ਨਾਮ ਜਪੋ, ਕਿਰਤ ਕਰੋ, ਵੰਡ ਛੱਕੋ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ (ਕੱਤਕ ਪੂਰਨਮਾਸ਼ੀ) ’ਤੇ ਵਿਸ਼ੇਸ਼
ਹਿੰਦੋਸਤਾਨ ਦੀ ਪਵਿੱਤਰ ਧਰਤੀ ’ਤੇ ਕਈ ਸੰਤਾਂ ਮਹਾਤਮਾਵਾਂ ਨੇ ਜਨਮ ਲਿਆ, ਜਿਨ੍ਹਾਂ ਨੇ ਧਰਮ ਤੋਂ ਵਿਮੁੱਖ ਆਮ ਮਨੁੱਖ ’ਚ ਅਧਿਆਤਮ ਦੀ ਚੇਤਨਾ ਜਾਗਰੂਕ ਕਰਕੇ ਉਸਦਾ ਨਾਤਾ ਈਸ਼ਵਰੀ ਮਾਰਗ ਨਾਲ ਜੋੜਿਆ ਹੈ ਅਜਿਹੇ ਹੀ ਇੱਕ ਅਲੌਕਿਕ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਪਾਖੰਡਵਾਦ ’ਚ ਪਏ ਲੋਕਾਂ ਨੂੰ ਪ੍ਰਭੂ-ਪ੍ਰਮਾਤਮਾ ਦੀ ਸੱਚੀ ਸ਼ਕਤੀ ਨਾਲ ਜੋੜਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਰਿਵਾਰਕ ਜੀਵਨ ਦਾ ਸੁੱਖ ਤਿਆਗ ਕੇ ਲੋਕਹਿੱਤ ’ਚ ਕਈ ਯਾਤਰਾ ਕੀਤੀਆਂ ਸਨ ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮਨ ਦੀਆਂ ਬੁਰਾਈਆਂ ਨੂੰ ਮਿਟਾਉਣ ਅਤੇ ਕੁਰੀਤੀਆਂ ਨੂੰ ਦੂਰ ਕਰਨ ਦਾ ਕੰਮ ਕੀਤਾ
ਸ੍ਰੀ ਨਾਨਕ ਦੇਵ ਜੀ ਦਾ ਜਨਮ ਸੰਵਤ 1526 (ਸੰਨ 1469) ’ਚ ਕੱਤਕ ਪੂਰਨਮਾਸ਼ੀ ਦੇ ਦਿਨ ਹੋਇਆ ਸੀ, ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਸਾਦਾ ਜੀਵਨ ਉੱਚ ਵਿਚਾਰਾਂ ਦੇ ਧਾਰਨੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੂਜਨੀਕ ਮਾਤਾ ਤ੍ਰਿਪਤਾ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਧਨੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ’ਚ ਹੋਇਆ ਸੀ, ਜੋ ਵਰਤਮਾਨ ’ਚ ਸ਼ੇਖਪੁਰਾ (ਪਾਕਿਸਤਾਨ) ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ
ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਧਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ’ਚ ਫੈਲੀਆਂ ਕੁਰੀਤੀਆਂ ਅਤੇ ਲੋਕਾਂ ਦੇ ਮਨ ’ਚੋਂ ਘ੍ਰਿਣਾ ਦੇ ਭਾਵ ਨੂੰ ਮਿਟਾਉਣ ਅਤੇ ਆਪਸ ’ਚ ਪ੍ਰੇਮ ਦੀ ਭਾਵਨਾ ਜਾਗਰੂਕ ਕਰਨ ਦਾ ਕੰਮ ਕੀਤਾ ਆਪਜੀ ਨੇ ਬਾਲ ਅਵਸਥਾ ’ਚ ਹੀ ਗੁਰਮੁੱਖੀ (ਪੰਜਾਬੀ), ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਸਿੱਖ ਲਈ ਸੀ ਆਪ ਜੀ ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਜਾਣੂੰ ਹੋ ਗਏ ਸਨ ਆਪਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ, ਜਿਨ੍ਹਾਂ ਦੇ ਦੋ ਪੁੱਤਰ ਸ਼੍ਰੀਚੰਦ ਅਤੇ ਲਖਮੀ ਚੰਦ ਹੋਏ ਵਿਆਹ ਤੋਂ ਬਾਅਦ ਵੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਮਨ ਘਰ-ਗ੍ਰਹਿਸਥੀ ’ਚ ਨਹੀਂ ਲੱਗਿਆ ਤਾਂ ਆਪ ਜੀ ਭਾਰਤ ਸਮੇਤ ਹੋਰ ਦੇਸ਼ਾਂ ਦੀ ਯਾਤਰਾ ’ਤੇ ਨਿਕਲ ਗਏ
ਅਤੇ ਉੱਥੇ ਧਾਰਮਿਕ ਉਪਦੇਸ਼ ਦੇ ਕੇ ਲੋਕਾਂ ਨੂੰ ਸਹੀ ਰਸਤੇ ’ਤੇ ਲਿਆਉਣ ਦਾ ਕੰਮ ਕੀਤਾ ਆਪ ਜੀ ਮੁਸਲਿਮ ਧਾਰਮਿਕ ਸਥਾਨਾਂ ’ਤੇ ਵੀ ਗਏ ਮੱਕਾ, ਮਦੀਨਾ, ਬਗਦਾਦ, ਮੁਲਤਾਨ, ਪੇਸ਼ਾਵਰ, ਹਿੰਗਲਾਜ ਆਦਿ ਗਏ ਇਰਾਕ, ਸੰਪੂਰਨ ਅਰਬ ਪ੍ਰਾਇਦਵੀਪ, ਤੁਰਕੀ ਅਤੇ ਤੇਹਰਾਨ ਦਾ ਭ੍ਰਮਣ ਵੀ ਕੀਤਾ ਸ੍ਰੀ ਗੁਰੂ ਨਾਨਕ ਜੀ ਨੇ ਮੁਗਲ ਸ਼ਾਸਕ ਬਾਬਰ ਦੇ ਘ੍ਰਿਣਤ ਕੰਮਾਂ ਦਾ ਵਿਰੋਧ ਬੜੇ ਹੀ ਸਖ਼ਤ ਸ਼ਬਦਾਂ ’ਚ ਕੀਤਾ ਇਸ ਵਿਰੋਧ ਦੇ ਚੱਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੁਗਲ ਸ਼ਾਸਕਾਂ ਦੇ ਵਿਰੁੱਧ ਵਿਰੋਧ ਦਾ ਵਿਗੁੱਲ ਵਜਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਕੀਤੀ ਆਪ ਜੀ ਨੇ ਇੱਕ ਨਵੇਂ ਤਰੀਕੇ ਨਾਲ ਸਰਵਵਿਆਪੀ, ਸਰਵਸ਼ਕਤੀਮਾਨ ਅਤੇ ਸੱਚੇ ਈਸ਼ਵਰ ਨੂੰ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੀਵਨ ਯਾਤਰਾ ਦੇ ਅੰਤਿਮ ਸਮੇਂ ’ਚ ਕਰਤਾਰਪੁਰ ਸਾਹਿਬ ਸ਼ਹਿਰ (ਵਰਤਮਾਨ ’ਚ ਪਾਕਿਸਤਾਨ ਦਾ ਇੱਕ ਹਿੱਸਾ) ’ਚ ਰਹੇ ਅਤੇ ਆਪਣਾ ਬਾਕੀ ਜੀਵਨ ਉੱਥੇ ਬਿਤਾਇਆ ਉੱਥੇ ਹਰ ਰੋਜ਼ ਕੀਰਤਨ ਅਤੇ ਲੰਗਰ ਦੀ ਪ੍ਰਥਾ ਦਾ ਸ਼ੁੱਭ ਆਰੰਭ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਸਾਹਿਬ) ਨੂੰ 1539 ’ਚ ਗੁਰਗੱਦੀ ਸੌਂਪੀ ਅਤੇ ਜੋਤੀ ਜੋਤ ਸਮਾ ਗਏ ਆਪ ਨੇ ਹੱਕ ਹਲਾਲ, ਮਿਹਨਤ, ਦਸ ਨਹੁੰਆਂ ਦੀ ਕਿਰਤ ਕਮਾਈ ਕਰਨ ਤੇ ਵੰਡ ਛੱਕਣ ਦਾ ਉਪਦੇਸ਼ ਦਿੱਤਾ ਆਪਜੀ ਨੇ ਖੁਦ ਦੁਕਾਨਦਾਰੀ ਅਤੇ ਖੇਤੀ ਕੀਤੀ ਆਧੁਨਿਕ ਖੇਤੀ ਆਪਜੀ ਦੀ ਹੀ ਦੇਣ ਹੈ ਆਪਜੀ ਨੇ ਆਪਣੇ ਰਹਿਮੋ-ਕਰਮ ਨਾਲ ਪਾਖੰਡਵਾਦ ਦਾ ਡੱਟਕੇ ਵਿਰੋਧ ਕਰਕੇ ਪਰਮਪਿਤਾ ਪ੍ਰਮਾਤਮਾ ਦੇ ਸੱਚੇ ਨਾਮ ਦਾ ਪ੍ਰਚਾਰ ਕੀਤਾ
Table of Contents
ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਾਹੁੰਣ ਵਾਲਿਆਂ ਨੂੰ ਕਿਹਾ ‘ਉੱਜੜ ਜਾਓ’!
ਇੱਕ ਵਾਰ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸ਼ਿਸ਼ ਮਰਦਾਨਾ ਨਾਲ ਕੰਗਨਵਾਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਝ ਲੋਕ ਆਮ ਜਨਤਾ ਨੂੰ ਬੜਾ ਪ੍ਰੇਸ਼ਾਨ ਕਰ ਰਹੇ ਹਨ ਗੁਰੂ ਜੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ‘ਵੱਸਦੇ ਰਹੋ’ ਜਦੋਂ ਦੂਜੇ ਪਿੰਡ ਪਹੁੰਚੇ, ਤਾਂ ਚੰਗੇ ਲੋਕ ਦਿਖੇ ਪਿੰਡ ਵਾਲਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ-‘ਉੱਜੜ ਜਾਓ’ ਇਹ ਵਾਕਿਆ ਦੇਖਕੇ ਮਰਦਾਨੇ ਨੂੰ ਬੜੀ ਹੈਰਾਨੀ ਹੋਈ ਉਸਨੇ ਪੁੱਛਿਆ-ਗੁਰੂ ਜੀ, ਜਿਨ੍ਹਾਂ ਨੇ ਤੁਹਾਨੂੰ ਅਪਸ਼ਬਦ ਕਹੇ, ਉਨ੍ਹਾਂ ਨੂੂੰ ਵੱਸਣ ਦਾ ਅਤੇ ਜਿਨ੍ਹਾਂ ਨੇ ਸਤਿਕਾਰ ਕੀਤਾ, ਉਨ੍ਹਾਂ ਨੂੰ ਆ ਨੇ ਉੱਜੜਨ ਦਾ ਆਸ਼ੀਰਵਾਦ ਦਿੱਤਾ, ਅਜਿਹਾ ਕਿਉਂ?
ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ-ਬੁਰੇ ਲੋਕ ਇੱਕ ਜਗ੍ਹਾ ਰਹਿਣ, ਤਾਂ ਕਿ ਬੁਰਾਈ ਨਾ ਫੈਲੇ ਅਤੇ ਚੰਗੇ ਲੋਕ ਫੈਲਣ ਤਾਂ ਕਿ ਚੰਗਿਆਈ ਦਾ ਪ੍ਰਸਾਰ ਹੋਵੇ
ਮਲਕ ਭਾਗੋ ਨੂੰ ਨੇਕ ਕਮਾਈ ਕਰਨ ਦਾ ਦਿੱਤਾ ਉਪਦੇਸ਼
ਦੱਸਦੇ ਹਨ ਕਿ ਇੱਕ ਵਾਰ ਮਲਕ ਭਾਗੋ ਨੇ ਬ੍ਰਹਮਾਭੋਜ ਲਈ ਸਮਾਜ ’ਚ ਖੱਤਰੀਆਂ, ਬ੍ਰਾਹਮਣਾਂ ਅਤੇ ਸਾਧੂਆਂ, ਫਕੀਰਾਂ ਅਤੇ ਨਗਰ ਵਾਸੀਆਂ ਨੂੰ ਬੁਲਾਇਆ ਉਸਨੇ ਇਹ ਸੱਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਦਿੱਤਾ, ਪਰ ਪੂਜਨੀਕ ਗੁਰੂ ਜੀ ਨੇ ਇਸ ਭੋਜ ’ਚ ਆਉਣ ਤੋਂ ਮਨ੍ਹਾ ਕਰ ਦਿੱਤਾ ਵਾਰ-ਵਾਰ ਅਰਜ਼ ਕਰਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਇਹ ਦੇਖਕੇ ਮਲਕ ਭਾਗੋ ਨੇ ਗੁਰੂ ਜੀ ਤੋਂ ਭੋਜ ’ਤੇ ਨਾ ਆਉਣ ਦਾ ਕਾਰਨ ਪੁੱਛਿਆਂ? ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਾਈ ਲਾਲੋ ਦੀ ਕਮਾਈ ਦਾ ਭੋਜਨ ਦੁੱਧ ਦੇ ਸਮਾਨ ਹੈ, ਪਰ ਤੇਰੀ ਕਮਾਈ ਦਾ ਭੋਜਨ ਲਹੂ ਦੇ ਸਮਾਨ ਹੈ
ਸਭਾ ’ਚ ਮੌਜ਼ੂਦ ਸਾਰੇ ਲੋਕਾਂ ਨੇ ਭੋਜਨ ਗ੍ਰਹਿਣ ਕਰ ਲਿਆ, ਪਰ ਪੂਜਨੀਕ ਗੁਰੂ ਜੀ ਨੇ ਅੰਨ ਦਾ ਇੱਕ ਦਾਣਾ ਵੀ ਗ੍ਰਹਿਣ ਨਹੀਂ ਕੀਤਾ ਮਲਕ ਭਾਗੋ ਦੇ ਪੁੱਛਣ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੋਈ ਸੂਝ-ਬੂਝ ਵਾਲਾ ਵਿਅਕਤੀ ਦੁੱਧ ਵੀ ਛੱਡਕੇ ਲਹੂ ਨਹੀਂ ਪੀਂਦਾ ਮਲਕ ਭਾਗੋ ਵੱਲੋਂ ਇਸ ਗੱਲ ਦਾ ਸਬੂਤ ਮੰਗਣ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜੇ ਹੱਥ ’ਚ ਭਾਈ ਲਾਲੋ ਦੀ ਸੁੱਕੀ ਰੋਟੀ ਲਈ ਅਤੇ ਭਾਗੋ ਦੇ ਭੋਜ ’ਚੋਂ ਇੱਕ ਪੂਰੀ ਮੰਗਵਾਕੇ ਦੂਜੇ ਹੱਥ ’ਚ ਪਕੜ ਲਈ ਗੁਰੂ ਜੀ ਨੇ ਦੋਨੋਂ ਹੱਥਾਂ ਦੀਆਂ ਮੁੱਠੀਆਂ ਨੂੰ ਜੋਰ ਨਾਲ ਦਬਾਇਆ ਤਾਂ ਲਾਲੋ ਦੀ ਸੁੱਕੀ ਰੋਟੀ ’ਚੋਂ ਦੁੱਧ ਅਤੇ ਮਲਕ ਭਾਗੋ ਦੇ ਭੋਜਨ ’ਚੋਂ ਲਹੂ ਦੇ ਟਪਕੇ ਡਿੱਗੇ ਇਹ ਚਮਤਕਾਰ ਦੇਖਕੇ ਸਾਰੀ ਸਭਾ ਹੈਰਾਨ ਹੋ ਗਈ ਮਲਕ ਭਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਗੁਰੂ ਜੀ ਤੋਂ ਮੁਆਫ਼ੀ ਮੰਗੀ ਮਲਕ ਭਾਗੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨੇਕ ਕਮਾਈ ਕਰਨ ਦਾ ਵਾਅਦਾ ਕੀਤਾ