ਕੋਰੋਨਾ ਨੇ ਸੁਧਾਰੀ ਵਿਗੜੀ ਹੋਈ ਆਬੋ-ਹਵਾ
ਪੂਰੀ ਦੁਨੀਆ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਦੁਨੀਆ ‘ਚ ਲੱਖਾਂ ਜਾਨਾਂ ਚਲੀਆਂ ਗਈਆਂ ਹਨ ਜਦਕਿ ਲੱਖਾਂ ਲੋਕ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ ਇਸ ਵਾਇਰਸ ਦੇ ਕਹਿਰ ਤੋਂ ਕੋਈ ਦੇਸ਼ ਅਛੂਤਾ ਨਹੀਂ ਰਿਹਾ ਹੈ
ਅਤੇ ਜੋ ਲੋਕ ਇਸ ਵਾਇਰਸ ਦੇ ਪ੍ਰਕੋਪ ਤੋਂ ਬਚੇ ਹੋਏ ਹਨ, ਉਨ੍ਹਾਂ ਦੇ ਜੀਵਨ ‘ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਇਹ ਵਾਇਰਸ ਦਸੰਬਰ 2019 ‘ਚ ਚੀਨ ਦੇ ਵੁਹਾਨ ਸ਼ਹਿਰ ‘ਚ ਪਹਿਲੀ ਵਾਰ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਤੋਂ ਦੁਨੀਆ ‘ਚ ਇਸ ਦਾ ਫੈਲਾਅ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ ਇਸ ਵਾਇਰਸ ਤੋਂ ਬਚਾਅ ਲਈ ਕੋਈ ਪੁਖਤਾ ਦਵਾਈ, ਟੀਕਾ ਜਾਂ ਵੈਕਸੀਨ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਬੇਸ਼ੱਕ ਦਾਅਵੇ ਬਹੁਤ ਸੁਣਨ ਨੂੰ ਮਿਲ ਰਹੇ ਹਨ
ਇਸ ਮਹਾਂਮਾਰੀ ਤੋਂ ਬਚਾਅ ‘ਚ ਇੱਕ ਹੀ ਚੀਜ਼ ਕਾਰਗਰ ਸਾਬਤ ਹੋਈ ਹੈ, ਅਤੇ ਉਹ ਹੈ ਲਾਕਡਾਊਨ ਇਸ ਦੀ ਸ਼ੁਰੂਆਤ ਵੁਹਾਨ ਤੋਂ ਹੀ ਹੋਈ, ਜਿੱਥੇ ਪੂਰੇ ਸ਼ਹਿਰ ਦੀ ਤਾਲਾਬੰਦੀ ਕਰ ਦਿੱਤੀ ਗਈ ਅਮਰੀਕਾ, ਇਟਲੀ, ਬ੍ਰਿਟੇਨ, ਫਰਾਂਸ ਸਮੇਤ ਵੱਡੇ-ਵੱਡੇ ਰਾਸ਼ਟਰ ਵੀ ਇਸ ਬਿਮਾਰੀ ਦੇ ਚੱਲਦਿਆਂ ਰੁਕ ਗਏ ਹਨ ਪਰ ਭਾਰਤ ਨੇ ਇਸ ਵਾਇਰਸ ਦੇ ਸ਼ੁਰੂਆਤੀ ਗੇੜ ‘ਚ ਹੀ ਲਾਕਡਾਊਨ ਨੂੰ ਅਪਣਾ ਕੇ ਇਸ ਦੇ ਫੈਲਾਅ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਹੈ
ਇਨ੍ਹਾਂ ਪਾਬੰਦੀਆਂ ਤੋਂ ਬੇਸ਼ੱਕ ਦੇਸ਼ ਨੂੰ ਅਰਥਵਿਵਸਥਾ ਦੇ ਰੂਪ ‘ਚ ਵੱਡੀ ਹਾਨੀ ਝੱਲਣੀ ਪਈ ਹੈ, ਪਰ ਇਨਸਾਨੀ ਜੀਵਨ ਦੇ ਮੁਕਾਬਲੇ ਇਹ ਫਿਰ ਵੀ ਬਹੁਤ ਘੱਟ ਹੈ ਇਨ੍ਹਾਂ ਪਾਬੰਦੀਆਂ ਦਾ ਇੱਕ ਨਤੀਜਾ ਅਜਿਹਾ ਵੀ ਨਿੱਕਲਿਆ ਹੈ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਰਾਜਧਾਨੀ ਦਿੱਲੀ ਵਰਗੇ ਸ਼ਹਿਰ ‘ਚ ਜਿੱਥੇ ਕਦੇ ਸਾਹ ਲੈਣ ‘ਚ ਪ੍ਰੇਸ਼ਾਨੀ ਆਉਂਦੀ ਸੀ, ਅੱਜ ਉੱਥੋਂ ਦਾ ਮੰਜ਼ਰ ਬਦਲਿਆ-ਬਦਲਿਆ ਜਿਹਾ ਨਜ਼ਰ ਆਉਂਦਾ ਹੈ ਬੇਸ਼ੱਕ ਸੜਕਾਂ ਵੀਰਾਨ ਹਨ, ਪਰ ਮੰਜ਼ਰ ਸਾਫ਼ ਹੈ ਸੜਕ ਕਿਨਾਰੇ ਲੱਗੇ ਪੌਦੇ ਇੱਕਦਮ ਸਾਫ਼ ਅਤੇ ਫੁੱਲਾਂ ਨਾਲ ਗੁਲਜਾਰ, ਯਮੁਨਾ-ਗੰਗਾ ਨਦੀ ਏਨੀ ਨਿਰਮਲ ਹੋ ਚੁੱਕੀ ਹੈ ਕਿ ਉਹ ਸਦੀਆਂ ਪੁਰਾਣੇ ਆਪਣੇ ਅਸਲੀ ਲੁਕ ‘ਚ ਨਜ਼ਰ ਆ ਰਹੀ ਹੈ
ਅਜਿਹੀਆਂ ਹੀ ਤਸਵੀਰਾਂ ਦੁਨੀਆ ਦੇ ਤਮਾਮ ਸ਼ਹਿਰਾਂ ‘ਚ ਵੀ ਦੇਖਣ ਨੂੰ ਮਿਲ ਰਹੀਆਂ ਹਨ ਇਸ ‘ਚ ਸ਼ੱਕ ਨਹੀਂ ਕਿ ਨਵਾਂ ਕੋਰੋਨਾ ਵਾਇਰਸ ਦੁਨੀਆਂ ਲਈ ਕਾਲ ਬਣ ਕੇ ਆਇਆ ਹੈ, ਪਰ ਇਨ੍ਹਾਂ ਚੁਣੌਤੀਆਂ ‘ਚ ਇਹ ਗੱਲ ਵੀ ਸੱਚ ਹੈ ਕਿ ਦੁਨੀਆਂ ਦਾ ਇਹ ਲਾਕਡਾਊਨ ਕੁਦਰਤ ਲਈ ਬਹੁਤ ਮੁਫੀਦ ਸਾਬਤ ਹੋਇਆ ਹੈ ਵਾਤਾਵਰਨ ਸਾਫ਼ ਹੋ ਚੁੱਕਿਆ ਹੈ, ਹਾਲਾਂਕਿ ਇਹ ਤਮਾਮ ਕਵਾਇਦ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਹੈ
ਲਾਕਡਾਊਨ ਦੀ ਵਜ੍ਹਾ ਨਾਲ ਤਮਾਮ ਫੈਕਟਰੀਆਂ ਬੰਦ ਹਨ, ਆਵਾਜ਼ਾਈ ਦੇ ਤਮਾਮ ਸਾਧਨ ਬੰਦ ਹਨ ਕੌਮਾਂਤਰੀ ਪੱਧਰ ‘ਤੇ ਅਰਥਵਿਵਸਥਾ ਨੂੰ ਭਾਰੀ ਧੱਕਾ ਲੱਗਿਆ ਰਿਹਾ ਹੈ, ਪਰ ਚੰਗੀ ਗੱਲ ਇਹ ਹੈ ਕਿ ਕਾਰਬਨ ਫੈਲਾਓ ਰੁਕ ਗਿਆ ਹੈ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਹੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਤੁਲਨਾ ‘ਚ ਇਸ ਸਾਲ ਉੱਥੇ ਪ੍ਰਦੂਸ਼ਣ 50 ਫੀਸਦੀ ਘੱਟ ਹੋ ਗਿਆ ਹੈ ਚੀਨ ‘ਚ ਵੀ ਕਾਰਬਨ ਫੈਲਾਓ ‘ਚ 25 ਫੀਸਦ ਦੀ ਕਮੀ ਆਈ ਹੈ ਚੀਨ ਦੇ ਵਾਤਾਵਰਨ ਮੰਤਰਾਲੇ ਅਨੁਸਾਰ, ਪਿਛਲੇ ਸਾਲ ਦੀ ਤੁਲਨਾ ‘ਚ ਚੀਨ ਦੇ 337 ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ‘ਚ 11.4 ਫੀਸਦ ਦਾ ਸੁਧਾਰ ਹੋਇਆ ਹੈ
ਜੀਵਾਸ਼ਮ ਈਂਧਣ ਉਦਯੋਗ ਤੋਂ ਵੈਸ਼ਵਿਕ ਕਾਰਬਨ ਫੈਲਾਓ ਇਸ ਸਾਲ ਰਿਕਾਰਡ 5 ਫੀਸਦੀ ਦੀ ਕਮੀ ਨਾਲ 2.5 ਬਿਲੀਅਨ ਟਨ ਘੱਟ ਸਕਦਾ ਹੈ, ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਰਿਕਾਰਡ ‘ਤੇ ਜੀਵਾਸ਼ਮ ਈਂਧਣ ਦੀ ਮੰਗ ‘ਚ ਸਭ ਤੋਂ ਵੱਡੀ ਗਿਰਾਵਟ ਦਾ ਕਾਰਨ ਬਣੀ ਹੈ
ਕੋਰੋਨਾ ਵਾਇਰਸ ਦਾ ਹਰ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਬਹੁਤ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਪਰ ਇਸ ਮਹਾਂਮਾਰੀ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਮੁਸ਼ਕਲ ਘੜੀ ‘ਚ ਸਾਰੀ ਦੁਨੀਆ ਇਕੱਠੀ ਖੜ੍ਹੀ ਹੋ ਕੇ ਇੱਕ-ਦੂਜੇ ਦਾ ਸਾਥ ਦੇਣ ਲਈ ਤਿਆਰ ਹੈ
ਕਾਸ਼! ਅਜਿਹਾ ਹੀ ਜਜ਼ਬਾ ਅਤੇ ਇੱਛਾਸ਼ਕਤੀ ਵਾਤਾਵਰਨ ਨੂੰ ਬਚਾਉਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਦਿਖਾਈ ਜਾਵੇ ਤਾਂ ਸ਼ਾਇਦ ਅਜਿਹੀਆਂ ਭਿਆਨਕ ਮਹਾਂਮਾਰੀਆਂ ਨਾਲ ਕਦੇ ਜੂਝਣਾ ਹੀ ਨਾ ਪਵੇ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.