ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਹਰ ਸਾਲ 15 ਮਾਰਚ ਨੂੰ ਮਨਾਇਆ ਜਾਂਦਾ ਹੈ, ਉੱਥੇ ਆਪਣੇ ਦੇਸ਼ ’ਚ ਇਹ ਦਿਨ 24 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਅਪੀਲ ਕਰਨ ਦਾ ਮੌਕਾ ਦਿੰਦਾ ਹੈ ਕਿ ਸਾਰੇ ਖ਼ਪਤਕਾਰਾਂ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ, ਨਾਲ ਹੀ ਉਨ੍ਹਾਂ ਅਧਿਕਾਰਾਂ ਨੂੰ ਖ਼ਤਰੇ ’ਚ ਪਾਉਣ ਵਾਲੇ ਬਾਜ਼ਾਰ ਦੀ ਦੁਰਵਰਤੋਂ ਅਤੇ ਸਮਾਜਿਕ ਅੰਨਿਆਏ ਦਾ ਵਿਰੋਧ ਕੀਤਾ ਜਾਵੇ ਇਹ ਦਿਨ ਖ਼ਪਤਕਾਰਾਂ ਦੀ ਸ਼ਕਤੀ ਅਤੇ ਸਾਰਿਆਂ ਲਈ ਇੱਕ ਨਿਰਪੱਖ, ਸੁਰੱਖਿਅਤ ਅਤੇ ਟਿਕਾਊ ਬਜ਼ਾਰ ਲਈ ਉਨ੍ਹਾਂ ਦੇ ਅਧਿਕਾਰਾਂ ’ਤੇ ਚਾਨਣਾ ਪਾਉਂਦਾ ਹੈ। (World Consumer Rights Day)
ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਅਮਰੀਕੀ ਕਾਂਗਰਸ ਦੇ ਰਾਸ਼ਟਰਪਤੀ ਜਾਨ ਐੱਫ ਕੈਨੇਡੀ ਦੇ ਵਿਸ਼ੇਸ਼ ਸੰਦੇਸ਼ ਤੋਂ ਪ੍ਰੇਰਿਤ ਹੈ ਜੋ 15 ਮਾਰਚ 1962 ਨੂੰ ਦਿੱਤਾ ਗਿਆ ਸੀ ਇਸ ਸੰਦੇਸ਼ ’ਚ ਉਨ੍ਹਾਂ ਨੇ ਰਸਮੀ ਰੂਪ ਨਾਲ ਅਜਿਹਾ ਕਰਨ ਵਾਲੇ ਪਹਿਲੇ ਵਿਸ਼ਵ ਆਗੂ ਬਣਨ ਵਾਲੇ ਖ਼ਪਤਕਾਰ ਅਧਿਕਾਰਾਂ ਦੇ ਮੁੱਦੇ ਨੂੰ ਸੰਬੋਧਿਤ ਕੀਤਾ।
ਖ਼ਪਤਕਾਰ ਅੰਦੋਲਨ ਨੇ ਪਹਿਲੀ ਵਾਰ 1983 ’ਚ ਉਸ ਮਿਤੀ ਦੀ ਨਿਸ਼ਾਨਦੇਹੀ ਕੀਤੀ ਅਤੇ ਹੁਣ ਹਰ ਸਾਲ ਮਹੱਤਵਪੂਰਨ ਮੁੱਦਿਆਂ ਅਤੇ ਅਭਿਆਨਾਂ ’ਤੇ ਕਾਰਵਾਈ ਕਰਨ ਲਈ ਦਿਨ ਦੀ ਵਰਤੋਂ ਕਰਦਾ ਹੈ ਦਰਅਸਲ, ਖ਼ਪਤਕਾਰ ਸੁਰੱਖਿਆ ਐਕਟ, 1986 ਖ਼ਪਤਕਾਰਾਂ ਨੂੰ ਉਹ ਅਧਿਕਾਰ ਦਿੰਦਾ ਹੈ, ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਾਲਸਾਜ਼ੀ ਜਾਂ ਧੋਖਾਧੜੀ ਤੋਂ ਬਚਾ ਸਕਣ ਖ਼ਪਤਕਾਰ ਸੁਰੱਖਿਆ ਐਕਟ ਭਾਰਤੀ ਸੰਵਿਧਾਨ ਦੀ ਧਾਰਾ 14 ਤੋਂ 19 ਵਿੱਚ ਤੁਹਾਨੂੰ ਇਹ ਅਧਿਕਾਰ ਮੁਹੱਈਆ ਕਰਵਾਉਂਦਾ ਹੈ।
ਖ਼ਪਤਕਾਰਾਂ ਦੇ ਕੁਝ ਅਧਿਕਾਰ ਹਨ:
ਸੁਰੱਖਿਆ ਦਾ ਅਧਿਕਾਰ: ਜੀਵਨ ਅਤੇ ਸੰਪੱਤੀ ਲਈ ਖ਼ਤਰਨਾਕ ਵਸਤੂਆਂ ਅਤੇ ਸੇਵਾਵਾਂ ਦੀ ਮਾਰਕੀਟਿੰਗ ਤੋਂ ਬਚਾਅ ਕਰਨਾ ਖਰੀਦੇ ਗਏ ਸਾਮਾਨ ਅਤੇ ਸੇਵਾਵਾਂ ਦਾ ਲਾਭ ਨਾ ਸਿਰਫ ਉਨ੍ਹਾਂ ਦੀਆਂ ਤੱਤਕਾਲੀ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦੈ ਸਗੋਂ ਲੰਮੇਂ ਸਮੇਂ ਦੇ ਹਿੱਤਾਂ ਨੂੰ ਵੀ ਪੂਰਾ ਕਰਨਾ ਚਾਹੀਦੈ।
ਸੂਚਨਾ ਦਾ ਅਧਿਕਾਰ: ਮਾਲ ਦੀ ਗੁਣਵੱਤਾ, ਮਾਤਰਾ, ਸ਼ਕਤੀ, ਸ਼ੁੱਧਤਾ, ਮਾਨਕ ਅਤੇ ਕੀਮਤ ਬਾਰੇ ਸੂਚਿਤ ਕਰਨ ਦਾ ਅਧਿਕਾਰ ਤਾਂ ਕਿ ਖ਼ਪਤਕਾਰ ਨੂੰ ਅਣਉੱਚਿਤ ਵਪਾਰ ਪ੍ਰਥਾਵਾਂ ਤੋਂ ਬਚਾਇਆ ਜਾ ਸਕੇ।
ਚੁਣਨ ਦਾ ਅਧਿਕਾਰ: ਭਰੋਸਾ ਹੋਣ ਲਈ, ਜਿੱਥੇ ਵੀ ਸੰਭਵ ਹੋਵੇ ਮੁੁਕਾਬਲਤਨ ਮੁੱਲ ’ਤੇ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਤੇ ਸੇਵਾਵਾਂ ਤੱਕ ਪਹੁੰਚ ਏਕਾਧਿਕਾਰ ਦੇ ਮਾਮਲੇ ’ਚ, ਇਸ ਦਾ ਅਰਥ ਹੈ ਸਹੀ ਮੁੱਲ ’ਤੇ ਸੰਤੋਖਜਨਕ ਗੁਣਵੱਤਾ ਅਤੇ ਸੇਵਾ ਦਾ ਭਰੋਸਾ ਪਾਉਣ ਦਾ ਅਧਿਕਾਰ।
ਸੁਣੇ ਜਾਣ ਦਾ ਅਧਿਕਾਰ : ਇਸ ਦਾ ਮਤਲਬ ਹੈ ਕਿ ਖ਼ਪਤਕਾਰਾਂ ਦੇ ਹਿੱਤਾਂ ਨੂੰ ਸਹੀ ਮੰਚਾਂ ’ਤੇ ਸਹੀ ਧਿਆਨ ਦਿੱਤਾ ਜਾਵੇਗਾ ਇਸ ’ਚ ਖ਼ਪਤਕਾਰ ਦੀ ਭਲਾਈ ’ਦੇ ਵਿਚਾਰ ਕਰਨ ਲਈ ਗਠਿਤ ਵੱਖ-ਵੱਖ ਮੰਚਾਂ ’ਚ ਅਗਵਾਈ ਦਾ ਅਧਿਕਾਰ ਵੀ ਸ਼ਾਮਲ ਹੈ।
ਨਿਪਟਾਰੇ ਦੀ ਮੰਗ ਕਰਨ ਦਾ ਅਧਿਕਾਰ: ਅਣਉੱਚਿਤ ਵਪਾਰ ਪ੍ਰਥਾਵਾਂ ਜਾਂ ਖ਼ਪਤਕਾਰਾਂ ਦੇ ਬੇਈਮਾਨ ਸ਼ੋਸ਼ਣ ਖਿਲਾਫ ਹੱਲ ਦੀ ਮੰਗ ਕਰਨਾ ਇਸ ਵਿਚ ਖ਼ਪਤਕਾਰ ਦੀਆਂ ਅਸਲ ਸ਼ਿਕਾਇਤਾਂ ਦੇ ਸਹੀ ਨਿਪਟਾਰੇ ਦਾ ਅਧਿਕਾਰ ਵੀ ਸ਼ਾਮਲ ਹੈ।
ਖ਼ਪਤਕਾਰ ਸਿੱਖਿਆ ਦਾ ਅਧਿਕਾਰ: ਜੀਵਨ ਭਰ ਇੱਕ ਸੂਚਿਤ ਖ਼ਪਤਕਾਰ ਬਣਨ ਲਈ ਗਿਆਨ ਅਤੇ ਕੌਸ਼ਲ ਹਾਸਲ ਕਰਨਾ ਖ਼ਪਤਕਾਰਾਂ, ਖਾਸ ਕਰਕੇ ਪੇਂਡੂ ਖ਼ਪਤਕਾਰਾਂ ਦੀ ਅਗਿਆਨਤਾ ਉਨ੍ਹਾਂ ਦੇ ਸ਼ੋਸ਼ਣ ਦਾ ਮੁੱਖ ਕਾਰਨ ਹਨ।
ਬੁਨਿਆਦੀ ਜ਼ਰੂਰਤਾਂ ਦੀ ਸੰਤੁਸ਼ਟੀ ਦਾ ਅਧਿਕਾਰ: ਬੁਨਿਆਦੀ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਤੱਕ ਪਹੁੰਚ ਲਈ: ਲੋੜੀਂਦਾ ਭੋਜਨ, ਕੱਪੜੇ, ਆਸਰਾ, ਸਿਹਤ ਦੇਖਭਾਲ, ਸਿੱਖਿਆ, ਜਨਤਕ ਜ਼ਰੂਰਤਾਂ, ਪਾਣੀ ਅਤੇ ਸਵੱਛਤਾ।
ਸਿਹਤਮੰਦ ਵਾਤਾਵਰਨ ਦਾ ਅਧਿਕਾਰ: ਅਜਿਹੇ ਵਾਤਾਵਰਨ ’ਚ ਰਹਿਣਾ ਤੇ ਕੰਮ ਕਰਨਾ ਜੋ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਖ਼ਤਰਾ ਨਾ ਹੋਵੇ ਭਾਰਤ ’ਚ ਵੱਖ-ਵੱਖ ਖ਼ਪਤਕਾਰ ਸੰਗਠਨ ਕੰਮ ਕਰ ਰਹੇ ਹਨ, ਜੋ ਖ਼ਪਤਕਾਰ ਅਧਿਕਾਰਾਂ ਦੇ ਉਲੰਘਣ ਖਿਲਾਫ ਮੱਦਦ ਕਰਦੇ ਹਨ: (World Consumer Rights Day)
- ਅਖਿਲ ਭਾਰਤੀ ਗ੍ਰਾਹਕ ਪੰਚਾਇਤ
- ਕੰਜਿਊਮਰ ਗਾਇਡੈਂਸ ਸੋਸਾਇਟੀ ਆਫ ਇੰਡੀਆ
- ਅਖਿਲ ਭਾਰਤੀ ਖ਼ਪਤਕਾਰ ਸੁਰੱਖਿਆ ਸੰਗਠਨ
- ਦ ਕੰਜਿਊਮਰ ਆਈ ਇੰਡੀਆ
- ਯੂਨਾਈਟੇਡ ਇੰਡੀਆ ਕੰਜਿਊਮਰ ਐਸੋਸੀਏਸ਼ਨ
- ਗ੍ਰਾਹਕ ਸ਼ਕਤੀ ਬੈਂਗਲੁਰੂ, ਕਰਨਾਟਕ
- ਖ਼ਪਤਕਾਰ ਜਾਗਰੂਕਤਾ, ਸੁਰੱਖਿਆ ਅਤੇ ਸਿੱਖਿਆ ਪ੍ਰੀਸ਼ਦ
- ਦੱਖਣੀ ਭਾਰਤ ਖ਼ਪਤਕਾਰ ਸੰਗਠਨਾਂ ਦਾ ਸੰਘ
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਵਿਆਪਤ ਵੱਖ-ਵੱਖ ਸਮਾਜਿਕ-ਆਰਥਿਕ ਸਮੱਸਿਆਵਾਂ, ਗਰੀਬੀ, ਅਨਪੜ੍ਹਤਾ ਤੇ ਖਰੀਦ ਸ਼ਕਤੀ ’ਚ ਕਮੀ ਦੇ ਚੱਲਦਿਆਂ ਖ਼ਪਤਕਾਰਾਂ ਦੇ ਠੱਗੇ ਜਾਣ, ਧੋਖਾਧੜੀ, ਗੁਣਾਂ ਦੇ ਉਲਟ ਸਾਮਾਨ ਦਿੱਤੇ ਜਾਣ ਆਦਿ ਦੀਆਂ ਸ਼ਿਕਾਇਤਾਂ ਆਮ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਖ਼ਪਤਕਾਰਾਂ ’ਚ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੀ ਕਮੀ ਅਤੇ ਸ਼ੋਸ਼ਣ ਖਿਲਾਫ ਆਵਾਜ਼ ਉਠਾਉਣ ਲਈ ਸੰਸਥਾਗਤ ਪ੍ਰਬੰਧਾਂ ਦੀ ਕਮੀ ਇਸ ਦੇ ਮੁੱਖ ਕਾਰਨ ਹਨ। ਆਨਲਾਈਨ ਸ਼ਾਪਿੰਗ ਨੂੰ ਬਦਲਦੇ ਸਮੇਂ ਅਤੇ ਕੰਪਿਊਟਰ ਵਿਗਿਆਨ ਦਾ ਚਮਤਕਾਰ ਕਿਹਾ ਜਾ ਸਕਦਾ ਹੈ ਅਜਿਹੇ ’ਚ ਦੇਸ਼ ’ਚ ਡਿਜ਼ੀਟਲ ਰੂਪ ਨਾਲ ਸਮਰੱਥ ਸਮਾਜ ਦੀ ਬਜਾਇ ਡਿਜ਼ੀਟਲ ਰੂਪ ਨਾਲ ਮਜ਼ਬੂਤ ਸਮਾਜ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। (World Consumer Rights Day)
ਜਿਸ ਤਰ੍ਹਾਂ ਇੱਕ ਖ਼ਪਤਕਾਰ ਘਰ ’ਚ ਬੈਠੇ ਹੋਏ ਉਤਪਾਦਾਂ ਨੂੰ ਆਨਲਾਈਨ ਖਰੀਦਣ ’ਚ ਸਮਰੱਥ ਹੈ, ਉਸੇ ਤਰ੍ਹਾਂ ਉਹ ਉਸੇ ਰੀਤੀ ਨਾਲ ਸ਼ਿਕਾਇਤ ਦਰਜ ਕਰਨ ਅਤੇ ਹੱਲ ਪ੍ਰਾਪਤ ਕਰਨ ’ਚ ਸਮਰੱਥ ਹੋਣਾ ਚਾਹੀਦੈ ਸਰਕਾਰ ਖ਼ਪਤਕਾਰਾਂ ਨੂੰ ਡਿਜ਼ੀਟਾਈਜੇਸ਼ਨ ਦੇ ਪੂਰੇ ਲਾਭ ਮੁਹੱਈਆ ਕਰਵਾਉਣ ਅਤੇ ਆਨਲਾਈਨ ਵਿਵਸਥਾ ਨਾਲ ਜੁੜੇ ਜੋਖਿਮਾਂ ਦੇ ਵਿਰੁੱਧ ਸੁਰੱਖਿਆ ਦੇ ਉਪਾਅ ਕਰਨ ਲਈ ਬਰਾਬਰ ਕੰਮ ਕਰ ਰਹੀ ਹੈ ਆਮ ਜਨਤਾ ਨੂੰ ਵੀ ਚਾਹੀਦੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਹੋਣ ’ਤੇ ਖ਼ਪਤਕਾਰ ਫੋਰਮ ’ਚ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਵੇ ਅਤੇ ਸਮੇਂ-ਸਮੇਂ ’ਤੇ ਖ਼ਪਤਕਾਰਾਂ ਦੇ ਅਧਿਕਾਰਾਂ ਨਾਲ ਜੁੜੀ ਜਾਣਕਾਰੀ ਹਾਸਲ ਕਰਨਾ ਵੀ ਜ਼ਰੂਰੀ ਹੈ (World Consumer Rights Day)