ਚੜਿ੍ਹਆ ਬਸੰਤੀ ਖੁਮਾਰ
ਨਾ ਠੰਢੀ, ਨਾ ਗਰਮ, ਨਾ ਚੁਭਣ ਵਾਲੀ, ਨਾ ਡਰਾਉਣ ਵਾਲੀ, ਬਸੰਤ ਦੀਆਂ ਹਵਾਵਾਂ ਤਾਂ ਬੱਸ ਸੁਹਾਣੀਆਂ ਹੁੰਦੀਆਂ ਹਨ ਪਹਿਨਣ- ਢਕਣ, ਖਾਣ-ਪੀਣ, ਘੁੰਮਣ-ਫਿਰਨ, ਸ਼ਾਦੀ-ਵਿਆਹ ਆਦਿ ਹਰ ਲਿਹਾਜ਼ ਨਾਲ ਇਸ ਰੁੱਤ ਨੂੰ ਚੰਗਾ ਮੰਨਿਆ ਜਾਂਦਾ ਹੈ ਤਾਂ ਕਿਉਂ ਨਾ ਤੁਸੀਂ ਵੀ ਰੰਗ ਜਾਓ ਇਸ ਰੁੱਤ ਦੇ ਅਨੋਖੇ ਰੰਗ ’ਚ ਅਤੇ ਸਿੱਖੋ ਜੀਵਨ ਜਿਉਣ ਦੀ ਨਵੀਂ ਕਲਾ!
ਇੱਕ ਵਾਰ ਫਿਰ ਤੋਂ ਬਸੰਤ ਦਾ ਮੌਸਮ ਆ ਗਿਆ ਹੈ ਇਸ ਮੌਸਮ ’ਚ ਜਿੱਥੇ ਇੱਕ ਪਾਸੇ ਪੀਲੇ-ਪੀਲੇ ਸਰ੍ਹੋਂ ਦੇ ਫੁੱਲ, ਪੰਛੀਆਂ ਦੀ ਚਹਿਚਾਹਟ, ਹਰ ਤਰ੍ਹਾਂ ਦੇ ਫੁੱਲਾਂ ਨਾਲ ਸਰਾਬੋਰ ਕੁਦਰਤੀ ਸੁੰਦਰਤਾ ਆਪਣੀ ਅਨੋਖੀ ਮਹਿਕ ਬਿਖੇਰਦੀ ਹੈ, ਉੱਥੇ ਫੈਸ਼ਨ-ਡਿਜ਼ਾਈਨਰ ਵੀ ਇਸ ਰੁੱਤ ਨੂੰ ਸੈਲੀਬ੍ਰੇਟ ਕਰਨ ਲਈ ਆਪਣਾ ਨਵਾਂ ਕੁਲੈਕਸ਼ਨ ਲਾਂਚ ਕਰਦੇ ਹਨ ਪੰਜਾਬ ਅਤੇ ਹਰਿਆਣਾ ’ਚ ਬਸੰਤ ਪੰਚਮੀ ਦਾ ਆਪਣਾ ਹੀ ਮਹੱਤਵ ਹੈ ਸਿਹਤ ਬਣਾਉਣ (ਸਵਾਸਥ ਸੁਧਾਰ) ਦੇ ਲਿਹਾਜ਼ ਨਾਲ ਵੀ ਇਹ ਮੌਸਮ ਸਭ ਤੋਂ ਚੰਗਾ ਹੈ
Also Read :-
Table of Contents
ਕੁੱਲ ਮਿਲਾ ਕੇ ਹਰ ਪਾਸੇ ਬਸੰਤ ਦੇ ਸਵਾਗਤ ਦਾ ਮਾਹੌਲ ਹੁੰਦਾ ਹੈ ਤਾਂ ਅਜਿਹੇ ’ਚ ਫਿਰ ਤੁਸੀਂ ਪਿੱਛੇ ਕਿਉਂ ਰਹੋਂ
ਕੁਦਰਤ ਦਾ ਅਨੋਖਾ ਰੰਗ:
ਹੱਡ ਚੀਰਵੀਂ ਠੰਢ ਦੇ ਆਖਰੀ ਪੜਾਅ ਦੇ ਰੂਪ ’ਚ ਬਸੰਤ ਰੁੱਤ ਦਾ ਆਗਮਨ ਕੁਦਰਤ ਨੂੰ ਬਸੰਤੀ ਰੰਗ ਨਾਲ ਸਰਾਬੋਰ ਕਰ ਜਾਂਦਾ ਹੈ ਪੀਲੇ-ਪੀਲੇ ਸਰੋ੍ਹਂ ਦੇ ਫੁੱਲ, ਪੰਛੀਆਂ ਦੀ ਚਹਿਚਾਹਟ ਅਤੇ ਖੁਸ਼ਨੁਮਾ ਮਾਹੌਲ ਵਾਲੀ ਬਸੰਤੀ ਹਵਾ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ ਇੱਕ ਪਾਸੇ ਜਿੱਥੇ ਜੀਵਾਂ ਦੇ ਖਾਣ-ਪਾਣ ਅਤੇ ਵਿਹਾਰ ’ਚ ਬਦਲਾਅ ਹੁੰਦੇ ਹਨ, ਉੱਥੇ ਟਹਿਣੀਆਂ ਵੀ ਫੁੱਲਾਂ ਦੇ ਵਜਨ ਨਾਲ ਝੁਕੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਅੰਗਾਰਿਆਂ ਵਾਂਗ ਦਿਖਦੇ ਪਲਾਸ਼ ਦੇ ਫੁੱਲ, ਅੰਬਾਂ ਦੇ ਦਰੱਖ਼ਤਾਂ ’ਤੇ ਆਏ ਬੂਰ, ਹਰਿਆਲੀ ਨਾਲ ਢਕੀ ਧਰਤੀ ਅਤੇ ਗੁਲਾਬੀ ਠੰਢ ਦੇ ਇਸ ਰੁੱਤ ਦਾ ਹਿੰਦੂ ਧਰਮ ’ਚ ਬਹੁਤ ਮਹੱਤਵ ਹੈ ਮਾਘ ਮਹੀਨੇ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਮੌਸਮ ਦਾ ਸੁਹਾਣਾ ਹੋਣਾ ਇਸ ਮੌਕੇ ਨੂੰ ਹੋਰ ਰੋਮਾਂਚਕ ਬਣਾ ਦਿੰਦਾ ਹੈ
ਫੁੱਲਾਂ ਵਾਲੀ ਗੱਲ:
ਬਸੰਤ ਦਾ ਆਮ ਤੌਰ ’ਤੇ ਮਤਲਬ ਹੀ ਕੁਦਰਤੀ ਸੁੰਦਰਤਾ ਅਤੇ ਪੀਲੇ ਰੰਗਾਂ ਦੀ ਅਨੋਖੀ ਮਹਿਕ ਤੋਂ ਹੈ ਫੁੱਲਾਂ ਲਈ ਇਹ ਸਭ ਤੋਂ ਬਿਹਤਰ ਮੌਸਮ ਹੈ ਇਸ ਵਿੱਚ ਜ਼ਿਆਦਾਤਰ ਫਲਾਵਰਿੰਗ ਹੁੰਦੀ ਹੈ ਇਸ ਸਮੇਂ ਇਸ ਪ੍ਰਕਿਰਿਆ ਨੂੰ ‘ਬਸੰਤੀਕਰਨ’ ਵੀ ਕਹਿੰਦੇ ਹਨ ਇਸ ਮੌਸਮ ’ਚ ਕਈ ਪੌਦੇ ਹੁੰਦੇ ਹਨ ਜੋ ਆਪਣੇ ਚਰਮ ’ਤੇ ਹੁੰਦੇ ਹਨ ਇਨ੍ਹਾਂ ਵਿੱਚ ਸਰੋ੍ਹਂ, ਹਜਾਰੇ, ਖੱਟੀ-ਬੁੱੱਟੀ ਸਮੇਤ 50 ਤੋਂ ਜ਼ਿਆਦਾ ਅਜਿਹੇ ਫੁੱਲ ਹਨ ਜੋ ਇਸੇ ਮੌਸਮ ’ਚ ਖਿੜਦੇ ਹਨ ਇਸ ਦਾ ਕਾਰਨ ਹੈ ਕਿ ਇਸ ਮੌਸਮ (ਬਸੰਤ ਪੰਚਮੀ) ਤੋਂ ਦਿਨ ਵੱਡੇ ਹੋਣ ਲੱਗਦੇ ਹਨ ਜਿਸ ਵਜ੍ਹਾ ਨਾਲ ਪੌਦਿਆਂ ਨੂੰ ਸੂਰਜ ਦੀ ਰੌਸ਼ਨੀ ਜ਼ਿਆਦਾ ਦੇਰ ਲਈ ਮਿਲਦੀ ਹੈ
ਇਹ ਉਨ੍ਹਾਂ ਦੀ ਗ੍ਰੋਥ ਲਈ ਫਾਇਦੇਮੰਦ ਹੁੰਦੀ ਹੈ ਸਰਦੀ ਦੇ ਮੌਸਮ ’ਚ ਪੌਦਿਆਂ ’ਚ ਜ਼ਿਆਦਾਤਰ ਵੇਜੀਟੇਸ਼ਨ ਹੁੰਦੀ ਹੈ, ਜਿਸ ’ਚ ਉਹ ਘੱਟ ਤਾਪਮਾਨ ’ਚ ਗ੍ਰੋਥ ਕਰਦੇ ਹਨ ਬਸੰਤ ਆਉਣ ਤੱਕ ਉਨ੍ਹਾਂ ਵਿੱਚ ਚੰਗੇ ਖਾਸੇ ਫੁੱਲ ਆ ਜਾਂਦੇ ਹਨ, ਜਿਸ ਨਾਲ ਚਾਰੇ ਪਾਸੇ ਕੁਦਰਤ ’ਚ ਸੁੰਦਰਤਾ ਦਿਖਾਈ ਦਿੰਦੀ ਹੈ ਕੁੱਲ ਮਿਲਾ ਕੇ ਬਨਸਪਤੀ ਸ਼ਾਸਤਰ ’ਚ ਇਸ ਮੌਸਮ ਦੀ ਕਾਫ਼ੀ ਅਹਿਮੀਅਤ ਹੈ ਤਾਂ ਆਓ ਆਪਾਂ ਵੀ ਸਜਾਈਏ ਆਪਣੇ ਘਰ ਨੂੰ ਫੁੱਲਾਂ ਨਾਲ
ਪੀਲੀ ਰੌਸ਼ਨੀ ਦਾ ਸਮੁੰਦਰ:
ਅਨੰਤ ਤੱਕ ਫੈਲੇ ਸਰੋ੍ਹਂ ਦੇ ਖੇਤਾਂ ਦਰਮਿਆਨ ਖੜ੍ਹੇ ਹੋ ਕੇ ਦੇਖੀਏ ਤਾਂ ਲੱਗਦਾ ਹੈ ਕੁਦਰਤ ਨੇ ਸਾਰਾ ਬਸੰਤ ਹੀ ਇਨ੍ਹਾਂ ਬਸੰਤੀ ਫੁੱਲਾਂ ਦੇ ਨਾਂਅ ਲਿਖ ਦਿੱਤਾ ਹੈ ਰੇਲ ਜਾਂ ਬੱਸ ਰਾਹੀਂ ਸਫਰ ਕਰਨ ’ਤੇ ਰਸਿਕ ਮਨ ਨੂੰ ਸੱਜੇ-ਖੱਬੇ ਇਕੱਠਿਆਂ ਨਜ਼ਰ ਮਾਰਨੀ ਪੈਂਦੀ ਹੈ ਕਿ ਕਿਤੇ ਕੋਈ ਸਰ੍ਹੋਂ ਦੇ ਖੇਤਾਂ ਦਾ ਦ੍ਰਿਸ਼ ਦੇਖਣ ਤੋਂ ਨਾ ਰਹਿ ਜਾਵੇ ਸਰੋ੍ਹਂ ਦੇ ਖੇਤਾਂ ਦੇ ਮਾਰਫਤ ਬਸੰਤ ਦਾ ਅਵਿਰਭਾਵ ਕੁਝ ਇਸ ਤਰ੍ਹਾਂ ਹੋਣ ਲੱਗਦਾ ਹੈ ਅਤੇ ਕੁਝ ਹੀ ਦਿਨਾਂ ’ਚ ਇਹ ਨੰਨ੍ਹੇ ਸੁਕੋਮਲ ਫੁੱਲ ਸਾਰਾ ਬਸੰਤ ਆਪਣੇ ਨਾਂਅ ਕਰ ਲੈਂਦੇ ਹਨ ਧੁੱਪ ’ਚ ਪੀਲੇ, ਰੂਪਹਲੇ ਪੀਲੇ ਦੀ ਮੌਲਿਕਤਾ ਲਈ
ਬੁਰਾਂਸ ਅਤੇ ਫਿਊਲੀ ਦੇ ਨਾਲ ਬਸੰਤ:
ਮੈਦਾਨੀ ਇਲਾਕਿਆਂ ’ਚ ਜਿੱਥੇ ਸਰੋ੍ਹਂ ਬਸੰਤ ਨੂੰ ਵਿਸਥਾਰ ਦਿੰਦੀ ਹੈ, ਉੱਥੇ ਕੁਮਾਊਂ ਅਤੇ ਗੜਵਾਲ ਦੇ ਪਹਾੜੀ ਖੇਤਰਾਂ ’ਚ ਫਿਊਂਲੀ ਅਤੇ ਬੁਰਾਂਸ਼ ਬਸੰਤ ਦੇ ਆਗਮਨ ਦੀ ਸੂਚਨਾ ਦਿੰਦੇ ਹਨ ਬਸੰਤੀ ਰੰਗ ਦੇ ਪੰਜ ਪੰਖੁੜੀਆਂ ਵਾਲੇ ਫਿਊਂਲੀ ਨੂੰ ਲੋਕ-ਕਵੀਆਂ ਨੇ ‘ਬਸੰਤਦੂਤੀ’ ਨਾਂਅ ਦਿੱਤਾ ਹੈ ਦੇਹਰਾਦੂਨ ਦੇ ਆਸ-ਪਾਸ ਇਸ ਨੂੰ ‘ਵਸੰਤੀ’ ਕਹਿੰਦੇ ਹਨ ਪੰਜਾਬ ’ਚ ਇਹ ‘ਬਾਲ-ਬਸੰਤ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਚੇਤ੍ਰ ਦੇ ਮਹੀਨੇ ’ਚ ਕਾਂਡਿਓਂ ’ਚ ਫਿਊਂਲੀ ਦੇ ਫੁੱਲ ਭਰਕੇ ਪਿੰਡ ਦੇ ਹਰ ਘਰ ਦੀ ਦਹਿਲੀਜ਼ ’ਤੇ ਰੱਖ ਜਾਂਦੇ ਹਨ ਅਤੇ ਇਸ ਤਰ੍ਹਾਂ ਸਾਰੀਆਂ ਦਹਿਲੀਜ਼ਾਂ ਦੇਵਾਲਿਆਂ (ਮੰਦਰਾਂ) ’ਚ ਤਬਦੀਲ ਹੋ ਜਾਂਦੀਆਂ ਹਨ
ਕੁਝ ਅਜਿਹੀਆਂ ਹੀ ਲੋਕ ਰਵਾਇਤਾਂ ਬੁਰਾਂਸ ਦੇ ਫੁੱਲਾਂ ਦੇ ਨਾਲ ਵੀ ਜੁੜੀਆਂ ਹਨ ਗੜਵਾਲ ਅਤੇ ਕੁਮਾਊਂ ’ਚ ਬੁਰਾਂਸ ਦੀ ਪ੍ਰਸ਼ੰਸਾ ’ਚ ਕਈ ਗੀਤ ਗਾਏ ਜਾਂਦੇ ਹਨ ਬਸੰਤ ਆਉਣ ’ਤੇ ਬਾਂਸ ਦੀਆਂ ਰੰਗੀਨ ਟੋਕਰੀਆਂ ’ਚ ਬੁਰਾਂਸ ਦੇ ਲਾਲ ਸੁਰਖ ਫੁੱਲ ਰੱਖੇ ਜਾਂਦੇ ਹਨ ਆਪਣੇ ਨੰਨ੍ਹੇ ਹੱਥਾਂ ’ਚ ਬੱਚੇ ਬੁਰਾਂਸ ਦੀਆਂ ਟੋਕਰੀਆਂ ਲੈ ਕੇ ਘਰ–ਘਰ ਜਾ ਕੇ ‘ਫੂਲ ਦੇਹੀ’ ‘ਫੂਲ ਦੇਹੀ’ ਦੇ ਸੁਰ ਨਾਲ ਪੂਰੇ ਮੁਹੱਲੇ ਨੂੰ ਗੂੰੰਜਾ ਦਿੰਦੇ ਹਨ ਘਰਾਂ ਦੇ ਦਰਵਾਜੇ ’ਤੇ ਬੁਰਾਂਸ ਦੇ ਫੁੱਲ ਰੱਖੇ ਜਾਂਦੇ ਹਨ ਅਤੇ ਫਿਰ ਉੱਥੋਂ ਇਹ ਮੰਦਰਾਂ ’ਚ ਰੱਖ ਦਿੱਤੇ ਜਾਂਦੇ ਹਨ
ਜੰਗਲ ਦੀ ਸ਼ੋਭਾ ਪਲਾਸ਼:
ਬਸੰਤ ਦੇ ਮੌਸਮ ’ਚ ਜੇਕਰ ਜੰਗਲ ਵੱਲ ਜਾਣਾ ਹੋਵੇ ਤਾਂ ਨਾਰੰਗੀ-ਲਾਲ ਰੰਗ ਦੇ ਪਲਾਸ਼ ਦੇ ਫੁੱਲ ਅੱਖਾਂ ਨੂੰ ਤ੍ਰਿਪਤ ਕਰ ਦਿੰਦੇ ਹਨ ਜੰਗਲਾਂ ’ਚ ਬਸੰਤ ਦੇ ਮੁੱਖ ਮਹਿਮਾਨ ਪਲਾਸ਼ ਦੇ ਫੁੱਲ ਹੀ ਹੁੰਦੇ ਹਨ ਦੂਰ ਤੋਂ ਹੀ ਸਮੁੱਚਾ ਜੰਗਲ ਅੱਗ ਦੀਆਂ ਲਪਟਾਂ ਵਾਂਗ ਮਘਦਾ ਦਿਖਾਈ ਦਿੰਦਾ ਹੈ ਇਸ ਲਈ ਅੰਗਰੇਜ਼ੀ ’ਚ ਪਲਾਸ਼ ਨੂੰ ‘ਫਲੇਮ ਆਫ਼ ਦਾ ਫਾਰੈਸਟ’ ਕਿਹਾ ਜਾਂਦਾ ਹੈ ਅਤੇ ਸੰਸਕ੍ਰਿਤ ਦਾ ਸਭ ਤੋਂ ਜ਼ਿਆਦਾ ਸਾਹਿਤਕ ਅਤੇ ਦਿਲਚਸਪ ਨਾਂਅ ਹੈ
‘ਕਿੰਸ਼ੁਕ’ ਇਸ ਦੇ ਫੁੱਲਾਂ ਦੀ ਆਕ੍ਰਿਤੀ ਤੋਤੇ ਦੀ ਚੁੰਜ ਵਾਂਗ ਹੋਣ ਕਾਰਨ ‘ਕਿੰਸ਼ੁਕ’ ਨਾਂਅ ਪਿਆ ‘ਕਿੰ’ ਭਾਵ ‘ਕੀ’ ਅਤੇ ‘ਸ਼ੁਕ’ ਅਰਥਾਤ ‘ਤੋਤਾ’ ਅਰਥ ਹੋਇਆ ‘ਕੀ ਤੋਤਾ ਹੈ?’ ਹਿੰਦੀ ’ਚ ਇਸ ਦੇ ਟੇਸੂ ਅਤੇ ਢਾਕ ਦੋ ਹੋਰ ਪ੍ਰਚਲਿਤ ਨਾਂਅ ਹਨ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਰਾਜੂਦੌਲਾ ਅਤੇ ਕਲਾਈਵ ਦਰਮਿਆਨ ਹੋਏ ਫੈਸਲਾਕੁੰਨ ਯੁੱਧ ਦੀ ਸਥਲੀ ਪਲਾਸੀ, ਪਲਾਸ਼ ਦੀ ਹੀ ਦੇਣ ਹੈ ਕਦੇ ਇਸ ਸਥਾਨ ’ਤੇ ਢੇਰਾਂ ਪਲਾਸ਼ ਦੇ ਪੇੜ ਹੋਇਆ ਕਰਦੇ ਸਨ
ਸਿੱਖੋ ਜੀਵਨ ਜਿਉਣ ਦੀ ਕਲਾ:
ਕੁਦਰਤ ਦਾ ਹਰ ਬਦਲਾਅ ਮਨੁੱਖ ਦੇ ਜੀਵਨ ’ਚ ਕੁਝ ਬਦਲਾਅ ਜ਼ਰੂਰ ਹੀ ਲਿਆਉਂਦਾ ਹੈ ਬਸੰਤ ਵੀ ਸਾਨੂੰ ਜੀਵਨ ’ਚ ਸਕਾਰਤਮਕ ਊਰਜਾ ਅਤੇ ਉਤਸ਼ਾਹ ਦਾ ਸੰਦੇਸ਼ ਦਿੰਦਾ ਹੈ ਜਦੋਂ ਵੀ ਕੁਦਰਤ ਆਪਣਾ ਸਵਰੂਪ ਬਦਲਦੀ ਹੈ ਤਾਂ ਇਹ ਸੰਕੇਤ ਕਰਦੀ ਹੈ ਕਿ ਸਮੇਂ ਦੇ ਨਾਲ ਬਦਲਾਅ ਜਰੂਰੀ ਹੈ ਪਤਝੜ ਤੋਂ ਬਾਅਦ ਬਸੰਤ ਰੁੱਤ ਦਾ ਆਗਮਨ ਵੀ ਇਸੇ ਦਾ ਪ੍ਰਤੀਕ ਹੈ ਬਸੰਤ ਰੁੱਤ ’ਚ ਵੀ ਜੀਵਨ ਪ੍ਰਬੰਧਨ ਦੇ ਕਈ ਸੂਤਰ ਛਿਪੇ ਹਨ ਸਾਨੂੰ ਲੋੜ ਹੈ ਉਹਨਾਂ ਸੂਤਰਾਂ ਨੂੰ ਸਮਝਣ ਦੀ ਪਤਝੜ ’ਚ ਦਰੱਖ਼ਤਾਂ ਤੋਂ ਪੁਰਾਣੇ ਪੱਤਿਆਂ ਦਾ ਡਿੱਗਣਾ ਅਤੇ ਇਸ ਤੋਂ ਬਾਅਦ ਨਵੇਂ ਪੱਤਿਆਂ ਦਾ ਆਉਣਾ ਜੀਵਨ ’ਚ ਸਕਾਰਾਤਮਕ ਭਾਵ, ਊਰਜਾ, ਆਸ਼ਾ ਅਤੇ ਵਿਸ਼ਵਾਸ ਜਗਾਉਂਦਾ ਹੈ ਬਸੰਤ ਰੁੱਤ ਫੁੱਲਾਂ ਦੇ ਖਿੜਣ ਦਾ ਮੌਸਮ ਹੈ ਜੋ ਸਾਨੂੰ ਹਮੇਸ਼ਾ ਮੁਸਕਰਾਉਣ ਦਾ ਸੰਦੇਸ਼ ਦਿੰਦਾ ਹੈ ਬਸੰਤ ਨੂੰ ਸ਼ਿੰਗਾਰ ਦੀ ਰੁੱਤ ਵੀ ਮੰਨਿਆ ਗਿਆ ਹੈ
ਜੋ ਵਿਅਕਤੀ ਨੂੰ ਯੋਜਨਾਬੱਧ ਅਤੇ ਸਜੇ-ਧਜੇ ਰਹਿਣ ਦੀ ਸਿੱਖਿਆ ਦਿੰਦੀ ਹੈ ਬਸੰਤ ਦਾ ਰੰਗ ਬਸੰਤੀ (ਕੇਸਰੀ) ਹੁੰਦਾ ਹੈ ਜੋ ਤਿਆਗ ਦਾ, ਜਿੱਤ ਦਾ ਰੰਗ ਹੈ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੇ ਵਿਕਾਰਾਂ ਦਾ ਤਿਆਰਗ ਕਰੀਏ ਅਤੇ ਕਮਜ਼ੋਰੀਆਂ ’ਤੇ ਜਿੱਤ ਪਾਈਏ ਬਸੰਤ ’ਚ ਸੂਰਜ ਸਿਖ਼ਰ ’ਤੇ ਹੁੰਦਾ ਹੈ ਜੋ ਸੰਦੇਸ਼ ਦਿੰਦਾ ਹੈ ਕਿ ਸੂਰਜ ਵਾਂਗ ਅਸੀਂ ਵੀ ਤੇਜ਼ ਅਤੇ ਗੰਭੀਰ ਬਣੀਏ ਬਸੰਤ ਨੂੰ ਰੁੱਤਾਂ ਦਾ ਰਾਜਾ ਵੀ ਕਿਹਾ ਗਿਆ ਹੈ ਕਿਉਂਕਿ ਬਸੰਤ ਰੁੱਤ ’ਚ ਪੈਦਾਵਾਰ ਸਮਰੱਥਾ ਹੋਰ ਰੁੱਤਾਂ ਦੇ ਮੁਕਾਬਲੇ ਵਧ ਜਾਂਦੀ ਹੈ
ਸਿਹਤ ਦਾ ਖਿਆਲ:
ਡਾਇਟੀਸ਼ੀਅਨ ਨੀਲਾਂਜਨਾ ਸਿੰਘ ਕਹਿੰਦੀ ਹੈ ਕਿ ਸਰਦੀਆਂ ’ਚ ਆਮ ਤੌਰ ’ਤੇ ਸਾਡਾ ਖਾਣ-ਪਾਣ ਕਾਫ਼ੀ ਹੈਵੀ ਹੋ ਜਾਂਦਾ ਹੈ ਇਸ ਲਈ ਬਸੰਤ ਸ਼ੁਰੂ ਹੁੰਦੇ ਹੀ ਸਾਨੂੰ ਖਾਣ-ਪਾਣ ਹਲਕਾ ਕਰ ਦੇਣਾ ਚਾਹੀਦਾ ਹੈ ਬਸੰਤ ਨੂੰ ਲੈ ਕੇ ਗਰਮੀਆਂ ਤੱਕ ਸਾਨੂੰ ਆਪਣੇ ਖਾਣ-ਪਾਣ ’ਚ ਤਰਲ ਪਦਾਰਥਾਂ ਨੂੰ 10 ਤੋਂ 15 ਫੀਸਦੀ ਤੱਕ ਵਧਾ ਦੇਣਾ ਚਾਹੀਦਾ ਹੈ ਸਰਦੀਆਂ ਕਾਰਨ ਕੁਝ ਲੋਕ ਦਹੀਂ ਨਹੀਂ ਲੈ ਸਕਦੇ ਸਨ ਪਰ ਬਸੰਤ ’ਚ ਤੁਸੀਂ ਇਸ ਨੂੰ ਅਸਾਨੀ ਨਾਲ ਲੈ ਸਕਦੇ ਹੋ
ਇਸ ਸਮੇਂ ਪਪੀਤਾ, ਅਮਰੂਦ, ਕੇਲਾ ਅਤੇ ਚੀਕੂ ਵਰਗੇ ਫ਼ਲ ਤੇ ਮੂਲੀ, ਗਾਜਰ, ਸ਼ੱਕਰਕੰਦੀ, ਮਟਰ ਅਤੇ ਹਰ ਪੱਤੇ ਵਾਲੀਆਂ ਸਬਜ਼ੀਆਂ ਨੂੰ ਆਪਣੇ ਖਾਣ-ਪਾਣ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਮੌਸਮ ਬਦਲਣ ਦੇ ਨਾਲ ਬਿਮਾਰੀ ਦਾ ਖ਼ਤਰਾ ਵੀ ਵਧ ਜਾਂਦਾ ਹੈ ਇਸ ਵਜ੍ਹਾ ਨਾਲ ਸਾਨੂੰ ਜ਼ਿਆਦਾ ਤੇਲ ਚਿਕਨਾਈ ਅਤੇ ਮਸਾਲੇ ਵਾਲੇ ਖੁਰਾਕੀ ਪਦਾਰਥ ਨਹੀਂ ਖਾਣੇ ਚਾਹੀਦੇ ਆਂਵਲਾ, ਸੰਤਰਾ ਵਰਗੇ ਫ਼ਲ ਜ਼ਿਆਦਾ ਤੋਂ ਜ਼ਿਆਦਾ ਲਓ’
– ਨੀਲਮ ਸ਼ੁਕਲਾ