ਕਰੀਅਰ ਇਨ ਫਾਰਮਾਸਿਸਟ

ਫਾਰਮਾਸਿਸਟ ਦਾ ਕਰੀਅਰ ਸਿਹਤ ਸੇਵਾ ਖੇਤਰ ’ਚ ਇੱਕ ਮਹੱਤਵਪੂਰਨ ਅਤੇ ਸਨਮਾਨਜਨਕ ਸਥਾਨ ਰੱਖਦਾ ਹੈ ਫਾਰਮਾਸਿਸਟ ਉਹ ਪੇਸ਼ੇਵਰ ਹੁੰਦੇ ਹਨ, ਜੋ ਦਵਾਈਆਂ ਨਾਲ ਸਬੰਧਿਤ ਜਾਣਕਾਰੀ ਦੇਣ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਵੰਡਣ ਅਤੇ ਦਵਾਈਆਂ ਦੇ ਅਸਰਾਂ ਦਾ ਪ੍ਰਬੰਧਨ ਕਰਨ ’ਚ ਭੂਮਿਕਾ ਨਿਭਾਉਂਦੇ ਹਨ ਅੱਜ ਫਾਰਮਾਸਿਸਟ ਦੀ ਮੰਗ ਸਿਰਫ ਭਾਰਤ ਵਿਚ ਹੀ ਨਹੀਂ, ਸਗੋਂ ਸੰਸਾਰਿਕ ਪੱਧਰ ’ਤੇ ਵੀ ਤੇਜ਼ੀ ਨਾਲ ਵੱਧ ਰਹੀ ਹੈ ਇਹ ਪੇਸ਼ਾ ਉਨ੍ਹਾਂ ਲੋਕਾਂ ਲਈ ਆਦਰਸ਼ ਹੈ ਜੋ ਮੈਡੀਕਲ ਸਾਇੰਸ ’ਚ ਰੁਚੀ ਰੱਖਦੇ ਹਨ ਅਤੇ ਦਵਾਈਆਂ ਜ਼ਰੀਏ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ

ਫਾਰਮਾਸਿਸਟ ਦਾ ਕਾਰਜਖੇਤਰ:

ਫਾਰਮਾਸਿਸਟ ਦਾ ਕਾਰਜਖੇਤਰ ਵੱਖ-ਵੱਖ ਹੁੰਦਾ ਹੈ ਉਹ ਹਸਪਤਾਲਾਂ, ਸਿਹਤ ਕੇਂਦਰਾਂ, ਫਾਰਮਾਸਿਊਟੀਕਲ ਕੰਪਨੀਆਂ, ਰਿਟੇਲ ਫਾਰਮੇਸੀ ਸਟੋਰ ਅਤੇ ਖੋਜ ਕੇਂਦਰਾਂ ’ਚ ਕੰਮ ਕਰਦੇ ਹਨ ਫਾਰਮਾਸਿਸਟ ਦਾ ਮੁੱਖ ਕੰਮ ਦਵਾਈਆਂ ਦੀ ਵੰਡ ਕਰਨਾ ਹੁੰਦਾ ਹੈ, ਪਰ ਇਸ ਤੋਂ ਇਲਾਵਾ ਉਹ ਦਵਾਈਆਂ ਦੀ ਜਾਣਕਾਰੀ ਦੇਣ, ਇਲਾਜ ’ਚ ਸਲਾਹ ਦੇਣ ਅਤੇ ਦਵਾਈਆਂ ਦੀ ਸੁਰੱਖਿਆ ਯਕੀਨੀ ਕਰਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ

ਮੁੱਖ ਭੂਮਿਕਾਵਾਂ:

ਕਲੀਨਿਕਲ ਫਾਰਮਾਸਿਸਟ:

ਇਹ ਫਾਰਮਾਸਿਸਟ ਹਸਪਤਾਲਾਂ ’ਚ ਕੰਮ ਕਰਦੇ ਹਨ ਅਤੇ ਡਾਕਟਰਾਂ ਨਾਲ ਮਿਲ ਕੇ ਕੰਮ ਕਰਦੇ ਹਨ ਇਨ੍ਹਾਂ ਦਾ ਕੰਮ ਮਰੀਜ਼ਾਂ ਨੂੰ ਸਹੀ ਦਵਾਈ ਅਤੇ ਖੁਰਾਕ ਦੀ ਸਲਾਹ ਦੇਣਾ ਅਤੇ ਇਹ ਤੈਅ ਕਰਨਾ ਹੁੰਦਾ ਹੈ ਕਿ ਮਰੀਜ਼ ਵੱਲੋਂ ਲਈਆਂ ਜਾ ਰਹੀਆਂ ਦਵਾਈਆਂ ਉਨ੍ਹਾਂ ਦੀ ਸਿਹਤ ਸਥਿਤੀ ਦੇ ਅਨੁਸਾਰ ਹਨ

ਕਮਿਊਨਿਟੀ ਫਾਰਮਾਸਿਸਟ:

ਇਨ੍ਹਾਂ ਨੂੰ ਰਿਟੇਲ ਫਾਰਮਾਸਿਸਟ ਵੀ ਕਿਹਾ ਜਾਂਦਾ ਹੈ ਇਹ ਆਪਣੀ ਫਾਰਮੇਸੀ ਜ਼ਰੀਏ ਦਵਾਈਆਂ ਦੀ ਵੰਡ ਕਰਦੇ ਹਨ ਅਤੇ ਆਮ ਲੋਕਾਂ ਨੂੰ ਦਵਾਈਆਂ ਦੀ ਸਹੀ ਵਰਤੋਂ ਅਤੇ ਸੰਭਾਵਿਤ ਸਾਈਡ ਇਫੈਕਟਸ ਬਾਰੇ ਜਾਣਕਾਰੀ ਦਿੰਦੇ ਹਨ

ਇੰਡਸਟ੍ਰੀਅਲ ਫਾਰਮਾਸਿਸਟ:

ਫਾਰਮਾਸਿਊਟੀਕਲ ਕੰਪਨੀਆਂ ’ਚ ਕੰਮ ਕਰਨ ਵਾਲੇ ਇਹ ਪੇਸ਼ੇਵਰ ਨਵੀਆਂ ਦਵਾਈਆਂ ਦੀ ਖੋਜ, ਵਿਕਾਸ, ਉਤਪਾਦਨ ਅਤੇ ਗੁਣਵੱਤਾ ਕੰਟਰੋਲ ਦਾ ਕੰਮ ਕਰਦੇ ਹਨ

ਰਿਸਰਚ ਅਤੇ ਡਿਵੈਲਪਮੈਂਟ:

ਖੋਜ ’ਚ ਰੁਚੀ ਰੱਖਣ ਵਾਲੇ ਫਾਰਮਾਸਿਸਟ ਖੋਜ ਸੰਸਥਾਨਾਂ ’ਚ ਨਵੀਆਂ ਦਵਾਈਆਂ ਦੇ ਵਿਕਾਸ ਅਤੇ ਮੌਜੂਦਾ ਦਵਾਈਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ

ਰੈਗੂਲੇਟਰੀ ਅਫੇਅਰਸ:

ਰੈਗੂਲੇਟਰੀ ਫਾਰਮਾਸਿਸਟ ਦਵਾਈਆਂ ਦੇ ਸਬੰਧ ’ਚ ਰੈਗੂਲੇਸ਼ਨ ਪ੍ਰਕਿਰਿਆਵਾਂ ਦਾ ਪਾਲਣ ਕਰਨ, ਗੁਣਵੱਤਾ ਮਾਪਦੰਡਾਂ ਨੂੰ ਤੈਅ ਕਰਨ ਅਤੇ ਰੈਗੂਲੇਟਰੀ ਨਿਗਮਾਂ ਨਾਲ ਤਾਲਮੇਲ ਬਣਾਉਣ ਦਾ ਕੰਮ ਕਰਦੇ ਹਨ

ਸਿੱਖਿਆ ਯੋਗਤਾ ਅਤੇ ਹੁਨਰ:

ਫਾਰਮਾਸਿਸਟ ਬਣਨ ਲਈ ਖਾਸ ਸਿੱਖਿਆ ਯੋਗਤਾ ਅਤੇ ਹੁਨਰ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ, ਵਿਦਿਆਰਥੀ ਨੂੰ ਵਿਗਿਆਨ (ਸਾਇੰਸ) ’ਚ ਹਾਇਰ ਸੈਕੰਡਰੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ, ਜਿਸ ਤੋਂ ਬਾਅਦ ਉਸਨੂੰ ਫਾਰਮੇਸੀ ’ਚ ਡਿਗਰੀ ਕੋਰਸਾਂ ਦੀ ਚੋਣ ਕਰਨੀ ਹੁੰਦੀ ਹੈ

  • ਬੇਸਿਕ ਕੋਰਸ: 12ਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਬੈਚੁਲਰ ਆਫ ਫਾਰਮੇਸੀ ਕੋਰਸ ’ਚ ਦਾਖਲਾ ਲੈ ਸਕਦੇ ਹਨ, ਜੋ ਚਾਰ ਸਾਲਾਂ ਦਾ ਹੁੰਦਾ ਹੈ ਇਸ ਕੋਰਸ ’ਚ ਦਵਾਈਆਂ ਦੇ ਨਿਰਮਾਣ, ਵੰਡ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪੜ੍ਹਾਇਆ ਜਾਂਦਾ ਹੈ
  • ਉੱਚ ਸਿੱਖਿਆ: ਗ੍ਰੈਜੂਏਸ਼ਨ ਤੋਂ ਬਾਅਦ ਵਿਦਿਆਰਥੀ ਮਾਸਟਰ ਆਫ ਫਾਰਮੇਸੀ ਕਰ ਸਕਦੇ ਹਨ, ਜੋ ਇੱਕ ਖਾਸ ਖੇਤਰ ’ਚ ਮੁਹਾਰਤ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ, ਜਿਵੇਂ ਕਿ ਫਾਰਮਾਸਿਊਟੀਕਲ ਕੈਮਿਸਟਰੀ, ਫਾਰਮਾਕੋਲਾਜੀ, ਫਾਰਮਾਕਾਗਨੋਸੀ ਆਦਿ
  • ਡਾਕਟਰੇਟ: ਇਸ ਤੋਂ ਬਾਅਦ ਵਿਦਿਆਰਥੀ ਪੀਐੱਚਡੀ ਵੀ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰਿਸਰਚ ਅਤੇ ਸਿੱਖਿਆ ਖੇਤਰ ’ਚ ਮੌਕੇ ਮਿਲਦੇ ਹਨ
  • ਡਿਪਲੋਮਾ ਕੋਰਸ: ਕੁਝ ਸੰਸਥਾਨ ਡਿਪਲੋਮਾ ਇਨ ਫਾਰਮੇਸੀ ਵੀ ਪ੍ਰਦਾਨ ਕਰਦੇ ਹਨ, ਜੋ ਦੋ ਸਾਲ ਦਾ ਹੁੰਦਾ ਹੈ ਅਤੇ ਇਸ ’ਚ ਵਿਦਿਆਰਥੀਆਂ ਨੂੰ ਬੁਨਿਆਦੀ ਪੱਧਰ ’ਤੇ ਫਾਰਮੇਸੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਫਾਰਮਾਸਿਸਟ ਬਣਨ ਲਈ ਸਿਰਫ ਸਿੱਖਿਆ ਯੋਗਤਾ ਹੀ ਲੋੜੀਂਦੀ ਨਹੀਂ ਹੈ ਇਸ ਤੋਂ ਇਲਾਵਾ ਵੀ ਕੁਝ ਖਾਸ ਗੁਣਾਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਗੱਲਬਾਤ ਦਾ ਹੁਨਰ, ਗ੍ਰਾਹਕਾਂ ਨਾਲ ਚੰਗਾ ਵਿਹਾਰ ਕਰਨਾ ਅਤੇ ਸਮੱਸਿਆ ਹੱਲ ਦੀ ਸਮਰੱਥਾ

ਰੁਜ਼ਗਾਰ ਦੇ ਮੌਕੇ:

ਫਾਰਮਾਸਿਸਟ ਦੇ ਖੇਤਰ ’ਚ ਰੁਜ਼ਗਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ’ਚ ਫਾਰਮਾਸਿਸਟ ਲਈ ਕਈ ਰੁਜ਼ਗਾਰ ਵਿਕਲਪ ਮੌਜੂਦ ਹਨ

  • ਸਰਕਾਰੀ ਖੇਤਰ: ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਮੈਡੀਕਲ ਵਿਭਾਗਾਂ ’ਚ ਫਾਰਮਾਸਿਸਟ ਦੇ ਅਹੁਦਿਆਂ ਲਈ ਨਿਯਮਿਤ ਤੌਰ ’ਤੇ ਭਰਤੀ ਹੁੰਦੀ ਹੈ ਨਾਲ ਹੀ, ਕੇਂਦਰੀ ਅਤੇ ਸੂਬਾ ਪੱਧਰ ਦੀਆਂ ਮੈਡੀਕਲ ਕੰਪਨੀਆਂ ’ਚ ਵੀ ਰੁਜ਼ਗਾਰ ਦੇ ਮੌਕੇ ਉਪਲੱਬਧ ਹਨ
  • ਨਿੱਜੀ ਖੇਤਰ: ਨਿੱਜੀ ਹਸਪਤਾਲਾਂ, ਫਾਰਮਾ ਕੰਪਨੀਆਂ ਅਤੇ ਰਿਟੇਲ ਫਾਰਮੇਸੀ ਸਟੋਰਾਂ ’ਚ ਵੀ ਫਾਰਮਾਸਿਸਟ ਦੀ ਮੰਗ ਬਣੀ ਰਹਿੰਦੀ ਹੈ ਫਾਰਮਾਸਿਊਟੀਕਲ ਕੰਪਨੀਆਂ ’ਚ, ਖਾਸ ਕਰਕੇ ਖੋਜ ਅਤੇ ਵਿਕਾਸ ਵਿਭਾਗ ’ਚ ਕਈ ਮੌਕੇ ਹੁੰਦੇ ਹਨ
  • ਵਿਦੇਸ਼ ’ਚ ਮੌਕੇ: ਕਈ ਦੇਸ਼ਾਂ ’ਚ ਭਾਰਤੀ ਫਾਰਮਾਸਿਸਟਾਂ ਲਈ ਚੰਗਾ ਸਕੋਪ ਹੈ ਜੇਕਰ ਕਿਸੇ ਨੇ ਵਿਦੇਸ਼ੀ ਫਾਰਮਾਸਿਸਟ ਲਾਇਸੈਂਸ ਪ੍ਰੀਖਿਆ ਪਾਸ ਕਰ ਲਈ ਹੈ, ਤਾਂ ਉਹ ਉੱਥੇ ਫਾਰਮਾਸਿਸਟ ਦੇ ਤੌਰ ’ਤੇ ਕੰਮ ਕਰ ਸਕਦਾ ਹੈ
  • ਸਵੈ-ਰੁਜ਼ਗਾਰ: ਕਈ ਫਾਰਮਾਸਿਸਟ ਆਪਣੀ ਖੁਦ ਦੀ ਫਾਰਮੇਸੀ ਖੋਲ੍ਹ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਤਮ-ਨਿਰਭਰਤਾ ਅਤੇ ਵਧੀਆ ਮੁਨਾਫਾ ਕਮਾਉਣ ਦਾ ਮੌਕਾ ਮਿਲਦਾ ਹੈ

ਤਨਖ਼ਾਹ ਅਤੇ ਤਰੱਕੀ:

ਸ਼ੁਰੂਆਤੀ ਪੱਧਰ ’ਤੇ ਇੱਕ ਫਾਰਮਾਸਿਸਟ ਨੂੰ ਔਸਤਨ 3-5 ਲੱਖ ਰੁਪਏ ਸਾਲਾਨਾ ਤਨਖ਼ਾਹ ਮਿਲਦੀ ਹੈ ਤਜ਼ਰਬੇ ਅਤੇ ਹੁਨਰ ਨਾਲ ਇਸ ਖੇਤਰ ’ਚ ਤਨਖਾਹ ’ਚ ਵਾਧਾ ਹੁੰਦਾ ਹੈ ਫਾਰਮਾਸਿਊਟੀਕਲ ਕੰਪਨੀਆਂ ’ਚ ਕੰਮ ਕਰ ਰਹੇ ਇੰਡਸਟ੍ਰੀਅਲ ਫਾਰਮਾਸਿਸਟ ਦੀ ਤਨਖਾਹ ਹੋਰ ਵੀ ਜ਼ਿਆਦਾ ਹੋ ਸਕਦੀ ਹੈ ਇਸ ਤੋਂ ਇਲਾਵਾ, ਹਸਪਤਾਲਾਂ ਅਤੇ ਨਿੱਜੀ ਸੰਸਥਾਨਾਂ ’ਚ ਮਾਹਿਰ ਫਾਰਮਾਸਿਸਟਾਂ ਲਈ ਆਕਰਸ਼ਕ ਤਨਖਾਹਾਂ ਹੁੰਦੀਆਂ ਹਨ ਫਾਰਮਾਸਿਸਟ ਦਾ ਕਰੀਅਰ ਮੈਡੀਕਲ ਖੇਤਰ ’ਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਲਈ ਬਹੁਤ ਲਾਹੇਵੰਦ ਹੈ ਜੋ ਵਿਗਿਆਨ ’ਚ ਰੁਚੀ ਰੱਖਦੇ ਹਨ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ ਇਹ ਪੇਸ਼ਾ ਨਾ ਸਿਰਫ ਆਰਥਿਕ ਸਥਿਰਤਾ ਪ੍ਰਦਾਨ ਕਰਦਾ ਹੈ, ਸਗੋਂ ਸਮਾਜ ’ਚ ਸਿਹਤ ਸੇਵਾ ਜ਼ਰੀਏ ਯੋਗਦਾਨ ਦੇਣ ਦਾ ਮੌਕਾ ਵੀ ਦਿੰਦਾ ਹੈ ਫਾਰਮਾਸਿਸਟ ਦੇ ਖੇਤਰ ’ਚ ਸਿੱਖਿਆ, ਅਨੁਭਵ ਅਤੇ ਸਹੀ ਹੁਨਰ ਨਾਲ ਕਰੀਅਰ ਦੀਆਂ ਉੱਚਾਈਆਂ ਤੱਕ ਪਹੁੰਚਿਆ ਜਾ ਸਕਦਾ ਹੈ

ਫਾਰਮਾਸਿਸਟ ਦੇ ਤੌਰ ’ਤੇ ਕਰੀਅਰ ਵਿਕਲਪ ਚੁਣਨ ਦਾ ਮਤਲਬ ਹੈ ਇੱਕ ਅਜਿਹਾ ਜੀਵਨ ਜਿਉਣਾ, ਜਿਸ ’ਚ ਸਿਹਤ ਦੇ ਖੇਤਰ ’ਚ ਦੂਜਿਆਂ ਦੀ ਸੇਵਾ ਕਰਨ ਦਾ ਮੌਕਾ ਹੋਵੇ, ਨਾਲ ਹੀ ਇੱਕ ਸੰਤੋਖਜਨਕ ਅਤੇ ਸਨਮਾਨਜਨਕ ਕਰੀਅਰ ਹੋਵੇ