make-old-age-happy

make-old-age-happyਬਜ਼ੁਰਗ ਅਵਸਥਾ ਨੂੰ ਬਣਾਓ ਸੁਖਮਈ make-old-age-happy

ਸਿਹਤ, ਸੁੰਦਰ ਅਤੇ ਸੁੱਖਪੂਰਵਕ ਜੀਵਨ ਬਤੀਤ ਕਰਨ ਲਈ ਸੰਤੁਲਤ ਜੀਵਨਸ਼ੈਲੀ ਦਾ ਹੋਣਾ ਬਹੁਤ ਜ਼ਰੂਰੀ ਹੈ ਨੌਜਵਾਨ ਅਵਸਥਾ ਤੋਂ ਹੀ ਆਪਣੀ ਜੀਵਨ-ਸ਼ੈਲੀ ਨੂੰ ਸਹੀ ਰੂਪ ਦੇਣਾ ਚਾਹੀਦਾ ਹੈ ਤਾਂ ਕਿ ਬਜ਼ੁਰਗ ਅਵਸਥਾ ਤੱਕ ਪਹੁੰਚਦੇ-ਪਹੁੰਚਦੇ ਕਈ ਪ੍ਰੇਸ਼ਾਨੀਆਂ ਤੋਂ ਅਸੀਂ ਖੁਦ ਨੂੰ ਦੂਰ ਰੱਖ ਸਕੀਏ

ਨੌਜਵਾਨ ਅਵਸਥਾ ‘ਚ ਤਾਂ ਅਸੀਂ ਕਈ ਉਤਰਾਅ ਚੜ੍ਹਾਅ ਸਹਿਨ ਕਰ ਸਕਦੇ ਹਾਂ ਪਰ ਬਜ਼ੁਰਗ ਅਵਸਥਾ ‘ਚ ਖੁਦ ਨੂੰ ਉਤਰਾਅ ਚੜ੍ਹਾਅ ‘ਚ ਸੰਭਾਲ ਪਾਉਣਾ ਮੁਸ਼ਕਲ ਹੁੰਦਾ ਹੈ ਬਜ਼ੁਰਗ ਅਵਸਥਾ ‘ਚ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਨਾਲ ਵੀ ਸੰਤੁਲਤ ਜੀਵਨਸ਼ੈਲੀ ਰਾਹੀਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ ਬਜ਼ੁਰਗ ਅਵਸਥਾ ‘ਚ ਗਰਮ ਰੁੱਤ ‘ਚ ਜ਼ਿਆਦਾ ਕਸਰਤ ਨਾ ਕਰੋ ਧੁੱਪ ‘ਚ ਜ਼ਿਆਦਾ ਸਮੇਂ ਤੱਕ ਬਾਹਰ ਨਾ ਰਹੋ ਗਰਮ ਚਟਪਟੇ ਅਤੇ ਤਿੱਖੇ ਮਸਾਲੇ ਵਾਲੇ ਭੋਜਨ ਦਾ ਸੇਵਨ ਨਾ ਕਰੋ ਗਰਮ ਰੁੱਤ ‘ਚ ਤਾਜ਼ੇ ਫਲਾਂ ਦਾ ਰਸ ਤੇ ਦਹੀ ਦੀ ਲੱਸੀ ਦਿਨ ‘ਚ ਲਓ ਭੋਜਨ ਹਲਕਾ ਖਾਓ

ਮੀਂਹ ਵਾਲੀ ਰੁੱਤ ‘ਚ ਸਰੀਰ ਦੀ ਸਫਾਈ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਸਾਫ਼ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਬਾਜ਼ਾਰੀ ਭੋਜਨ ਦਾ ਸੇਵਨ ਨਾ ਕਰੋ ਸੰਭਵ ਹੋਵੇ ਤਾਂ ਪਾਣੀ ਉੱਬਾਲ ਕੇ ਪੀਓ ਸਰਦ ਰੁੱਤ ‘ਚ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ ਅਤੇ ਧੁੱਪ ਗ੍ਰਹਿਣ ਕਰਨੀ ਚਾਹੀਦੀ ਹੈ ਜ਼ਿਆਦਾ ਠੰਡ ਦੇ ਸਮੇਂ ਬਾਹਰ ਨਿਕਲਦੇ ਸਮੇਂ ਗਰਮ ਕੱਪੜਿਆਂ ‘ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਸਿਰ, ਪੈਰ ਤੇ ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖੋ ਇਸ ਰੁੱਤ ‘ਚ ਪੁਸ਼ਟੀ ਦੇਣ ਵਾਲੇ ਭੋਜਨ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ

ਲੰਮੀ ਸੈਰ ਅਤੇ ਹਲਕੀ ਕਸਰਤ ਇਸ ਰੁੱਤ ‘ਚ ਸਰਵੋਤਮ ਹੁੰਦੇ ਹਨ

ਰੂਟੀਨ ‘ਚ :-

ਬਜ਼ੁਰਗ ਅਵਸਥਾ ‘ਚ ਸਵੇਰੇ ਜਲਦੀ ਉੱਠ ਕੇ ਆਪਣੇ ਰੂਟੀਨ ਵਾਲੇ ਕੰਮ ਕਰਕੇ ਟਹਿਲਣ ਲਈ ਨੇੜੇ ਵਾਲੇ ਪਾਰਕ ‘ਚ ਚਲੇ ਜਾਓ ਜੇਕਰ ਸੰਭਵ ਹੋਵੇ ਤਾਂ ਕੁਝ ਅਸਾਨ ਆਸਨ ਕਰੋ

  • ਰਾਤ ਨੂੰ ਛੇਤੀ ਸੌਂ ਜਾਣਾ ਚਾਹੀਦਾ ਹੈ
  • ਰਾਤ ਦਾ ਭੋਜਨ ਸੌਣ ਤੋਂ 3-4 ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ
  • ਭੋਜਨ ਹਮੇਸ਼ਾ ਨਿਸ਼ਚਿਤ ਸਮੇਂ ‘ਤੇ ਹੀ ਕਰੋ ਭੋਜਨ ਹਲਕਾ ਅਤੇ ਸੰਤੁਲਤ ਲਓ ਭੋਜਨ ਤੋਂ ਪਹਿਲਾਂ ਸਲਾਦ ਅਤੇ ਭੋਜਨ ਨਾਲ ਦਾਲ-ਸਬਜ਼ੀ ਅਤੇ ਦਹੀ ਦਾ ਸੇਵਨ ਕਰੋ ਸਲਾਦ ਜੇਕਰ ਖਾਣ ‘ਚ ਮੁਸ਼ਕਲ ਹੋਵੇ, ਤਾਂ ਉਸ ਨੂੰ ਕੱਦੂਕਸ਼ ਕਰਕੇ ਖਾਓ ਜਾਂ ਚੌਲ, ਦਲੀਏ ‘ਚ ਪਾ ਕੇ ਖਾਓ
  • ਆਪਣੇ ਸਰੀਰ ਦੀ ਜਿੰਨੀ ਹੋ ਸਕੇ ਤੇਲ ਨਾਲ ਮਾਲਸ਼ ਕਰੋ ਉਸ ਤੋਂ ਬਾਅਦ ਰੁੱਤ ਅਨੁਸਾਰ ਪਾਣੀ ਨਾਲ ਇਸ਼ਨਾਨ ਕਰੋ
  • ਸਿਰ ਦੇ ਉੱਪਰੀ ਹਿੱਸੇ ਅਤੇ ਪੈਰਾਂ ਦੇ ਤਲਿਆਂ ‘ਤੇ ਵੀ ਤੇਲ ਦੀ ਮਾਲਸ਼ ਕਰੋ
Also Read:  ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਨੇ ਫਿਰ ਜਿੱਤਿਆ ਸੋਨਾ 

ਖਾਣਪੀਣ:-

ਵੈਸੇ ਤਾਂ ਇਸ ਅਵਸਥਾ ‘ਚ ਸਿਹਤ ਸੰਬੰਧੀ ਸਮੱਸਿਆਵਾਂ ਪਹਿਲਾਂ ਕੀਤੇ ਗਏ ਭੋਜਣ ਵਿਕਾਰ ਕਾਰਨ ਆਉਂਦੀ ਹੈ ਪਰ ਇਸ ਕਾਲ ‘ਚ ਭੋਜਨ ‘ਤੇ ਵਿਸ਼ੇਸ਼ ਧਿਆਨ ਦੇਣਾ ਹੀ ਉੱਚਿਤ ਰਹਿੰਦਾ ਹੈ

  • ਘੱਟ ਵਸਾਯੁਕਤ ਭੋਜਨ ਦਾ ਸੇਵਨ ਕਰੋ
  • ਭੋਜਨ ਤਾਜ਼ਾ ਖਾਣਾ ਚਾਹੀਦਾ ਹੈ ਬਾਸੀ ਭੋਜਨ ਇਸ ਉਮਰ ‘ਚ ਪਚਾ ਪਾਉਣਾ ਮੁਸ਼ਕਲ ਹੁੰਦਾ ਹੈ
  • ਭੋਜਨ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਹੈ
  • ਭੋਜਨ ਹਲਕਾ ਹੀ ਲਓ ਅਤੇ ਨਿਰਧਾਰਤ ਸਮੇਂ ‘ਤੇ ਭੋਜਨ ਲਓ
  • ਭੋਜਨ ‘ਚ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲਾਂ ਨੂੰ ਮਹੱਤਵ ਦਿਓ
  • ਠੋਸ ਭੋਜਨ ਦਾ ਸੇਵਨ ਘੱਟ ਤੋਂ ਘੱਟ ਕਰੋ ਤਰਲ ਅਤੇ ਅੱਧੇ-ਤਰਲ ਭੋਜਨ ਜ਼ਿਆਦਾ ਲਓ
  • ਦੁਪਹਿਰ ‘ਚ ਭੋਜਨ ਤੋਂ ਬਾਅਦ ਲੱਸੀ ਦੀ ਵਰਤੋਂ ਕਰੋ
  • ਚਾਹ, ਕਾੱਫੀ ਦਾ ਸੇਵਨ ਘੱਟ ਤੋਂ ਘੱਟ ਕਰੋ
  • ਸ਼ਾਮ ਦੀ ਚਾਹ 5 ਤੋਂ 5:30 ਵਜੇ ਤੱਕ ਪੀ ਲਓ (ਇਸ ਤਰ੍ਹਾਂ ਸਰਦੀਆਂ ‘ਚ ਚਾਹ ਦਾ ਸਮਾਂ ਸੈੱਟ ਕਰੋ)
  • ਕ੍ਰੀਮ ਰਹਿਤ ਦੁੱਧ ਜ਼ਰੂਰ ਲਓ ਅਤੇ ਉਸ ਦੁੱਧ ਦੇ ਦਹੀ ਦਾ ਸੇਵਨ ਕਰੋ
  • ਬਜ਼ੁਰਗ ਅਵਸਥਾ ‘ਚ ਇਕੱਲਾਪਣ ਸਭ ਤੋਂ ਜ਼ਿਆਦਾ ਸਤਾਉਂਦਾ ਹੈ ਕੋਸ਼ਿਸ਼ ਕਰੋ ਕਿ ਖੁਦ ਨੂੰ ਕਿਸੇ ਨਾ ਕਿਸੇ ਸਮਾਜਿਕ ਕੰਮ ‘ਚ ਵਿਅਸਥ ਰੱਖੋ ਅਤੇ ਘਰ ਪਰਿਵਾਰ ਦੇ ਛੋਟੇ-ਛੋਟੇ ਕੰਮਾਂ ‘ਚ ਮੱਦਦ ਕਰੋ ਤਾਂ ਕਿ ਪਰਿਵਾਰ ਦੇ ਮੈਂਬਰਾਂ ਨੂੰ ਬੁਢਾਪਾ ਬੋਝ ਨਾ ਲੱਗ ਕੇ ਸਹਾਰਾ ਲੱਗੇ
  • ਬਜ਼ੁਰਗ ਅਵਸਥਾ ‘ਚ ਸਮੇਂ-ਸਮੇਂ ‘ਤੇ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹੋ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈ ਆਦਿ ਦਾ ਸੇਵਨ ਕਰੋ ਤਬੀਅਤ ਖਰਾਬ ਹੋਣ ‘ਤੇ ਲਾਪਰਵਾਹੀ ਨਾ ਵਰਤੋਂ ਸਮਾਂ ਰਹਿੰਦੇ ਡਾਕਟਰ ਤੋਂ ਸਲਾਹ ਲਓ
  • ਬਜ਼ੁਰਗ ਅਵਸਥਾ ਕੁਦਰਤ ਦੀ ਅਨੋਖੀ ਦੇਣ ਹੈ ਉਸ ਨੂੰ ਭਿਆਨਕ ਅਵਸਥਾ ਨਾ ਸਮਝੋ ਤੁਸੀਂ ਵੀ ਬਜ਼ੁਰਗ ਨੂੰ ਖੁਸ਼ਹਾਲ, ਆਰਾਮਦਾਇਕ ਅਤੇ ਸਨਮਾਨਜਨਕ ਬਣਾ ਸਕਦੇ ਹੋ, ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਨੂੰ ਬਦਲ ਕੇ
    -ਸੁਨੀਤਾ ਗਾਬਾ
Also Read:  Old Age: ਵਧਦੀ ਉਮਰ ’ਚ ਵੀ ਰਹੋ ਫਿੱਟ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ