Gud Ke Gulgule

Gud Ke Gulgule ਗੁਲਗੁਲੇ

ਸਮੱਗਰੀ:

  • ਇੱਕ ਕੱਪ ਆਟਾ,
  • ਇੱਕ ਕੱਪ ਸੂਜੀ,
  • ਇੱਕ ਕੱਪ ਚੀਨੀ,
  • ਅੱਧਾ ਛੋਟਾ ਚਮਚ ਪੀਸੀ ਇਲਾਈਚੀ ਪਾਊਡਰ,
  • 3 ਚਮਚ ਸਾਫ ਅਤੇ ਪਾਣੀ ਨਾਲ ਧੋਤੀ ਖਸਖਸ,
  • 2 ਵੱਡੇ ਚਮਚ ਕੱਦੂਕਸ ਕੀਤਾ ਹੋਇਆ ਸੁੱਕਾ ਨਾਰੀਅਲ,
  • ਸ਼ੁੱਧ ਘਿਓ ਜਾਂ ਰਿਫਾਇੰਡ ਆਇਲ ਗੁਲਗੁਲੇ ਤਲਣ ਲਈ

ਬਣਾਉਣ ਦੀ ਵਿਧੀ:

ਆਟਾ, ਸੂਜੀ ਅਤੇ ਚੀਨੀ ਨੂੰ ਇਕੱਠੇ ਮਿਲਾ ਕੇ ਥੋੜ੍ਹਾ ਪਾਣੀ ਪਾਓ, ਤਾਂ ਕਿ ਗੁਲਗੁਲੇ ਲਾਇਕ ਘੋਲ ਤਿਆਰ ਹੋ ਜਾਵੇ ਹੈਂਡ ਮਿਕਸਰ ਰਾਹੀਂ ਨਾਲ ਦੋ ਮਿੰਟ ਹਿਲਾਓ, ਤਾਂ ਕਿ ਚੀਨੀ ਚੰਗੀ ਤਰ੍ਹਾਂ ਪੀਸ ਕੇ ਘੁਲ ਜਾਵੇ ਇਸ ’ਚ ਖਸਖਸ, ਮੇਵਾ ਅਤੇ ਇਲਾਇਚੀ ਪਾਊਡਰ ਪਾਓ ਗਰਮ ਘਿਓ ਜਾਂ ਰਿਫਾਇੰਡ ’ਚ ਛੋਟੇ-ਛੋਟੇ ਪਕੌੜੇ ਦੀ ਤਰ੍ਹਾਂ ਗੁਲਗੁਲੇ ਬਣਾ ਕੇ ਮੱਧਮ ਸੇਕੇ ’ਤੇ ਸੁਨਹਿਰਾ ਹੋਣ ਤੱਕ ਤਲ ਲਓ ਬਸ, ਹੋ ਗਏ ਤਿਆਰ ਖਸਖਸ ਗੁਲਗਲੇ ਠੰਢਾ ਹੋਣ ਤੱਕ ਪਰੋਸੋ

Also Read:  Potato Kachori and Chole: ਆਲੂ ਕਚੌਰੀ ਅਤੇ ਛੋਲੇ