Raksha Bandhan ਰੱਖੜੀ ਭੈਣ-ਭਰਾ ਦੇ ਰਿਸ਼ਤੇ ’ਚ ਆਵੇ ਨਵੀਂ ਊਰਜਾ -ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਦੀ ਸੁੰਦਰਤਾ ਅਤੇ ਤਾਲਮੇਲ ਨੂੰ ਪ੍ਰਗਟਾਉਂਦਾ ਹੈ ਇਹ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਰਿਸ਼ਤੇ ’ਚ ਗੂੜ੍ਹੇ ਪ੍ਰੇਮ, ਸਨਮਾਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ ਇਸ ਦਿਨ ਭੈਣ-ਭਰਾ ਆਪਣੇ-ਆਪਣੇ ਜੀਵਨ ’ਚ ਇੱਕ-ਦੂਜੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੇ ਹਨ ਰੱਖੜੀ ਦਾ ਤਿਉਹਾਰ ਸਿਰਫ ਪਰਿਵਾਰਾਂ ਤੱਕ ਸੀਮਤ ਨਹੀਂ ਹੈ,
ਸਗੋਂ ਇਹ ਸਮਾਜ ’ਚ ਭੈਣ-ਭਰਾ ਦੇ ਰਿਸ਼ਤੇ ਨੂੰ ਸਨਮਾਨਿਤ ਕਰਨ ਦਾ ਇੱਕ ਤਰੀਕਾ ਬਣ ਗਿਆ ਹੈ ਇਸ ਦਿਨ ਭਰਾ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹੋਏ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ ਅਤੇ ਸਮਾਜ ’ਚ ਸਮਾਨਤਾ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ ਇਹ ਤਿਉਹਾਰ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਰਿਸ਼ਤੇ ਸਿਰਫ ਖੂਨ ਦੇ ਹੀ ਨਹੀਂ ਹੁੰਦੇ, ਸਗੋਂ ਵਿਸ਼ਵਾਸ, ਪ੍ਰੇਮ ਅਤੇ ਸਨਮਾਨ ਨਾਲ ਬਣਦੇ ਹਨ ਇਸ ਲਈ ਇਸ ਦਿਨ ਨੂੰ ਖਾਸ ਅਤੇ ਸ਼ਾਨਦਾਰ ਬਣਾਉਣਾ ਜ਼ਰੂਰੀ ਹੈ,
Table of Contents
ਆਓ ਜਾਣਦੇ ਹਾਂ ਕਿਵੇਂ:-
ਰੱਖੜੀ ਦੀ ਖਰੀਦਦਾਰੀ:
ਰੱਖੜੀ ਦੇ ਤਿਉਹਾਰ ਦੇ ਦਿਨ ਸਭ ਤੋਂ ਪਹਿਲਾਂ ਰੱਖੜੀ ਦੀ ਖਰੀਦਦਾਰੀ ਕਰੋ ਬਾਜ਼ਾਰ ’ਚ ਹਰ ਤਰ੍ਹਾਂ ਦੀਆਂ ਰੱਖੜੀਆਂ ਉਪਲੱਬਧ ਹੁੰਦੀਆਂ ਹਨ- ਰਿਵਾਇਤੀ ਤੋਂ ਲੈ ਕੇ ਡਿਜ਼ਾਇਨਰ, ਕਿਡਸ ਰੱਖੜੀ ਅਤੇ ਇੱਥੋਂ ਤੱਕ ਕਿ ਚਾੱਕਲੇਟੀ ਰੱਖੜੀਆਂ ਵੀ ਤੁਸੀਂ ਆਪਣੀ ਭੈਣ ਜਾਂ ਭਰਾ ਦੀ ਪਸੰਦ ਅਨੁਸਾਰ ਰੱਖੜੀ ਚੁਣੋ
ਪੁਰਾਣੀਆਂ ਰਿਵਾਇਤਾਂ ਦਾ ਪਾਲਣ ਕਰੋ:
ਜੇਕਰ ਤੁਸੀਂ ਰਿਵਾਇਤੀ ਤਰੀਕੇ ਨਾਲ ਰੱਖੜੀ ਦਾ ਤਿਉਹਾਰ ਮਨਾਉਣਾ ਚਾਹੁੰਦੇ ਹੋ, ਤਾਂ ਪਰਿਵਾਰ ਦੇ ਵੱਡੇ-ਬਜ਼ੁਰਗਾਂ ਤੋਂ ਅਸ਼ੀਰਵਾਦ ਲਓ ਉਨ੍ਹਾਂ ਨਾਲ ਬੈਠ ਕੇ ਇਸ ਦਿਨ ਦੇ ਮਹੱਤਵ ਨੂੰ ਸਮਝੋ
ਭੈਣ-ਭਰਾ ਦੇ ਰਿਸ਼ਤੇ ਨੂੰ ਨਵਾਂ ਰੂਪ ਦਿਓ:
ਇਸ ਦਿਨ, ਭਰਾ ਆਪਣੀ ਭੈਣ ਨੂੰ ਨਾ ਸਿਰਫ ਸੁਰੱਖਿਆ ਦਾ ਵਚਨ ਦਿੰਦਾ ਹੈ, ਸਗੋਂ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦਾ ਵੀ ਪ੍ਰਣ ਕਰਦਾ ਹੈ ਇਕੱਠੇ ਬੈਠ ਕੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰੋ ਅਤੇ ਇਸ ਪਿਆਰ ਭਰੇ ਦਿਨ ਨੂੰ ਮਨਾਓ
ਖੁਸ਼ੀਆਂ ਤੇ ਅਨੰਦ ਦਾ ਅਨੁਭਵ ਕਰੋ:
ਰੱਖੜੀ ਦੇ ਤਿਉਹਾਰ ਦਾ ਅਸਲੀ ਉਦੇਸ਼ ਖੁਸ਼ੀ ਅਤੇ ਪ੍ਰੇਮ ਹੈ ਇਸ ਦਿਨ ਨੂੰ ਸਿਰਫ ਇੱਕ ਰਿਵਾਇਤੀ ਤਿਉਹਾਰ ਨਾ ਮੰਨੋ, ਸਗੋਂ ਇਸ ਨੂੰ ਇੱਕ ਅਨੰਦਪੂਰਨ ਸਮੇਂ ਦੇ ਰੂਪ ’ਚ ਮਨਾਓ ਪਰਿਵਾਰ ਨਾਲ ਮਿਲ ਕੇ ਖਾਣਾ ਖਾਓ, ਹੱਸੋ ਖੁਸ਼ੀ ਮਨਾਓ ਅਤੇ ਇੱਕ-ਦੂਜੇ ਨਾਲ ਚੰਗੇ ਪਲ ਬਿਤਾਓ
ਲੋੜਵੰਦਾਂ ਦੀ ਮੱਦਦ:
ਰੱਖੜੀ ਦੇ ਤਿਉਹਾਰ ਦੇ ਦਿਨ ਨੂੰ ਚੰਗੇ ਕੰਮਾਂ ਨਾਲ ਜੋੜੋ ਲੋੜਵੰਦਾਂ ਦੀ ਮੱਦਦ ਕਰਨ ਨਾਲ ਉਨ੍ਹਾਂ ਤੋਂ ਮਿਲਣ ਵਾਲੀਆਂ ਦੁਆਵਾਂ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਣਗੀਆਂ ਅਤੇ ਭੈਣ-ਭਰਾ ਦਾ ਪ੍ਰੇਮ ਅਨੰਤ ਵਧਦਾ ਵੀ ਚਲਿਆ ਜਾਵੇਗਾ, ਕਦੇ ਵੀ ਘੱਟ ਨਹੀਂ ਹੋਵੇਗਾ
ਰੱਖੜੀ ਦੇ ਤਿਉਹਾਰ ਦੇ ਦਿਨ ਤੁਹਾਨੂੰ ਜਿੰਨਾ ਵੀ ਪਿਆਰ ਮਿਲੇ, ਉਸ ਦਾ ਆਦਾਨ-ਪ੍ਰਦਾਨ ਕਰਨਾ ਅਤੇ ਇਸ ਨੂੰ ਇੱਕ ਖੁਸ਼ਹਾਲ ਤਿਉਹਾਰ ਬਣਾਉਣਾ ਸਭ ਤੋਂ ਮਹੱਤਵਪੂਰਨ ਹੈ ਇਸ ਦਿਨ ਦਾ ਉਦੇਸ਼ ਸਿਰਫ ਰੱਖੜੀ ਬੰਨ੍ਹਣ ਅਤੇ ਤੋਹਫੇ ਦੇਣ ਤੋਂ ਬਹੁਤ ਜ਼ਿਆਦਾ ਹੈ ਇਹ ਭੈਣ-ਭਰਾ ਦੇ ਰਿਸ਼ਤੇ ’ਚ ਇੱਕ ਨਵੀਂ ਊਰਜਾ ਅਤੇ ਪਿਆਰ ਲਿਆਉਣ ਦਾ ਮੌਕਾ ਹੈ