Cath Lab Machine

ਬਰੀਕ ਨਾੜਾਂ ਦੀ ਜਾਂਚ ਕਰਨ ਵਾਲੀ ਮਸ਼ੀਨ ਕੈਥ ਲੈਬ

ਮੈਡੀਕਲ ਖੇਤਰ ’ਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਹਰ ਦਿਨ ਨਵੀਆਂ ਮੈਡੀਕਲ ਸੁਵਿਧਾਵਾਂ ’ਚ ਵਾਧਾ ਹੋ ਰਿਹਾ ਹੈ ਇਸੇ ਕੜੀ ’ਚ ਇੱਥੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਜਾਂਚ ਲਈ ‘ਕੈਥ ਲੈਬ’ ਬਣਾਈ ਗਈ ਹੈ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਹ ਲੈਬ ਦਿਲ ਦੇ ਰੋਗੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਕਾਰਡੀਓਲਾਜਿਸਟ ਡਾ. ਅਵਤਾਰ ਸਿੰਘ ਨੇ ਕੈਥ ਲੈਬ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਹ ਲੈਬ ਕਿਸ ਤਰ੍ਹਾਂ ਇਲਾਜ ’ਚ ਸਹਾਇਕ ਹੈ, ਇਸ ਬਾਰੇ ਵਿਸਥਾਰ ਨਾਲ ਦੱਸਿਆ

ਸਵਾਲ: ਕੈਥ ਲੈਬ ਮਸ਼ੀਨ ਕੀ ਹੈ ਅਤੇ ਕਿਸ ਤਰ੍ਹਾਂ ਕੰਮ ਕਰਦੀ ਹੈ?

ਜਵਾਬ: ਇਹ ਇੱਕ ਤਰ੍ਹਾਂ ਦੀ ਵਧੀਆ ਐਕਸ-ਰੇ ਮਸ਼ੀਨ ਹੀ ਹੈ, ਜਿਸ ’ਚ ਲਗਾਤਾਰ ਐਕਸ-ਰੇ ਦੀ ਮੱਦਦ ਨਾਲ ਵੀਡੀਓ ਇਮੇਜ਼ ਬਣਦੀ ਹੈ ਜਿਸ ਦੀ ਮੱਦਦ ਨਾਲ ਕਈ ਤਰ੍ਹਾਂ ਦੀ ਜਾਂਚ ਅਤੇ ਇਲਾਜ ਸੰਭਵ ਹੈ

ਸਵਾਲ: ਕੈਥ ਲੈਬ ਮਸ਼ੀਨ ਨਾਲ ਕਿਹੜੀਆਂ-ਕਿਹੜੀਆਂ ਜਾਂਚਾਂ ਸੰਭਵ ਹਨ?

ਜਵਾਬ:

  1. ਐਂਜੀਓਗ੍ਰਾਫੀ: ਇਸ ਪ੍ਰਕਿਰਿਆ ’ਚ Contrast ਅਤੇ Dye Injection ਦੀ ਮੱਦਦ ਨਾਲ ਸਰੀਰ ਦੀਆਂ ਨਾੜਾਂ ਦੀ ਜਾਂਚ ਕੀਤੀ ਜਾਂਦੀ ਹੈ, ਜਿਵੇਂ ਕਿ Coronary Angiography (ਜਿਸ ’ਚ ਦਿਲ ਦੀਆਂ ਨਾੜਾਂ ਦੀ ਜਾਂਚ ਕੀਤੀ ਜਾਂਦੀ ਹੈ)
    ਡੀਐੱਸਏ (Digital Subtraction Angiography) ਜਿਸ ’ਚ ਦਿਮਾਗ ਦੇ ਸਰਕੂਲੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ
    Renal Angiography:  ਜਿਸ ’ਚ ਗੁਰਦੇ ਦੀਆਂ ਖੂਨ ਦੀਆਂ ਨਾੜੀਆਂ ਦੀ ਜਾਂਚ ਕੀਤੀ ਜਾਂਦੀ ਹੈ
    Peripheral Angiography: ਇਸ ’ਚ ਦਿਲ ਤੋਂ ਨਿੱਕਲਣ ਵਾਲੀਆਂ ਨਾੜਾਂ ਤੇ ਹੱਥਾਂ ਅਤੇ ਪੈਰਾਂ ਦੀਆਂ ਨਾੜਾਂ ਦੀ ਜਾਂਚ ਕੀਤੀ ਜਾਂਦੀ ਹੈ
  2. ਕੈਥ ਸਟੱਡੀ: ਇਸ ’ਚ ਦਿਲ ਦੀ ਅੰਦਰੂਨੀ ਚੈਂਬਰਸ ਅਤੇ ਵਾਲਵ ਦੀ ਜਾਂਚ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੇ ਜਮਾਂਦਰੂ ਵਿਕਾਰ (ਆਮ ਭਾਸ਼ਾ ’ਚ ਜਿਸਨੂੰ ਦਿਲ ’ਚ ਸੁਰਾਖ਼ ਹੋਣਾ ਕਿਹਾ ਜਾਂਦਾ ਹੈ) ਨਾਲ ਦਿਲ ਦੀ ਬਣਤਰ, ਪ੍ਰੈਸ਼ਰ ਅਤੇ ਆਕਸੀਜ਼ਨ ਦੀ ਮਾਤਰਾ ਦਿਲ ਦੇ ਚੈਂਬਰ ’ਚ ਨਾਪੀ ਜਾਂਦੀ ਹੈ
  3. ਈਪੀ ਸਟੱਡੀ (ElectroPhysiology Study) : ਇਸ ’ਚ ਦਿਲ ਦੀ ਧੜਕਨ ਸਬੰਧੀ ਰੋਗਾਂ ਦੀ ਜਾਂਚ ਕੀਤੀ ਜਾਂਦੀ ਹੈ ਵੱਧ-ਘੱਟ ਧੜਕਨ ਕਿੱਥੋਂ ਪੈਦਾ ਹੋ ਰਹੀ ਹੈ ਅਤੇ ਕਿਵੇਂ ਇਹ ਦਿਲ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ, ਇਸਦਾ ਪਤਾ ਲਾਇਆ ਜਾਂਦਾ ਹੈ

ਸਵਾਲ: ਕੈਥ ਲੈਬ ਮਸ਼ੀਨ ਦੀ ਮੱਦਦ ਨਾਲ ਕਿਹੜਾ ਇਲਾਜ ਸੰਭਵ ਹੈ?

ਜਵਾਬ: ਐਂਜੀਓਪਲਾਸਟੀ-ਬਲੂਨ ਅਤੇ ਤਾਰ ਦੀ ਮੱਦਦ ਨਾਲ ਸੁੰਗੜੀਆਂ ਹੋਈਆਂ ਬੰਦ ਨਾੜਾਂ ਨੂੰ ਖੋਲ੍ਹ ਕੇ ਸਟੈਂਟ (ਛੱਲੇ ਪਾ ਕੇ) ਫਿਰ ਆਮ ਕਰਨ ਦਾ ਯਤਨ ਕਰਨਾ ਸ਼ਾਮਲ ਹੈ

  • Pacemaker, ICD, CRT ਟਰਾਂਸਪਲਾਂਟ: ਦਿਲ ਦੀ ਧੜਕਨ ਘੱਟ ਹੋ ਜਾਣ ’ਤੇ ਅਤੇ ਲੋੜ ਪੈਣ ’ਤੇ ਦਿਲ ਨੂੰ ਸ਼ਾੱਕ ਦੇਣ ਲਈ, ਇਨ੍ਹਾਂ ਮਸ਼ੀਨਾਂ ਦਾ ਟਰਾਂਸਪਲਾਂਟ ਸਰੀਰ ’ਚ ਕੀਤਾ ਜਾਂਦਾ ਹੈ
  • Balloon Valvotomy: ਸੁੰਗੜੇ ਹੋਏ ਦਿਲ ਦੇ ਵਾਲਵਾਂ ਨੂੰ ਤਾਰ ਅਤੇ ਬਲੂਨ ਦੀ ਮੱਦਦ ਨਾਲ ਬਿਨਾਂ ਚੀਰ-ਫਾੜ (ਆਪੇ੍ਰਸ਼ਨ)ਦੇ ਖੋਲ੍ਹਣ ਦੀ ਪ੍ਰਕਿਰਿਆ
  • Device Closure:ਜਮਾਂਦਰੂ ਦਿਲ ਦਾ ਵਿਕਾਰ (ਸੁਰਾਖ) ਨੂੰ ਤਾਰ ਅਤੇ ਡਿਵਾਈਸ ਦੀ ਮੱਦਦ ਨਾਲ ਬੰਦ ਕਰਨਾ ਇਨ੍ਹਾਂ ਸਭ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਾਜ ਤਰੀਕੇ ਦਿਲ ਦੇ ਰੋਗਾਂ ਲਈ ਖੋਜੇ ਜਾ ਰਹੇ ਹਨ ਜਾਂ ਖੋਜ ਲਏ ਗਏ ਹਨ, ਜਿੱਥੇ ਜਟਿਲ ਆਪ੍ਰੇਸ਼ਨਾਂ ਦੀ ਥਾਂ ਘੱਟ ਸਮੇਂ ’ਚ ਕੈਥ ਲੈਬ ਦੀ ਤਕਨੀਕ ਰਾਹੀਂ ਇਲਾਜ ਸੰਭਵ ਹੋ ਰਿਹਾ ਹੈ

ਸਵਾਲ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵਰਤਮਾਨ ’ਚ ਕਿਸ ਕੈਥ ਲੈਬ ਮਸ਼ੀਨ ਦੀ ਵਰਤੋਂ ਹੋ ਰਹੀ ਹੈ

ਜਵਾਬ: ਆਧੁਨਿਕ philips azurion 5C12 ceiling mounted ਮਸ਼ੀਨ ਦੀ ਵਰਤੋਂ ਹੋ ਰਹੀ ਹੈ ਇਸ ’ਚ ਹੋਣ ਵਾਲੇ ਰੈਡੀਏਸ਼ਨ ਦੀ ਦਰ ਕਾਫੀ ਘੱਟ ਹੈ ਅਤੇ ਇਸ ਦੀ ਮੱਦਦ ਨਾਲ ਬਰੀਕ ਨਾੜਾਂ ਦੀ ਜਾਂਚ ਵੀ ਸੰਭਵ ਹੈ