Advantage

Advantage: ਤਰੱਕੀ ਕਰਨ ਲਈ ਹਰ ਮਨੁੱਖ ਨੂੰ ਉਸਦੇ ਜੀਵਨ ਕਾਲ ’ਚ ਇੱਕ ਹੀ ਨਹੀਂ, ਰੱਬ ਅਜਿਹੇ ਕਈ ਮੌਕੇ ਦਿੰਦਾ ਹੈ ਪਰ ਉਨ੍ਹਾਂ ਨੂੰ ਗੁਵਾਉਣਾ ਨਹੀਂ ਚਾਹੀਦਾ ਆਤਮਾ ਵੀ ਉਸ ਨੂੰ ਅੰਦਰੋਂ ਅਵਾਜ ਦਿੰਦੀ ਹੈ, ਉਸ ਮੌਕੇ ਅਹਿਸਾਸ ਕਰਵਾਉਂਦੀ ਹੈ ਪਰ ਮਨੁੱਖ ਉਸ ’ਤੇ ਗੌਰ ਨਹੀਂ ਕਰਦਾ  ‘ਪੰਚਤੰਤਰਮ’ ਕਿਤਾਬ ਦਾ ਇਹ ਸ਼ਲੋਕ ਵੀ ਇਸੇ ਗੱਲ ਨੂੰ ਸਮਝਾਉਂਦਾ ਹੋਇਆ ਸਾਨੂੰ ਕਹਿ ਰਿਹਾ ਹੈ:-

ਕਾਲੋਹਿ ਸਕ੍ਰਦਭਯੇਤਿ ਯਨਰੰ ਕਾਲਾਡਿਕਸ਼ਣਮ
ਦੁਰਲੱਭ: ਸ ਪੁਨਸਤੇਨ ਕਾਲਕਰਮਾਚਿਕੀਰਸ਼ਤਾ

ਅਰਥਾਤ ਮੌਕੇ ਦੇ ਇੱਛੁਕ ਪੁਰਸ਼ ਨੂੰ, ਉਹ ਉਸਦੇ ਜੀਵਨ ’ਚ ਇੱਕ ਹੀ ਵਾਰ ਪ੍ਰਾਪਤ ਹੁੰਦਾ ਹੈ ਉਸ ਸਮੇਂ ਜੋ ਪੁਰਸ਼ ਕੰਮ ਨਹੀਂ ਕਰਦਾ, ਫਿਰ ਉਸਨੂੰ ਉਹ ਮੌਕਾ ਪ੍ਰਾਪਤ ਨਹੀਂ ਹੁੰਦਾ। ਪਰਮਾਤਮਾ ਸਾਨੂੰ ਵਾਰ-ਵਾਰ ਅਜਿਹੇ ਮੌਕੇ ਨਹੀਂ ਦਿੰਦਾ ਸਾਨੂੰ ਖੁਦ ਹੀ ਆਪਣੇ ਦਿਮਾਗ ਨਾਲ ਉਸਦੀ ਵਰਤੋਂ ਕਰਨੀ ਪੈਂਦੀ ਹੈ ਜੇਕਰ ਅਸੀਂ ਆਪਣੇ ਹੰਕਾਰ ’ਚ ਚੂਰ ਹੋ ਕੇ ਅਤੇ ਆਲਸ ਕਰਕੇ ਉਸ ਸਮੇਂ ਕੋਈ ਯੋਜਨਾ ਬਣਾ ਕੇ ਸਫਲਤਾ ਪ੍ਰਾਪਤ ਨਹੀਂ ਕਰ ਸਕਾਂਗੇ, ਤਾਂ ਸਾਡੀ ਕਿਸਮਤ ਵੀ ਫਲਦਾਇਕ ਨਹੀਂ ਹੋਵੇਗੀ ਇਸ ਦਾ ਕਾਰਨ ਇਹ ਹੈ ਕਿ ਕਿਸਮਤ ਨਾਲ ਮਿਲੇ ਮੌਕੇ ਦੇ ਸਮੇਂ ਅਸੀਂ ਪੁਰਸ਼ਾਰਥ ਨਹੀਂ ਕੀਤਾ। Advantage

‘ਹਰੀਵੰਸ਼ ਪੁਰਾਣ’ ਵੀ ਇਸੇ ਤੱਥ ਦਾ ਸਮੱਰਥਨ ਕਰਦੇ ਹੋਏ ਕਹਿ ਰਿਹਾ ਹੈ- ਨ ਮੁਹਰਾਤੀ ਪ੍ਰਾਪਤਕ੍ਰਤਾਂ ਕ੍ਰਤੀ ਹੀ
ਅਰਥਾਤ ਕੁਸ਼ਲ ਮਨੁੱਖ ਸਹੀ ਮੌਕੇ ’ਤੇ ਕੰਮ ਕਰਨ ਤੋਂ ਨਹੀਂ ਉੱਕਦੇ
ਸਾਡੇ ਬੁੱਧੀਜੀਵੀ ਸਾਨੂੰ ਜਗਾਉਂਦੇ ਰਹਿੰਦੇ ਹਨ ਪਰ ਅਸੀਂ ਹਾਂ ਜੋ ਕੰਨਾਂ ’ਚ ਤੇਲ ਪਾ ਕੇ ਬੈਠੇ ਰਹਿੰਦੇ ਹਾਂ ਆਪਣੇ ਆਰਾਮ ’ਚ ਰੁਕਾਵਟ ਸਾਨੂੰ ਜ਼ਰਾ ਵੀ ਪਸੰਦ ਨਹੀਂ ਆਉਂਦੀ ‘ਸਾਡਾ ਮਨ ਹੋਵੇਗਾ ਤਾਂ ਅਸੀਂ ਜਾਗ ਜਾਵਾਂਗੇ ਨਹੀਂ ਤਾਂ ਸੁੱਤੇ ਰਹਾਂਗੇ ਕਿਸੇ ਦੇ ਢਿੱਡ ’ਚ ਦਰਦ ਕਿਉਂ ਹੁੰਦਾ ਹੈ’ ਸਾਡਾ ਇਹੀ ਰਵੱਈਆ ਸਾਨੂੰ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਲਈ ਮਜ਼ਬੂਰ ਕਰਦਾ ਹੈ।

ਫਿਰ ਸਾਰੀ ਜ਼ਿੰਦਗੀ ਅਸੀਂ ਉਸ ਇੱਕ ਪਲ ਲਈ ਤਰਸਦੇ ਰਹਿੰਦੇ ਹਾਂ, ਜਿਸ ਨੂੰ ਪਾ ਕੇ ਅਸੀਂ ਸਫਲ ਵਿਅਕਤੀ ਬਣ ਕੇ ਵਾਹ-ਵਾਹੀ ਲੁੱਟਦੇ ਅਤੇ ਸਭ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਹਾਂ ਕਾਸ਼! ਅਜਿਹਾ ਹੋ ਸਕਦਾ ਤੇ ਅਸੀਂ ਉਸ ਪਲ ਨੂੰ ਉੱਥੇ ਰੋਕ ਕੇ ਰੱਖ ਸਕਦੇ। ਅਸੀਂ ਤਾਂ ਬੱਸ ਸਦਾ ਉਸ ਪਲ ਨੂੰ ਕੋਸਦੇ ਰਹਿੰੰਦੇ ਹਾਂ, ਜਿਸ ਦੀ ਅਸੀਂ ਕਿਸੇ ਵੀ ਕਾਰਨ ਵੱਸ ਸੁਚੱਜੀ ਵਰਤੋਂ ਨਹੀਂ ਕਰ ਸਕੇ ਉਸ ਸਮੇਂ ਸਾਡੇ ਕਿੰਤੂ, ਪਰੰਤੂ ਅਤੇ ਕਾਸ਼ ਆਦਿ ਕੁਝ ਵੀ ਕੰਮ ਨਹੀਂ ਆਉਂਦੇ। ਮੌਕੇ ਨੂੰ ਛੱਡਣ ਵਾਲੇ ਮਨੁੱਖ ਤੋਂ ਵਧ ਕੇ ਮੂਰਖ ਹੋਰ ਕੋਈ ਨਹੀਂ ਹੁੰਦਾ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਨੁੱਖ ਆਪਣੀ ਮੂਰਖਤਾ ਨੂੰ ਢੱਕਣ ਲਈ ਸੌ-ਸੌ ਬਹਾਨੇ ਬਣਾਉਂਦਾ ਰਹਿੰਦਾ ਹੈ ਹੋਰ ਕੁਝ ਨਹੀਂ ਤਾਂ ਇਹ ਰਟਿਆ-ਰਟਾਇਆ ਵਾਕ ਤਾਂ ਬੋਲ ਹੀ ਸਕਦਾ ਹੈ-‘ਬਦਕਿਸਮਤੀ ਹੀ ਜੇਕਰ ਭਾਰੀ ਹੋਵੇ ਜਾਂ ਕਿਸਮਤ ਹੀ ਸਾਥ ਨਾ ਦੇਵੇ ਤਾਂ ਉਹ ਕੀ ਕਰ ਸਕਦਾ ਹੈ?’Advantage

ਅਜਿਹੇ ਹੀ ਵਿਅਕਤੀ ਆਪਣੇ ਪੂਰੇ ਜੀਵਨ ’ਚ ਨਾਕਾਮਯਾਬੀ ਦਾ ਬੋਝ ਢੋਂਹਦੇ ਰਹਿੰਦੇ ਹਨ ਆਪਣੇ ਘਰ-ਪਰਿਵਾਰ ਤੇ ਸਮਾਜ ’ਚ ਇੱਕ ਅਸਫਲ ਵਿਅਕਤੀ ਦਾ ਢੋਂਗ ਕਰਕੇ ਘੁੰਮਦੇ ਹਨ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸਭ ਤੋਂ ਕਦਮ-ਕਦਮ ’ਤੇ ਅਪਮਾਨਿਤ ਹੋਣਾ ਪੈਂਦਾ ਹੈ ਉਨ੍ਹਾਂ ਦੇ ਜੀਵਨ ਦੇ ਇਹ ਸਭ ਤੋਂ ਜ਼ਿਆਦਾ ਦੁਖਦਾਈ ਪਲ ਹੁੰਦੇ ਹਨ, ਜਦੋਂ ਆਪਣੇ ਵੀ ਉਨ੍ਹਾਂ ਨੂੰ ਕੋਸਣ ਦੇ ਬਹਾਨੇ ਲੱਭਦੇ ਰਹਿੰਦੇ ਹਨ। Advantage

ਜੇਕਰ ਉਨ੍ਹਾਂ ਤੋਂ ਪੁੱਛ ਲਿਆ ਜਾਵੇ ਕਿ ‘ਕੀ ਤੁਸੀਂ ਕੁਝ ਯਤਨ ਕੀਤਾ ਸੀ, ਮੌਕੇ ਦਾ ਲਾਭ ਉਠਾਉਣ ਦਾ, ਜਿਸ ਨੂੰ ਤੁਸੀਂ ਗੁਆ ਦਿੱਤਾ ਹੈ?’ ਉਨ੍ਹਾਂ ਕੋਲ ਇਸ ਸਵਾਲ ਦਾ ਕੋਈ ਸਹੀ ਜਵਾਬ ਹੁੰਦਾ ਹੀ ਨਹੀਂ ਹੈ ਉਹ ਬੱਸ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਟਾਲ-ਮਟੋਲ ਕਰਦੇ ਰਹਿੰਦੇ ਹਨ ਇਸ ਲਈ ਉਹ ਆਪਣੇ ਜੀਵਨ ਤੋਂ ਸਦਾ ਮਾਯੂਸ ਰਹਿੰਦੇ ਹਨ ਆਪਣੀ ਨਾਕਾਮਯਾਬੀ ਦਾ ਠੀਕਰਾ ਪਰਮਾਤਮਾ ’ਤੇ ਭੰਨ੍ਹਦੇ ਹੋਏ ਉਸ ਨਾਲ ਸ਼ਿਕਵਾ-ਸ਼ਿਕਾਇਤ ਕਰਦੇ ਨਹੀਂ ਥੱਕਦੇ। ਮਨੁੱਖ ਨੂੰ ਜੀਵਨ ’ਚ ਹਰ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਸ ਨਾਲ ਮਿਲਣ ਵਾਲੇ ਮੌਕੇ ਦਾ ਲਾਭ ਲੈ ਸਕੇ ਉਸ ਨੂੰ ਵਿਅਰਥ ਗੁਆ ਕੇ ਪਛਤਾਵਾ ਨਾ ਕਰਨਾ ਪਵੇ। Advantage

ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!