ਚਨਾ ਸੀਕਮਪੁਰੀ chana sikampuri
Table of Contents
ਸਮੱਗਰੀ:-
ਕਾਲੇ ਚਨੇ 200 ਗ੍ਰਾਮ, ਤੇਜ ਪੱਤਾ 2 ਪੀਸ, 4-5 ਹਰੀ ਇਲਾਚੀਆਂ, ਲੋੜ ਅਨੁਸਾਰ ਲਾਲ ਮਿਰਚ, 1/2 ਪਿਆਜ ਚੌਪ, 50ਗ੍ਰਾਮ ਭੁੰਨਿਆ ਚਨਾ ਪਾਊਡਰ, ਸਵਾਦ ਅਨੁਸਾਰ ਨਿੰਬੂ ਦਾ ਰਸ, 4-5 ਗ੍ਰਾਮ ਅਦਰਕ, 4-5 ਹਰੀਆਂ ਮਿਰਚਾਂ, 200 ਗਾ੍ਰਮ ਤੇਲ, ਸਵਾਦ ਅਨੁਸਾਰ ਨਮਕ
chana sikampuri ਬਣਾਉਣ ਦੀ ਵਿਧੀ:
ਭਿੱਜੇ ਹੋਏ ਕਾਲੇ ਚਨਿਆਂ ਨੂੰ ਪਾਣੀ ‘ਚ ਇੱਕ ਘੰਟੇ ਤੱਕ ਉਬਾਲੋ ਅਤੇ ਵਿੱਚੇ ਸਾਬਤ ਖੜ੍ਹੇ ਮਸਾਲੇ ਵੀ ਪਾ ਦਿਓ ਛੋਲਿਆਂ ਨੂੰ ਛਾਣਕੇ ਉਸ ਨੂੰ ਗ੍ਰਾਈਂਡਰ ‘ਚ ਬਾਰੀਕ ਪੀਸ ਲਓ ਉਸ ਵਿੱਚ ਚੌਪ ਪਿਆਜ, ਚੌਪ ਹਰੀ ਮਿਰਚ, ਅਦਰਕ, ਨਿੰਬੂ ਦਾ ਰਸ 3 ਚਮਚ, ਸਵਾਦ ਅਨੁਸਾਰ ਨਮਕ ਅਤੇ ਪਕੜ ਲਈ ਚਨਾ ਪਾਊਡਰ ਮਿਲਾ ਕੇ ਟਿੱਕੀ ਵਾਂਗ ਬਣਾ ਲਓ ਹੁਣ ਇਸ ਨੂੰ ਹਲਕੀ ਅੱਗ ‘ਤੇ ਤਲ ਲਓ ਸਵਾਦਿਸ਼ਟ ਚਨਾ ਸੀਕਮਪੁਰੀ ਤਿਆਰ ਹੈ ਇਸ ਦਾ ਮਜ਼ਾ ਲਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.