ਦੰਦਾਂ ’ਚ ਦਰਦ ਤੋਂ ਕਰੋ ਬਚਾਅ -ਦੰਦਾਂ ਦੀ ਬਾਹਰੀ ਪਰਤ ਦੇ ਘਸ ਜਾਣ ਜਾਂ ਉੱਪਰੀ ਪਰਤ ਦੇ ਖ਼ਤਮ ਹੋ ਜਾਣ ਨਾਲ ਮਿੱਠਾ ਜਾਂ ਖੱਟਾ ਖਾਣ ’ਤੇ ਅਤੇ ਗਰਮ ਚਾਹ ਜਾਂ ਠੰਢਾ ਪਾਣੀ ਪੀਣ ਨਾਲ ਦੰਦਾਂ ’ਚ ਤੇਜ਼ ਦਰਦ ਹੁੰਦਾ ਹੈ। ਫਿਰ ਹਵਾ ਲੱਗਣ ਨਾਲ ਵੀ ਦਰਦ ਹੁੰਦਾ ਹੈ। ਇਸ ਨੂੰ ਦੰਦ ਖੱਟੇ ਹੋਣਾ ਜਾਂ ਦੰਦਾਂ ਨੂੰ ਠੰਢ ਲੱਗਣਾ ਕਿਹਾ ਜਾਂਦਾ ਹੈ। ਖਾਣ, ਪੀਣ ਅਤੇ ਚਬਾਉਣ ਦੀਆਂ ਆਪਣੀਆਂ ਗਲਤ ਆਦਤਾਂ ਕਾਰਨ ਦੰਦਾਂ ਦੀ ਰੱਖਿਆ ਲਈ ਬਣੀ ਉੱਪਰੀ ਕਠੋਰ ਪਰਤ ਘਸ ਜਾਂ ਖਰਾਬ ਹੋ ਜਾਂਦੀ ਹੈ ਉਦੋਂ ਇਹ ਦਰਦ ਦੀ ਦਰਦਨਾਕ ਸਥਿਤੀ ਆਉਂਦੀ ਹੈ। ਦੰਦਾਂ ਦੇ ਉੱਪਰ ਦੀ ਇਸ ਕਠੋਰ ਪਰਤ ਨੂੰ ਅਨੈਮਲ ਕਹਿੰਦੇ ਹਨ ਜੋ ਦੰਦਾਂ ਦੇ ਅੰਦਰਲੇ ਸੰਵੇਦਨਸ਼ੀਲ ਹਿੱਸੇ ਨੂੰ ਢੱਕੀ ਰੱਖਦੀ ਹੈ
Table of Contents
ਕਾਰਨ-
- ਦਰਦ ਦੇ ਕਈ ਕਾਰਨ ਹਨ ਜਿਵੇਂ ਦੰਦਾਂ ਦਾ ਸੜਨਾ, ਦੰਦਾਂ ਦਾ ਗਲਤ ਤਰੀਕੇ ਨਾਲ ਘਸਣਾ ਜਾਂ ਰਗੜਨਾ, ਸੁਪਾਰੀ, ਗੁਟਖਾ ਖਾਣਾ ਜਾਂ ਸਖ਼ਤ ਚੀਜ਼ਾਂ ਨੂੰ ਜ਼ਿਆਦਾ ਚਬਾਉਣਾ, ਕੋਲਡ ਡਰਿੰਕਸ ਅਤੇ ਮਿੱਠੇ ਪਦਾਰਥਾਂ ਨੂੰ ਜ਼ਿਆਦਾ ਪੀਣਾ, ਐਸੀਡਿਟੀ ਅਤੇ ਖੱਟੇ ਡੱਕਾਰ ਆਉਣਾ, ਸੌਂਦੇ ਸਮੇਂ ਦੰਦੋੜਿੱਕਾ ਵੱਜਣਾ ਆਦਿ
- ਬੱਚਿਆਂ, ਨੌਜਵਾਨਾਂ ਜਾਂ ਕਿਸੇ ਵੱਲੋਂ ਦੰਦ ਸਾਫ ਕਰਦੇ ਸਮੇਂ ਕਰੜੇ ਬਰੱਸ਼ ਦੀ ਵਰਤੋਂ ਕਰਨਾ ਅਤੇ ਜ਼ੋਰ ਲਾ ਕੇ ਜ਼ਿਆਦਾ ਸਮੇਂ ਤੱਕ ਰਗੜ-ਰਗੜ ਕੇ ਦੰਦ ਸਾਫ ਕਰਨ ਨਾਲ ਉਸਦੀ ਉੱਪਰਲੀ ਪਰਤ ਅਨੈਮਲ ਅਤੇ ਡੈਂਟੀਨ ਘਸ ਜਾਂਦੀ ਹੈ।
- ਸੁਪਾਰੀ, ਗੁਟਖਾ ਜਾਂ ਕਰੜੀਆਂ ਚੀਜ਼ਾਂ ਖਾਣ ਨਾਲ ਵੀ ਅਜਿਹਾ ਹੁੰਦਾ ਹੈ।
- ਕੋਲਡ ਡਰਿੰਕਸ, ਮਿੱਠੇ ਪੀਣ ਵਾਲੇ ਪਦਾਰਥ ਅਤੇ ਬਹੁਤ ਜ਼ਿਆਦਾ ਖੱਟੇ ਪਦਾਰਥ ਵੀ ਦੰਦਾਂ ਦੀ ਉੱਪਰਲੀ ਪਰਤ ਨੂੰ ਘਸਾ ਦਿੰਦੇ ਹਨ।
ਦੰਦਾਂ ਦੇ ਦਰਦ ਤੋਂ ਰਾਹਤ-
- ਪਾਨ, ਸੁਪਾਰੀ, ਗੁਟਖਾ, ਤੰਬਾਕੂ ਤਿਆਗ ਦਿਓ।
- ਸਿਗਰਟਨੋਸ਼ੀ ਅਤੇ ਨਸ਼ੇ ਨਾ ਕਰੋ।
- ਜ਼ਿਆਦਾ ਖੱਟੀਆਂ ਚੀਜ਼ਾਂ, ਤੇਜ਼ਾਬ ਵਾਲੀਆਂ ਚੀਜ਼ਾਂ ਅਤੇ ਮਿੱਠੇ ਪੀਣ ਵਾਲੇ ਪਦਾਰਥ ਤਿਆਗ ਦਿਓ ਜਾਂ ਘੱਟ ਕਰ ਦਿਓ
- ਕਰੜੀਆਂ ਚੀਜ਼ਾਂ ਜ਼ੋਰ ਨਾਲ ਨਾ ਚਬਾਓ।
- ਦੰਦ ਵਜਾਉਣਾ ਬੰਦ ਕਰ ਦਿਓ
- ਸੁਪਰ ਜਾਂ ਅਲਟ੍ਰਾ-ਸਾਫਟ ਬਰੱਸ਼ ਪੋਲਾ-ਪੋਲਾ ਕਰੋ।
- ਦੰਦਾਂ ਦੀ ਉੱਪਰਲੀ ਸਖ਼ਤ ਪਰਤ ਅਨੈਮਲ ਅਤੇ ਡੈਂਟੀਨ ਨੂੰ ਹਰ ਹਾਲ ’ਚ ਬਚਾਓ
- ਦਵਾਈਯੁਕਤ ਟੂਥਪੇਸਟ ਅਤੇ ਮਾਊਥਵਾਸ਼ ਦੀ ਵਰਤੋਂ ਕਰੋ।
- ਜੇਕਰ ਦੰਦਾਂ ਦਾ ਦਰਦ ਹੈ, ਤਾਂ ਰੂਟ ਕੈਨਾਲ ਦਾ ਇਲਾਜ ਕਰਵਾਓ।
-ਨੀਲਿਮਾ ਦਿਵੇਦੀ