ਤਰੀਕਾ ਬਦਲਿਆ ਤਾਂ ਖੇਤੀ ਨਾਲ ਸੰਵਰ ਗਈ ਕਿਸਮਤ
ਨੌਜਵਾਨ ਕਿਸਾਨ ਹਰਬੀਰ ਸਿੰਘ ਤਿਆਰ ਕਰਦਾ ਹੈ ਸਬਜ਼ੀਆਂ ਦੀ ਪੌਦ, ਵਿਦੇਸ਼ਾਂ ‘ਚ ਵੀ ਹੁੰਦੀ ਹੈ ਡਿਮਾਂਡ
ਦੇਸ਼ ਦੇ ਕਈ ਕਿਸਾਨ ਜਿੱਥੇ ਖੇਤੀ ਛੱਡ ਕੇ ਹੋਰ ਵਪਾਰ ਅਪਣਾਉਣ ਲੱਗੇ ਹਨ, ਉੱਥੇ ਕੁਝ ਨੌਜਵਾਨ ਕਿਸਾਨ ਅਜਿਹੇ ਵੀ ਹਨ ਜੋ ਖੇਤੀ ਤੋਂ ਕਈ ਗੁਣਾ ਮੁਨਾਫਾ ਲੈ ਕੇ ਇਹ ਸਿੱਧ ਕਰ ਰਹੇ ਹਨ ਕਿ ਜੇਕਰ ਖੇਤੀ ਨੂੰ ਤਕਨੀਕੀ ਮਾਪਦੰਡਾਂ ਨਾਲ ਕੀਤਾ ਜਾਵੇ ਤਾਂ ਇਹ ਫਾਇਦੇ ਦਾ ਸੌਦਾ ਸਾਬਤ ਹੋ ਸਕਦੀ ਹੈ ਅਜਿਹੇ ਹੀ ਇੱਕ ਸਫਲ ਕਿਸਾਨ ਹਨ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਡਾਡਲੂ (ਸ਼ਾਹਾਬਾਦ) ਦੇ ਰਹਿਣ ਵਾਲੇ, ਹਰਬੀਰ ਸਿੰਘ ਅਜਿਹੇ ਪ੍ਰਗਤੀਸ਼ੀਲ ਨੌਜਵਾਨ ਕਿਸਾਨ ਹਨ ਜੋ ਖੇਤੀ ਨਾਲ ਆਪਣੇ ਹਰ ਸੁਫਨੇ ਨੂੰ ਪੂਰਾ ਕਰ ਰਹੇ ਹਨ ਅਤੇ ਨਾਲ ਹੀ ਹੋਰ ਕਿਸਾਨਾਂ ਦੇ ਨਜ਼ੀਰ ਵੀ ਬਣੇ ਹੋਏ ਹਨ
ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐੱਮਏ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਖੇਤੀ ਨੂੰ ਵਪਾਰ ਦੇ ਰੂਪ ‘ਚ ਚੁਣਿਆ ਅੱਜ ਆਲਮ ਇਹ ਹੈ ਕਿ ਹਰਬੀਰ ਸਿੰਘ ਖੇਤੀ ‘ਚ ਵੱਡੀ ਉਪਲੱਬਧੀ ਪ੍ਰਾਪਤ ਕਰਕੇ ਹੋਰ ਕਿਸਾਨਾਂ ਦੇ ਮਾਰਗ ਦਰਸ਼ਕ ਬਣੇ ਹੋਏ ਹਨ ਉਹ ਕਹਿੰਦੇ ਹਨ ਕਿ 2005 ਸਿਰਫ਼ 2 ਕਨਾਲ ਖੇਤਰ ‘ਚ ਇੱਕ ਲੱਖ ਦੀ ਲਾਗਤ ਨਾਲ ਸਬਜ਼ੀਆਂ ਦੀ ਨਰਸਰੀ ਲਾਈ, ਜਿਸ ਨਾਲ ਉਨ੍ਹਾਂ ਨੂੰ ਚੰਗਾ ਖਾਸਾ ਮੁਨਾਫ਼ਾ ਹੋਣ ਲੱਗਿਆ ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਜ਼ਮੀਨ ਖਰੀਦੀ ਅਤੇ ਹੁਣ ਉਨ੍ਹਾਂ ਨੇ ਲਗਭਗ 14 ਏਕੜ ਜ਼ਮੀਨ ‘ਚ ਨਰਸਰੀ ਬਣਾਈ ਹੋਈ ਹੈ, ਜਿਸ ਨਾਲ ਉਹ ਸਾਲਾਨਾ ਲਗਭਗ ਤਿੰਨ ਕਰੋੜ ਦਾ ਮੁਨਾਫ਼ਾ ਕਮਾ ਰਹੇ ਹਨ
ਹਰਬੀਰ ਸਿੰਘ ਦੱਸਦੇ ਹਨ ਕਿ ਸਾਲ 1995 ‘ਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐੱਮਏ ਪਾਸ ਕਰਨ ਤੋਂ ਬਾਅਦ ਖੇਤੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਵਿਗਿਆਨਕ ਤਰੀਕੇ ਨਾਲ ਖੇਤੀ ਨੂੰ ਸ਼ੁਰੂ ਕੀਤਾ ਇਸ ਲਈ ਟਪਕਾ ਸਿੰਚਾਈ ਤੇ ਮਿਨੀਸਪਿਕੰਲਰ ਸਿੰਚਾਈ ਵਿਧੀ ਵਰਤੋਂ ‘ਚ ਲਿਆਂਦੀ ਗਈ ਉਨ੍ਹਾਂ ਨੇ ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ, ਗੋਭੀ, ਗੰਢੇ, ਬੈਂਗਣ ਸਮੇਤ ਹੋਰ ਪੌਦੇ ਤਿਆਰ ਕੀਤੇ ਨਰਸਰੀ ਦੀ ਚੰਗੀ ਪੈਦਾਵਾਰ ਹੋਣ ਕਾਰਨ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਬਿਹਾਰ ਸਮੇਤ ਹੋਰ ਸੂਬਿਆਂ ਦੇ ਲਗਭਗ 8000 ਕਿਸਾਨ ਰੈਗੂਲਰ ਤੌਰ ‘ਤੇ ਇਸ ਨਾਲ ਜੁੜ ਹੋਏ ਹਨ ਅਤੇ ਇਨ੍ਹਾਂ ਤੋਂ ਹੀ ਪੌਦਿਆਂ ਦੀ ਖਰੀਦ ਕਰ ਰਹੇ ਹਨ
ਏਨਾ ਹੀ ਨਹੀਂ, ਹਰਬੀਰ ਦੇ ਪੌਦਿਆਂ ਦੀ ਮੰਗ ਇਟਲੀ ਦੇਸ਼ ‘ਚ ਵੀ ਪਿਛਲੇ 2 ਸਾਲਾਂ ਤੋਂ ਹੈ ਪੌਦੇ ਖਰੀਦਣ ਲਈ ਤਿੰਨ ਦਿਨ ਪਹਿਲਾਂ ਉਸ ਨੂੰ ਬੁੱਕ ਕਰਵਾਉਣਾ ਪੈਂਦਾ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਗੁਣਵੱਤਾ ‘ਤੇ ਧਿਆਨ ਦਿੱਤਾ ਜਾਵੇ ਤਾਂ ਵਪਾਰ ‘ਚ ਯਕੀਨੀ ਤੌਰ ‘ਤੇ ਸਫਲਤਾ ਮਿਲਦੀ ਹੈ ਉਹ ਦੋ ਏਕੜ ਜ਼ਮੀਨ ‘ਤੇ ਲਗਭਗ 150 ਵੱਖ-ਵੱਖ ਤਰ੍ਹਾਂ ਦੇ ਮਲਟੀ ਨੈਸ਼ਨਲ ਕੰਪਨੀਆਂ ਦੇ ਬੀਜ ਟਰਾਇਲ ਲਈ ਹਰ ਸਾਲ ਲਾਉਂਦੇ ਹਨ ਅਤੇ ਉਨ੍ਹਾਂ ਦਾ ਪ੍ਰੀਖਣ ਵੀ ਕਰਦੇ ਹਨ ਬੀਜਾਂ ਦੇ ਸਫ਼ਲ ਪ੍ਰੀਖਣ ਤੋਂ ਬਾਅਦ ਹੀ ਪੌਦਿਆਂ ਨੂੰ ਬਜ਼ਾਰ ‘ਚ ਉਤਾਰਿਆ ਜਾਂਦਾ ਹੈ ਕਈ ਕਿਸਾਨ ਖੁਦ ਨਰਸਰੀ ‘ਚ ਆ ਕੇ ਪੂਰੀ ਤਰ੍ਹਾਂ ਭਰੋਸੇਮੰਦ ਹੋ ਕੇ ਪੌਦਿਆਂ ਨੂੰ ਖਰੀਦਦੇ ਹਨ
ਇਨ੍ਹਾਂ ਦੀ ਨਰਸਰੀ ‘ਚ ਕਈ ਖੇਤੀ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸਿੱਖਣ ਲਈ ਵੀ ਆਉਂਦੇ ਹਨ ਹਰਬੀਰ ਖੇਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ‘ਚ ਬਤੌਰ ਬੁਲਾਰੇ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ ਏਨਾ ਹੀ ਨਹੀਂ, ਇੰਗਲੈਂਡ, ਹਾਲੈਂਡ, ਅਫਗਾਨਿਸਤਾਨ, ਨੇਪਾਲ, ਇਜ਼ਰਾਇਲ, ਬੰਗਲਾਦੇਸ਼ ਆਦਿ ਦੇਸ਼ਾਂ ਦੇ ਡੈਲੀਗੇਟਸ ਇਨ੍ਹਾਂ ਦੀ ਤਕਨੀਕ ਤੋਂ ਲਾਹੇਵੰਦ ਹੋਏ ਹਨ
ਹਰਬੀਰ ਨੇ ਦੱਸਿਆ ਕਿ ਉਹ ਇੰਟਰਨੈਸ਼ਨਲ ਬੀ-ਰਿਸਰਚ ਐਸੋਸੀਏਸਨ ਦੇ ਮੈਂਬਰ ਵੀ ਹਨ ਸਾਲ 2004 ‘ਚ ਉਹ ਐਸੋਸੀਏਸਨ ਵੱਲੋਂ ਇੰਗਲੈਂਡ ਦਾ ਦੌਰਾ ਵੀ ਕਰ ਚੁੱਕੇ ਹਨ ਸਾਲ 2015 ‘ਚ ਹਰਿਆਣਾ ਸਰਕਾਰ ਵੱਲੋਂ ਬੈਸਟ ਹਾਰਟੀਕਲਚਰਿਸਟ ਦਾ ਖ਼ਿਤਾਬ ਵੀ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸੰਸਥਾਨਾਂ, ਸੰਗਠਨਾਂ ਵੱਲੋਂ ਵੀ ਕਈ ਪੁਰਸਕਾਰ ਤੇ ਸਨਮਾਨ ਮਿਲ ਚੁੱਕੇ ਹਨ
ਹਰਬੀਰ ਦਾ ਦਾਅਵਾ ਹੈ ਕਿ ਸੂਬੇ ‘ਚ ਉਸ ਦੇ ਪੌਦੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਹੈ ਉਨ੍ਹਾਂ ਦੇ ਇਸ ਕੰਮ ‘ਚ 125 ਔਰਤਾਂ-ਪੁਰਸ਼ ਕੰਮ ‘ਚ ਲੱਗੇ ਹਨ ਪੌਦੇ ਦੀ ਕੀਮਤ 45 ਪੈਸੇ ਪ੍ਰਤੀ ਪੌਦੇ ਤੋਂ ਲੈ ਕੇ 1.50 ਪੈਸੇ ਪ੍ਰਤੀ ਪੌਦਾ ਵਰਾਇਟੀ ਦੇ ਨਾਲ ਤੈਅ ਕੀਤੀ ਗਈ ਹੈ ਹਰਬੀਰ ਨੇ ਕਦੇ ਬੀਜ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਸ਼ਾਇਦ ਇਹੀ ਵਜ੍ਹਾ ਹੈ ਕਿ ਹਰਬੀਰ ਦੀ ਨਰਸਰੀ ਦੀ ਮੰਗ ਹੌਲੀ-ਹੌਲੀ ਪੂਰੇ ਦੇਸ਼ ‘ਚ ਵਧਦੀ ਜਾ ਰਹੀ ਹੈ ਹਰਬੀਰ ਦੇ ਫਾਰਮ ਹਾਊਸ ‘ਤੇ ਹਰ ਸਾਲ 4 ਤੋਂ 5 ਸੈਮੀਨਾਰ ਦਾ ਆਯੋਜਨ ਹੁੰਦਾ ਹੈ ਜਿਸ ਨਾਲ ਸੈਂਕੜੇ ਕਿਸਾਨ ਆਧੁਨਿਕ ਖੇਤੀ ਦੇ ਤਰੀਕਿਆਂ ਤੋਂ ਜਾਣੂੰ ਹੁੰਦੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.