women-do-not-do-these-exercises-after-the-age-of-40

ਔਰਤਾਂ 40 ਦੀ ਉਮਰ ਤੋਂ ਬਾਅਦ ਨਾ ਕਰਨ ਇਹ ਐਕਸਰਸਾਇਜ਼ women-do-not-do-these-exercises-after-the-age-of-40

40 ਦੀ ਉਮਰ ਤੋਂ ਬਾਅਦ ਫਿੱਟ ਰਹਿਣ ਲਈ ਐਕਸਰਸਾਇਜ਼ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਖਾਸ ਕਰਕੇ ਔਰਤਾਂ ਵਰਕਆਊਟ ਕਰਨ ਤੋਂ ਘਬਰਾਉਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਬਾੱਡੀ ਪੇਨ ਵਧ ਜਾਏਗਾ, ਥਕਾਨ ਜ਼ਿਆਦਾ ਹੋਵੇਗੀ ਦੂਜੇ ਪਾਸੇ ਕੁਝ ਲੋਕ ਵਰਕਆਊਟ ਕਰਨਾ ਤਾਂ ਸ਼ੁਰੂ ਕਰਦੇ ਹਨ ਪਰ ਕੁਝ ਹੀ ਦਿਨਾਂ ‘ਚ ਚੰਗੇ ਰਿਜ਼ਲਟ ਨਾ ਦੇਖ ਸਕਣ ਕਾਰਨ ਉਹ ਵੀ ਵਰਕਆਊਟ ਕਰਨਾ ਬੰਦ ਕਰ ਦਿੰਦੇ ਹਨ,

ਕਿਉਂਕਿ 40 ਦੀ ਉਮਰ ਤੋਂ ਬਾਅਦ ਮੈਟਾਬੋਲੀਜ਼ਮ ਸਲੋਅ ਹੋਣ ਕਾਰਨ ਰਿਜ਼ਲਟ ਤਾਂ ਆਉਂਦਾ ਹੈ ਪਰ ਉਸ ‘ਚ ਸਮਾਂ ਲਗਦਾ ਹੈ ਕੁਝ ਅਜਿਹੀਆਂ ਐਕਸਰਸਾਇਜ਼ ਵੀ ਹੁੰਦੀਆਂ ਹਨ ਜੋ 40 ਦੀ ਉਮਰ ਤੋਂ ਬਾਅਦ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਜੋ ਵਰਕਆਊਟ ਕਰ ਰਹੇ ਹਾਂ, ਉਹ ਸਾਡੇ ਸਰੀਰ ਲਈ ਸਹੀ ਹੈ ਜਾਂ ਨਹੀਂ? ਕਿਤੇ ਉਹ ਸਾਡੇ ਸਰੀਰ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚ ਰਿਹਾ? ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਅਜਿਹੇ ‘ਚ ਆਪਣੇ ਐਕਸਰਸਾਇਜ਼ ਰੂਟੀਨ ਨੂੰ ਸੋਚ-ਸਮਝ ਕੇ ਪਲਾਨ ਕਰੋ ਅਜਿਹੀਆਂ ਬਹੁਤ ਸਾਰੀਆਂ ਐਕਸਰਸਾਈਜ਼ਾਂ ਹਨ ਜੋ 40 ਤੋਂ ਬਾਅਦ ਨਹੀਂ ਕਰਨੀਆਂ ਚਾਹੀਦੀਆਂ ਆਓ, ਜਾਣਦੇ ਹਾਂ ਅਜਿਹੀਆਂ ਹੀ ਕੁਝ ਐਕਸਰਸਾਈਜ਼ਾਂ ਬਾਰੇ:

ਕ੍ਰੰਚੇਸ:

ਕ੍ਰੰਚੇਸ ਅਸੀਂ ਬੈਲੀ ਫੈਟ ਨੂੰ ਘੱਟ ਕਰਨ ਲਈ ਕਰਦੇ ਹਾਂ ਕ੍ਰੰਚੇਸ ਕਰਦੇ ਸਮੇਂ ਸਾਡੀ ਸਪਾਇਨ ‘ਤੇ ਬਹੁਤ ਜ਼ਿਆਦਾ ਸਟਰੇਨ ਪੈਂਦਾ ਹੈ 40 ਦੀ ਉਮਰ ਤੋਂ ਬਾਅਦ ਸਾਡੀ ਸਪਾਇਨ ਦੀ ਫਲੈਕਸੀਬਲਿਟੀ ਘੱਟ ਹੋਣ ਲੱਗਦੀ ਹੈ, ਇਸ ਲਈ ਸਾਨੂੰ ਕ੍ਰੰਚੇਸ ਕਰਦੇ ਸਮੇਂ ਸਹੀ ਐਂਗਲ ਅਤੇ ਪੋਜ਼ੀਸਨ ਦਾ ਧਿਆਨ ਰੱਖਣਾ ਚਾਹੀਦਾ ਹੈ, ਪਰ ਸਹੀ ਤਰੀਕੇ ਨਾਲ ਐਕਸਰਸਾਈਜ਼ ਕਰਨ ਤੋਂ ਬਾਅਦ ਵੀ ਜੇਕਰ ਤੁਸੀਂ ਬੈਕ ਅਤੇ ਨੈੱਕ ਪੈਨ ਮਹਿਸੂਸ ਕਰੋ ਤਾਂ ਹਰ ਤਰ੍ਹਾਂ ਦੇ ਕ੍ਰੰਚੇਸ ਨੂੰ ਨਹੀਂ ਕਰਨਾ ਚਾਹੀਦਾ ਹੈ

ਇੰਟੈਂਸ ਕਾਰਡੀਓ ਵਰਕਆਊਟ:

ਇੰਟੈਂਸ ਕਾਰਡੀਓ ਵਰਕਆਊਟ ਜਿਵੇਂ ਕਿ ਜੰਪਿੰਗ ਜੈਕਸ, ਸਕਵੈਟ ਜੰਪ ਪਲੈਂਕਜੈਕਸ, ਬਟ ਕਿਕਸ ਆਦਿ ਨੂੰ ਕਰਦੇ ਸਮੇਂ ਜੇਕਰ ਤੁਸੀਂ ਪੇਨ ਫੀਲ ਕਰੋ ਤਾਂ ਜਬਰਨ ਵਰਕਆਊਟ ਕਰਨ ਦੀ ਕੋਸ਼ਿਸ਼ ਨਾ ਕਰੋ ਅਜਿਹਾ ਕਰਨ ਨਾਲ ਸਰੀਰ ਦਾ ਸਟ੍ਰੈਸ ਲੇਵਲ ਵਧ ਜਾਂਦਾ ਹੈ ਅਤੇ ਸਰੀਰ ‘ਚ ਕਾਰਟੀਸੋਲ ਨਾਂਅ ਦਾ ਇੱਕ ਹਾਰਮੋਨ ਨਿਕਲਦਾ ਹੈ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਕੰਡੀਸ਼ਨ ‘ਚ ਤੁਹਾਡੇ ਵਰਕਆਊਟ ਦਾ ਰਿਜ਼ਲਟ ਰਿਵਰਸ ਹੋ ਜਾਂਦਾ ਹੈ ਅਤੇ ਸਰੀਰ ਦਾ ਵੈਟ ਘਟਣ ਦੀ ਬਜਾਇ ਵਧਣ ਲੱਗਦਾ ਹੈ ਇਸ ਹਾਰਮੋਨ ਦੇ ਰਲੀਜ਼ ਹੁੰਦੇ ਹੀ ਇਹ ਫੈਟ ਨੂੰ ਸਟੋਰ ਕਰਨ ਲੱਗਦਾ ਹੈ ਇੰਟੈਂਸ ਕਾਰਡੀਓ ਵਰਕਆਊਟ ਨਾਲ ਸਾਰਾ ਸਟਰੇਨ ਸਾਡੇ ਜੋੜਾਂ ‘ਤੇ ਆ ਜਾਂਦਾ ਹੈ, ਜਿਸ ਨਾਲ ਉਹ ਜੋੜ ਜੋ ਕਿ ਪਹਿਲਾਂ ਹੀ ਵੀਕ ਹੋ ਗਏ ਹਨ, ਉਨ੍ਹਾਂ ‘ਚ ਇੰਜਰੀ ਵੀ ਹੋ ਸਕਦੀ ਹੈ ਧਿਆਨ ਰੱਖੋ ਕਿ ਅਜਿਹੇ ਹਾਈ ਇੰਟੈਂਸਿਟੀ ਵਰਕਆਊਟ ਜਾਂ ਇੰਟੈਂਸ ਵਰਕਆਊਟ ਨੂੰ ਨਾ ਕਰੋ

ਸਕਵੈਟ:

ਸਕਵੈਟ ਲੈਗਸ ਅਤੇ ਗਲੂਟਸ ਲਈ ਇੱਕ ਚੰਗੀ ਐਕਸਰਸਾਈਜ਼ ਮੰਨੀ ਜਾਂਦੀ ਹੈ ਪਰ ਵਧਦੀ ਉਮਰ ‘ਚ ਗੋਡਿਆਂ ਦੇ ਮਸਲਾਂ ‘ਤੇ ਜ਼ਿਆਦਾ ਸਟ੍ਰੇਨ ਪਾਉਣ ਨਾਲ ਉਹ ਪੁੱਲ ਹੋ ਸਕਦੇ ਹਨ, ਜਿਸ ਨਾਲ ਸੀਰੀਅਸ ਇੰਜਰੀ ਹੋਣ ਦਾ ਰਿਸਕ ਵਧ ਸਕਦਾ ਹੈ

ਇੰਟੈਂਸ ਸਟ੍ਰੈਚਿੰਗ:

ਇਸ ਉਮਰ ‘ਚ ਮਸਲ ਵੀਕ ਹੋਣ ਲੱਗਦੇ ਹਨ ਜੇਕਰ ਤੁਸੀਂ ਆਪਣੀ ਬਾੱਡੀ ਨੂੰ ਹੱਦ ਤੋਂ ਜ਼ਿਆਦਾ ਸਟ੍ਰੈਚ ਕਰੋਗੇ ਤਾਂ ਤੁਹਾਡੇ ਮਸਲ ਪੁੱਲ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜ਼ਿਆਦਾ ਸਟ੍ਰੈਚ ਵਾਲੀ ਐਕਸਰਸਾਈਜ਼ ਕਰਨ ਤੋਂ ਬਚੋ

ਨੈੱਕ ਐਕਸਰਸਾਈਜ਼:

40 ਦੀ ਉਮਰ ‘ਚ ਸਰਵਾਈਕਲ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ ਸਰਵਾਈਕਲ ਨਹੀਂ ਹੈ ਤਾਂ ਇੰਟੈਂਸ ਨੈੱਕ ਸਟ੍ਰੈਚ ਜਾਂ ਉਸ ‘ਤੇ ਦਬਾਅ ਪੈਣ ਨਾਲ ਉਹ ਹੋ ਵੀ ਜਾਂਦਾ ਹੈ, ਪਰ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਬਾੱਡੀ ਦੇ ਮਸਲ ਅਤੇ ਬੋਂਸ ਪਹਿਲਾਂ ਤੋਂ ਹੀ ਵੀਕ ਹੋਣ

ਲੈੱਗ ਐਕਸਟੈਨਸ਼ਨ:

ਲੈੱਗ ਐਕਸਟੈਨਸ਼ਨ ਕਰਦੇ ਸਮੇਂ ਵੇਟ ਉੱਪਰੋਂ ਪੁਸ਼ ਕਰਨ ਨਾਲ ਗੋਡਿਆਂ ਅਤੇ ਅੱਡੀਆਂ ‘ਤੇ ਜ਼ਿਆਦਾ ਦਬਾਅ ਪੈਂਦਾ ਹੈ ਜਿਸ ਨਾਲ ਇਨ੍ਹਾਂ ‘ਚ ਇੰਜਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ

ਪੁਸ਼ਅੱਪ:

ਪੁਸ਼ਅੱਪ ਤੋਂ ਲੋਅਰ ਬੈੱਕ ਅਤੇ ਮੋਢਿਆਂ ‘ਤੇ ਸਰੀਰ ਦਾ ਸਾਰਾ ਵਜ਼ਨ ਪੈਣ ਕਾਰਨ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜੋ ਕਿ ਲੰਮੇ ਸਮੇਂ ਲਈ ਚੰਗਾ ਨਹੀਂ ਹੈ ਅੱਗੇ ਚੱਲ ਕੇ ਇਹ ਸੀਰੀਅਸ ਇੰਜਰੀ ‘ਚ ਵੀ ਬਦਲ ਸਕਦੀ ਹੈ ਸਹੀ ਰਹੇਗਾ ਜੇਕਰ ਤੁਸੀਂ 40 ਦੀ ਉਮਰ ਤੋਂ ਬਾਅਦ ਕਿਸੇ ਐਕਪਰਟ ਦੀ ਦੇਖ-ਰੇਖ ‘ਚ ਵਰਕਆਊਟ ਕਰੋ ਅਜਿਹਾ ਨਾ ਕਰਨਾ ਤੁਹਾਨੂੰ ਅਣਫਿੱਟ ਬਣਾ ਸਕਦਾ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!