ਗਰਮੀਆਂ ’ਚ ਬਣਾਓ ਸੁਰੱਖਿਆ ਕਵਚ

ਵਧਦਾ ਤਾਪਮਾਨ ਸਰੀਰ ਦੀ ਨਮੀ ਸੋਖ ਲੈਂਦਾ ਹੈ ਇਹੀ ਵਜ੍ਹਾ ਹੈ ਕਿ ਬਹੁਤ ਜ਼ਿਆਦਾ ਗਰਮੀ ਪੈਣ ’ਤੇ ਵਾਰ-ਵਾਰ ਪਿਆਸ ਲੱਗਦੀ ਹੈ ਸਰੀਰ ’ਚ ਨਮੀ ਅਤੇ ਪਾਣੀ ਦੀ ਕਮੀ ਸਿਹਤ ਲਈ ਕਾਫੀ ਖਤਰਨਾਕ ਹੋ ਸਕਦੀ ਹੈ ਇਸੇ ਤਰ੍ਹਾਂ ਦੂਸ਼ਿਤ ਖਾਣ-ਪੀਣ ਵੀ ਗਰਮੀਆਂ ’ਚ ਵੱਡੀ ਮੁਸੀਬਤ ਦਾ ਸਬੱਬ ਬਣ ਸਕਦਾ ਹੈ

ਨਮੀ ਬਣਾਈ ਰੱਖੋ:

ਤੇਜ਼ ਗਰਮੀ ਪੈਣ ’ਤੇ ਸਰੀਰ ’ਚ ਨਮੀ ਦੀ ਕਮੀ ਨਾ ਹੋਵੇ, ਇਸ ਲਈ ਭਰਪੂਰ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ ਤੇਜ਼ ਧੁੱਪ ’ਚ ਨਿੱਕਲਣ ਤੋਂ ਠੀਕ ਪਹਿਲਾਂ ਘੱਟੋ-ਘੱਟ ਦੋ-ਤਿੰਨ ਗਲਾਸ ਪਾਣੀ ਪੀ ਕੇ ਹੀ ਬਾਹਰ ਨਿੱਕਲਣਾ ਚਾਹੀਦੈ

ਬਚੋ ਤਿੱਖੀ ਗਰਮੀ ਤੋਂ:

ਤੇਜ਼ ਗਰਮੀ ਅੱਖਾਂ ’ਚ ਜਲਣ ਪੈਦਾ ਕਰਦੀ ਹੈ ਅਜਿਹੇ ’ਚ ਧੁੱਪ ਰੋਕੂ ਐਨਕ, ਛਤਰੀ ਕਾਫੀ ਮੱਦਦਗਾਰ ਹੁੰਦੀ ਹੈ ਗਰਮ ਹਵਾਵਾਂ ਦੇ ਥਪੇੜਿਆਂ ਤੋਂ ਬਚਣ ਲਈ ਸਟੌਲ, ਸਕਾਰਫ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ

ਨਿੰਬੂ-ਪਾਣੀ:

ਗਰਮੀਆਂ ’ਚ ਇੱਕ ਗਲਾਸ ਪਾਣੀ ’ਚ ਅੱਧਾ ਜਾਂ ਪੂਰਾ ਨਿੰਬੂ, ਚੂੰਢੀ ਭਰ ਨਮਕ ਮਿਲਾ ਕੇ ਪੀਣ ਨਾਲ ਫੁਰਤੀ ਆਉਂਦੀ ਹੈ ਜਲਜੀਰਾ, ਗੰਨੇ ਦਾ ਰਸ, ਦਹੀਂ ਤੇ ਲੱਸੀ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ ਕੱਚੇ ਅੰਬ ਦਾ ਪੰਨਾ, ਅੰਬ ਦੀ ਚਟਣੀ, ਅੰਬ ਦਾ ਰਸ ਵੀ ਸਰੀਰ ਨੂੰ ਠੰਢਕ ਦਿੰਦਾ ਹੈ

ਸਿੱਧੀ ਧੁੱਪ ’ਚ ਨਾ ਪੀਓ ਪਾਣੀ:

ਬਹੁਤ ਸਾਰੇ ਲੋਕ ਤੇਜ਼ ਧੁੱਪ ’ਚ ਰਾਹ ’ਤੇ ਤੁਰਦੇ ਪਿਆਸ ਲੱਗਣ ’ਤੇ ਪਾਣੀ ਪੀ ਲੈਂਦੇ ਹਨ ਜਦੋਂਕਿ ਸਿੱਧੀ ਧੁੱਪ ’ਚ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਸਗੋਂ ਪੰਜ-ਦਸ ਮਿੰਟ ਛਾਂ ’ਚ ਰਹਿ ਕੇ ਸਰੀਰ ’ਚ ਉੱਪਰਲੇ ਅਤੇ ਅੰਦਰਲੇ ਤਾਪਮਾਨ ਨੂੰ ਆਮ ਪੱਧਰ ’ਤੇ ਆਉਣ ਤੋਂ ਬਾਅਦ ਹੀ ਪਾਣੀ ਪੀਣਾ ਚਾਹੀਦੈ

ਜਦੋਂ ਬਾਹਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਪਸੀਨਾ ਜ਼ਿਆਦਾ ਵਹਾ ਕੇ ਅਤੇ ਇਸੇ ਤਰ੍ਹਾਂ ਦੇ ਹੋਰ ਤਰੀਕਿਆਂ ਨਾਲ ਸਰੀਰ ਦਾ ਅੰਦਰਲਾ ਤਾਪਮਾਨ ਆਮ ਪੱਧਰ ’ਤੇ ਬਣਿਆ ਰਹਿੰਦਾ ਹੈ ਜਦੋਂ ਬਾਹਰ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਲਗਭਗ 46-47 ਡਿਗਰੀ ਦੇ ਆਸ-ਪਾਸ ਜਾਂ ਫਿਰ ਉਸ ਤੋਂ ਜ਼ਿਆਦਾ ਹੋ ਜਾਵੇ ਤਾਂ ਸਰੀਰ ਦੇ ਅੰਦਰਲੇ ਤਾਪਮਾਨ ਨੂੰ ਕੰਟਰੋਲ ਕਰਨ ਵਾਲੇ ਅੰਗ ਜਾਂ ਤਾਂ ਸੁਸਤ ਪੈ ਜਾਂਦੇ ਹਨ ਜਾਂ ਕੰਮ ਕਰਨਾ ਲਗਭਗ ਬੰਦ ਕਰ ਦਿੰਦੇ ਹਨ ਸਰੀਰ ਦੇ ਤਾਪਮਾਨ ਦੇ ਅਸਧਾਰਨ ਤੌਰ ’ਤੇ ਘਾਟੇ-ਵਾਧੇ ਨੂੰ ਤਿੰਨ ਅਵਸਥਾਵਾਂ ’ਚ ਵੰਡਿਆ ਜਾ ਸਕਦਾ ਹੈ

  1. ਹੀਟ ਕਰੈਪਸ,
  2. ਹੀਟ ਐਕਸਾਸ਼ਨ,
  3. ਹੀਟ ਸਟਰੋਕ

ਲੂ ਤੋਂ ਬਚਾਅ:

ਗਰਮੀਆਂ ਦੇ ਦਿਨਾਂ ’ਚ ਵਗਣ ਵਾਲੀਆਂ ਗਰਮ ਹਵਾਵਾਂ (ਲੂ) ਦਾ ਸਿੱਧਾ ਅਸਰ ਸਾਡੇ ਸਰੀਰ ਦੇ ਤਾਪਮਾਨ ਨੂੰ ਪ੍ਰਭਾਵਿਤ ਕਰਕੇ ਸਾਨੂੰ ਬਿਮਾਰ ਕਰ ਦਿੰਦਾ ਹੈ ਲੂ ਲੱਗ ਜਾਣ ’ਤੇ ਸ਼ੱਕਰ, ਨਿੰਬੂ ਅਤੇ ਨਮਕ ਦਾ ਘੋਲ ਬਣਾ ਕੇ ਤੁਰੰਤ ਮਰੀਜ਼ ਨੂੰ ਪਿਆਉਣਾ ਚਾਹੀਦਾ ਹੈ ਮਰੀਜ਼ ਨੂੰ ਤੁਰੰਤ ਠੰਢੀ ਥਾਂ ’ਤੇ ਲਿਜਾਣਾ ਚਾਹੀਦੈ ਅਤੇ ਉਸਦੇ ਸਰੀਰ ਤੋਂ ਕੱਪੜੇ ਲਾਹ ਕੇ ਤੌਲੀਏ ਨੂੰ ਭਿਉਂ ਕੇ ਉਸ ਗਿੱਲੇ ਤੌਲੀਏ ਨਾਲ ਮਰੀਜ਼ ਦੇ ਸਰੀਰ ਨੂੰ ਪੂੰਝਦੇ ਰਹਿਣਾ ਚਾਹੀਦੈ ਐਨੀਆਂ ਸਾਵਧਾਨੀਆਂ ਰੱਖਣਾ ਤੁਹਾਡੇ ਲਈ ਅਜਿਹਾ ਸੁਰੱਖਿਆ ਕਵੱਚ ਸਾਬਤ ਹੋਵੇਗਾ, ਜੋ ਤੁਹਾਨੂੰ ਡਾਕਟਰ ਕੋਲ ਜਾਣ ਤੋਂ ਬਚਾਏਗਾ   -ਰਮੇਨ ਦਾਸਗੁਪਤਾ ਸ਼ੁਭਰੋ