ਵਿਸ਼ਵ ਸਿਹਤ ਸੰਗਠਨ ਦੀ ਕਮਾਨ ਹੁਣ ਭਾਰਤ ਦੇ ਹੱਥ world-health-organization
ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਕੋਈ ਵੀ ਦੇਸ਼ ਇਸ ਮਹਾਂਮਾਰੀ ਤੋਂ ਅਛੂਤਾ ਨਹੀਂ ਰਿਹਾ ਪਰ ਭਾਰਤ ਨੇ ਜਿਸ ਇੱਛਾ ਸ਼ਕਤੀ, ਧੀਰਜ, ਸੰਜਮ ਨਾਲ ਇਸ ਦਾ ਮੁਕਾਬਲਾ ਕੀਤਾ ਹੈ ਉਹ ਦੁਨੀਆਂ ਸਾਹਮਣੇ ਇੱਕ ਨਜ਼ੀਰ ਬਣ ਗਿਆ ਹੈ ਕੋਰੋਨਾ ਨਾਲ ਜੰਗ ‘ਚ ਇੱਕ ਗੱਲ ਪ੍ਰਮੁੱਖਤਾ ਨਾਲ ਉੱਠੀ ਹੈ ਕਿ ਮਾਸਾਹਾਰ ਦਾ ਸੇਵਨ ਕਰਨ ਦੇ ਮੁਕਾਬਲੇ ਸ਼ਾਕਾਹਾਰੀ ਇਨਸਾਨ ‘ਚ ਇਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੈ
ਸ਼ਾਇਦ ਇਹੀ ਵਜ੍ਹਾ ਹੈ ਕਿ ਭਾਰਤ ਇਸ ਮਹਾਂਮਾਰੀ ਨਾਲ ਲੜਨ ‘ਚ ਪੂਰੀ ਦੁਨੀਆਂ ‘ਚ ਮੋਹਰੀ ਬਣ ਕੇ ਉੱਭਰਿਆ ਹੈ ਹਾਈ-ਪ੍ਰੋਫਾਇਲ ਟੈਕਨਾਲੋਜੀ ਤੇ ਉੱਚ ਸਿਹਤਮੰਦ ਸਹੂਲਤਾਂ ਦਾ ਦਮ ਭਰਨ ਵਾਲੇ ਰਾਸ਼ਟਰ ਵੀ ਕੋਰੋਨਾ ਸਾਹਮਣੇ ਨਤਮਸਤਕ ਨਜ਼ਰ ਆ ਰਹੇ ਹਨ, ਪਰ ਭਾਰਤੀ ਪੁਰਾਤਨ ਪਰੰਪਰਾ ਦੇ ਅਸੂਲਾਂ ਨੇ ਇਸ ਬਿਮਾਰੀ ਦੇ ਫੈਲਣ ‘ਤੇ ਕਾਫੀ ਹੱਦ ਰੋਕਣ ‘ਚ ਅਹਿਮ ਭੂਮਿਕਾ ਨਿਭਾਈ ਹੈ, ਜਿਵੇਂ ਹੱਥ ਮਿਲਾਉਣ ਦੀ ਬਜਾਇ ਨਮਸਤੇ ਕਰਨਾ, ਘਰ ‘ਚ ਸ਼ੁੱਧਤਾ ਦਾ ਵਾਸ, ਸਾਫ਼-ਸਫ਼ਾਈ ਦੇ ਨਾਲ-ਨਾਲ ਦੂਜੇ ਲੋਕਾਂ ਨਾਲ ਮਿਲਣ ‘ਚ ਦੂਰੀ ਬਣਾਏ ਰੱਖਣਾ ਆਦਿ ਸੰਸਕਾਰਾਂ ਨੂੰ ਹੁਣ ਦੁਨੀਆਂਭਰ ਦੇ ਦੇਸ਼ ਅਪਣਾਉਣ ‘ਚ ਲੱਗੇ ਹੋਏ ਹਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਈ ਵਾਰ ਸਤਿਸੰਗਾਂ ‘ਚ ਭਾਰਤ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਇਸ ਨੂੰ ਵਿਸ਼ਵ ਗੁਰੂ ਦੀ ਪਰਿਭਾਸ਼ਾ(ਸੰਗਿਆ) ਦਿੱਤੀ ਹੈ ਪੂਜਨੀਕ ਗੁਰੂ ਜੀ ਦੇ ਇਹ ਬਚਨ ਅੱਜ ਸਹੀ ਮਾਇਨਿਆਂ ‘ਚ ਸਿੱਧ ਹੋ ਰਹੇ ਹਨ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ‘ਚ ਵੀ ਭਾਰਤ ਜਿਸ ਹਿੰਮਤ ਨਾਲ ਇਸ ਦਾ ਮੁਕਾਬਲਾ ਕਰ ਰਿਹਾ ਹੈ, ਉਸ ਦਾ ਜਿਕਰ ਹਰ ਰਾਸ਼ਟਰ ਕਰ ਰਿਹਾ ਹੈ
ਵਿਸ਼ਵ ਸਿਹਤ ਸੰਗਠਨ ਨੇ ਵੀ ਇਹ ਸਵੀਕਾਰ ਕੀਤਾ ਹੈ ਕਿ ਭਾਰਤ ਦੇ ਲੋਕਾਂ ਦੀ ਜੀਵਨਸ਼ੈਲੀ ਅਤੇ ਪਰੰਪਰਾ ਅਜਿਹੀ ਮਹਾਂਮਾਰੀ ਨਾਲ ਲੜਨ ‘ਚ ਅੱਗੇ ਹੈ ਸ਼ੁੱਧ ਅਤੇ ਸਾਤਵਿਕ ਭੋਜਨ ਪ੍ਰਵਿਰਤੀ ਦੇ ਚੱਲਦਿਆਂ ਭਾਰਤੀ ਲੋਕਾਂ ਦੀ ਸਰੀਰਕ ਸਮਰੱਥਾ ਕੋਰੋਨਾ ਦੇ ਸੰਕਰਮਣ ਨੂੰ ਹਰਾਉਣ ‘ਚ ਅੱਗੇ ਮੰਨੀ ਜਾ ਰਹੀ ਹੈ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਭਾਰਤ ਦੀ ਸਮਰੱਥਾ ਦਾ ਲੋਹਾ ਅੱਜ ਵਿਸ਼ਵ ਸਿਹਤ ਸੰਗਠਨ ਨੇ ਵੀ ਮੰਨ ਲਿਆ ਹੈ, ਇਹੀ ਵਜ੍ਹਾ ਹੈ ਕਿ ਹੁਣ ਵਿਸ਼ਵ ਸਿਹਤ ਸੰਗਠਨ ਦੀ ਜ਼ਿੰਮੇਵਾਰੀ ਹੁਣ ਭਾਰਤ ਦੇ ਮੋਢਿਆਂ ‘ਤੇ ਆ ਟਿਕੀ 22 ਮਈ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ
ਭਾਰਤ ਦੇਸ਼ ਲਈ ਇਹ ਮਾਣ ਦਾ ਵਿਸ਼ਾ ਕਿਹਾ ਜਾ ਸਕਦਾ ਹੈ, ਪਰ ਇਹ ਮਾਣ ਦੇ ਨਾਲ-ਨਾਲ ਚੁਣੌਤੀਪੂਰਨ ਵੀ ਹੈ, ਕਿਉਂਕਿ ਭਾਰਤ ਨੂੰ ਹੁਣ ਪੂਰੀ ਦੁਨੀਆਂ ਸਾਹਮਣੇ ਭਵਿੱਖ ‘ਚ ਆਉਣ ਵਾਲੀਆਂ ਅਜਿਹੀਆਂ ਆਫ਼ਤਾਵਾਂ ਜਾਂ ਮਹਾਂਮਾਰੀਆਂ ਨਾਲ ਉਸ ਨੂੰ ਧੀਰਜ, ਦ੍ਰਿੜਤਾ ਅਤੇ ਮਜ਼ਬੂਤੀ ਦੇ ਨਾਲ ਲੜਨਾ ਹੋਵੇਗਾ, ਜਿਸ ਦੇ ਬਲਬੂਤੇ ਉਸ ਨੇ ਕੋਰੋਨਾ ਨੂੰ ਹਰਾਉਣ ‘ਚ ਪੂਰੀ ਤਾਕਤ ਲਾ ਦਿੱਤੀ
Table of Contents
ਸ਼ੱਕ ਹੋਵੇ ਤਾਂ ਟੈਸਟ ਕਰਵਾਉਣ ਤੋਂ ਨਾ ਘਬਰਾਓ
ਵਿਸ਼ਵ ਸਿਹਤ ਸੰਗਠਨ ਦੇ ਨਜ਼ਰੀਏ ਨਾਲ ਜੇਕਰ ਗੱਲ ਕਰੀਏ ਤਾਂ ਕੋਵਿਡ-19 ਬਿਮਾਰੀ ਸਮੇਂ ਦੇ ਅੰਤਰਾਲ ਨਾਲ ਆਮ ਬਿਮਾਰੀ ਬਣ ਜਾਏਗੀ ਇਸ ਨੂੰ ਲੈ ਕੇ ਲੋਕਾਂ ਨੂੰ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਹੈ ਤਾਂ ਸਿਰਫ਼ ਸਾਵਧਾਨੀ ਰੱਖਣ ਦੀ ਇਸ ਬਿਮਾਰੀ ਤੋਂ ਬਚਾਅ ਲਈ ਜੋ ਟਿਪਸ ਦੱਸੇ ਗਏ ਹਨ ਉਨ੍ਹਾਂ ਦਾ ਸਹੀ ਤਰੀਕੇ ਨਾਲ ਪਾਲਣ ਕਰਨਾ ਹੋਵੇਗਾ ਜਿਵੇਂ ਆਪਣੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨਾ, ਮਾਸਕ ਲਾ ਕੇ ਰੱਖਣਾ, ਭੀੜ ਭਰੇ ਖੇਤਰ ਜਾਂ ਏਰੀਆ ‘ਚ ਜਾਣ ਤੋਂ ਬਚਣਾ,
ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਇਨ੍ਹਾਂ ਆਦਤਾਂ ਨੂੰ ਅਪਣਾ ਕੇ ਇਨਸਾਨ ਨੂੰ ਆਉਣ ਵਾਲੇ ਸਮੇਂ ‘ਚ ਕੋਵਿਡ-19 ਬਿਮਾਰੀ ਦੇ ਨਾਲ ਜਿਉਣ ਦੀ ਆਦਤ ਪਾਉਣੀ ਹੋਵੇਗੀ ਕੋਵਿਡ-19 ਦੇ ਪ੍ਰਮੁੱਖ ਲੱਛਣਾਂ ‘ਚ ਖੰਘ ਅਤੇ ਬੁਖਾਰ, ਪਰ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਲੱਛਣਾਂ ਦਾ ਮਤਲਬ ਤੁਹਾਨੂੰ ਕੋਰੋਨਾ ਹੋ ਗਿਆ ਹੈ ਇਹ ਆਮ ਫਲੂ ਦੇ ਲੱਛਣ ਵੀ ਹੋ ਸਕਦੇ ਹਨ, ਪਰ ਜੇਕਰ ਤੁਹਾਨੂੰ ਡਰ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?
ਪਹਿਲਾ ਤਰੀਕਾ:
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ ਅਤੇ ਮੇਲ ਆਈਡੀ ਵੀ ਦਿੱਤੀ ਹੈ ਜਿਸ ‘ਤੇ ਤੁਸੀਂ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ
247 ਟੋਲ ਫ੍ਰੀ ਨੰਬਰ ਹੈ-1075, ਇੱਕ ਹੋਰ ਹੈਲਪ ਲਾਈਨ ਨੰਬਰ ਹੈ-011 23978046
ਦੂਜਾ ਤਰੀਕਾ:
ਜ਼ਿਆਦਾਤਰ ਸਰਕਾਰੀ ਲੈਬ ‘ਚ ਟੈਸਟ ਹੋ ਰਹੇ ਹਨ, ਪਰ ਕੁਝ ਪ੍ਰਾਈਵੇਟ ਲੈਬਾਂ ਨੂੰ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਹਾਲਾਂਕਿ ਤੁਸੀਂ ਸਿੱਧੇ ਪ੍ਰਾਈਵੇਟ ਲੈਬ ‘ਚ ਜਾ ਕੇ ਟੈਸਟ ਨਹੀਂ ਕਰਾ ਸਕਦੇ ਤੁਹਾਨੂੰ ਇਸ ਦੇ ਲਈ ਕਿਸੇ ਡਾਕਟਰ ਦੇ ਪ੍ਰੀਸੀਕ੍ਰਪਸ਼ਨ ਦੀ ਜ਼ਰੂਰਤ ਹੋਵੇਗੀ, ਜੋ ਤੁਹਾਨੂੰ ਲਿਖ ਕੇ ਦੇਵੇ ਕਿ ਤੁਹਾਨੂੰ ਕੋਵਿਡ-19 ਦਾ ਟੈਸਟ ਕਰਾਉਣ ਦੀ ਜ਼ਰੂਰਤ ਹੈ
ਤੀਜਾ ਤਰੀਕਾ:
ਤੀਜਾ ਤਰੀਕਾ ਹੈ ਅਰੋਗਿਆ ਸੇਤੂ ਐਪ ਜੇਕਰ ਤੁਹਾਡੇ ਕੋਲ ਅਰੋਗਿਆ ਸੇਤੂ ਐਪ ਹੈ ਤਾਂ ਇਸ ਜ਼ਰੀਏ ਵੀ ਤੁਹਾਨੂੰ ਮੱਦਦ ਮਿਲ ਸਕਦੀ ਹੈ ਐਪ ‘ਚ 1075 ਹੈਲਪ ਲਾਈਨ ਨੰਬਰ ਵੀ ਹੈ ਇਸ ਤੋਂ ਇਲਾਵਾ ਤੁਸੀਂ ਐਪ ‘ਤੇ ਹੀ ਕੁਝ ਸਵਾਲਾਂ ਦਾ ਜਵਾਬ ਦੇ ਕੇ ਸੈਲਫ-ਟੈਸਟਿੰਗ ਵੀ ਕਰ ਸਕਦੇ ਹੋ ਐਪ ‘ਚ ਤੁਹਾਡੇ ਤੋਂ ਕੁਝ ਅਸਾਨ ਲਿਖਤ ਸਵਾਲ ਪੁੱਛੇ ਜਾਣਗੇ- ਜਿਵੇਂ ਕੀ ਤੁਹਾਨੂੰ ਇਨ੍ਹਾਂ ‘ਚੋਂ ਕੋਈ ਵੀ ਲੱਛਣ ਹੈ? ਖੰਘ, ਬੁਖਾਰ, ਸਾਹ ਲੈਣ ‘ਚ ਦਿੱਕਤ ਜਾਂ ਇਨ੍ਹਾਂ ‘ਚੋਂ ਕੋਈ ਵੀ ਨਹੀਂ, ਤੁਸੀਂ ਕਲਿੱਕ ਕਰਕੇ ਜਵਾਬ ਦੇ ਸਕਦੇ ਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.