ਕੋਰੋਨਾ ਮਹਾਂਮਾਰੀ: 21ਵੀਂ ਸਦੀ ਦਾ ਆਦਮੀ ਹੈ ਬਹੁਤ ਲਾਪਰਵਾਹ
ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਪਰ ਇਹ ਕੌੜਾ ਸੱਚ ਹੈ ਕਿ ਕੋਰੋਨਾ ਨੂੰ ਅਸੀਂ ਖੁਦ ਹੀ ਸੱਦਾ ਦਿੱਤਾ ਹੈ ਸਾਡੀਆਂ ਹੀ ਗਲਤੀਆਂ ਦਾ ਇਹ ਸਿੱਟਾ ਹੈ ਕਿ ਅੱਜ ਕੋਰੋਨਾ ਨੇ ਆਪਣੇ ਪੈਰ ਪਸਾਰੇ ਹਨ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਚਲੀਆਂ ਗਈਆਂ ਹਨ ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ 2020 ਤੋਂ ਸਿੱਖ ਕੇ ਸਾਨੂੰ 2021 ’ਚ ਜੋ ਪ੍ਰਬੰਧ ਕਰਨੇ ਚਾਹੀਦੇ ਸਨ, ਉਹ ਨਹੀਂ ਕਰ ਸਕੇ ਨਾਲ ਹੀ ਕੁਝ ਹੱਦ ਤੱਕ ਆਮ ਜਨਤਾ ਵੀ ਇਸ ਦੇ ਫੈਲਾਅ ’ਚ ਦੋਸ਼ੀ ਹੈ ਕੋਰੋਨਾ ਦੀ 2021 ’ਚ ਜ਼ੋਰਦਾਰ ਪੁਨਰਵਿ੍ਰਤੀ ਅਤੇ ਵਰਤਮਾਨ ਸਿਸਟਮ ’ਚ ਇਸ ਦੇ ਪ੍ਰਬੰਧਾਂ ਦੇ ਕਾਰਨਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਇਹ ਸਿੱਟਾ ਕੱਢਿਆ ਹੈ
ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਦੇ ਮਨੁੱਖੀ ਸੰਸਾਧਨ ਪ੍ਰਬੰਧਨ ਦੇ ਸਾਬਕਾ ਡਾਇਰੈਕਟਰ ਪ੍ਰੋੋਫੈਸਰ ਰਾਮ ਸਿੰਘ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਪ੍ਰਬੰਧ 2020 ’ਚ ਭਾਰਤ ਲਈ ਇੱਕ ਸ਼ਾਨਦਾਰ ਸਫਲਤਾ ਸੀ ਸਮੇਂ ’ਤੇ ਲਾੱਕਡਾਊਨ ਨਾਲ ਬਿਮਾਰੀ ਦੇ ਪ੍ਰਬੰਧ ’ਚ ਜ਼ਰੂਰਤਾਂ ਨੂੰ ਪੂਰਾ ਕਰਨਾ ਕੁਝ ਮੌਕਿਆਂ ਨੂੰ ਛੱਡ ਕੇ ਜਿਵੇਂ ਕਿ ਕੁਝ ਧਾਰਮਿਕ ਮੰਡਲੀਆਂ, ਮਜ਼ਦੂਰਾਂ ਦਾ ਪਲਾਇਨ ਅਤੇ ਸਬਜ਼ੀ ਬਾਜਾਰ ’ਚ ਕੋਵਿਡ ਪ੍ਰੋਟੋਕਾਲ ਨੂੰ ਲਾਗੂ ਕਰਨ ’ਚ ਅਸਫਲਤਾ ਆਦਿ ਉਦੋਂ ਫੇਸ ਕਵਰ ਜਾਂ ਮਾਸਕ ਅਤੇ ਦੋ ਗਜ਼ ਸਮਾਜਿਕ ਦੂਰੀ ਹੈ ਜ਼ਰੂਰੀ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਹਰ ਜਗ੍ਹਾ ਹਰ ਕਿਸੇ ਲਈ ਇੱਕ ਆਦਤ ਬਣ ਗਈ ਸੀ ਪਰ 2021 ਦੀ ਸ਼ੁਰੂਆਤ ਤੋਂ ਤੇ ਟੀਕਾ ਜਾਰੀ ਹੋਣ ਤੋਂ ਬਾਅਦ ਸਮਾਜ ਦੇ ਸਾਰੇ ਵਰਗਾਂ ਨੇ ਇਸ ਨੂੰ ਹਲਕੇ ’ਚ ਲਿਆ ਇਸ ਦਾ ਸਿੱਟਾ ਇਹ ਨਿਕਲਿਆ ਕਿ ਕੋਰੋਨਾ ਵਾਇਰਸ ਨੂੰ ਜ਼ਿਆਦਾ ਖ਼ਤਰਨਾਕ ਰੂਪ ’ਚ ਉੱਭਰਨ ਦਾ ਮੌਕਾ ਮਿਲਿਆ
Table of Contents
ਬੱਚਿਆਂ, ਨੌਜਵਾਨਾਂ ’ਚ ਜ਼ਿਆਦਾ ਸਰਗਰਮ
2020 ’ਚ ਕੋਰੋਨਾ ਨੇ ਜ਼ਿਆਦਾਤਰ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ, ਹੁਣ 2021 ’ਚ ਇਹ ਨੌਜਵਾਨਾਂ ਅਤੇ ਬੱਚਿਆਂ ’ਤੇ ਕਹਿਰ ਢਾਅ ਰਿਹਾ ਹੈ ਫੇਫੜਿਆਂ ’ਤੇ ਤੁਰੰਤ ਹਮਲਾ, ਲੋਕਾਂ ਦੇ ਸਾਰੇ ਉਮਰ ਵਰਗਾਂ ’ਤੇ ਹਮਲਾ, ਪ੍ਰਤੀਰੱਖਿਆ ਪ੍ਰਣਾਲੀ ਨੂੰ ਦਰਕਿਨਾਰ ਕਰਨਾ, ਜ਼ਿਆਦਾ ਖ਼ਤਰਨਾਕ ਅਤੇ ਨਾਲ ਹੀ ਹਵਾ ਤੋਂ ਫੈਲਣਾ ਆਦਿ ਜਾਣਕਾਰੀ ਆਮ ਆਦਮੀ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ
ਇਸ ਲਈ ਆਓ ਦੇਸ਼ ਦੇ ਵਿੱਦਵਾਨ ਡਾਕਟਰਾਂ ਅਤੇ ਵਿਗਿਆਨਕਾਂ ਵੱਲੋਂ ਨਿਰਦੇਸ਼ਿਤ ਕੋਰੋਨਾ ਲੜੀ ਨੂੰ ਤੋੜਨ ਦਾ ਯਤਨ ਕਰੀਏ ਸਿਰਫ਼ ਟੀਕਾਕਰਨ ਅਤੇ ਐਂਟੀ-ਵਾਇਰਲ ਦਵਾਈਆਂ ਦੀ ਵਿਵਸਥਾ ਨਾਲ ਇੰਜ ਆਬਾਦੀ ਵਾਲੇ ਦੇਸ਼ ਲਈ ਇੱਕੋ-ਇੱਕ ਉਸੇ ਵੇੇਲੇ ਹੱਲ ਨਹੀਂ ਹੋ ਸਕਦਾ ਸਾਨੂੰ ਸੰਘੀ ਢਾਂਚੇ ਵਾਲੀ ਸਰਕਾਰ ਵੱਲੋਂ ਸੁਝਾਏ ਗਏ ਏਕੀਕ੍ਰਿਤ ਦ੍ਰਿਸ਼ਟੀਕੋਣ ਦਾ ਪਾਲਣ ਕਰਨ ਦੀ ਜ਼ਰੂਰਤ ਹੈ ਜਿਸ ’ਚ ਮਨੁੱਖੀ ਵਿਹਾਰ ’ਚ ਬਦਲਾਅ, ਹੌਸਲਾ ਅਤੇ ਰੋਗ ਦੇ ਬਦਲਾਅ ਅਨੁਸਾਰ ਪ੍ਰਤੀਕਿਰਿਆ ਦੇ ਕੰਮਾਂ ਦੀ ਗਾਈਡਲਾਇਨ ਨੂੰ ਅਪਣਾਉਣਾ ਹੈ
ਹੁਣ ਆਤਮ-ਨਿਰੀਖਣ ਦਾ ਹੈ ਸਮਾਂ
ਪ੍ਰੋਫੈਸਰ ਰਾਮ ਸਿੰਘ ਕਹਿੰਦੇ ਹਨ ਕਿ ਸਰਕਾਰਾਂ ਦੇ ਨਾਲ ਸਹਿਯੋਗ ਕਰੋ, ਹੌਸਲੇ ਨਾਲ ਕੰਮ ਕਰੋ ਡਾਕਟਰਾਂ ਦੀ ਸੁਣੋ ਅਤੇ ਸਾਹਸ ਨਾਲ ਜੀਵਨ ਦੀ ਹਾਨੀ ਦਾ ਸਾਹਮਣਾ ਕਰੋ ਕਿਉਂਕਿ ਜੋ ਕੁਝ ਹੋ ਰਿਹਾ ਹੈ ਉਹ ਮਨੁੱਖੀ ਆਬਾਦੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਹੋ ਰਿਹਾ ਹੈ ਇੰਜ ਕਹਿ ਲਓ ਕਿ ਜ਼ਿਆਦਾ ਮੁਸ਼ਕਲ ਆਫ਼ਤਾਂ ਲਈ ਸਾਨੂੰ ਤਿਆਰ ਕਰਨ ਲਈ ਸਮੇਂ ਦੀ ਪ੍ਰੀਖਿਆ ਚੱਲ ਰਹੀ ਹੈ
ਕੁਦਰਤੀ ਵਿਵਸਥਾ ਨੂੰ ਬਹਾਲ ਕਰਨ ਅਤੇ ਧਰਤੀ ’ਤੇ ਹਰ ਜੀਵ ਦੇ ਕਲਿਆਣ ਲਈ ਕੰਟਰੋਲ ਤੋਂ ਬਾਹਰ ਮਨੁੱਖੀ ਗਤੀਵਿਧੀਆਂ ਅਤੇ ਆਬਾਦੀ ਨੂੰ ਰੋਕਣ ਲਈ ਮਨੁੱਖੀ-ਬੁੱਧੀ ਦੀ ਵਰਤੋਂ ਕਰਨ ਦਾ ਮੌਕਾ ਹੈ
-ਸੰਜੈ ਕੁਮਾਰ ਮਹਿਰਾ, ਗੁਰੂਗ੍ਰਾਮ