ਬੇਟਾ ਦਿਖਾਨਾ! ਕਹਾਂ ਪਰ ਫੋੜਾ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਕੈਲਾਸ਼ ਚੰਦ ਇੰਸਾਂ ਪੁੱਤਰ ਸ੍ਰੀ ਨੰਨੇ੍ਹ ਸਿੰਘ ਐਮ 160 ਸੀ ਮਹਿੰਦਰਾ ਇਨਕਲੇਵ ਗਾਜ਼ਿਆਬਾਦ (ਉੱਤਰ ਪ੍ਰਦੇਸ਼) ਤੋਂ ਲਿਖਦੇ ਹਨ:-
ਮੇਰਾ ਨਾਂਅ ਕੈਲਾਸ਼ ਚੰਦ ਇੰਸਾਂ ਹੈ ਮੇਰੇ ’ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਕਿਰਪਾ ਹੋਈ ਸੰਨ 1991 ਵਿੱਚ ਮੈਂ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਗ੍ਰਹਿਣ ਕੀਤੀ ਮੇਰੇ ਕਰਮ ਦੇ ਅਨੁਸਾਰ ਮੈਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ, ਉਹ ਬਿਮਾਰੀ ਛਾਤੀ ਵਿੱਚ ਕੈਂਸਰ ਸੀ ਮੈਂ ਬਹੁਤ ਦਵਾਈ ਖਾਧੀ, ਪਰ ਅਰਾਮ ਨਹੀਂ ਆਇਆ ਇਸ ਸਮੇਂ ਦੌਰਾਨ ਮੇਰੀ ਨੌਕਰੀ ਵੀ ਛੁੱਟ ਗਈ ਮੈਂ ਗੁਰੂ ਜੀ ਨੂੰ ਇਸ ਬਿਮਾਰੀ ਤੋਂ ਛੁਟਕਾਰੇ ਲਈ ਅਰਦਾਸ ਕਰਦਾ ਤੇ ਰੋਂਦਾ ਰਹਿੰਦਾ ਮੈਂ ਡੇਰਾ ਸੱਚਾ ਸੌਦਾ ਬਰਨਾਵਾ ਯੂ.ਪੀ. ਵਿੱਚ ਸੇਵਾ ਕਰਨ ਲਈ ਗਿਆ ਤਾਂ ਉੱਥੋਂ ਦੇ ਜ਼ਿੰਮੇਵਾਰ ਸੇਵਾਦਾਰ ਨੇ ਮੈਨੂੰ ਕਿਹਾ ਕਿ ਤੁਸੀਂ ਸਰਸਾ ਜਾਓ,
ਪੂਜਨੀਕ ਗੁਰੂ ਜੀ ਤੋਂ ਅਸ਼ਰੀਵਾਦ ਲੈਣਾ, ਤੁਸੀਂ ਠੀਕ ਹੋ ਜਾਓਗੇ ਅਤੇ ਸ੍ਰੀ ਗੁਰੂਸਰ ਮੋਡੀਆ ਦੇ ਹਸਪਤਾਲ ਤੋਂ ਦਵਾਈ ਵੀ ਮਿਲ ਜਾਵੇਗੀ ਉਸ ਸੇਵਾਦਾਰ ਦੀ ਗੱਲ ਮੰਨ ਕੇ ਮੈਂ ਸਰਸਾ ਆਇਆ ਜਦੋਂ ਮੈਂ ਆਸ਼ਰਮ ਦੇ ਗੇਟ ’ਤੇ ਸੀ ਤਾਂ ਪੂਜਨੀਕ ਗੁਰੂ ਜੀ ਮਜਲਿਸ ਕਰ ਰਹੇ ਸਨ ਪੂਜਨੀਕ ਗੁਰੂ ਜੀ ਨੇ ਬਚਨ ਕੀਤੇ ਕਿ ਜੋ ਵੀ ਬਿਮਾਰ ਚੱਲ ਕੇ ਆਇਆ, ਉਹ ਨਾਮ ਜਪੇ ਅਤੇ ਦਵਾਈ ਖਾਵੇ, ਉਹ ਠੀਕ ਹੋ ਜਾਵੇਗਾ ਬਚਨ ਤਾਂ ਹੋ ਚੁੱਕੇ ਸਨ, ਪਰ ਮਨ ਨੇ ਵਿਸ਼ਵਾਸ ਨਹੀਂ ਕੀਤਾ ਅਤੇ ਸੋਚ ਦਿੱਤੀ ਕਿ ਪਿਤਾ ਜੀ ਨੂੰ ਮਿਲ ਕੇ ਆਪਣੀ ਬਿਮਾਰੀ ਦੀ ਸਾਰੀ ਗੱਲ ਦੱਸਾਂ ਮੈਨੂੰ ਪਿਤਾ ਜੀ ਨੂੰ ਮਿਲਣ ਦਾ ਸਮਾਂ ਮਿਲ ਗਿਆ ਅਤੇ ਬਚਨ ਮੰਨ ਕੇ ਸ੍ਰੀ ਗੁਰੂਸਰ ਮੋਡੀਆ ਦਵਾਈ ਲੈਣ ਪਹੁੰਚ ਗਿਆ
ਮੈਨੂੰ ਉੱਥੋਂ ਮੁਫ਼ਤ ਦਵਾਈ ਮਿਲੀ ਅਤੇ ਉੱਥੇ ਪੂਜਨੀਕ ਬਾਪੂ ਜੀ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ (ਹਜ਼ੂਰ ਪਿਤਾ ਜੀ ਦੇ ਜਨਮ-ਦਾਤਾ) ਦਰਸ਼ਨ ਕੀਤੇ ਜਿਵੇਂ ਹੀ ਮੈਂ ਦਵਾਈ ਲੈ ਕੇ ਬੱਸ ਵਿੱਚ ਬੈਠਾ ਤਾਂ ਮੈਂ ਪੂਜਨੀਕ ਗੁਰੂ ਜੀ ਦੀ ਯਾਦ ਵਿੱਚ ਭੁੱਬਾਂ ਮਾਰ ਕੇ ਰੋਣ ਲੱਗਿਆ ਅਤੇ ਆਪਣੀ ਬਿਮਾਰੀ ਦੇ ਬਾਰੇ ’ਚ ਵਿਰਲਾਪ ਕਰ ਰਿਹਾ ਸੀ ਕਿ ਹੇ ਮੇਰੇ ਸਤਿਗੁਰੂ, ਮੇਰੇ ਦਾਤਾ, ਮੇਰੇ ਰਹਿਬਰ, ਮੇਰੇ ਪੀਆ ਤੇਰੇ ਬਿਨਾਂ ਮੇਰਾ ਕੋਈ ਵੀ ਸਹਾਰਾ ਨਹੀਂ ਹੈ ਤੁਸੀਂ ਮੈਨੂੰ ਇਸ ਭਿਆਨਕ ਬਿਮਾਰੀ ਤੋਂ ਨਿਜ਼ਾਤ ਦਿਵਾ ਸਕਦੇ ਹੋ
ਅੱਗੇ ਜਨਵਰੀ ਦਾ ਭੰਡਾਰਾ ਸੀ ਜਦੋਂ ਮੈਂ ਪੂਜਨੀਕ ਗੁਰੂ ਜੀ ਤੋਂ ਨਾਮ ਗੂਰਮੰਤਰ ਲਿਆ ਤਦ ਤੋਂ ਹੀ ਮੈਨੂੰ ਆਸ਼ਰਮ ਵਿੱਚ ਸੇਵਾ ਮਿਲ ਗਈ ਜਦੋਂ ਪੂਜਨੀਕ ਗੁਰੂ ਜੀ ਸੇਵਾਦਾਰਾਂ ਨੂੰ ਦਾਤਾਂ ਬਖ਼ਸ਼ ਰਹੇ ਸਨ ਤਾਂ ਮੇਰਾ ਵੀ ਨੰਬਰ ਆਇਆ ਤਾਂ ਮੈਂ ਅਰਦਾਸ ਕੀਤੀ ਕਿ ਹੇ ਮੇਰੇ ਦਾਤਾ, ਮੇਰੇ ਸ਼ਹਿਨਸ਼ਾਹ ਜੀ, ਜੇਕਰ ਮੈਨੂੰ ਦਾਤ ਹੀ ਦੇਣੀ ਹੈ ਤਾਂ ਮੈਨੂੰ ਠੀਕ ਕਰ ਦਿਓ, ਮੇਰੇ ਲਈ ਇਹ ਹੀ ਸਭ ਤੋਂ ਵੱਡੀ ਦਾਤ ਹੈ ਕਿਉਂਕਿ ਮੈਂ ਬਿਮਾਰੀ ਤੋਂ ਐਨਾ ਪ੍ਰੇਸ਼ਾਨ ਸੀ ਕਿ ਸੁਬ੍ਹਾ, ਦੁਪਹਿਰ ਤੇ ਸ਼ਾਮ ਨੂੰ ਦਰਦ ਦੀ ਗੋਲੀ ਲੈਂਦਾ ਸੀ, ਹਰ ਵੇਲੇ ਦਰਦ ਹੁੰਦਾ ਸੀ ਮੇਰੀ ਛਾਤੀ ਵਿੱਚ ਕੈਂਸਰ ਦਾ ਬਹੁਤ ਵੱਡਾ ਫੋੜਾ ਬਣ ਗਿਆ ਸੀ ਜੋ ਕਿ ਉਸ ਵਿੱਚੋਂ ਰੇਸ਼ਾ ਵਹਿੰਦਾ ਰਹਿੰਦਾ ਸੀ ਤਾਂ ਮੈਂ ਆਪਣੇ ਸਤਿਗੁਰੂ ਨੂੰ ਅਰਦਾਸ ਕਰਦਾ ਕਿ ਹੇ ਮੇਰੇ ਦਾਤਾ ਜਦ ਤੋਂ ਮੈਂ ਨਾਮ ਲਿਆ ਹੈ, ਇਹ ਸਿਰ ਆਪ ਅੱਗੇ ਹੀ ਝੁਕ ਸਕਦਾ ਹੈ,
ਕਿਸੇ ਹੋਰ ਦੇ ਅੱਗੇ ਨਹੀਂ ਆਪ ਜਿਸ ਤਰ੍ਹਾਂ ਵੀ ਰੱਖੋ, ਆਪ ਦੀ ਮਰਜ਼ੀ ਮੈਨੂੰ ਸਤਿਗੁਰੂ ਨੇ ਖਿਆਲ ਦਿੱਤਾ ਕਿ ਮੇਰਾ ਅਪਰੇਸ਼ਨ ਕਰਨਾ ਪਵੇਗਾ ਮੈਂ ਸਤਿਗੁਰੂ ਦੇ ਦਿੱਤੇ ਖਿਆਲ ਅਨੁਸਾਰ ਅਪਰੇਸ਼ਨ ਕਰਵਾਉਣ ਦਾ ਮਨ ਬਣਾ ਲਿਆ ਮੈਂ ਅਪਰੇਸ਼ਨ ਕਰਵਾਉਣ ਲਈ ਮੁਜ਼ੱਫਰਨਗਰ ਗਿਆ ਤਾਂ ਉੱਥੇ ਮੈਨੂੰ ਇੱਕ ਸਤਿਸੰਗੀ ਭੈਣ ਮਿਲੀ ਜੋ ਕਿ ਬਰਨਾਵਾ ਆਸ਼ਰਮ ਵਿੱਚ ਪੱਕੀ ਸੇਵਾ ਕਰਦੀ ਹੈ ਅਤੇ ਮੇਰੀ ਜਾਣ ਪਹਿਚਾਣ ਦੀ ਹੈ ਉਸ ਨੇ ਮੈਨੂੰ ਪੁੱਛਿਆ ਕਿ ਭਾਈ, ਕਿੱਥੋਂ ਆਏ ਹੋ ਅਤੇ ਕਿੱਥੇ ਜਾ ਰਹੇ ਹੋ? ਤਾਂ ਮੈਂ ਉਸ ਨੂੰ ਬਿਮਾਰੀ ਵਾਲੀ ਸਾਰੀ ਗੱਲ ਦੱਸੀ ਉਸ ਨੇ ਮੈਨੂੰ ਕਿਹਾ ਕਿ ਭਾਈ, ਤੂੰ ਚਿੰਤਾ ਨਾ ਕਰ ਤੈਨੂੰ ਸਤਿਗੁਰੂ ਜੀ ਬਗੈਰ ਅਪਰੇਸ਼ਨ ਦੇ ਹੀ ਠੀਕ ਕਰ ਦੇਣਗੇ
ਤੁਸੀਂ ਮੇਰੇ ਨਾਲ ਦਵਾਈ ਲੈਣ ਸਹਾਰਨਪੁਰ ਚੱਲਣਾ ਮੈਂ ਕਿਹਾ ਕਿ ਮੈਂ ਬਹੁਤ ਦਵਾਈ ਖਾਧੀ, ਠੀਕ ਨਹੀਂ ਹੋਇਆ ਉਹ ਭੈਣ ਕਹਿਣ ਲੱਗੀ ਕਿ ਮੈਨੂੰ ਵਿਸ਼ਵਾਸ ਹੈ ਕਿ ਭਾਈ ਇੱਕ ਵਾਰ ਤੁਸੀਂ ਸਹਾਰਨਪੁਰ ਦਵਾਈ ਲੈਣ ਚੱਲੋ, ਤੁਸੀਂ ਠੀਕ ਹੋ ਜਾਓਗੇ ਉਸ ਭੈਣ ਨੇ ਕਿਹਾ ਕਿ ਮੈਨੂੰ ਆਪਣੇ ਸਤਿਗੁਰੂ ’ਤੇ ਪੂਰਨ ਵਿਸ਼ਵਾਸ ਹੈ ਕਿਉਂਕਿ ਉਸ ਨੇ ਹੀ ਤਾਂ ਤੁਹਾਨੂੰ ਮੈਨੂੰ ਮਿਲਵਾਇਆ ਹੈ ਤਾਂ ਉਹ ਭੈਣ ਮੈਨੂੰ ਕਹਿਣ ਲੱਗੀ ਕਿ ਭਾਈ ਤੁਸੀਂ ਮੇਰੇ ਘਰ ਚੱਲੋ, ਸੁਬ੍ਹਾ ਮੈਂ ਤੁਹਾਨੂੰ ਦਵਾਈ ਦਿਵਾ ਕੇ ਲਿਆਊਂਗੀ ਤਾਂ ਮੈਂ ਕਿਹਾ ਭੈਣ ਜੀ ਮੈਂ ਨਾਮ-ਚਰਚਾ ਸੁਣ ਕੇ ਫਿਰ ਆਪ ਦੇ ਨਾਲ ਚੱਲੂੰਗਾ ਤਾਂ ਮੈਂ ਨਾਮ-ਚਰਚਾ ਸੁਣ ਕੇ ਭੈਣ ਜੀ ਦੇ ਘਰ ਪਹੁੰਚ ਗਿਆ ਖਾਣਾ ਤੇ ਦਵਾਈ ਖਾ ਕੇ ਨਾਮ ਦਾ ਸਿਮਰਨ ਕਰਦਾ ਹੋਇਆ ਸੌਂ ਗਿਆ ਰਾਤ ਨੂੰ ਸੁਫਨੇ ਵਿੱਚ ਮੈਨੂੰ ਪੂਜਨੀਕ ਗੁਰੂ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਦਰਸ਼ਨ ਦਿੱਤੇ ਅਤੇ ਕਹਿਣ ਲੱਗੇ, ‘‘ਬੇਟਾ ਦਿਖਾਨਾ! ਕਹਾਂ ਪਰ ਫੋੜਾ ਹੈ’’
ਤਾਂ ਮੈਂ ਆਪਣੀ ਕਮੀਜ਼ ਚੁੱਕ ਕੇ ਪੂਜਨੀਕ ਗੁਰੂ ਜੀ ਨੂੰ ਫੋੜਾ ਦਿਖਾਇਆ ਤਾਂ ਪੂਜਨੀਕ ਹਜ਼ੂਰ ਪਿਤਾ ਨੇ ਆਪਣੇ ਸਿੱਧੇ ਹੱਥ ਦਾ ਅੰਗੂਠਾ ਜ਼ਖ਼ਮ ਵਾਲੀ ਜਗ੍ਹਾ ’ਤੇ ਰੱਖ ਦਿੱਤਾ ਉਸ ਸਮੇਂ ਮੈਨੂੰ ਐਨੀ ਖੁਸ਼ੀ ਹੋਈ, ਜਿਸ ਨੂੰ ਲਿਖਣ ਦੇ ਲਈ ਸ਼ਬਦ ਨਹੀਂ ਹਨ ਜਦੋਂ ਮੈਂ ਉਠ ਕੇ ਪਿਤਾ ਜੀ ਨੂੰ ਦੇਖਣਾ ਚਾਹਿਆ ਤਾਂ ਪਿਤਾ ਜੀ ਅਲੋਪ ਹੋ ਗਏ ਮੈਂ ਬਹੁਤ ਖੁਸ਼ ਸੀ ਮੈਂ ਇਸ ਦ੍ਰਿਸ਼ਟਾਂਤ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਕਿਉਂਕਿ ਅਜਿਹਾ ਹੁਕਮ ਨਹੀਂ ਸੀ ਸੁਬ੍ਹਾ ਭੈਣ ਜੀ ਮੈਨੂੰ ਸਹਾਰਨਪੁਰ ਲੈ ਕੇ ਗਈ ਮੈਂ ਭੈਣ ਜੀ ਦਾ ਕਹਿਣਾ ਨਹੀਂ ਮੋੜ ਸਕਿਆ
ਪਰ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੇਰੇ ਸਤਿਗੁਰੂ ਨੇ ਮੇਰਾ ਰੋਗ ਕੱਟ ਦਿੱਤਾ ਹੈ ਅਤੇ ਸੱਚਮੁੱਚ ਹੀ ਕੱਟਿਆ ਗਿਆ ਮੈਂ ਭੈਣ ਜੀ ਦਾ ਮਨ ਰੱਖਣ ਲਈ ਸਹਾਰਨਪੁਰ ਵੈਦ ਤੋਂ ਦਵਾਈ ਲੈ ਲਈ ਦਰਦ ਤਾਂ ਮੇਰਾ ਪਹਿਲਾਂ ਹੀ ਹਟ ਚੁੱਕਿਆ ਸੀ ਮੈਂ ਬਲਿਹਾਰੇ ਜਾਵਾਂ ਉਸ ਸਤਿਗੁਰ ਦੇ ਜਿਸ ਨੇ ਐਨੀ ਭਿਆਨਕ ਬਿਮਾਰੀ ਤੋਂ ਮੇਰਾ ਛੁਟਕਾਰਾ ਕਰਵਾ ਦਿੱਤਾ ਹੁਣ ਮੈਂ ਸਤਿਗੁਰੂ ਹਜ਼ੂਰ ਪਿਤਾ ਜੀ ਦੀ ਕ੍ਰਿਪਾ ਨਾਲ ਸਾਲਾਂ ਤੋਂ ਸਿਹਤਮੰਦ ਜੀਵਨ ਜੀਅ ਰਿਹਾ ਹਾਂ ਐ ਮੇਰੇ ਸਤਿਗੁਰੂ ਮੇਰੀ ਆਪ ਨਾਲ ਓੜ ਨਿਭ ਜਾਵੇ, ਮੇਰੀ ਇਹੀ ਅਰਦਾਸ ਹੈ ਜੀ