪਣੇ ਕੁਲਦੇਵਤਾ ਦੀ ਪੂਜਾ-ਅਰਚਨਾ ਕਰਨ ਹਵੇਲੀਆਂ ’ਚ ਵਾਪਸ ਆਉਂਦੇ ਹਨ
ਇੱਕ ਮੰਡਾਵਾ।
ਅਨੇਕਾਂ ਹਵੇਲੀਆਂ
ਜਿਵੇਂ ਕਿ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਮੰਡਾਵਾ ਹਵੇਲੀਆਂ ਦਾ ਕਸਬਾ ਹੈ ਇੱਥੇ ਇੱਕ ਨਹੀਂ, ਸੈਂਕੜੇ ਹਵੇਲੀਆਂ ਹਨ ਕੁਝ ਮੁੱਖ ਹਵੇਲੀਆਂ ਹਨ।
ਗੋਇਨਕਾ ਹਵੇਲੀ
ਇਸ ਹਵੇਲੀ ਦਾ ਸਬੰਧ ਪ੍ਰਸਿੱਧ ਕਾਰੋਬਾਰੀ ਗੋਇਨਕਾ ਘਰਾਣੇ ਨਾਲ ਹੈ ਇਸ ’ਚ ਭਗਵਾਨ ਵਿਸ਼ਨੂੰ ਦਾ ਮੰਦਰ ਵੀ ਹੈ ਹਵੇਲੀ ਦੀ ਚਿੱਤਰਕਾਰੀ ਅਤੇ ਨੱਕਾਸ਼ੀ ਦਾ ਕੰਮ ਦੇਖਣ ਲਾਇਕ ਹੈ ਬਾਹਰੋਂ ਦੇਖ ਕੇ ਤੁਸੀਂ ਇਸ ਦੀ ਡੂੰਘਾਈ ਦੇ ਥਾਹ ਨਹੀਂ ਪਾ ਸਕਦੇ ਜਦੋਂ ਤੁਸੀਂ ਹਵੇਲੀ ’ਚ ਦਖਲ ਹੁੰਦੇ ਹੋ ਤਾਂ ਇਹ ਤੁਹਾਡੇ ਸਾਹਮਣੇ ਕਿਸੇ ਅਨੋਖੀ ਕਿਤਾਬ ਵਾਂਗ ਇੱਕ-ਇੱਕ ਕਰਕੇ ਖੁੱਲ੍ਹਦੀ ਚਲੀ ਜਾਂਦੀ ਹੈ।
ਲਾਡੀਆ ਹਵੇਲੀ
ਇਸਦੀ ਬਣਤਰ ਐਨੀ ਵਿਸ਼ਾਲ ਹੈ ਕਿ ਇਸ ਦੀ ਛੱਤ ਤੋਂ ਪੂਰਾ ਮੰਡਾਵਾ ਨਜ਼ਰ ਆਉਂਦਾ ਹੈ ਮੰਡਾਵਾ ’ਚ ਮੋਰ ਬਹੁਤਾਤ ਵਿਚ ਹਨ ਇਨ੍ਹਾਂ ਛੱਤਾਂ ’ਤੇ ਟਹਿਲਦੇ ਹੋਏ ਨੱਚਦੇ ਮੋਰਾਂ ਨੂੰ ਦੇਖਣਾ ਅੱਖਾਂ ਨੂੰ ਬੜਾ ਸਕੂਨ ਦਿੰਦਾ ਹੈ ਲਕਸ਼ਮੀ ਨਾਰਾਇਣ ਲਾਡੀਆ ਹਵੇਲੀ ਇੱਥੋਂ ਦੀ ਸਭ ਤੋਂ ਸੁੰਦਰ ਹਵੇਲੀ ਹੈ ਇਸ ਦੀਆਂ ਕੰਧਾਂ ’ਤੇ ਕ੍ਰਿਸ਼ਨਲੀਲ੍ਹਾ, ਰਮਾਇਣ ਅਤੇ ਮਹਾਂਭਾਰਤ ਦੇ ਪ੍ਰਸੰਗ ਬਹੁਤ ਖੂਬਸੂਰਤੀ ਨਾਲ ਉਕੇਰੇ ਗਏ ਹਨ ਇਸਨੂੰ ਦੇਖਣ ਲਈ ਥੋੜ੍ਹਾ ਸਮਾਂ ਕੱਢ ਕੇ ਜਾਓ ਕਿਉਂਕਿ ਇੱਥੋਂ ਦੀ ਖੂਬਸੂਰਤ ਚਿੱਤਰਕਾਰੀ ਨੂੰ ਦੇਖ ਕੇ ਤੁਸੀਂ ਇਸ ’ਚ ਗੁਆਚ ਜਾਓਗੇ।
ਚੋਖਾਨੀ ਡਬਲ ਹਵੇਲੀ
ਇਹ ਹਵੇਲੀ ਸਥਾਨਕ ਚੋਖਾਨੀ ਭਰਾਵਾਂ ਨੇ ਆਪਣੇ ਰਹਿਣ ਲਈ 19ਵੀਂ ਸਦੀ ’ਚ ਵੱਡੇ ਦਿਲ ਨਾਲ ਬਣਵਾਈ ਸੀ ਇਹ ਹਵੇਲੀ ਬਹੁਤ ਤਰ੍ਹਾਂ ਦੇ ਆਧੁਨਿਕ ਰੰਗ ਸਮੇਟੇ ਹੋਏ ਹੈ ਇਹ ਮੰਡਾਵਾ ਦੇ ਵਾਰਡ ਨੰਬਰ 5 ’ਚ ਪੈਂਦੀ ਹੈ।
ਬਿੰਸੀਧਰ ਨਵਾਤੀਆ ਦੀ ਹਵੇਲੀ
1920 ’ਚ ਬਣ ਕੇ ਤਿਆਰ ਹੋਈ ਇਹ ਹਵੇਲੀ ਉਸ ਸਮੇਂ ਦੀ ਇੱਕ ਆਧੁਨਿਕ ਹਵੇਲੀ ਸੀ ਇਸ ਨੂੰ ਬਣਵਾਉਣ ਵਾਲੇ ਯੂਰਪੀ ਵਾਸਤੂਕਲਾ ਦੇ ਕਿੰਨੇ ਵੱਡੇ ਪ੍ਰੇਮੀ ਸਨ, ਇਸ ਗੱਲ ਦਾ ਅੰਦਾਜ਼ਾ ਇਸ ਹਵੇਲੀ ਦੀ ਵਾਸਤੂਕਲਾ ’ਚ ਵਰਤੇ ਗਏ ਵਿਦੇਸ਼ੀ ਪੈਟਰਨ ਅਤੇ ਨਮੂਨਿਆਂ ਨੂੰ ਦੇਖ ਕੇ ਲੱਗਦਾ ਹੈ ਇੱਥੇ ਇਨ੍ਹਾਂ ਵੇਲ-ਬੂਟਿਆਂ ਵਿਚ ਕਾਰ ਚਲਾਉਂਦੀ ਹੋਈ ਔਰਤ ਅਤੇ ਹਵਾਈ ਜਹਾਜ਼ ਉਡਾਉਂਦੇ ਰਾਈਟ ਬਰਦਰਜ਼ ਦੀਆਂ ਤਸਵੀਰਾਂ ਨੂੰ ਦੇਖਣ ਲੋਕ ਦੂਰੋਂ-ਦੂਰੋਂ ਆਉਂਦੇ ਹਨ।
ਮੁਰਮੁਰੀਆ ਹਵੇਲੀ
ਇਹ ਹਵੇਲੀ ਸਾਲ 1930 ਦੇ ਆਸ-ਪਾਸ ਬਣੀ ਸੀ ਇਸ ਹਵੇਲੀ ਦੀਆਂ ਕੰਧਾਂ ’ਤੇ ਬਣੀ ਫਰੈਸਕੋ ਆਰਟ ਉਸ ਸਮੇਂ ਨੂੰ ਦਰਸਾਉਂਦੀ ਹੈ, ਜਦੋਂ ਭਾਰਤ ’ਚ ਰੇਲਗੱਡੀ ਆਈ ਸੀ ਇਸ ਹਵੇਲੀ ’ਚ ਘੋੜੇ ’ਤੇ ਤਿਰੰਗਾ ਫੜੀ ਪੰਡਿਤ ਨਹਿਰੂ ਦੀ ਖੂਬਸੂਰਤ ਪੇਂਟਿੰਗ ਵੀ ਬਣੀ ਹੋਈ ਹੈ।
ਮੰਡਾਵਾ ਕੈਸਲ
ਮੰਡਾਵਾ ਕੈਸਲ ਦਾ ਨਿਰਮਾਣ ਸੰਨ 1755 ’ਚ ਸ਼ੇਖਾਵਟੀ ਰਾਜਘਰਾਣੇ ਦੇ ਠਾਕੁਰ ਨਵਲ ਸਿੰਘ ਨੇ ਕਰਵਾਇਆ ਸੀ ਅੱਜ ਇਹ ਇੱਕ ਲਗਜ਼ਰੀ ਹੋਟਲ ’ਚ ਤਬਦੀਲ ਹੋ ਚੁੱਕਾ ਹੈ, ਜਿਸ ’ਚ 70 ਰਾਇਲ ਸੂਟਸ ਹਨ ਇਸ ਹੋਟਲ ਦੇ ਇੱਕ ਹਿੱਸੇ ’ਚ ਅੱਜ ਵੀ ਰਾਜ ਪਰਿਵਾਰ ਦੇ ਵੰਸ਼ਜ ਨਿਵਾਸ ਕਰਦੇ ਹਨ।
ਹਰਲਾਲਕਰ ਦੀ ਬਾਵੜੀ
ਮੁਰਮੁਰੀਆ ਹਵੇਲੀ ਤੋਂ ਥੋੜ੍ਹੀ ਜਿਹੀ ਦੂਰ ਸਥਿਤ ਹੈ ਵੱਡੇ ਜਿਹੇ ਚਬੂਤਰੇ ’ਤੇ ਬਣੀਆਂ ਮੀਨਾਰਾਂ ਅਤੇ ਗੁੰਬਦ ਇਸ ਢਾਂਚੇ ਨੂੰ ਖਿੱਚ ਭਰਪੂਰ ਬਣਾਉਂਦੇ ਹਨ ਇਸ ਬਾਵੜੀ ਦਾ ਨਿਰਮਾਣ ਸੇਠ ਹਰਲਾਲਕਰ ਨੇ 19ਵੀਂ ਸਦੀ ’ਚ ਇੱਥੋਂ ਦੇ ਲੋਕਾਂ ਦੀ ਪਾਣੀ ਦੀ ਪੂਰਤੀ ਲਈ ਕਰਵਾਇਆ ਸੀ।
ਮੰਡਾਵਾ ਆਰਟ ਵਿਲੇਜ
ਅਲੋਪ ਹੁੰਦੀ ਮਿਊਰਲ ਕਲਾ ਅਤੇ ਫਰੈਸਕੋ ਪੇਂਟਿੰਗ ਸਿਖਾਉਣ ਦੇ ਉਦੇਸ਼ ਨਾਲ ਮੰਡਾਵਾ ’ਚ ‘ਮੰਡਾਵਾ ਆਰਟ ਵਿਲੇਜ਼’ ਦੀ ਸਥਾਪਨਾ ਕੀਤੀ ਗਈ ਹੈ ‘ਮੰਡਾਵਾ ਦਾ ਲੰਘਿਆ ਸਮਾਂ ਤਾਂ ਵਾਪਸ ਲਿਆਉਣਾ ਔਖਾ ਹੈ, ਪਰ ਇੱਥੋਂ ਦੀ ਰੌਣਕ ਅਤੇ ਕਲਾ ਨੂੰ ਫਿਰ ਤੋਂ ਜਗਾਉਣਾ ਹੀ ਇਸ ਦਾ ਉਦੇਸ਼ ਹੈ ਇਹ ਮੰਡਾਵਾ ਤੋਂ ਸਿਰਫ 4 ਕਿਲੋਮੀਟਰ ਦੂਰ ਹੈ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਆਰਟ ਵਿਲੇਜ਼ ਵਿਸ਼ਵ ਦੇ ਗਿਣੇ-ਚੁਣੇ ਆਰਟ ਵਿਲੇਜ਼ (ਜਿਵੇਂ-ਮਿਸਰ ’ਚ ਨੀਲ ਨਦੀ ਦੇ ਕਿਨਾਰੇ ਵੱਸਿਆ ਆਰਟ ਵਿਲੇਜ਼, ਟਿਊਨੀਸ਼ੀਆ ਅਤੇ ਤਾਈਵਾਨ ਦੇ ਆਰਟ ਵਿਲੇਜ਼) ਵਰਗਾ ਅਨੋਖਾ ਹੈ।
ਵਾਹ! ਬਾਜਰੇ ਦੀ ਰੋਟੀ, ਸਾਂਗਰੀ ਦਾ ਸਾਗ
ਇੱਥੋਂ ਦੇ ਸਥਾਨਕ ਸਵਾਦ ’ਚ ਕੈਰ ਅਤੇ ਸਾਂਗਰੀ ਦੀ ਸਬਜ਼ੀ ਮਸ਼ਹੂਰ ਹੈ ਜਿਸ ਨੂੰ ਬਾਜਰੇ ਦੀ ਰੋਟੀ ਨਾਲ ਖਾਧਾ ਜਾਂਦਾ ਹੈ ਕੈਰ ਅਤੇ ਸਾਂਗਰੀ ਜੰਗਲੀ ਬਨਸਪਤੀਆਂ ਹਨ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਘਰ ’ਚ ਕੈਰ ਦਾ ਦਰੱਖਤ ਹੈ ਤਾਂ ਉਹ ਕਾਲ ’ਚ ਵੀ ਜੀਅ ਸਕਦਾ ਹੈ ਕਿਉਂਕਿ ਕੈਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਜਾ ਕੇ ਆਪਣੇ ਲਾਇਕ ਪਾਣੀ ਜੁਟਾ ਲੈਂਦੀਆਂ ਹਨ।
ਕਦੋਂ ਅਤੇ ਕਿਵੇਂ ਆਈਏ
ਜੇਕਰ ਤੁਹਾਨੂੰ ਯਾਤਰਾ ਦਾ ਸ਼ੌਂਕ ਹੈ ਤਾਂ ਮਾਨਸੂਨ ਦੇ ਦਿਨਾਂ ’ਚ ਮੰਡਾਵਾ ਜਾਣਾ ਬਿਹਤਰ ਰਹੇਗਾ ਅਕਤੂਬਰ ਤੋਂ ਮਾਰਚ ਮਹੀਨਾ ਵੀ ਸਹੀ ਹੈ ਮੰਡਾਵਾ ਦਿੱਲੀ ਤੋਂ 225 ਅਤੇ ਜੈਪੁਰ ਤੋਂ 180 ਕਿਲੋਮੀਟਰ ਦੀ ਦੂਰੀ ’ਤੇ ਹੈ ਮੰਡਾਵਾ ਦਾ ਨਜ਼ਦੀਕੀ ਵੱਡਾ ਰੇਲਵੇ ਸਟੇਸ਼ਨ ਡੁੰਡਲੋਡ ਮੁਕੁੰਦਗੜ੍ਹ ਇੱਥੋਂ 17 ਕਿਲੋਮੀਟਰ ਦੂਰ ਹੈ ਅਤੇ ਨਜ਼ਦੀਕੀ ਹਵਾਈ ਅੱਡਾ ਗੁਲਾਬੀ ਨਗਰੀ ਜੈਪੁਰ ਹੈ।
ਡਾ. ਘਣਸ਼ਿਆਮ ਬਾਦਲ