career options for women

ਮਹਿਲਾਵਾਂ ਦੇ ਲਈ ਕਰੀਅਰ ਆੱਪਸ਼ਨ career options for women

ਅੱਜ-ਕੱਲ੍ਹ, ਜੀਵਨ ਦੇ ਹਰੇਕ ਖੇਤਰ ’ਚ ਮਹਿਲਾਵਾਂ ਅਤੇ ਪੁਰਸ਼ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਨ ਹੁਣ ਮਹਿਲਾਵਾਂ ਦੀ ਦੁਨੀਆਂ ਸਿਰਫ਼ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਤੱਕ ਹੀ ਸੀਮਤ ਨਹੀਂ ਰਹੀ ਹੈ ਲਾਭਕਾਰੀ ਸਿੱਖਿਆ ਅਤੇ ਕੰਮਊਨੀਕੇਸ਼ਨ ਦੇ ਨਾਲ-ਨਾਲ ਆਧੁਨਿਕ ਤਕਨੀਕ ਦੇ ਵਧਣ ਨਾਲ ਹਰੇਕ ਮਹਿਲਾ ਨੂੰ ਆਪਣੇ ਸੁਫਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ਦੇ ਮੌਕੇ ਅਤੇ ਲੋਂੜੀਦੀ ਛੋਟ ਮਿਲੀ ਹੈ

ਇਸ ਲਈ ਜੇਕਰ ਤੁਸੀਂ ਉਨ੍ਹਾਂ ਮਹਿਲਾਵਾਂ ’ਚੋਂ ਇੱਕ ਹੋ ਜੋ ਅਗਲੀ ਕਾਰਪੋਰੇਟ ਲੀਡਰ ਬਣਨ ਦਾ ਇਰਾਦਾ ਰੱਖ ਕੇ ਆਪਣੇ ਸੁਫਨੇ ਨੂੰ ਸਾਕਾਰ ਕਰਨਾ ਚਾਹੁੰਦੀ ਹੈ, ਤਾਂ ਇੱਥੇ ਤੁਹਾਡੇ ਲਈ ਕੁਝ ਮੌਕੇ ਪੇਸ਼ ਹਨ, ਜੋ ਤੁਹਾਡੇ ਪੈਸ਼ਨ, ਟੈਲੰਟ ਅਤੇ ਸਕਿਲਸ ਮੁਤਾਬਕ ਤੁਹਾਨੂੰ ਆਪਣੇ ਲਈ ਇੱਕ ਬਿਹਤਰੀਨ ਕਰੀਅਰ ਚੁਣਨ ਦਾ ਮੌਕਾ ਮੁਹੱਈਆ ਕਰਵਾਉਣ ’ਚ ਮੱਦਦ ਕਰ ਸਕਦੇ ਹਨ

ਏਅਰ ਹੋਸਟੇਸ ਦੇ ਰੂਪ ’ਚ ਕਰੀਅਰ


ਇਹ ਭਾਰਤੀ ਮਹਿਲਾਵਾਂ ’ਚ ਬਹੁਤ ਪ੍ਰਸਿੱਧ ਕਰੀਅਰ ਬਦਲ ਹੈ ਜੋ ਆਕਰਸ਼ਕ ਹੋਣ ਦੇ ਨਾਲ ਹੀ ਇੱਕ ਪ੍ਰੋਸੈਸਿੰਗ ਕਰੀਅਰ ਆੱਪਸ਼ਨ ਵੀ ਹੈ ਜੇਕਰ ਤੁਹਾਨੂੰ ਹੋਰ ਲੋਕਾਂ ਨਾਲ ਗੱਲਾਂ ਕਰਨਾ ਚੰਗਾ ਲਗਦਾ ਹੈ ਅਤੇ ਤੁਹਾਡੀ ਆਕਰਸ਼ਕ ਪਰਸੈਨੇਲਿਟੀ ਦੇ ਨਾਲ ਹੀ ਤੁਹਾਡੇ ਕੋਲ ਵਧੀਆ ਕੰਮਊਨੀਕੇਸ਼ਨ ਸਕਿੱਲ ਹੈ ਤਾਂ ਇਹ ਪੇਸ਼ਾ ਤੁਹਾਡੇ ਲਈ ਇੱਕ ਲਾਭਕਾਰੀ ਕਰੀਅਰ ਆੱਪਸ਼ਨ ਹੈ

ਇੱਕ ਏਅਰ ਹੋਸਟੇਸ ਦੇ ਤੌਰ ’ਤੇ ਤੁਸੀਂ ਵੱਖ-ਵੱਖ ਥਾਵਾਂ ਅਤੇ ਦੇਸ਼ਾਂ ’ਚ ਵੀਜ਼ਿਟ ਕਰੋਂਗੇ, ਜਿੱਥੇ ਤੁਸੀਂ ਹੋਟਲਾਂ ’ਚ ਰਹਿ ਕੇ ਹਰ ਰੋਜ਼ ਨਵੇਂ ਲੋਕਾਂ ਨਾਲ ਗੱਲਬਾਤ ਕਰਕੇ ਨਵੇਂ-ਨਵੇਂ ਅਨੁਭਵ ਪ੍ਰਾਪਤ ਕਰ ਸਕਦੇ ਹੋ ਹਾਲਾਂਕਿ, ਜੇਕਰ ਤੁਸੀਂ ਇਹ ਪ੍ਰੋਫੈਸ਼ਨ ਅਪਣਾਉਣਾ ਹੈ ਤਾਂ ਤੁਹਾਨੂੰ 100 ਪ੍ਰਤੀਸ਼ਤ ਪ੍ਰਤੀਬੱਧਤਾ, ਸਮਰਪਣ ਅਤੇ ਸਾਹਸ ਨਾਲ ਮਿਹਨਤ ਕਰਨ ਲਈ ਤਿਆਰ ਰਹਿਣਾ ਪਵੇਗਾ

ਯੋਗਤਾ:

ਭਾਰਤ ’ਚ ਕਈ ਸੰਸਥਾਨ ਮਹਿਲਾ ਕੈਂਡੀਡੇਟਾਂ ਨੂੰ ਡਿਪਲੋਮਾ ਅਤੇ ਸ਼ਾਰਟ-ਟਰਮ ਕੋਰਸ ਅਤੇ ਟ੍ਰੇਨਿੰਗ ਕਰਵਾਉਂਦੇ ਹਨ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ, ਏਅਰ ਇੰਡੀਆ ਅਤੇ ਇੰਡੀਅਨ ਏਅਰਲਾਇਨਜ਼ ਜਿਵੇਂ ਏਅਰ ਸਰਵਿਸ ਕਰੀਅਰ ਘੱਟ ਤੋਂ ਘੱਟ 157.5 ਸੈਂਟੀਮੀਟਰ ਕੱਦ ਵਾਲੀ, 19 ਤੋਂ 25 ਸਾਲ ਦੀਆਂ ਨੌਜਵਾਨ ਲੜਕੀਆਂ ਨੂੰ ਨੌਕਰੀ ਦਿੱਤੀ ਜਾਂਦੀ ਹੈ

ਜ਼ਿਆਦਾਤਰ ਸੰਸਥਾਨਾਂ ’ਚ ਜ਼ਰੂਰੀ ਐਜ਼ੂਕੇਸ਼ਨਲ ਕੁਆਲੀਫਿਕੇਸ਼ਨ 12ਵੀਂ ਜਮਾਤ ਪਾਸ ਹਨ, ਪਰ ਕੁਝ ਸੰਸਥਾਨ ਤੁਹਾਡੇ ਗ੍ਰੈਜੂਏਸ਼ਨ ਦੀ ਡਿਗਰੀ ਬਾਰੇ ਵੀ ਪੁੱਛ ਸਕਦੇ ਹਨ ਸਮਾਰਟ ਅਤੇ ਆਤਮਵਿਸ਼ਵਾਸੀ ਲੜਕੀਆਂ, ਜਿਨ੍ਹਾਂ ਦੀ ਆਕਰਸ਼ਕ ਅਤੇ ਪੋਲਾਇਟ ਪਰਸਨੈਲਿਟੀ ਹੋਵੇ, ਸਿਰਫ਼ ਉਹ ਹੀ ਏਅਰ ਹੋਸਟੇਸ ਦਾ ਪੇਸ਼ਾ ਚੁਣ ਸਕਦੀਆਂ ਹਨ ਇਸ ’ਚ ਐਕਸੀਲੈਂਟ ਕੰਮਊਨੀਕੇਸ਼ਨ ਸਕਿੱਲ ਅਤੇ ਚੰਗਾ ਸੈਂਸ ਆਫ਼ ਹਿਊਮਰ ਵੀ ਇਸ ਪੇਸ਼ੇ ਦੀ ਮੁੱਖ ਜ਼ਰੂਰਤ ਹੈ ਇਸ ਪੇਸ਼ੇ ਲਈ ਤੁਹਾਨੂੰ ਘੱਟੋ-ਘੱਟ ਵਿਦੇਸ਼ੀ ਭਾਸ਼ਾ ’ਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ

ਵਿੱਦਿਅਕ ਸੰਸਥਾਨ:

ਭਾਰਤ ’ਚ ਕਈ ਵਿੱਦਿਅਕ ਸੰਸਥਾ/ਇੰਸਟੀਚਿਊਟ ਏਅਰ ਹੋਸਟੇਸ ਦੇ ਪੇਸ਼ੇ ਲਈ ਸਟੂਡੈਂਟਾਂ ਨੂੰ ਡਿਗਰੀ ਕੋਰਸ ਅਤੇ ਟ੍ਰੇਨਿੰਗ ਕਰਵਾਉਂਦੇ ਹਨ ਕੁਝ ਪ੍ਰਸਿੱਧ ਸੰਸਥਾਨਾਂ ਦੇ ਨਾਂਅ ਹੇਠ ਦਿੱਤੇ ਜਾ ਰਹੇ ਹਨ

  • ਵਾਈਐੱਮਸੀਏ, ਨਵੀਂ ਦਿੱਲੀ
  • ਸਕਾਈਲਾਇਨ ਐਜੂਕੇਸ਼ਨਲ ਇੰਸਟੀਚਿਊਟ, ਹੌਜ ਖਾਸ, ਦਿੱਲੀ
  • ਫਰੈਂਕਫਿਨ ਇੰਸਟੀਚਿਊਟ ਆਫ਼ ਏਅਰ ਹੋਸਟੇਸ ਟ੍ਰੇਨਿੰਗ, ਨਵੀਂ ਦਿੱਲੀ

ਜਾੱਬਸ:

ਏਅਰ ਹੋਸਟੇਸ ਦੀ ਟ੍ਰੇਨਿੰਗ ਅਤੇ ਕੋਰਸ ਸਫਲਤਾਪੂਰਵਕ ਸਮਾਪਤ ਕਰਨ ਤੋਂ ਬਾਅਦ, ਕੈਂਡੀਡੇਟ ਵੱਖ-ਵੱਖ ਪਬਲਿਕ ਅਤੇ ਪ੍ਰਾਈਵੇਟ ਏਅਰਲਾਇਨਜ਼ ਜਿਵੇਂ ਏਅਰ ਇੰਡੀਆ, ਇੰਡੀਗੋ, ਬ੍ਰਿਟਿਸ਼ ਏਅਰਵੇਜ਼ ਆਦਿ ’ਚ ਜਾੱਬ ਪ੍ਰਾਪਤ ਕਰ ਸਕਦੇ ਹੋ

ਐਡਵਰਟਾਈਜ਼ਿਗ ’ਚ ਕਰੀਅਰ ਪ੍ਰਾਸਪੈਕਟਸ:

ਅੱਜ-ਕੱਲ੍ਹ, ਐਡਵਰਟਾਈਜ਼ਿਗ ਇੱਕ ਬਹੁਤ ਹੀ ਆਕਰਸ਼ਕ ਅਤੇ ਪਸੰਦੀਦਾ ਪ੍ਰੋਫੈਸ਼ਨ ਦੇ ਤੌਰ ’ਤੇ ਉੱਭਰਿਆ ਹੈ, ਜੋ ਤੁਹਾਨੂੰ ਇੱਕ ਪਾਸੇ ਫਨ ਅਤੇ ਕ੍ਰਿਏਟੀਵਿਟੀ ਦੀ ਗਾਰੰਟੀ ਦਿੰਦਾ ਹੈ ਅਤੇ ਦੂਜੇ ਪਾਸੇ ਇਹ ਤੁਹਾਨੂੰ ਪਹਿਚਾਣ ਅਤੇ ਪ੍ਰਸਿੱਧੀ ਦਿਵਾਉਂਦਾ ਹੈ ਇਸ ਪੇਸ਼ੇ ’ਚ ਤੁਹਾਡੇ ਕੋਲ ਆਪਣੇ ਆਸ-ਪਾਸ ਦੇ ਮਾਹੌਲ ਬਾਰੇ ਜਾਗਰੂਕਤਾ ਲਿਆਉਣ ਅਤੇ ਉਸ ਤੋਂ ਬਾਅਦ ਦਿਲਕਸ਼ ਇਸ਼ਤਿਹਾਰਾਂ ਜ਼ਰੀਏ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਤੇ ਪਾਰਟੀ ਨੂੰ ਲੁਭਾਉਣ ਦੀ ਕਾਬਲੀਅਤ ਜ਼ਰੂਰ ਹੋਣੀ ਚਾਹੀਦੀ ਹੈ ਐਡਵਰਟਾਈਜ਼ਿੰਗ ਕਰੀਅਰ ਲਈ ਆਲ-ਰਾਊਂਡ ਕ੍ਰਿਏਟੀਵਿਟੀ, ਯੂਜ਼ਰ ਬਿਹੇਵੀਅਰ ਦੀ ਸਮਝ ਅਤੇ ਬ੍ਰਾਂਡਿੰਗ ਸਕਿੱਲ ਜ਼ਰੂਰੀ ਸ਼ਰਤਾਂ ਹਨ

ਯੋਗਤਾ:

ਬੈਚਲਰ ਲੇਵਲ ’ਤੇ ਕੋਈ ਐਡਵਰਟਾਈਜ਼ਿੰਗ ਕੋਰਸ ਜੁਆਇਨ ਕਰਨ ਲਈ ਇਲੀਜੀਬਲਿਟੀ ਕ੍ਰਾਈਟੇਰੀਆ 12ਵੀਂ ਕਲਾਸ ਪਾਸ ਹੋਣਾ ਅਤੇ ਪੀਜੀ ਲੇਵਲ ਲਈ ਕਿਸੇ ਵੀ ਵਿਸ਼ੇ ’ਚ ਗ੍ਰੈਜ਼ੂਏਸਨ ਦੀ ਡਿਗਰੀ ਹੈ ਕਈ ਸੰਸਥਾਨ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਲੇਵਲ ਦੇ ਐਡਵਰਟਾਈਜਿੰਗ ਕੋਰਸ ਕਰਵਾਉਂਦੇ ਹਨ ਐਡਵਰਟਾਈਜਿੰਗ ’ਚ ਆਪਣਾ ਕਰੀਅਰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ

ਕਿ ਤੁਸੀਂ ਕਿਸੇ ਐਡ ਏਜੰਸੀ ’ਚ ਜਾਬ ਜੁਆਇਨ ਕਰ ਲਓ ਆਪਣੇ ਪੈਸ਼ਨ ਅਤੇ ਸਕਿੱਲ ਅਨੁਸਾਰ, ਤੁਸੀਂ ਕਿਸੇ ਵੀ ਐਡ ਏਜੰਸੀ ’ਚ ਕ੍ਰਿਏਟਿਵ ਜਾਂ ਮੈਨੇਜਮੈਂਟ ਡਿਪਾਰਟਮੈਂਟ ਜੁਆਇਨ ਕਰ ਸਕਦੇ ਹੋ ਐਡਵਰਟਾਈਜਿੰਗ ’ਚ ਸਫਲ ਕਰੀਅਰ ਬਣਾਉਣ ਲਈ, ਸਹਿਨਸ਼ੀਲਤਾ ਅਤੇ ਸ਼ਾਂਤ ਸੁਭਾਅ ਹੋਣ ਦੇ ਨਾਲ-ਨਾਲ ਤੁਹਾਡੇ ਕੋਲ ਬਹੁਤ ਵਧੀਆ ਦੂਰਦਰਸ਼ੀ ਸੋਚ ਅਤੇ ਵਿਜ਼ੂਅਲਾਈਜੇਸ਼ਨ ਸਕਿੱਲ ਹੋਣੇ ਚਾਹੀਦੇ ਹੈ ਇਸ ਕਾਰਜ ਖੇਤਰ ’ਚ ਤਰੱਕੀ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਪ੍ਰੈਸ਼ਰ ਹੋਣ ’ਤੇ ਵੀ ਕੰਮ ਕਰਨ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਸਖ਼ਤ ਡੈੱਡਲਾਇਨ ’ਚ ਆਪਣੇ ਟਾਰਗੇਟ ਪ੍ਰਾਪਤ ਕਰ ਸਕੋ

ਵਿੱਦਿਅਕ ਸੰਸਥਾਨ:

  • ਭਾਰਤੀ ਵਿੱਦਿਆ ਭਵਨ (ਮੁੰਬਈ, ਕਲਕੱਤਾ, ਚੇਨੱਈ, ਦਿੱਲੀ)
  • ਸੈਂਟਰ ਫਾਰ ਮਾਸ ਮੀਡੀਆ, ਵਾਈਐੱਮਸੀਏ, ਨਵੀਂ ਦਿੱਲੀ
  • ਇੰਡੀਅਨ ਇੰਸਟੀਚਿਊਟ ਆਫ਼ ਮਾਸ ਕੰਮਊਨੀਕੇਸ਼ਨ (ਆਈਆਈਐੱਮਸੀ), ਨਵੀਂ ਦਿੱਲੀ
  • ਕੇਸੀ ਕਾਲਜ ਆਫ਼ ਮੈਨੇਜਮੈਂਟ, ਮੁੰਬਈ
  • ਮੁਦਰਾ ਇੰਸਟੀਚਿਊਟ ਆਫ਼ ਕੰਮਊਨੀਕੇਸ਼ਨ, ਅਹਿਮਦਾਬਾਦ (ਐੱਮਆਈਸੀਏ)
  • ਨਰਸੀ ਮੋਂਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼, ਮੁੰਬਈ

ਜਾੱਬਸ:

ਐਡਵਰਟਾਈਜਿੰਗ ’ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਐਡ ਏਜੰਸੀਜ਼, ਰੇਡੀਓ ਚੈਨਲ, ਮੀਡੀਆ ਹਾਊਸੇਜ਼, ਈ-ਕਾਮਰਸ ਸਟੋਰਜ਼, ਐੱਫਐੱਮਸੀਜੀ ਕੰਪਨੀਆਂ ਅਤੇ ਪੀਆਰ ਏਜੰਸੀਜ਼ ’ਚ ਜਾੱਬਸ ਮਿਲ ਸਕਦੀਆਂ ਹਨ ਪ੍ਰੋਡਕਟ ਪ੍ਰਮੋਸ਼ਨ ਅਤੇ ਬ੍ਰਾਂਡਿੰਗ ਲਈ ਐਡਵਰਟਾਈਜਿੰਗ ਦੀ ਪ੍ਰਸਿੱਧੀ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਅੱਜ-ਕੱਲ੍ਹ ਦੇ ਸੰਗਠਨ ਕਲਾਇੰਟ ਸਰਵਸਿੰਗ, ਅਕਾਊਂਟ ਮੈਨੇਜਮੈਂਟ, ਪਬਲਿਕ ਰਿਲੇਸ਼ਨਜ, ਸੇਲਸ ਪ੍ਰਮੋਸ਼ਨ, ਆਰਟ ਡਾਈਰੇਕਸ਼ਨ ਅਤੇ ਕਾੱਪੀ ਰਾਈਟਿੰਗ ਦੇ ਖੇਤਰਾਂ ਨਾਲ ਸਬੰਧ ਪੇਸ਼ੇਵਰਾਂ ਨੂੰ ਜਾਬਸ ਦੇਣ ਲਈ ਜ਼ਿਆਦਾ ਪਸੰਦ ਕਰ ਰਹੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!