4 ਦਸੰਬਰ 1971 ਦਾ ਉਹ ਭਾਰਤ-ਪਾਕਿ ਯੁੱਧ ਮੌਤ ਦੇ ਸਾਏ ’ਚ ਘਿਰੇ ਸਨ, ਪਰ ਘਬਰਾਏ ਨਹੀਂ ਜਾਂਬਾਜ਼
4 ਦਸੰਬਰ ਦੀ ਉਹ ਕਿਆਮਤ ਭਰੀ ਰਾਤ ਜਦੋਂ ਦੁਸ਼ਮਣ ਦੇ 60 ਟੈਂਕ ਗੋਲਿਆਂ ਦੇ ਰੂਪ ’ਚ ਅੱਗ ਵਰਸਾ ਰਹੇ ਸਨ ਪਤਾ ਨਹੀਂ ਕਿਹੜਾ ਗੋਲਾ ਸਾਡੀ ਜ਼ਿੰਦਗੀ ’ਤੇ ਭਾਰੀ ਪੈ ਜਾਵੇ! ਕਿਹੜੀ ਗੋਲੀ ਸੀਨੇ ਨੂੰ ਚੀਰ ਕੇ ਨਿਕਲ ਜਾਵੇ! ਕੁਝ ਪਤਾ ਨਹੀਂ ਸੀ ਕਿਆਮਤ ਭਰੀ ਇਸ ਭਿਆਨਕ ਰਾਤ ’ਚ ਮੌਤ ਨੇ ਚਾਰੋਂ ਪਾਸਿਆਂ ਤੋਂ ਘੇਰ ਰੱਖਿਆ ਸੀ
ਜਿੱਧਰ ਦੇਖਦੇ ਦੁਸ਼ਮਣ ਦੀਆਂ ਟੁਕੜੀਆਂ ਗੋਲੇ ਵਰਸਾਉਂਦੇ ਘੇਰਾ ਪਾਈ ਹੋਏ ਆ ਰਹੀਆਂ ਸਨ ਉਨ੍ਹਾਂ ਦੀਆਂ ਭਿਆਨਕ ਗਰਜ਼ਨਾਵਾਂ ਆਸਮਾਨ ਨੂੰ ਵੀ ਹਿਲਾ ਦੇਣ ਵਾਲੀਆਂ ਸਨ ਬਸ ਖਾਮੋਸ਼ੀ ਸੀ ਤਾਂ ਸਾਡੀ ਟੁਕੜੀ ’ਚ, ਪਰ ਇਹ ਖਾਮੋਸ਼ੀ ਬੜੀ ਡੂੰਘੀ ਸੀ, ਜਿਵੇਂ ਇੱਕ ਸ਼ੇਰ ਆਪਣੇ ਸ਼ਿਕਾਰ ਤੋਂ ਪਹਿਲਾਂ ਖਾਮੋਸ਼ ਹੋ ਜਾਂਦਾ ਹੈ ਅਤੇ ਫਿਰ ਇੱਕਦਮ ਉਸ ’ਤੇ ਟੁੱਟ ਪੈਂਦਾ ਹੈ ਭਾਵੇਂ ਅਸੀਂ ਮੌਤ ਦੇ ਸਾਏ ’ਚ ਘਿਰੇ ਸੀ, ਪਰ ਜਵਾਨਾਂ ਦੇ ਚਿਹਰੇ ’ਤੇ ਜ਼ਰਾ ਜਿੰਨੀ ਵੀ ਘਬਰਾਹਟ ਜਾਂ ਡਰ ਨਹੀਂ ਸੀ ਜਵਾਨਾਂ ’ਚ ਹੌਂਸਲਾ ਹੁਣ ਪਹਿਲਾਂ ਤੋਂ ਦੁੱਗਣਾ ਹੋ ਚੁੱਕਾ ਸੀ, ਕਿਉਂਕਿ ਉਹ ਸਮਾਂ ਆ ਚੁੱਕਾ ਸੀ ਜਿਸਦੇ ਲਈ ਇੱਕ ਫੌਜੀ ਆਪਣੇ ਦੇਸ਼ ਲਈ ਮਰ-ਮਿੱਟਣ ਦੀ ਕਸਮ ਖਾਂਦਾ ਹੈ ਪੂਰੀ ਰਾਤ ਭਾਰਤ ਦੇ ਜਾਂਬਾਜ਼ਾਂ ਨੇ ਡੱਟ ਕੇ ਦੁਸ਼ਮਣ ਨਾਲ ਲੋਹਾ ਲਿਆ ਇਹ ਡਰਾਵਨਾ ਦ੍ਰਿਸ਼ ਸੀ 1971 ਦਾ, ਜਦੋਂ ਦੁਸ਼ਮਣ ਮੁਲਕ ਦੇ ਫੌਜੀਆਂ ਨੇ ਜੈਸਲਮੇਰ ਦੇ ਲੌਂਗੇਵਾਲਾ ਦੇ ਨਜ਼ਦੀਕ ਬਾਰਡਰ ਪਿੱਲਰ-638 ਏਰੀਆ ’ਤੇ ਕਬਜ਼ਾ ਕਰ ਲਿਆ ਸੀ, ਇਹ ਖੇਤਰ ਭਾਰਤੀ ਹੱਦ ’ਚ ਸੀ
ਭਾਰਤੀ ਫੌਜ ਦੀ 23 ਪੰਜਾਬ ਪਲਟਨ (ਟੁਕੜੀ) ਦੀ ਇੱਕ ਕੰਪਨੀ ਦੇ ਜੁਝਾਰੂ ਫੌਜੀ ਰਹੇ ਜਗਦੇਵ ਸਿੰਘ ਦੱਸਦੇ ਹਨ ਕਿ ਲੌਂਗੇਵਾਲ ਪੋਸਟ ’ਤੇ 50 ਦੇ ਕਰੀਬ ਜਵਾਨ ਹੀ ਮੌਜ਼ੂਦ ਸਨ ਮੈਂ ਅਤੇ ਸਾਥੀ ਜਵਾਨ ਤਰਸੇਮ ਸਿੰਘ ਟੂ-ਮੈਨ ਮੋਰਚੇ ’ਤੇ ਸਨ, ਜੋ ਪਾਕਿਸਤਾਨ ਦੀ ਸਾਈਡ ਤੋਂ ਪਹਿਲਾਂ ਮੋਰਚਾ ਸੀ 4 ਦਸੰਬਰ 1971 ਨੂੰ ਲੈਫਟੀਨੈਂਟ ਧਰਮਵੀਰ ਸਿੰਘ ਆਪਣੇ 25 ਜਵਾਨਾਂ ਨੂੰ ਲੈ ਕੇ ਸ਼ਾਮ ਨੂੰ ਬਾਰਡਰ ਦੇ ਨਾਲ-ਨਾਲ ਪੈਟਰੋÇਲੰਗ ’ਤੇ ਸਨ ਉਨ੍ਹਾਂ ਦੇਖਿਆ ਕਿ ਦੁਸ਼ਮਣ ਦੀ ਨੀਅਤ ’ਚ ਖੋਟ ਆ ਚੁੱਕਾ ਹੈ ਉਹ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਲਈ ਕੋਈ ਯੋਜਨਾ ਬਣਾ ਰਿਹਾ ਹੈ ਇਸਦਾ ਅੰਦਾਜ਼ਾ ਹੁੰਦੇ ਹੀ ਧਰਮਵੀਰ ਸਿੰਘ ਨੇ ਜਵਾਨਾਂ ਨੂੰ ਉੱਥੇ ਹੀ ਰੋਕ ਲਿਆ ਅਤੇ ਪਾਕਿਸਤਾਨੀ ਫੌਜੀਆਂ ਦੇ ਹਰ ਗਤੀਵਿਧੀ ’ਤੇ ਨਜ਼ਰ ਰੱਖਣ ਲੱਗੇ ਥੋੜ੍ਹੇ ਸਮੇਂ ਤੋਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਦੁਸਮਣ ਲੋਂਗੇਵਾਲ ਪੋਸਟ ’ਤੇ ਹਮਲਾ ਕਰ ਸਕਦਾ ਹੈ ਤਾਂ ਉਨ੍ਹਾਂ ਨੇ ਮੇਜਰ ਕੇ.ਐੱਸ. ਚਾਂਦਪੁਰੀ ਨੂੰ ਅਲਰਟ ਕਰ ਦਿੱਤਾ
ਜਗਦੇਵ ਸਿੰਘ ਦੱਸਦੇ ਹਨ ਕਿ ਸੂਰਜ ਢੱਲਣ ਦੇ ਨਾਲ ਹੀ ਪਾਕਿ ਫੌਜੀਆਂ ਨੇ ਆਪਣੀ ਯੋਜਨਾ ਨੂੰ ਪੂਰਾ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ ਰਾਤ ਦੇ ਕਰੀਬ 10 ਵੱਜੇ ਹੋਣਗੇ ਕਿ ਜਦੋਂ ਦੁਸ਼ਮਣ 60 ਟੈਂਕਾਂ ਅਤੇ ਕਰੀਬ 4000 ਫੌਜੀਆਂ ਨਾਲ ਲੋਂਗੇਵਾਲ ਪੋਸਟ ਦੇ ਨਜ਼ਦੀਕ ਆ ਪਹੁੰਚਿਆ ਮੈਂ ਅਤੇ ਤਰਸੇਮ ਸਿੰਘ ਟੂ-ਮੈਨ ਪੋਸਟ ’ਤੇ ਤੈਨਾਤ ਸੀ, ਜੋ ਦੁਸ਼ਮਣ ਦੀਆਂ ਤੋਪਾਂ ਤੋਂ ਕੁਝ ਦੂਰੀ ’ਤੇ ਸੀ ਸਾਡੀ ਕੰਪਨੀ ਵੀ ਪੂਰੀ ਅਲਰਟ ਹੋ ਚੁੱਕੀ ਸੀ, ਕਿਉਂਕਿ ਹੁਣ ਤਾਂ ਆਰ-ਪਾਰ ਦੀ ਜੰਗ ਹੋਣ ਜਾ ਰਹੀ ਸੀ ਦੁਸ਼ਮਣ ਆਰਟੀ ਗੋਲੇ ਸੁੱਟਣ ਲੱਗਿਆ, ਜੋ ਸਾਡੀ ਪੋਸਟ ਦੇ ਆਸ-ਪਾਸ ਹੀ ਡਿੱਗ ਰਹੇ ਸਨ, ਚੰਗੀ ਕਿਸਮਤ ਰਹੀ ਕਿ ਅਸੀਂ ਉਸਦਾ ਸਹੀ ਟਾਰਗੇਟ ਨਹੀਂ ਬਣੇ ਇੱਧਰ ਮੇਜਰ ਕੇਐੱਸ ਚਾਂਦਪੁਰੀ ਨੇ ਦੁਸ਼ਮਣ ਨੂੰ ਮੂੰਹਤੋੜ ਜਵਾਬ ਦੇਣ ਲਈ ਸਾਰੇ ਫੌਜੀਆਂ ਨੂੰ ਇਕੱਠਾ ਕੀਤਾ ਉਨ੍ਹਾਂ ਨੇ ਜਵਾਨਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਇਹ ਪ੍ਰੀਖਿਆਂ ਦੀ ਘੜੀ ਹੈ ਅੱਜ ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ ਅਸੀਂ ਦੇਸ਼ ਲਈ ਜੀ-ਜਾਨ ਨਾਲ ਲੜਨਾ ਹੈ ਹੁਣ ਕੋਈ ਸੀਨੀਅਰ, ਜੂਨੀਅਰ ਨਹੀਂ ਸਿਰਫ਼ ਫੌਜੀ ਬਣ ਕੇ ਦੇਸ਼ ਦੀ ਹਿਫ਼ਾਜ਼ਤ ਕਰਨੀ ਹੈ ਜੇਕਰ ਕੋਈ ਫੌਜੀ ਮੈਦਾਨ ਛੱਡ ਕੇ ਭੱਜੇਗਾ ਤਾਂ ਗੋਲੀ ਮਾਰ ਦਿੱਤੀ ਜਾਵੇਗੀ ਜੇਕਰ ਮੈਂ ਭੱਜਿਆਂ ਤਾਂ ਮੈਨੂੰ ਵੀ ਗੋਲੀ ਮਾਰ ਦੇਣਾ
ਬੇਸ਼ੱਕ ਦੁਸ਼ਮਣ ਸਾਡੇ ਸਿਰ ’ਤੇ ਖੜ੍ਹਾ ਸੀ, ਪਰ ਮੇਜਰ ਚਾਂਦਪੁਰੀ ਦਾ ਹੌਂਸਲਾ ਕਮਾਲ ਦਾ ਸੀ ਉਨ੍ਹਾਂ ਨੇ ਹਰ ਜਵਾਨ ’ਚ ਇੱਕ ਅਜਿਹੀ ਤਾਕਤ ਭਰ ਦਿੱਤੀ ਕਿ ਉਹ ਇਕੱਲਾ ਹੀ ਦੁਸ਼ਮਣ ਨਾਲ ਲੋਹਾ ਲੈਣ ਦਾ ਦਮ ਭਰਨ ਲੱਗਿਆ ਅੱਧੀ ਰਾਤ ਦੇ ਕਰੀਬ ਦੁਸਮਣ ਨੇ ਗੋਲੀਆਂ ਦੀ ਬੌਛਾਰ ਨਾਲ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ ਸਾਡੇ ਕੋਲ ਜਵਾਬੀ ਕਾਰਵਾਈ ਲਈ ਜ਼ਿਆਦਾ ਕੁਝ ਨਹੀਂ ਸੀ, ਪਰ ਹੌਂਸਲਾ ਏਨਾ ਸੀ ਕਿ ਇੱਕ-ਇੱਕ ਜਵਾਨ ਉਨ੍ਹਾਂ ’ਤੇ ਭਾਰੀ ਪੈ ਰਿਹਾ ਸੀ ਅਸੀਂ ਇੱਕ ਯੋਜਨਾ ਦੇ ਤਹਿਤ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਦੁਸ਼ਮਣ ਡਰ ਗਿਆ ਉਨ੍ਹਾਂ ਨੂੰ ਲੱਗਿਆ ਕਿ ਇੱਥੇ ਫੌਜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਾਕਿ ਫੌਜੀਆਂ ਨੇ ਇਸ ਦੌਰਾਨ ਝੂਠ ਦਾ ਵੀ ਸਹਾਰਾ ਲਿਆ ਉਨ੍ਹਾਂ ਨੇ ਅਫਵਾਹ ਫੈਲਾਉਣ ਦਾ ਯਤਨ ਕੀਤਾ ਕਿ ਲੋਂਗੇਵਾਲ ਪੋਸਟ ’ਤੇ ਹੁਣ ਪਾਕਿ ਦਾ ਕਬਜ਼ਾ ਹੋ ਚੁੱਕਾ ਹੈ
ਪਰ ਮੇਜਰ ਕੇਐੱਸ ਚਾਂਦਪੁਰੀ ਨੇ ਉਨ੍ਹਾਂ ਦੇ ਇਸ ਦਾਅਵੇ ਦੀ ਹਵਾ ਕੱਢ ਦਿੱਤੀ ਪਲਟੂਨ ਦੇ ਇੰਚਾਰਜ ਕਰਨੈਲ ਸਿੰਘ ਬਾਜਵਾ ਨੇ ਜਦੋਂ ਉੱਚ ਅਧਿਕਾਰੀ ਨੂੰ ਪੂਰੇ ਘਟਨਾ ਤੋਂ ਜਾਣੂ ਕਰਵਾਇਆ ਤਾਂ ਉੱਧਰ ਤੋਂ ਸੰਦੇਸ਼ ਆਇਆ ਕਿ ਜਿਵੇਂ-ਤਿਵੇਂ ਰਾਤ ਦਾ ਸਮਾਂ ਕੱਢਿਆ ਜਾਵੇ ਕਿਉਂਕਿ ਰਾਤ ਦੇ ਸਮੇਂ ਹਵਾਈ ਜਹਾਜ਼ਾਂ ਨਾਲ ਦੁਸਮਣ ਨੂੰ ਟਾਰਗੇਟ ਕਰਨਾ ਸੰਭਵ ਨਹੀਂ ਹੋ ਸਕੇਗਾ ਪੂਰੀ ਰਾਤ ਸਾਡੇ ਜਵਾਨਾਂ ਨੇ ਮਸ਼ੀਨਗਨਾਂ ਨਾਲ ਗੋਲੀਆਂ ਬਰਸਾ ਕੇ ਦੁਸ਼ਮਣ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਜਿਉੇਂ ਹੀ ਸਵੇਰ ਹੋਈ ਤਾਂ ਏਅਰ ਫੋਰਸ ਨੇ ਮੋਰਚਾ ਸੰਭਾਲ ਲਿਆ ਥੋੜ੍ਹੀ-ਥੋੜ੍ਹੀ ਦੇਰ ’ਚ ਦੋ-ਦੋ ਜਹਾਜ਼ ਉਸ ਏਰੀਆ ’ਚ ਚੱਕਰ ਲਗਾਉਣ ਲੱਗੇ
ਸਾਡੇ ਲੜਾਕੂ ਜਹਾਜ਼ਾਂ ਨੇ ਦੁਸ਼ਮਣ ਦੇ ਟੈਂਕਾਂ ਨੂੰ ਲੱਭ-ਲੱਭ ਕੇ ਨਿਸ਼ਾਨਾ ਬਣਾਇਆ ਜੰਗੀ ਜਹਾਜ਼ ਦੁਸਮਣ ਦੇ ਟੈਂਕ ’ਤੇ ਰਾਕੇਟ ਵਰ੍ਹਾਉਂਦੇ ਤਾਂ ਉਹ ਟੈਂਕ ’ਚ ਵੜ ਜਾਂਦਾ ਅਤੇ ਥੋੜ੍ਹੀ ਦੇਰ ਬਾਅਦ ਉਸ ਟੈਂਕ ਨੂੰ ਉੱਡਾ ਦਿੰਦਾ ਅਜਿਹੇ ਭਿਆਨਕ ਹਮਲੇ ਤੋਂ ਬਾਅਦ ਪਾਕਿ ਫੌਜੀ ਡਰ ਕੇ ਭੱਜਦੇ ਨਜ਼ਰ ਆਏ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਸਮੇਂ ਤਾਂ ਅਜਿਹੇ ਹਾਲਾਤ ਲੱਗ ਰਹੇ ਸਨ ਕਿ ਦੁਸਮਣ ਨਾਲ ਜੰਗ ਛਿੱੜ ਚੁੱਕੀ ਹੈ ਪਰ ਹਵਾਈ ਸੈਨਾ ਦੇ ਜਾਂਬਾਜਾਂ ਨੇ ਦੁਸ਼ਮਣ ਦਾ ਥੋੜ੍ਹੇ ਸਮੇਂ ’ਚ ਹੀ ਮਲੀਆਮੇਟ ਕਰ ਦਿੱਤਾ ਉਹ ਦੱਸਦੇ ਹਨ ਕਿ ਸਾਨੂੰ ਉਸ ਦੌਰਾਨ 36 ਘੰਟਿਆਂ ਬਾਅਦ ਭੋਜਨ ਨਸੀਬ ਹੋਇਆ, ਪਰ ਉਦੋਂ ਤੱਕ ਹਾਲਾਤ ’ਤੇ ਕਾਬੂ ਪਾ ਲਿਆ ਸੀ ਦੁੱਖ ਇਸ ਗੱਲ ਦਾ ਸੀ ਕਿ ਅਸੀਂ ਇਸ ਲੜਾਈ ’ਚ ਪਲਟਨ ਦੇ ਤਿੰਨ ਜਵਾਨ ਅਤੇ ਟੈਂਕ ਟੀਮ ਦੇ 3 ਜਵਾਨਾਂ ਨੂੰ ਖੋਹ ਦਿੱਤਾ ਸੀ ਹਾਲਾਂਕਿ ਭਾਰਤੀ ਫੌਜ ਨੇ 175 ਪਾਕਿ ਫੌਜੀਆਂ ਨੂੰ ਢੇਰ ਕਰ ਦਿੱਤਾ ਸੀ
‘ਇੰਡੋ-ਪਾਕਿ ਪਿੱਲਰ 638’ ਦੇ ਨਾਂਅ ਨਾਲ ਪ੍ਰਸਿੱਧ ਹੈ ਲੋਂਗੇਵਾਲਾ:
ਲੋਂਗੇਵਾਲਾ (ਜੈਸਲਮੇਰ), ਰਾਜਸਥਾਨ ’ਚ ਥਾਰ ਰੇਗਿਸਤਾਨ ’ਤੇ ਇੱਕ ਛੋਟਾ ਜਿਹਾ ਕਸਬਾ ਹੈ ਇਹ ਪਾਕਿਸਤਾਨ ਦੇ ਬਾਰਡਰ ’ਤੇ ਸਥਿੱਤ ਇਸ ਥਾਂ ਦਾ ਖਾਸ ਮਹੱਤਵ ਹੈ, ਕਿਉਂਕਿ ਇੱਥੇ 1971 ’ਚ 4-5 ਦਸੰਬਰ ਨੂੰ ਭਾਰਤ ਅਤੇ ਪਾਕਿਸਤਾਨ ’ਚ ਯੁੱਧ ਹੋਇਆ ਸੀ ਇਸ ’ਚ ਪਾਕਿਸਤਾਨ ਨੇ ਭਾਰਤ ’ਤੇ ਲਗਭਗ 3000 ਬੰਬ ਸੁੱਟੇ ਸਨ, ਪਰ ਫਿਰ ਵੀ ਜਿੱਤ ਭਾਰਤ ਦੀ ਹੋਈ ਸੀ
ਲੋਂਗੇਵਾਲਾ ਪੋਸਟ ਅੱਜ ‘ਇੰਡੋ-ਪਾਕਿ ਪਿੱਲਰ 638’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ 1971 ’ਚ ਪਾਕਿਸਤਾਨ ਨੇ ਭਾਰਤ ਦੀ ਲੋਂਗੇਵਾਲਾ ਚੈਕਪੋਸਟ ’ਤੇ ਹਮਲਾ ਕਰ ਦਿੱਤਾ ਸੀ 1997 ਦੀ ਬਲਾੱਕਬਸਟਰ ਫਿਲਮ ‘ਬਾਰਡਰ’ ਦੀ ਸ਼ੂਟਿੰਗ ਇੱਥੇ ਹੋਈ ਸੀ ਅਤੇ ਫਿਲਮ ’ਚ ਇਸੇ ਯੁੱਧ ਨੂੰ ਦਿਖਾਇਆ ਗਿਆ ਹੈ