Experiences of Satsangis

ਬੇਟਾ! ਤੂੰ ਸਾਡਾ ਹੈਂ, ਤੂੰ ਸਾਡਾ ਹੈਂ! – ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਜੀਐੱਸਐੱਮ ਸੇਵਾਦਾਰ ਭਾਈ ਜਰਨੈਲ ਸਿੰਘ ਇੰਸਾਂ ਪੁੱਤਰ ਸ੍ਰੀ ਸੱਜਣ ਸਿੰਘ ਜੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੇ ਹਨ: ਸੰਨ 1975 ਦੀ ਗੱਲ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਕ ਵਾਰ ਮੇਰੇ ਜੱਦੀ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਵਿਖੇ ਪਧਾਰੇ ਹੋਏ ਸਨ ਪੂਜਨੀਕ ਪਰਮ ਪਿਤਾ ਜੀ ਰੂਹਾਂ ਦਾ ਉੱਧਾਰ ਕਰਨ ਲਈ ਘੁੰਮਦੇ-ਘੁੰਮਦੇ ਸਾਡੇ ਪਿੰਡ ਦੇ ਨੇੜੇ ਇੱਕ ਖੇਤ ਵਿਚ ਪਧਾਰੇ ਪੂਜਨੀਕ ਪਰਮ ਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਕੁਝ ਸੇਵਾਦਾਰ ਅਤੇ ਸੰਗਤ ਵੀ ਬੈਠੀ ਹੋਈ ਸੀ।

ਉਸ ਸਮੇਂ ਮੈਂ ਸਾਧ-ਸੰਗਤ ਦੇ ਕੋਲ ਦੀ ਡਿੱਗਦਾ-ਢਹਿੰਦਾ ਹੋਇਆ ਉਸ ਰਸਤੇ ਤੋਂ ਲੰਘਿਆ ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ਬਾਰੇ ਸਾਧ-ਸੰਗਤ ਨੂੰ ਪੁੱਛਿਆ, ‘‘ਭਾਈ, ਇਹ ਕਿਵੇਂ ਡਿੱਗਦਾ-ਢਹਿੰਦਾ ਜਾ ਰਿਹਾ?’’ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਦੇ ਕੋਲ ਖੜ੍ਹੇ ਸਾਡੇ ਪਿੰਡ ਦੇ ਇੱਕ ਪ੍ਰੇਮੀ ਸੇਵਾਦਾਰ ਨੇ ਦੱਸਿਆ ਕਿ ਪਿਤਾ ਜੀ, ਇਹ ਵੇਖਣ ਨੂੰ ਹੀ ਬੰਦਾ ਲੱਗਦਾ ਹੈ ਇਹ ਤਾਂ ਰਾਖਸ਼ ਹੈ! ਦਿਨ-ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ, ਬੰਦਾ ਕਿੰਨਾ ਵੀ ਬੁਰਾ ਹੋਵੇ, ਉਸ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ’’ ਪਿੰਡ ਦੇ ਪ੍ਰੇਮੀਆਂ ਨੇ ਮੈਨੂੰ ਪੂਜਨੀਕ ਪਰਮ ਪਿਤਾ ਜੀ ਦੇ ਮੇਰੇ ਬਾਰੇ ਕੀਤੇ ਬਚਨ ਦੱਸੇ ਅਤੇ ਮੈਨੂੰ ਸ਼ਰਾਬ ਛੱਡਣ ਅਤੇ ਨਾਮ-ਸ਼ਬਦ ਲੈਣ ਲਈ ਵੀ ਪ੍ਰੇਰਿਤ ਕੀਤਾ ਪੂਜਨੀਕ ਪਰਮ ਪਿਤਾ ਜੀ ਦੇ ਬਚਨ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ।

ਕਿ ਮੇਰੇ ਵਿਚ ਵੀ ਕੋਈ ਗੁਣ ਹੈ ਫਿਰ ਮੈਂ ਸੋਚਿਆ ਕਿ ਸ਼ਰਾਬ ਛੱਡ ਦੇਵਾਂ ਤਾਂ ਵਧੀਆ ਹੈ ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਪਿੰਡ ਬੱਲੂਆਣਾ ਵਿਖੇ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਸੀ ਮੈਂ ਉਸ ਸਤਿਸੰਗ ’ਤੇ ਪਹੁੰਚ ਗਿਆ ਸਤਿਸੰਗ ਤੋਂ ਬਾਅਦ ਜਦੋਂ ਪੂਜਨੀਕ ਪਰਮ ਪਿਤਾ ਜੀ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ ਦੇਣ ਲੱਗੇ ਤਾਂ ਮੈਂ ਪੂਜਨੀਕ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿਚ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਮੈਂ ਹਰ ਰੋਜ਼ ਪੰਜ ਬੋਤਲਾਂ ਸ਼ਰਾਬ ਪੀਂਦਾ ਹਾਂ ਜੇ ਨਾ ਪੀਤੀ ਤਾਂ ਤੋੜ ਤਾਂ ਨਹੀਂ ਲੱਗਦੀ? ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ! ਤੋੜ ਲੱਗੀ ਤਾਂ ਦੁਬਾਰਾ ਪੀ ਲਵੀਂ।

ਅਸੀਂ ਕਿਹੜਾ ਤੇਰਾ ਹੱਥ ਫੜ ਲਵਾਂਗੇ ਪਰ ਬੇਟਾ, ਨਾਮ ਵਿਚ ਐਨਾ ਨਸ਼ਾ ਹੈ ਕਿ ਬੇਸ਼ੱਕ ਸ਼ਰਾਬ ਦੇ ਸੌ ਮੱਟ ਵੀ ਭਰੇ ਹੋਣ ਪਰ ਪ੍ਰੇਮ ਦੀ ਇੱਕ ਘੁੱਟ ਦਾ ਮੁਕਾਬਲਾ ਨਹੀਂ ਕਰ ਸਕਦੇ!’’ ਫਿਰ ਮੈਂ ਨਾਮ-ਸ਼ਬਦ ਲੈ ਲਿਆ ਨਾਮ ਲੈਣ ਸਾਰ ਮੈਨੂੰ ਨਾਮ ਦਾ ਐਨਾ ਨਸ਼ਾ ਹੋ ਗਿਆ ਕਿ ਮੇਰੇ ਧਰਤੀ ’ਤੇ ਪੈਰ ਨਹੀਂ ਸੀ ਲੱਗਦੇ ਮੈਂ ਨਾਮ ਜਪਦਾ ਰਹਿੰਦਾ ਅਤੇ ਆਪਣੇ-ਆਪ ਵਿਚ ਮਸਤ ਰਹਿੰਦਾ ਮੈਨੂੰ ਸ਼ਰਾਬ ਤੋਂ ਨਫ਼ਰਤ ਹੋ ਗਈ ਸਤਿਗੁਰੂ ਜੀ ਦੀ ਰਹਿਮਤ ਨਾਲ ਸਾਰੇ ਨਸ਼ੇ ਤੇ ਬੁਰਾਈਆਂ ਛੱਡ ਕੇ ਮੈਂ ਮਾਲਕ-ਸਤਿਗੁਰੂ ਦਾ ਭਗਤ ਬਣ ਗਿਆ।

ਸੰਨ 1978 ਦੀ ਗੱਲ ਹੈ ਕਿ ਰੰਗੜੀ ਵਾਲੇ ਖੇਤ ਵਿੱਚ ਖੂਹ ਦੀ ਸੇਵਾ ਚੱਲ ਰਹੀ ਸੀ ਇੱਕ ਖੂਹ ਉਧੇੜਨਾ ਭਾਵ ਬੰਦ ਕਰਨਾ ਸੀ ਤੇ ਦੂਜਾ ਖੂਹ ਪੁੱਟ ਕੇ ਲਗਾਉਣਾ ਸੀ ਮੈਂ ਦੋ ਦਿਨ ਉਸ ਖੂਹ ’ਤੇ ਸੇਵਾ ਕੀਤੀ ਜਿਹੜਾ ਪੁੱਟ ਕੇ ਨਵਾਂ ਲਗਾ ਰਹੇ ਸਨ ਦੋ ਦਿਨਾਂ ਤੋਂ ਬਾਅਦ ਮੇਰੇ ਕੋਲ ਇੱਕ ਜ਼ਿੰਮੇਵਾਰ ਸੇਵਾਦਾਰ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਭਾਈ, ਤੁਸੀਂ ਤਾਂ ਬਹੁਤ ਦਲੇਰ ਲੱਗਦੇ ਹੋ ਉਸ ਖੂਹ ਵਿੱਚੋਂ ਇੱਟਾਂ ਕੱਢਣੀਆਂ ਹਨ ਤੇ ਖੂਹ ਬੰਦ ਕਰਨਾ ਹੈ ਮੈਂ ਕਿਹਾ ਦੱਸੋ ਬਾਈ ਜੀ, ਕਿਵੇਂ ਕਰਨਾ ਹੈ? ਉਸ ਨੇ ਮੈਨੂੰ ਅਤੇ ਹੈੱਡ ਕਵੀਰਾਜ ਦਲੀਪ ਸਿੰਘ ਜੀ ਇੰਸਾਂ ਨੂੰ ਖੂਹ ਵਿਚ ਥੱਲੇ ਉਤਾਰ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ।

ਕਿ ‘ਪਹਿਲਾਂ ਪੱਲੀ ਮਿੱਟੀ ਦੀ ਉੱਪਰੋਂ ਮੰਗਵਾ ਕੇ ਰੱਖੋ ਫਿਰ ਚਾਰ ਇੱਟਾਂ ਕੱਢੋ ਅਤੇ ਉਹ ਜਗ੍ਹਾ ਮਿੱਟੀ ਨਾਲ ਭਰ ਕੇ ਤੇ ਦਬਾ ਕੇ ਅਤੇ ਪੂਰੀ ਕਰਕੇ ਫਿਰ ਅੱਗੇ ਚਾਰ ਇੱਟਾਂ ਕੱਢੋ ਅਤੇ ਨਾਲ ਦੀ ਨਾਲ ਫਿਰ ਪੱਲੀ ਮਿੱਟੀ ਦੀ ਉੱਪਰੋਂ ਮੰਗਵਾ ਕੇ ਰੱਖੋ’ ਅਸੀਂ ਬਿਨਾਂ ਸੋਚੇ-ਸਮਝੇ ਛੇਤੀ-ਛੇਤੀ ਹੱਸਦੇ, ਖੇਡਦੇ ਅਤੇ ਬਿਨਾਂ ਕੋਈ ਪ੍ਰਵਾਹ ਕੀਤੇ ਫੁੱਟ-ਡੇਢ ਫੁੱਟ ਖੂਹ ਵਿੱਚੋਂ ਇੱਟਾਂ ਕੱਢ ਦਿੱਤੀਆਂ ਅਸੀਂ ਆਪਸ ਵਿਚ ਹੱਸਣ ਲੱਗੇ ਕਿ ਇਸ ਤਰ੍ਹਾਂ ਤਾਂ ਇੱਟਾਂ ਬਹੁਤ ਅਸਾਨੀ ਨਾਲ ਨਿੱਕਲਦੀਆਂ ਹਨ ਅਤੇ ਇਸ ਤਰ੍ਹਾਂ ਮਿੰਟਾਂ ਵਿਚ ਹੀ ਚਾਰ ਫੁੱਟ ਖੂਹ ਥੱਲੇ ਤੋਂ ਉਧੇੜ ਦਿੱਤਾ ਉੱਥੇ ਬੋਰ ਲਾਉਣ ਵਾਲੀ ਮਸ਼ੀਨ ਇੱਟਾਂ ਖਿੱਚਦੀ ਸੀ ਇੱਟਾਂ ਖਿੱਚਣ ਵਾਲੀ ਪੱਲੀ ਥੱਲੇ ਸੀ।

ਅਚਾਨਕ ਉੱਪਰੋਂ ਖੂਹ ਪਾਟ ਗਿਆ ਅਤੇ ਹਫੜਾ-ਦਫੜੀ ਮੱਚ ਗਈ ਹੈੱਡ ਕਵੀਰਾਜ ਦੇ ਪੈਰ ਪੱਲੀ ਵਿੱਚ ਸਨ ਅਤੇ ਉੱਪਰੋਂ ਸੇਵਾਦਾਰਾਂ ਨੇ ਪੱਲੀ ਉੱਪਰ ਖਿੱਚ ਲਈ ਤਾਂ ਹੈਡ ਕਵੀਰਾਜ ਭਾਈ ਉੱਪਰ ਆ ਗਿਆ ਅੰਦਾਜ਼ਾ ਉੱਪਰੋਂ ਪੰਜਾਹ ਫੁੱਟ ਛੱਡ ਕੇ ਖੂਹ ਚਾਰ ਫੁੱਟ (ਇੱਟਾਂ, ਮਿੱਟੀ) ਥੱਲੇ ਡਿੱਗ ਪਿਆ ਮੈਂ ਮੋਢਿਆਂ ਦੇ ਬਰਾਬਰ ਤੱਕ ਮਿੱਟੀ ਵਿਚ ਦੱਬਿਆ ਗਿਆ ਮਿੱਟੀ ਲਗਾਤਾਰ ਹੀ ਡਿੱਗ ਰਹੀ ਸੀ ਮੈਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਤਾਂ ਜੀਵਨ ਦੀ ਕਹਾਣੀ ਖ਼ਤਮ ਹੈ! ਮੈਂ ਮੱਦਦ ਲਈ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਨੂੰ ਯਾਦ ਕੀਤਾ ਮੈਨੂੰ ਪੂਜਨੀਕ ਪਰਮ ਪਿਤਾ ਜੀ ਦੀ ਅਵਾਜ਼ ਵਿੱਚ ਅਕਾਸ਼ਵਾਣੀ ਹੋਈ, ‘‘ਬੇਟਾ, ਹੱਲ-ਚੱਲ ਕਰ’’ ਮੈਂ ਬਾਹਾਂ ਨੂੰ ਹਿਲਾਇਆ, ਲੱਤਾਂ ਨੂੰ ਹਿਲਾਇਆ ਅਤੇ ਉੱਪਰ ਆਉਣ ਲਈ ਕੋਸ਼ਿਸ਼ ਕਰਦਾ ਰਿਹਾ ਮੈਂ ਮਿੱਟੀ ਦੇ ਉੱਪਰ ਆ ਗਿਆ।

ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਗੈਬੀ ਤਾਕਤ (ਖੁਦ ਪੂਜਨੀਕ ਪਰਮ ਪਿਤਾ ਜੀ) ਨੇ ਮੈਨੂੰ ਉੱਪਰ ਵੱਲ ਖਿੱਚਿਆ ਹੈ ਮਿੱਟੀ ਅਜੇ ਵੀ ਲਗਾਤਾਰ ਡਿੱਗ ਰਹੀ ਸੀ ਅਤੇ ਇੱਕਦਮ ਜ਼ਿਆਦਾ ਮਿੱਟੀ ਡਿੱਗਣ ਨਾਲ ਮੈਂ ਫਿਰ ਤੋਂ ਲੱਕ ਤੱਕ ਮਿੱਟੀ ’ਚ ਦੱਬਿਆ ਗਿਆ ਮੈਂ ਘਬਰਾ ਗਿਆ ਡਰ ਗਿਆ ਕਿ ਹੁਣ ਤਾਂ ਨਹੀਂ ਬਚਦਾ ਪੂਜਨੀਕ ਪਰਮ ਪਿਤਾ ਜੀ ਦੀ ਫਿਰ ਅਵਾਜ਼ ਆਈ, ‘‘ਬੇਟਾ! ਅਸੀਂ ਸੰਭਾਲਾਂਗੇ, ਫ਼ਿਕਰ ਨਾ ਕਰ’’ ਮੈਂ ਫਿਰ ਲੱਤਾਂ-ਬਾਹਾਂ ਹਿਲਾਈਆਂ ਤਾਂ ਮਿੱਟੀ ਦੇ ਉੱਪਰ ਆ ਗਿਆ ਮਿੱਟੀ ਅਜੇ ਵੀ ਡਿੱਗ ਰਹੀ ਸੀ ਐਨੇ ਨੂੰ ਮੈਨੂੰ ਖੂਹ ਵਿਚ ਲੱਗੀ ਪੌੜੀ ਦਿਸ ਗਈ ਮੈਂ ਹਿੰਮਤ ਕਰਕੇ ਪੌੜੀ ਫੜ ਲਈ ਅਤੇ ਮੈਂ ਪੌੜੀ ਰਾਹੀਂ ਬਾਹਰ ਆ ਗਿਆ।

ਮੈਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲ ਦਿੱਤਾ ਸਾਰੇ ਸੇਵਾਦਾਰ ਭੱਜ ਕੇ ਮੇਰੇ ਕੋਲ ਆ ਕੇ ਖੜ੍ਹੇ ਹੋ ਗਏ ਸਾਰੇ ਮਾਲਕ-ਸਤਿਗੁਰੂ ਦਾ ਧੰਨਵਾਦ, ਸ਼ੁਕਰਾਨਾ ਕਰਨ ਲੱਗੇ ਉਨ੍ਹਾਂ ਵਿੱਚੋਂ ਬਹੁਤੇ ਤਾਂ ਮੇਰੇ ਜਿਉਂਦੇ ਰਹਿਣ ਦੀ ਆਸ ਵੀ ਛੱਡ ਚੁੱਕੇ ਸਨ ਉਸ ਤੋਂ ਲਗਭਗ ਪੰਜ ਮਿੰਟਾਂ ਬਾਅਦ ਸ਼ਹਿਨਸ਼ਾਹ ਪੂਜਨੀਕ ਪਰਮ ਪਿਤਾ ਜੀ ਪੈਦਲ ਚੱਲ ਕੇ ਦੁਪਹਿਰ ਦੇ ਕਰੀਬ ਡੇਢ ਵਜੇ ਉਸ ਖੂਹ ਕੋਲ ਪਹੁੰਚ ਗਏ ਤੇ ਪੁੱਛਿਆ ਕਿ ਖੂਹ ਵਿਚ ਕੌਣ ਸੀ? ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਇੱਕ ਤਾਂ ਹੈੱਡ ਕਵੀਰਾਜ ਸੀ ਤੇ ਦੂਜਾ ਮਹਿਮਾ ਸਰਜਾ ਪਿੰਡ ਦਾ ਪ੍ਰੇਮੀ ਜਰਨੈਲ ਸਿੰਘ ਸੀ। ਪੂਜਨੀਕ ਪਰਮ ਪਿਤਾ ਜੀ ਨੇ ਜ਼ਿੰਮੇਵਾਰਾਂ ਨੂੰ ਫ਼ਰਮਾਇਆ, ‘‘ਭਾਈ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਆਪਣਾ ਸਾਧੂ ਹੀ ਖੂਹ ਵਿਚ ਉਤਾਰਿਆ ਕਰੋ’’ ਉਦੋਂ ਮੈਂ ਸਾਧੂ (ਜੀਐੱਸਐੱਮ ਸੇਵਾਦਾਰ) ਨਹੀਂ ਬਣਿਆ ਸੀ ਪੂਜਨੀਕ ਬੇਪਰਵਾਹ ਜੀ ਦੇ ਐਨਾ ਕਹਿਣ ’ਤੇ ਮੈਂ ਉੱਚੀ-ਉੱਚੀ ਰੋਣ ਲੱਗ ਪਿਆ, ਉੱਥੇ ਟਾਹਲੀ ਦਾ ਦਰੱਖਤ ਸੀ ਅਤੇ ਉਸ ਦੇ ਨਾਲ ਮੱਥਾ ਲਾ ਕੇ ਉੱਚੀ-ਉੱਚੀ ਰੋਣ ਲੱਗਾ।

ਪੂਜਨੀਕ ਪਰਮ ਪਿਤਾ ਜੀ ਖੁਦ ਚੱਲ ਕੇ ਮੇਰੇ ਕੋਲ ਆਏ ਅਤੇ ਫ਼ਰਮਾਇਆ, ‘‘ਬੇਟਾ! ਤੂੰ ਸਾਡਾ ਹੈਂ! ਤੂੰ ਸਾਡਾ ਹੈਂ! ਸਾਡੀ ਗੱਲ ਗੌਰ ਨਾਲ ਸੁਣ! ਜੇਕਰ ਤੂੰ ਖੂਹ ਵਿਚ ਰਹਿ ਜਾਂਦਾ ਤਾਂ ਮਨਮੁਖਾਂ ਨੇ ਪ੍ਰੇਮੀਆਂ ਦਾ ਖਹਿੜਾ ਨਹੀਂ ਛੱਡਣਾ ਸੀ’’ ਫਿਰ ਮੈਨੂੰ ਪ੍ਰਸ਼ਾਦ ਦਿੰਦੇ ਸਮੇਂ ਬਚਨ ਫ਼ਰਮਾਇਆ, ‘‘ਬੇਟਾ! ਤੂੰ ਸਾਡਾ ਸੀ ਤਾਂ ਹੀ ਤਾਂ ਸਿਖਰ ਦੁਪਹਿਰੇ ਖੁਦ ਪੈਦਲ ਚੱਲ ਕੇ ਆਏ ਹਾਂ! ਸਿਰਫ ਤੇਰੀ ਖਾਤਰ! ਤੂੰ ਸਾਡਾ ਹੈਂ! ਅਸੀਂ ਕੋਲ ਰੱਖਾਂਗੇ’’ ਉਸ ਤੋਂ ਲਗਭਗ ਢਾਈ ਸਾਲ ਬਾਅਦ ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਚਰਨਾਂ ਵਿੱਚ ਬੁਲਾ ਲਿਆ ਮੈਂ ਉਸ ਦਿਨ ਤੋਂ ਹੀ ਦਰਬਾਰ ਵਿਚ ਹੀ ਰਹਿ ਰਿਹਾ ਹਾਂ ਤੇ ਹੁਕਮ ਦੀ ਸੇਵਾ ਨਿਭਾ ਰਿਹਾ ਹਾਂ ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ਵਿਚ ਮੇਰੀ ਇਹੀ ਅਰਦਾਸ ਹੈ ਕਿ ਪਿਆਰੇ ਦਾਤਾ ਜੀ, ਇਸੇ ਤਰ੍ਹਾਂ ਹੀ ਓੜ ਨਿਭਾ ਦੇਣਾ ਜੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!