ਪੰਜਵੀਂ ਪਾਸ ‘ਮਸ਼ੀਨਮੈਨ’ ਗੁਰਮੇਲ ਸਿੰਘ ਧੌਂਸੀ
ਰਾਜਸਥਾਨ ਸੂਬੇ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਕਿਸਾਨ ਵਿਗਿਆਨਕ ਗੁਰਮੇਲ ਸਿੰਘ ਧੌਂਸੀ, ਖੇਤੀ ’ਚ ਯੰਤਰਿਕ ਸਮੱਸਿਆ ਦਾ ਪਤਾ ਲੱਗਦੇ ਹੀ, ਮਸ਼ੀਨ ਬਣਾਉਣ ’ਚ ਜੁਟ ਜਾਂਦੇ ਹਨ ਦੋ ਦਰਜ਼ਨ ਤੋਂ ਜ਼ਿਆਦਾ ਮਸ਼ੀਨਾਂ ਬਣਾਉਣ ਵਾਲੇ ਪੰਜਵੀਂ ਜਮਾਤ ਪਾਸ ਇਸ ‘ਮਸ਼ੀਨਮੈਨ’ ਨੂੰ 2014 ’ਚ ਰਾਸ਼ਟਰਪਤੀ ਭਵਨ ਨੇ 20 ਦਿਨਾਂ ਲਈ ਮਹਿਮਾਨ ਬਣਾਇਆ ਗੁਰਮੇਲ ਸਿੰਘ ਧੌਂਸੀ ਦਾ ਜਨਮ ਸ੍ਰੀ ਕਰਨਪੁਰ ਤਹਿਸੀਲ ਦੇ ਪਿੰਡ 6 ਐੱਫ-ਏ (ਰਡੇਵਾਲਾ) ’ਚ 15 ਸਤੰਬਰ 1958 ਨੂੰ ਸਾਧਾਰਨ ਕਿਸਾਨ ਪਰਿਵਾਰ ’ਚ ਹੋਇਆ ਪਿਤਾ ਬਲਬੀਰ ਸਿੰਘ ਖੇਤੀ ਦੇ ਨਾਲ ਛੋਟੇ ਮੋਟੇ ਔਜ਼ਾਰ ਬਣਾਉਂਦੇ ਸਨ ਪੰਜਵੀਂ ਤੋਂ ਬਾਅਦ 1974 ’ਚ ਸ੍ਰੀ ਕਰਨਪੁਰ ’ਚ ਮੋਟਰ ਵਰਕਸ਼ਾਪ ’ਚ ਔਜ਼ਾਰ ਬਣਾਉਣੇ ਸ਼ੁਰੂ ਕੀਤੇ 1983-84 ’ਚ ਪਦਮਪੁਰ ’ਚ ਧੌਂਸੀ ਮੈਕੇਨਾਈਜੇਸ਼ਨਜ਼ ਦੀ ਸ਼ੁਰੂਆਤ ਕੀਤੀ
Table of Contents
ਘੱਟ ਸਮੇਂ ’ਚ ਸਸਤਾ ਕੰਮਪੋਸਟ ਖਾਦ:
ਕੰਮਪੋਸਟ ਖਾਦ ਜਲਦੀ ਬਣੇ, ਸਸਤੀ ਬਣੇ ਖੇਤੀ ਕਚਰੇ ਤੋਂ ਕੰਮਪੋਸਟ ਖਾਦ ਬਣਾਉਣ ਦੀ ਮਸ਼ੀਨ ‘ਟ੍ਰੈਕਟਰ ਮਾਊਂਟ ਕੰਮਪੋਸਟ ਐਰਾਟੋਰਜ਼’ 2006 ’ਚ ਤਿਆਰ ਕੀਤੀ ਕੰਮਪੋਸਟ ਖਾਦ ਬਣਾਉਣ ’ਤੇ ਪਹਿਲਾਂ ਛੇ ਮਹੀਨੇ ਲੱਗਦੇ ਸਨ ਟ੍ਰੈਕਟਰ ਨਾਲ ਚੱਲਣ ਵਾਲੀ ਇਸ ਮਸ਼ੀਨ ਤੋਂ ਕਰੀਬ ਇੱਕ ਮਹੀਨਾ ਲਗਦਾ ਹੈ ਟਰਾਲੀ ਦੇ ਨਾਲ ਟਰਾਲੀ ਜੋੜ ਕੇ ਲਾਈਨ ਬਣਾਈ ਜਾਂਦੀ ਹੈ ਉਸ ਲਾਈਨ ’ਤੇ ਮਸ਼ੀਨ ਚਲਦੀ ਹੈ ਸਮੱਗਰੀ ਇਕੱਠੀ ਕਰਕੇ ਦਾਣੇ-ਦਾਣੇ ’ਚ ਪਾਣੀ ਦਾ ਮਿਸ਼ਰਨ ਕਰਦੀ ਹੈ ਉਸ ਨੂੰ ਉਠਾ ਕੇ ਬੁਰਾਦਾ ਬਣਾਉਂਦੇ ਹੋਏ ਲਾਭਕਾਰੀ ਲਾਈਨ ’ਚ ਵਿਛਾ ਦਿੰਦੀ ਹੈ ਅਜਿਹਾ ਕਰਨ ਨਾਲ ਕੂੜਾ ਕਰਕਟ, ਗੋਬਰ ਆਦਿ ਗਲ ਕੇ ਖਾਦ ਦੇ ਰੂਪ ’ਚ ਆਪਣੇ ਆਪ ਤਿਆਰ ਹੁੰਦੇ ਹਨ ਇਹ ਜ਼ਮੀਨ ਤੋਂ ਮਾਲ ਇਕੱਠਾ ਕਰਦੀ ਹੈ
ਕੰਮਪੋਸਟ ਬਣਾਉਣ ’ਚ ਤਾਪਮਾਨ 55 ਡਿਗਰੀ ਤੋਂ ਜ਼ਿਆਦਾ ਨਾ ਵਧਣ ਨਾਲ, ਖੇਤੀ ਉਪਯੋਗੀ ਜੀਵਾਣੂ ਨਸ਼ਟ ਨਹੀਂ ਹੁੰਦੇ 1200 ਟਨ ਭਾਵ 300 ਟਰਾਲੀਆਂ ਨੂੰ ਬਣਾਉਣ ’ਚ ਇੱਕ ਘੰਟੇ ਦਾ ਸਮਾਂ ਲਗਦਾ ਹੈ ਕੁੱਲ ਖਰਚ ਦਸ ਰੁਪਏ ਪ੍ਰਤੀ ਟਨ ਤੋਂ ਵੀ ਘੱਟ ਆਉਂਦਾ ਹੈ ਮਸ਼ੀਨ 4.35 ਲੱਖ ਰੁਪਏ ’ਚ ਉਪਲੱਬਧ ਹੈ 2019 ’ਚ ਖੇਤ ਅਤੇ ਬਗੀਚੇ ’ਚ ਕੰਮਪੋਸਟ ਖਾਦ ਬਿਖੇਰਣ ਦੀ ਟਰਾਲੀ ਬਣਾਈ ਇਹ 30 ਫੁੱਟ ਚੌੜੀ ਅਤੇ ਪੰਜ ਬੀਘਾ ਲੰਮੀ ਲਾਈਨ ’ਚ ਅੱਠ ਮਿੰਟ ’ਚ ਕੰਮਪੋਸਟ ਬਿਖੇਰ ਦਿੰਦੀ ਹੈ ਟਰੈਕਟਰ ਅਤੇ ਡੀਜ਼ਲ ਖਰਚ 50 ਰੁਪਏ ਐੱਮਐੱਸ ਸਟੀਲ ਮਾਡਲ ਢਾਈ ਲੱਖ ਅਤੇ ਐੱਸਐੱਸ ਸਟੀਲ 304 ਗਰੇਡ 4.80 ਲੱਖ ਰੁਪਏ ਦੀ ਹੈ ਕੋਵਿਡ-19 ਦੇ ਦਿਨਾਂ ’ਚ ਹਰੀਆਂ ਸਬਜ਼ੀਆਂ ਅਤੇ ਰਸੋਈ ਦੇ ਕਚਰੇ ਤੋਂ ਖਾਦ ਬਣਾਉਣ ਦੀ ਸਸਤੀ ਮਸ਼ੀਨ ਬਣਾਈ ਗੁਣਵੱਤਾ ਚੰਗੀ ਹੈ, ਬਦਬੂ ਤੋਂ ਰਾਹਤ ਹੈ ਬਿਜਲੀ ਸੰਚਾਲਿਤ 5 ਫੁੱਟ ਉੱਚੀ ਅਤੇ 1 ਮੀਟਰ ਲੰਬੀ 1 ਮੀਟਰ ਚੌੜੀ ਮਸ਼ੀਨ ਐੱਸਐੱਸ ਸਟੀਲ 304 ਗਰੇਡ ਤੋਂ ਬਣੀ ਹੈ 5 ਐੱਚਪੀ ਦੇ 3.75 ਲੱਖ ਅਤੇ 8 ਐੱਚਪੀ ਦੀ 4.90 ਲੱਖ ਰੁਪਏ ਦੀ ਹੈ
ਦੋ ਦਰਜ਼ਨ ਤੋਂ ਜ਼ਿਆਦਾ ਖੇਤੀ ਉਪਕਰਨ:

ਕੁਝ ਹੋਰ ਉਪਕਰਨ ਬਣਾਏ:
ਬਾਗ ’ਚ ਖੱਡੇ ਖੋਦਣ ਲਈ, ਬੀਜ ਨੂੰ ਦਵਾਈ ਲਾਉਣ ਲਈ, ਬਾਗ ਦੇ ਪੌਦੇ ਦੇ ਹੇਠਾਂ ਖਾਦ ਬਿਖੇਰਣ ਲਈ ਪਸ਼ੂਆਂ ਲਈ ਖੇਤ ’ਚ ਖੜ੍ਹਾ ਚਾਰਾ ਕੱਟਣ ਅਤੇ ਚਿੰਪਿੰਗ ਕਰਕੇ ਟਰਾਲੀ ’ਚ ਭਰਨ ਲਈ ਹਾਈਡ੍ਰੋਲਿਕ ਚੀਪਰ ਵੀ ਬਣਾਇਆ ਲੋਹੇ ਦੇ ਬੁਰਾਦੇ ਨੂੰ ਸ਼ਹਿਤੂਤ ਦੀਆਂ ਜੜ੍ਹਾਂ ’ਚ ਪਾਉਣਾ ਲਾਭਕਾਰੀ ਰਿਹਾ
ਸਨਮਾਨ:
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 2014 ’ਚ ਕਿਸਾਨ ਵਿਗਿਆਨਕਾਂ ਨੂੰ ਰਾਸ਼ਟਰਪਤੀ ਭਵਨ ’ਚ ਮਹਿਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਪਹਿਲੇ ਸਾਲ 1 ਤੋਂ 20 ਜੁਲਾਈ ਤੱਕ ਜੀਵਨ ਦਾ ਇਹ ਸਰਵੋਤਮ ਅਨੁਭਵ ਲਿਆ ਉਂਜ ਪਹਿਲਾ ਵੱਡਾ ਸਨਮਾਨ ‘ਸਿਟਾ’ ਵੱਲੋਂ 2010 ’ਚ ਦਿੱਲੀ ’ਚ ‘ਖੇਤਾਂ ਦੇ ਵਿਗਿਆਨਕ’ ਰਿਹਾ 2012 ’ਚ ਰਾਸ਼ਟਰਪਤੀ ਭਵਨ ’ਚ ਐੱਨਆਈਐੱਫ ਦਾ 5 ਲੱਖ ਰੁਪਏ ਸਨਮਾਨ ਰਾਸ਼ੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ ‘ਖੇਤਾਂ ਦੇ ਵਿਗਿਆਨਕ’ ਸਨਮਾਨ 2017 ’ਚ ਬੀਕਾਨੇਰ ਦੇ ਰਾਜੂਵਾਸ ਅਤੇ ਜੋਧਪੁਰ ਦੇ ਮੌਲਾਨਾ ਆਜ਼ਾਦ ਯੂਨੀਵਰਸਿਟੀ, 2018 ’ਚ ਉਦੈਪੁਰ ਦੇ ਪੈਸਿਫਿਕ ਯੂਨੀਵਰਸਿਟੀ ਤੇ ਭਾਕਿਸ ਅਤੇ 2019 ’ਚ ਜੈਪੁਰ ’ਚ ਭਾਰਤੀ ਸੰਸਥਾ ਅਤੇ ਓਸੀਪੀ ਫਾਊਂਡੇਸ਼ਨ, ਮੋਰੱਕੋ ਨੇ ਦਿੱਤੇ
ਸਿਰਫ਼ 25 ਤੋਂ 35 ਦਿਨਾਂ ’ਚ ਬਣ ਜਾਂਦੀ ਹੈ ਖਾਦ
ਰੈੇਪਿਡ ਕੰਮਪੋਸਟ ਏਰੀਏਟਰ ਟ੍ਰੈਕਟਰ ’ਚ ਲਾਈ ਜਾ ਸਕਣ ਵਾਲੀ ਉਹ ਮਸ਼ੀਨ ਹੈ, ਜੋ ਕਚਰੇ ਨੂੰ ਖਾਦ ਬਣਾਉਣ ਦਾ ਕੰਮ ਕਰਦੀ ਹੈ ਜਿਸ ਬਾਇਓਮਾਸ ਨੂੰ ਕੁਦਰਤੀ ਤਰੀਕੇ ਨਾਲ ਖਾਦ ਬਣਨ ’ਚ 90 ਤੋਂ 120 ਦਿਨ ਲੱਗਦੇ ਹਨ, ਉਹ ਕੰਮ ਇਹ ਮਸ਼ੀਨ 25 ਤੋਂ 35 ਦਿਨਾਂ ’ਚ ਕਰ ਦਿੰਦੀ ਹੈ ਇਸ ਮਸ਼ੀਨ ਤੋਂ ਇੱਕ ਘੰਟੇ ’ਚ 400 ਟਨ ਤੱਕ ਖਾਦ ਬਣਾਈ ਜਾ ਸਕਦੀ ਹੈ ਇਹੀ ਵਜ੍ਹਾ ਹੈ ਕਿ ਗੁਰਮੇਲ ਸਿੰਘ ਧੌਂਸੀ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ ਉਨ੍ਹਾਂ ਨੂੰ 2012 ’ਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਨਮਾਨਿਤ ਕੀਤਾ
ਕਿੱਥੋਂ ਆਇਆ ਮਸ਼ੀਨ ਬਣਾਉਣ ਦਾ ਆਈਡੀਆ

ਕੀ-ਕੀ ਕੰਮ ਕਰਦੀਆਂ ਹਨ ਇਹ ਮਸ਼ੀਨਾਂ:
- ਵੁੱਡ ਚਿਪਰ: ਇਹ ਮਸ਼ੀਨ ਲੱਕੜੀ ਦੇ ਛੋਟੇ-ਛੋਟੇ ਟੁਕੜੇ ਕਰਨ ਦੇ ਕੰਮ ਆਉਂਦੀ ਹੈ
- ਲੋਡਰ: 35 ਐੱਚਪੀ ਦੇ ਟਰੈਕਟਰ ’ਤੇ ਹੀ ਵੱਡਾ ਲੋਡਰ ਬਣਾ ਦਿੱਤਾ ਜੋ 25 ਫੁੱਟ ਤੱਕ ਉੱਚਾ ਹੈ ਇਸ ਦੀ ਬਕੇਟ ਵੀ 8 ਤੋਂ 10 ਫੁੱਟ ਤੱਕ ਬਣਾਈ ਗਈ ਹੈ
- ਟ੍ਰੀ ਪਰੂਨਿੰਗ ਮਸ਼ੀਨ: ਬਾਗ ਜਾਂ ਖੇਤਾਂ ’ਚ ਫਲਾਂ ਵਾਲੇ ਰੁੱਖਾਂ ਦੇ ਉੱਪਰੀ ਤਣਿਆਂ ਨੂੰ ਕੱਟਣ ਲਈ ਟ੍ਰੀ ਪਰੂਨਿੰਗ ਮਸ਼ੀਨ ਤਿਆਰ ਕੀਤੀ ਇਹ ਖਾਸ ਤੌਰ ’ਤੇ ਜੈਤੂਨ ਦੇ ਰੁੱਖਾਂ ਦੀ ਛਟਾਈ ’ਚ ਕੰਮ ਆਉਂਦੀ ਹੈ
- ਰੋਡ ਸਵੀਪਰ: ਟਰੈਕਟਰ ਨਾਲ ਅਟੈਚ ਇਹ ਉਪਕਰਨ ਸੜਕ ਦੀ ਸਫਾਈ ਲਈ ਕੰਮ ’ਚ ਲਿਆਂਦਾ ਜਾਂਦਾ ਹੈ
ਹੋਲ ਡਿਗਰ: ਖੇਤ ’ਚ ਜਾਂ ਹੋਰ ਠੋਸ ਸਥਾਨਾਂ ’ਤੇ ਪੌਦੇ ਜ਼ਮੀਨ ’ਚ ਟੋਆ ਕਰਨ ਲਈ ਹੋਲ ਡ੍ਰਿਗਰ ਮਸ਼ੀਨ ਟਰੈਕਟਰ ਨਾਲ ਅਟੈਚ ਕਰਕੇ ਤਿਆਰ ਕੀਤੀ ਗਈ ਹੈ































































