ਕ੍ਰਿਸਮਸ ਦਾ ਤੋਹਫਾ -christmas gift ਬਾਲ ਕਥਾ ਕ੍ਰਿਸਮਸ ਦੇ ਦਿਨ ਨੇੜੇ ਸਨ ਸਾਰੇ ਆਪਣੇ ਰਿਸ਼ਤੇਦਾਰਾਂ ਲਈ ਵਧੀਆ ਕੱਪੜੇ ਅਤੇ ਤੋਹਫੇ ਖਰੀਦ ਰਹੇ ਸਨ ਇਨ੍ਹੀਂ ਦਿਨੀਂ ਮੈਰੀ ਬਹੁਤ ਉਦਾਸ ਸੀ ਉਸਦੇ ਮਨ ’ਚ ਵੀ ਵਧੀਆ ਕੱਪੜੇ ਪਹਿਨ ਕੇ ਸ਼ਹਿਰ ਘੁੰਮਣ ਦੀ ਇੱਛਾ ਸੀ ਪਰ ਇਹ ਸਭ ਹੁੰਦਾ ਕਿਵੇਂ?
ਮੈਰੀ ਦੇ ਪਿਤਾ ਗੁਜ਼ਰ ਗਏ ਸਨ ਸਿਰਫ ਉਸਦੀ ਮਾਂ ਸੀ, ਜੋ ਸਿਲਾਈ-ਕਢਾਈ ਕਰਕੇ ਘਰ ਦਾ ਖਰਚ ਬੜੀ ਮੁਸ਼ਕਿਲ ਨਾਲ ਚਲਾਉਂਦੀ ਸੀ ਮੈਰੀ ਦੀ ਮਾਂ ਬਹੁਤ ਦਿਨਾਂ ਤੋਂ ਬਿਮਾਰ ਸੀ ਕਾਫੀ ਰੁਪਏ ਉਸਦੇ ਇਲਾਜ ’ਚ ਖਰਚ ਹੋ ਚੁੱਕੇ ਸਨ ਹੁਣ ਉਨ੍ਹਾਂ ਕੋਲ ਥੋੜ੍ਹੇ ਰੁਪਏ ਬਚੇ ਸਨ ਮੈਰੀ ਉਨ੍ਹਾਂ ਰੁਪਇਆਂ ਨਾਲ ਕੁਝ ਅਗਰਬੱਤੀਆਂ ਖਰੀਦ ਲਿਆਈ, ਫਿਰ ਇਹ ਸੋਚ ਕੇ ਅਗਰਬੱਤੀਆਂ ਵੇਚਣ ਘਰੋਂ ਨਿੱਕਲੀ ਕਿ ਸ਼ਾਇਦ ਇਨ੍ਹਾਂ ’ਚੋਂ ਕੁਝ ਰੁਪਏ ਬਚ ਜਾਣ ਸੜਕ ’ਤੇ ਖੂਬ ਚਹਿਲ-ਪਹਿਲ ਸੀ
ਖਿਡੌਣੇ ਅਤੇ ਗਿਫਟ ਦੀਆਂ ਦੁਕਾਨਾਂ ’ਤੇ ਬਹੁਤ ਭੀੜ ਸੀ ਤੋਹਫਿਆਂ ਦੀਆਂ ਦੁਕਾਨਾਂ ’ਤੇ ਬੱਚਿਆਂ ਦੀਆਂ ਲੰਮੀਆਂ ਲਾਈਨਾਂ ਸਨ ਸਾਰੇ ਬੱਚੇ ਗਿਫਟ ਖਰੀਦਣ ਲੱਗੇ ਹੋਏ ਸਨ ਮੈਰੀ ਸੜਕ ਦੇ ਕਿਨਾਰੇ ਖੜ੍ਹੀ ਹੋ ਕੇ ਅਗਰਬੱਤੀਆਂ ਵੇਚਣ ਲੱਗੀ ਪਰ ਉਸਦੀ ਨਜ਼ਰ ਤੋਹਫਿਆਂ ਦੀ ਇੱਕ ਦੁਕਾਨ ’ਤੇ ਸੀ ਦੁਕਾਨ ਦੇ ਬਾਹਰ ਕੱਚ ਦੀ ਅਲਮਾਰੀ ’ਚ ਸਜੇ ਤੋਹਫੇ ਉਸਨੂੰ ਐਨੀ ਦੂਰੋਂ ਵੀ ਚੰਗੀ ਤਰ੍ਹਾਂ ਦਿਖਾਈ ਦੇ ਰਹੇ ਸਨ ਉਸ ਤੋਂ ਰਿਹਾ ਨਾ ਗਿਆ ਉਹ ਦੁਕਾਨ ਵੱਲ ਤੁਰ ਪਈ
ਹੁਣ ਉਹ ਅਲਮਾਰੀ ’ਚ ਸਜੇ ਰੰਗ-ਬਿਰੰਗੇ ਗਿਫਟਾਂ ਨੂੰ ਦੇਖ ਰਹੀ ਸੀ ਉਸਨੂੰ ਸਾਂਤਾ ਕਲਾਜ ਵਾਲਾ ਗਿਫਟ ਬਹੁਤ ਪਸੰਦ ਆਇਆ ਉਹ ਉਸਨੂੰ ਆਪਣੀ ਬਿਮਾਰ ਮਾਂ ਨੂੰ ਤੋਹਫੇ ’ਚ ਦੇਣਾ ਚਾਹੁੰਦੀ ਸੀ ਉਸਨੂੰ ਦੁਕਾਨ ’ਚ ਜਾਣ ਤੋਂ ਡਰ ਲੱਗ ਰਿਹਾ ਸੀ ਕਿਉਂਕਿ ਉਸਦੀ ਕਮੀਜ਼ ਪਾਟੀ ਹੋਈ ਸੀ ਅਤੇ ਉਸਦੇ ਪੈਰਾਂ ’ਚ ਟੁੱਟੀਆਂ ਚੱਪਲਾਂ ਸਨ, ਫਿਰ ਵੀ ਉਹ ਹਿੰਮਤ ਕਰਕੇ ਅੰਦਰ ਚਲੀ ਗਈ
ਦੁਕਾਨਦਾਰ ਬਹੁਤ ਬਿਜ਼ੀ ਸਨ ਰੰਗੀਨ ਨਰਮ ਕੱਪੜੇ ਪਹਿਨੇ ਹੋਏ ਬੱਚੇ ਉਨ੍ਹਾਂ ਤੋਂ ਤੋਹਫੇ ਖਰੀਦ ਰਹੇ ਸਨ ਦੁਕਾਨਦਾਰ ਆਪਣੇ ਨੌਕਰਾਂ ਨੂੰ ਕਹਿ ਰਹੇ ਸਨ, ‘ਉਸ ਹੀਰੇ ਵਾਲੇ ਤੋਹਫੇ ਨੂੰ ਲੱਭੋ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਨੂੰ ਬਹੁਤ ਘਾਟਾ ਪਵੇਗਾ’ ਇਹ ਸੁਣਦੇ ਹੀ ਕੁਝ ਨੌਕਰ ਇੱਧਰ-ਉੱਧਰ ਹੀਰੇ ਵਾਲੇ ਤੋਹਫੇ ਨੂੰ ਲੱਭਣ ਲੱਗੇ ਮੈਰੀ ਨੂੰ ਦੇਖਦੇ ਹੀ ਦੁਕਾਨਦਾਰ ਨੇ ਪੁੱਛਿਆ, ‘ਹਾਂ, ਦੱਸੋ ਤੁਹਾਨੂੰ ਕੀ ਚਾਹੀਦਾ ਹੈ?’
‘ਸਾਂਤਾ ਕਲਾਜ’ ਮੈਰੀ ਹੌਲੀ ਜਿਹੇ ਬੋਲੀ ‘ਅੱਛਾ, ਤਾਂ ਉਹ ਸਾਂਤਾ ਕਲਾਜ…’ ਕਹਿੰਦੇ ਹੋਏ ਦੁਕਾਨਦਾਰ ਸਾਂਤਾ ਕਲਾਜ ਵਾਲੇ ਡੱਬੇ ਨੂੰ ਲੈ ਕੇ ਆਇਆ ‘ਇਹ ਲਓ ਤੁਹਾਡਾ ਤੋਹਫਾ ਕੀਮਤ ਸਿਰਫ ਦੋ ਸੌ ਰੁਪਏ’ ਦੁਕਾਨਦਾਰ ਨੇ ਉਸਨੂੰ ਡੱਬਾ ਦਿੰਦੇ ਹੋਏ ਕਿਹਾ ‘ਦੋ ਸੌ ਰੁਪਏ’ ਮੈਰੀ ਹੈਰਾਨ ਹੋ ਗਈ ਕਿਉਂਕਿ ਉਸਦੇ ਕੋਲ ਤਾਂ ਸਿਰਫ ਪੰਜਾਹ ਹੀ ਰੁਪਏ ਸਨ ਦੁਕਾਨਦਾਰ ਸਮਝ ਗਿਆ ਕਿ ਇਸ ਲੜਕੀ ਕੋਲ ਪੂਰੇ ਪੈਸੇ ਨਹੀਂ ਹਨ ਉਨ੍ਹਾਂ ਨੇ ਰੁੱਖੇ ਸ਼ਬਦ ’ਚ ਕਿਹਾ, ‘ਜਦੋਂ ਖਰੀਦਣ ਦੀ ਔਕਾਤ ਨਹੀਂ ਸੀ ਤਾਂ ਇੱਥੇ ਸਾਡਾ ਸਮਾਂ ਬਰਬਾਦ ਕਰਨ ਕਿਉਂ ਆ ਗਈ? ਹੁਣ ਜਾਓ ਇੱਥੋਂ’
ਮੈਰੀ ਦੀਆਂ ਅੱਖਾਂ ’ਚੋਂ ਹੰਝੂ ਨਿੱਕਲ ਆਏ ਸਿਰ ਝੁਕਾਏ ਉਹ ਉੱਥੋਂ ਬਾਹਰ ਨਿੱਕਲ ਆਈ ਉਦੋਂ ਉਸਨੂੰ ਇੱਕ ਹੀਰੇ ਵਰਗੀ ਛੋਟੀ ਜਿਹੀ ਚੀਜ਼ ਜ਼ਮੀਨ ’ਤੇ ਪਈ ਦਿਖਾਈ ਦਿੱਤੀ ਉਸਨੂੰ ਯਾਦ ਆਇਆ ਕਿ ਦੁਕਾਨਦਾਰ ਆਪਣੇ ਨੌਕਰਾਂ ਨੂੰ ਹੀਰੇ ਵਾਲਾ ਤੋਹਫਾ ਲੱਭਣ ਨੂੰ ਕਹਿ ਰਹੇ ਸਨ ਉਸਨੇ ਹੀਰੇ ਵਾਲਾ ਤੋਹਫਾ ਚੁੱਕ ਲਿਆ ਉਸਨੂੰ ਲੈ ਕੇ ਉਹ ਦੁਕਾਨਦਾਰ ਕੋਲ ਗਈ
‘ਹਾਂ…. ਹਾਂ…. ਇਹੀ ਤਾਂ ਉਹ ਕੀਮਤੀ ਤੋਹਫਾ ਹੈ ਜੋ ਗੁਆਚ ਗਿਆ ਸੀ’ ਦੁਕਾਨਦਾਰ ਨੇ ਉਸਨੂੰ ਦੇਖਦੇ ਹੀ ਕਿਹਾ, ‘ਤੂੰ ਮੈਨੂੰ ਬਰਬਾਦ ਹੋਣ ਤੋਂ ਬਚਾ ਲਿਆ ਇਹ ਲਓ ਤੁਹਾਡਾ ਇਨਾਮ’ ਐਨਾ ਕਹਿ ਕੇ ਦੁਕਾਨਦਾਰ ਨੇ ਕੁਝ ਰੁਪਏ ਮੈਰੀ ਨੂੰ ਦੇਣੇ ਚਾਹੇ ‘ਇਹ ਤਾਂ ਮੇਰਾ ਫਰਜ਼ ਸੀ ਮੈਂ ਮਿਹਨਤ ਨਾਲ ਧਨ ਕਮਾਉਣਾ ਚਾਹੁੰਦੀ ਹਾਂ ਇਸ ਤਰ੍ਹਾਂ ਨਹੀਂ’ ਕਹਿ ਕੇ ਮੈਰੀ ਜਾਣ ਲੱਗੀ
ਦੁਕਾਨਦਾਰ ਸੋਚਣ ਲੱਗਾ ਕਿ ਮੈਂ ਇਸਨੂੰ ਬੁਰਾ-ਭਲਾ ਕਿਹਾ, ਫਿਰ ਵੀ ਇਸਨੇ ਇਮਾਨਦਾਰੀ ਦਿਖਾਈ ਗਰੀਬ ਹੈ ਪਰ ਪੈਸੇ ਲੈਣ ਤੋਂ ਮਨ੍ਹਾ ਕਰ ਰਹੀ ਹੈ ਉਨ੍ਹਾਂ ਨੇ ਉਸਨੂੰ ਰੁਕਣ ਨੂੰ ਕਿਹਾ ਫਿਰ ਮੈਰੀ ਕੋਲ ਜਾ ਕੇ ਬੋਲੇ, ‘ਮੈਨੂੰ ਮੁਆਫ ਕਰ ਦਿਓ ਬੇਟੀ, ਮੈਂ ਤੁਹਾਡੀ ਗਰੀਬੀ ਦਾ ਮਜ਼ਾਕ ਉਡਾਇਆ ਤੁਸੀਂ ਇਹ ਇਨਾਮ ਨਾ ਲੈਣਾ ਚਾਹੋ ਨਾ ਲਓ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਵਰਗੀ ਇੱਕ ਇਮਾਨਦਾਰ ਸਹਾਇਕਾ ਦੀ ਜਰੂਰਤ ਹੈ ਕੀ ਤੁਸੀਂ ਕੱਲ੍ਹ ਤੋਂ ਇਸ ਦੁਕਾਨ ’ਚ ਨੌਕਰੀ ਕਰੋਗੇ?
ਮੈਰੀ ਦੀਆਂ ਅੱਖਾਂ ਭਰ ਆਈਆਂ ਸਿਰ ਹਿਲਾ ਕੇ ਉਹ ਜਾਣ ਲੱਗੀ ਤਾਂ ਦੁਕਾਨਦਾਰ ਨੇ ਉਸਦੇ ਮੋਢੇ ’ਤੇ ਹੱਥ ਰੱਖਦੇ ਹੋਏ ਕਿਹਾ ਕਿ ਤੁਸੀਂ ਆਪਣਾ ਤੋਹਫਾ ਭੁੱਲ ਗਏ ਇਹ ਲਓ ਸਾਂਤਾ ਕਲਾਜ ਅਤੇ ਇੱਕ ਹਜ਼ਾਰ ਰੁਪਏ ਮਿਠਾਈ ਖਾਣ ਅਤੇ ਕੱਪੜੇ ਖਰੀਦਣ ਲਈ’ ਉਹ ਕੁਝ ਬੋਲ ਪਾਉਂਦੀ, ਇਸ ਤੋਂ ਪਹਿਲਾਂ ਹੀ ਦੁਕਾਨਦਾਰ ਬੋਲੇ, ‘ਇਹ ਇਨਾਮ ਨਹੀਂ ਹੈ ਇਹ ਤਾਂ ਮੇਰੇ ਵੱਲੋਂ ਤੁਹਾਨੂੰ ਕ੍ਰਿਸਮਸ ਦਾ ਤੋਹਫਾ ਹੈ ਜੋ ਇੱਕ ਪਿਤਾ ਆਪਣੀ ਪਿਆਰੀ ਬੇਟੀ ਨੂੰ ਦਿੰਦਾ ਹੈ
ਮੈਰੀ ਦੀਆਂ ਅੱਖਾਂ ’ਚੋਂ ਹੰਝੂ ਆ ਗਏ ਦੁਕਾਨਦਾਰ ਦੀਆਂ ਅੱਖਾਂ ਵੀ ਨਮ ਸਨ
-ਨਰਿੰਦਰ ਦੇਵਾਂਗਣ