ਸੰਤਾਂ ਦਾ ਆਗਮਨ ਸ੍ਰਿਸ਼ਟੀ ਦੀ ਭਲਾਈ ਲਈ – ਸੰਪਾਦਕੀ editorial
ਸੰਤ-ਮਹਾਂਪੁਰਸ਼ ਸ੍ਰਿਸ਼ਟੀ ਦੇ ਉੱਧਾਰ ਲਈ ਜਗਤ ਵਿੱਚ ਦੇਹ ਧਾਰਨ ਕਰਦੇ ਹਨ ਜੀਵ-ਆਤਮਾ ਜਨਮਾਂ-ਜਨਮਾਂ ਤੋਂ ਜਨਮ-ਮਰਨ ਦੇ ਚੱਕਰ ਵਿੱਚ ਫਸੀ ਹੋਈ ਹੈ ਆਪਣੇ ਆਪ ਛੁਟਕਾਰਾ ਪਾਉਣਾ ਜੀਵ-ਆਤਮਾ ਲਈ ਅਤੀ ਅਸੰਭਵ ਹੈ ਕਿਉਂਕਿ ਮਨ-ਮਾਇਆ ਨੇ ਜੀਵ ਨੂੰ ਸੰਸਾਰ ਵਿੱਚ ਬੁਰੀ ਤਰ੍ਹਾਂ ਉਲਝਾ ਰੱਖਿਆ ਹੈ
ਮੋਹ-ਮਾਇਆ ਦਾ ਜਾਲ, ਜੀਵ ‘ਤੇ ਪਿਆ ਮੋਹ-ਮਾਇਆ ਦਾ ਭਰਮ ਕਿਵੇਂ ਟੁੱਟੇ, ਕਿਵੇਂ ਇਸ ਜਾਲ ਤੋਂ ਜੀਵ ਬਾਹਰ ਆਵੇ, ਕਿਵੇਂ ਆਜ਼ਾਦ ਹੋਵੇ, ਲਾਚਾਰ ਜੀਵ ਆਪਣੀ ਆਜ਼ਾਦੀ ਲਈ ਸੋਚ ਵੀ ਨਹੀਂ ਸਕਦਾ ਇਸ ਤੋਂ ਆਜ਼ਾਦੀ ਪਾਉਣਾ, ਮੋਹ-ਮਾਇਆ ਦੇ ਭਰਮ-ਜਾਲ ਤੋਂ ਨਿਕਲ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੱਚੇ ਸੰਤ ਹੀ ਇਸ ਦਾ ਰਸਤਾ ਦੱਸਦੇ ਹਨ
ਸਮੇਂ-ਸਮੇਂ ‘ਤੇ ਸੰਤ-ਮਹਾਂਪੁਰਸ਼ਾਂ ਨੇ ਜੀਵ-ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕਰਕੇ ਦੁਨੀਆਂ ‘ਤੇ ਸੱਚ ਦਾ ਪ੍ਰਚਾਰ ਕੀਤਾ, ਦੁਨੀਆਂ ਨੂੰ ਸੱਚ ਦੇ ਰਸਤੇ, ਪਰਮ ਪਿਤਾ ਪਰਮੇਸ਼ਵਰ ਦੇ ਸੱਚੇ ਨਾਮ ਦਾ ਸੰਦੇਸ਼ ਦਿੱਤਾ ਹੈ ਉਹ ਸ੍ਰਿਸ਼ਟੀ ਦੇ ਉੱਧਾਰ ਦਾ ਉਦੇਸ਼ ਲੈ ਕੇ ਜਗਤ ‘ਤੇ ਪ੍ਰਗਟ ਹੁੰਦੇ ਹਨ ਉਹ ਸੰਸਾਰ ਵਿੱਚ ਰਹਿੰਦੇ ਹੋਏ ਸ੍ਰਿਸ਼ਟੀ-ਉੱਧਾਰ ਦੇ ਨਾਲ-ਨਾਲ ਮਾਨਵਤਾ ਤੇ ਸਮਾਜ ਦੇ ਸੁਧਾਰ ਦਾ ਕੰਮ ਵੀ ਕਰਦੇ ਹਨ ਸ੍ਰਿਸ਼ਟੀ ਕਦੇ ਵੀ ਸੰਤਾਂ ਤੋਂ ਖਾਲੀ ਨਹੀਂ ਰਹਿੰਦੀ ਅੱਲ੍ਹਾ-ਮੌਲਾ ਦਾ ਇਹ ਪਵਿੱਤਰ ਕਰਮ ਬਿਨਾਂ ਰੁਕੇ ਆਦਿ-ਜੁਗਾਦਿ ਤੋਂ ਚੱਲਿਆ ਆ ਰਿਹਾ ਹੈ ਸੰਤ ਪਰਮ-ਪਿਤਾ ਪਰਮਾਤਮਾ ਦੇ ਨਾਇਕ ਹੁੰਦੇ ਹਨ ਉਹ ਹਮੇਸ਼ਾ ਉਸ ਦੀ ਰਜ਼ਾ ਵਿੱਚ ਹੀ ਰਹਿੰਦੇ ਹਨ
ਅਤੇ ਉਸੇ ਦੀ ਰਜ਼ਾ ਵਿੱਚ ਰਹਿੰਦੇ ਹੋਏ ਆਪਣੇ ਉਦੇਸ਼, ਸ੍ਰਿਸ਼ਟੀ ਤੇ ਸਮਾਜ ਦੀ ਭਲਾਈ ਦੇ ਕੰਮ ਨੂੰ ਪੂਰਾ ਕਰਦੇ ਹਨ ਦੁਨੀਆਦਾਰੀ ਵਿੱਚ ਜੇਕਰ ਕੋਈ ਕਿਸੇ ਦਾ ਕੋਈ ਕੰਮ ਕਰ ਵੀ ਦਿੰਦਾ ਹੈ, ਗੱਲ-ਗੱਲ ‘ਤੇ ਉਹ ਇੰਨੀ ਵਾਰ ਅਹਿਸਾਨ ਜਤਾਉਂਦਾ ਹੈ ਕਿ ਆਪਣੇ ਸਾਹਮਣੇ ਉਸ ਨੂੰ ਸਿਰ ਵੀ ਨਹੀਂ ਚੁੱਕਣ ਦਿੰਦਾ ਅਤੇ ਦੂਜੇ ਪਾਸੇ ਉਹ ਅੱਲ੍ਹਾ-ਰਾਮ ਕਦੇ ਕਿਸੇ ਦਾ ਅਹਿਸਾਨ ਵੀ ਨਹੀਂ ਲੈਂਦਾ ਜੇਕਰ ਕੋਈ ਪੂਜਨੀਕ ਪਰਮ ਪਿਤਾ ਪਰਮੇਸ਼ਵਰ ਦਾ ਕਦੇ ਧੰਨਵਾਦ ਵੀ ਕਰਦਾ ਹੈ ਤਾਂ ਉਸ ਦੇ ਬਦਲੇ ਉਹ ਪਰਮ ਪਿਤਾ ਪਰਮਾਤਮਾ ਉਸ ਜੀਵ ਨੂੰ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਨਾਲ ਨਵਾਜ਼ ਦਿੰਦਾ ਹੈ
ਪਰਮ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਕੱਤਕ ਪੂਰਨਮਾਸ਼ੀ ਸੰਨ 1891 ਨੂੰ ਬਿਲੋਚਿਸਤਾਨ ‘ਚ ਅਵਤਾਰ ਧਾਰਨ ਕੀਤਾ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਲ ਸਾਈਂ ਸਾਵਣਸ਼ਾਹ ਜੀ ਦੇ ਹੁਕਮ ਅਨੁਸਾਰ ਸੰਨ 1948 ‘ਚ ਸਰਸਾ ‘ਚ ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸਥਾਪਿਤ ਕਰਕੇ ਰਾਮ-ਨਾਮ ਦਾ ਪ੍ਰਚਾਰ ਸ਼ੁਰੂ ਕੀਤਾ ਆਪ ਜੀ ਨੇ ਦੁਨੀਆ ਨੂੰ ਸਰਵ-ਧਰਮ ਦਾ ਪਾਠ ਪੜ੍ਹਾਇਆ ਆਪ ਜੀ ਦੇ ਸ੍ਰਿਸ਼ਟੀ ਨਮਿੱਤ ਪਰਉਪਕਾਰ ਕਦੇ ਕੋਈ ਭੁਲਾ ਨਹੀਂ ਸਕਦਾ ਪੂਜਨੀਕ ਬੇਪਰਵਾਹ ਜੀ ਨੇ ਬਾਗੜ ਦੇ ਇਸ ਏਰੀਆ ਵਿੱਚ ਉਸ ਵਕਤ ਡੇਰਾ ਬਣਾਇਆ, ਰਾਮ-ਨਾਮ ਦਾ ਪ੍ਰਚਾਰ ਉਸ ਵਕਤ ਦੌਰਾਨ ਸ਼ੁਰੂ ਕੀਤਾ ਜਦ ਕੋਈ ਰਾਮ-ਨਾਮ ਨੂੰ ਜਾਣਦਾ ਵੀ ਨਹੀਂ ਸੀ ਹਰ ਪਾਸੇ ਸੁਆਰਥ ਦਾ ਬੋਲਬਾਲਾ ਸੀ, ਹੱਥ ਨੂੰ ਹੱਥ ਖਾਈ ਜਾ ਰਿਹਾ ਸੀ ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ‘ਚ ਅਜਿਹੇ ਅਚੰਭੇ ਭਰੇ ਕਾਰਜ ਕੀਤੇ ਕਿ ਲੋਕ ਡੇਰਾ ਸੱਚਾ ਸੌਦਾ ਵੱਲ ਖਿੱਚੇ ਚਲੇ ਆਏ ਅਤੇ ਰਾਮ-ਨਾਮ ਨਾਲ ਜੁੜੇ
ਪੂਜਨੀਕ ਬੇਪਰਵਾਹ ਜੀ ਨੇ 12 ਸਾਲ ਲੋਕਾਂ ਨੂੰ ਨੋਟ, ਸੋਨਾ-ਚਾਂਦੀ, ਕੱਪੜੇ, ਕੰਬਲ ਵੰਡ-ਵੰਡ ਕੇ ਰਾਮ-ਨਾਮ ਨਾਲ ਜੋੜਿਆ ਊਠਾਂ, ਗਧਿਆਂ ਨੂੰ ਬੂੰਦੀ ਖੁਵਾਉਣਾ, ਕੁੱਤਿਆਂ, ਬੱਕਰੀਆਂ ਦੇ ਗਲਾਂ ‘ਚ ਨਵੇਂ ਕੜਕਦੇ ਨੋਟ ਪਾ ਦੇਣਾ ਆਦਿ ਅਜਿਹੇ ਅਦਭੁੱਤ ਰੂਹਾਨੀ ਖੇਡ ਦਿਖਾਏ, ਵਧੀਆ ਆਲੀਸ਼ਾਨ ਮਕਾਨ ਬਣਾਉਣਾ ਅਤੇ ਫਿਰ ਗਿਰਾ ਦੇਣਾ ਤਾਂ ਲੋਕ ਅਚੰਭੇ ‘ਚ ਪੈ ਜਾਂਦੇ ਪੂਜਨੀਕ ਸਾਈਂ ਜੀ ਨੇ ਇਸ ਬਹਾਨੇ ਸੈਂਕੜਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਰਾਮ-ਨਾਮ ਦੇ ਕੇ ਸੰਸਾਰ-ਸਾਗਰ ਤੋਂ ਉਹਨਾਂ ਦਾ ਬੇੜਾ ਪਾਰ ਕੀਤਾ ਪਰਮ ਪਿਤਾ ਪਰਮੇਸ਼ਵਰ ਦਾ ਇਹ ਪਰਉਪਕਾਰੀ ਕਰਮ ਨਿਰੰਤਰ ਚੱਲਦਾ ਰਹਿੰਦਾ ਹੈ
ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30-31 ਸਾਲ ਜੀਵਾਂ ਦੇ ਉੱਧਾਰ ਦਾ ਕਰਮ ਕੀਤਾ ਅਤੇ ਲੱਖਾਂ ਲੋਕਾਂ ਨੂੰ ਈਸ਼ਵਰ ਦੀ ਭਗਤੀ ਨਾਲ ਜੋੜਿਆ ਅਤੇ ਮੌਜ਼ੂਦਾ ਸਮੇਂ ‘ਚ ਡੇਰਾ ਸੱਚਾ ਸੌਦਾ ‘ਚ ਬਤੌਰ ਤੀਜੇ ਪਾਤਸ਼ਾਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੱਥੇ ਕਰੋੜਾਂ ਨਵੇਂ ਜੀਵਾਂ ਨੂੰ ਰਾਮ-ਨਾਮ ਦੀ ਭਗਤੀ ਨਾਲ ਜੋੜਿਆ, ਉੱਥੇ ਹੀ ਵਿਸ਼ਵ ਪੱਧਰ ‘ਤੇ ਮਾਨਵਤਾ ਭਲਾਈ ਦੇ ਕਾਰਜਾਂ ਰਾਹੀਂ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੇ ਵਿਸ਼ਵ ‘ਚ ਮਸ਼ਹੂਰ ਕੀਤਾ ਦੇਸ਼-ਵਿਦੇਸ਼ ‘ਚ ਕਰੋੜਾਂ ਸ਼ਰਧਾਲੂ ਅੱਜ ਡੇਰਾ ਸੱਚਾ ਸੌਦਾ ਦੇ ਨਿਯਮਾਂ ਨੂੰ ਧਾਰਨ ਕੀਤੇ ਹੋਏ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.