ਤਨਾਅ ਮੁਕਤ ਜ਼ਿੰਦਗੀ ਲਈ ਵਰਤੋ ਥੋੜ੍ਹੀ ਸਮਝਦਾਰੀ, ਥੋੜ੍ਹਾ ਹੌਸਲਾ Use a little discernment, a little encouragement for a stress free life
ਆਧੁਨਿਕ ਸੁੱਖ-ਸੁਵਿਧਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਉਣ ਦੀ ਹੋੜ ’ਚ ਜ਼ਿੰਦਗੀ ਨੇ ਏਨੀ ਰਫ਼ਤਾਰ ਫੜ ਲਈ ਹੈ ਕਿ ਮਨੁੱਖ ਸਵੇਰ ਤੋਂ ਰਾਤ ਤੱਕ ਭੱਜ-ਦੌੜ ਕਰਦੇ-ਕਰਦੇ ਤਨਾਅਗ੍ਰਸਤ ਹੋ ਜਾਂਦਾ ਹੈ ਚਾਹੇ ਘਰ ਹੋਵੇ ਜਾਂ ਬਾਹਰ, ਸਭ ਜਗ੍ਹਾ ਸਥਿਤੀ ਤਨਾਅਗ੍ਰਸਤ ਬਣੀ ਰਹਿੰਦੀ ਹੈ ਅਜਿਹੇ ’ਚ ਥੋੜ੍ਹੀ ਸਮਝਦਾਰੀ ਅਤੇ ਹੌਸਲੇ ਨਾਲ ਕੰਮ ਲਿਆ ਜਾਵੇ ਤਾਂ ਕਾਫ਼ੀ
ਤਨਾਵਾਂ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ
- ਜੇਕਰ ਤੁਸੀਂ ਆਫ਼ਿਸ ’ਚ ਕੰਮ ਕਰਦੇ ਹੋ ਤਾਂ ਹਫ਼ਤੇ ਦਾ ਅਖੀਰਲਾ ਦਿਨ ਇੱਕ ਘੰਟਾ ਫ੍ਰੀ ਰੱਖੋ ਤਾਂ ਕਿ ਤੁਸੀਂ ਆਪਣੇ ਟੇਬਲ ’ਤੇ ਰੱਖੇ ਸਮਾਨ ਨੂੰ ਠੀਕ ਕਰ ਸਕੋ ਪੇਪਰਾਂ ਦੀ ਸਹੀ ਫਾਈÇਲੰਗ ਕਰੋ ਜਦੋਂ ਤੁਸੀਂ ਸੋਮਵਾਰ ਨੂੰ ਆਪਣੇ ਆਫ਼ਿਸ ਪਹੁੰਚੋਗੇ ਤਾਂ ਸਾਫ਼-ਸੁਥਰਾ ਮੇਜ਼ ਦੇਖ ਕੇ ਕੰਮ ਕਰਨ ਦਾ ਮਜ਼ਾ ਜ਼ਿਆਦਾ ਆਏਗਾ ਤਾਂ ਤਨਾਅ ਨੂੰ ਘੱਟ ਕਰੇਗਾ
- ਜਿਸ ਭਗਵਾਨ ਜਾਂ ਧਰਮ ਨੂੰ ਮੰਨਦੇ ਹੋ, ਉਨ੍ਹਾਂ ਦੇ ਅਮਰ ਵਾਕਿਆ ਆਪਣੇ ਮੇਜ਼ ਦੇ ਕੱਚ ਦੇ ਹੇਠਾਂ ਜਾਂ ਪਰਸ ’ਚ ਰੱਖੋ ਜ਼ਰੂਰਤ ਪੈਣ ’ਤੇ ਧਿਆਨ ਉਸ ਵੱਲ ਕਰਕੇ ਤਨਾਅ ’ਤੇ ਕਾਬੂ ਪਾ ਸਕਦੇ ਹੋ ਇਸ ਨਾਲ ਮਨ ਸ਼ਾਂਤ ਹੁੰਦਾ ਹੈ
- ਜੇਕਰ ਤੁਹਾਡਾ ਚੰਗਾ ਮਿੱਤਰ ਜਾਂ ਭਲਾ ਚਾਹੁਣ ਵਾਲਾ ਤੁਹਾਡੀ ਗਲਤੀ ਵੱਲ ਧਿਆਨ ਆਕਰਸ਼ਿਤ ਕਰਦਾ ਹੈ ਤਾਂ ਉਸ ’ਤੇ ਸ਼ਾਂਤੀਪੂਰਵਕ ਵਿਚਾਰ ਕਰਕੇ ਖੁਦ ਨੂੰ ਸੁਧਾਰਨ ਦਾ ਯਤਨ ਕਰੋ ਅਤੇ ਉਸ ਦਾ ਅਹਿਸਾਨ ਮੰਨੋ ਕਿ ਉਸ ਨੇ ਤੁਹਾਡਾ ਮਾਰਗਦਰਸ਼ਨ ਕੀਤਾ ਹੈ
- ਜਦੋਂ ਤੁਸੀਂ ਕੰਮਾਂ ਨਾਲ ਜੂਝ ਰਹੇ ਹੋ ਤਾਂ ਭੋਜਨ ਦੇ ਸਮੇਂ ਆਪਣੇ ਕਾਰਜ ਵਾਲੇ ਸਥਾਨ ਤੋਂ ਥੋੜ੍ਹਾ ਹਟ ਕੇ ਭੋਜਨ ਜ਼ਰੂਰ ਕਰੋ ਵਾਤਾਵਰਨ ਦੇ ਬਦਲਾਅ ਨਾਲ ਵੀ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ ਅਤੇ ਆਪਣੇ ਕੰਮ ’ਚ ਮਸਤ ਹੋ ਜਾਓਗੇ
- ਘਰ ਦੇ ਸਾਰੇ ਕੰਮ ਆਪਣੇ ਉੱਪਰ ਨਾ ਲਓ ਮਿਲ-ਜੁਲ ਕੇ ਕਰੋ ਬੱਚਿਆਂ ਅਤੇ ਪਤੀ ਨੂੰ ਵੀ ਮੱਦਦ ਕਰਨ ’ਚ ਉਤਸ਼ਾਹਿਤ ਕਰੋ ਇਸ ਨਾਲ ਕੰਮ ਵੀ ਹਲਕਾ ਹੋਵੇਗਾ, ਕੰਮ ’ਚ ਮਨ ਵੀ ਲੱਗੇਗਾ ਅਤੇ ਤਨਾਅ ਵੀ ਨਹੀਂ ਹੋਵੇਗਾ
- ਖਾਲੀ ਸਮੇਂ ’ਚ ਆਪਣੀ ਪਸੰਦ ਦਾ ਸੰਗੀਤ ਸੁਣੋ, ਪੱਤਰ-ਅਖਬਾਰ ਪੜ੍ਹੋ, ਜੇਕਰ ਕੋਈ ਸੰਗੀਤ ਦੀ ਤਰੰਗਾਂ ਛੇੜਨ ਵਾਲਾ ਯੰਤਰ ਵਜਾਉਣਾ ਆਉਂਦਾ ਹੋਵੇ ਤਾਂ ਵਜਾਓ ਜਾਂ ਆਪਣੀ ਪਸੰਦ ਦਾ ਟੀਵੀ ਪ੍ਰੋਗਰਾਮ ਦੇਖੋ ਨਾ ਸਮਾਂ ਖਾਲੀ ਹੋਵੇਗਾ, ਨਾ ਤਨਾਅ ਹੋਵੇਗਾ
- ਆਪਣੇ ਘਰ ਦਾ ਵਾਤਾਵਰਨ ਹਲਕਾ ਰੱਖੋ ਘਰ ’ਚ ਘੱਟ ਸਮਾਨ ਰੱਖੋ ਘਰ ਨੂੰ ਕਾਬੜ ਘਰ ਨਾ ਬਣਾਓ ਘਰ ਚਾਹੇ ਛੋਟਾ ਹੋਵੇ, ਉਸ ਨੂੰ ਸਲੀਕੇ ਨਾਲ ਸਜਾ ਸੰਵਾਰ ਕੇ ਰੱਖੋ
- ਜਦੋਂ ਵੀ ਮਨ ਭਾਰੀ ਲੱਗੇ, ਮੌਸਮ ਅਨੁਸਾਰ ‘ਸ਼ਾਵਰ ਬਾਥ’ ਲੈ ਲਓ ਮਨ ਪ੍ਰਫੁੱਲ ਹੋ ਉੱਠੇਗਾ ਅਤੇ ਤਾਜ਼ਗੀ ਮਹਿਸੂਸ ਕਰੇਗਾ
ਲ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਲਈ ਉਤਾਵਲੇ ਨਾ ਹੋਵੋ, ਨਾ ਹੀ ਆਪਣੇ ਸਾਥੀ ਨਾਲ ਜਿਦ ਕਰੋ ਇਸ ਨਾਲ ਵੀ ਤਨਾਅ ਪੈਦਾ ਹੁੰਦਾ ਹੈ - ਹਰ ਗਲਤ ਗੱਲ ਲਈ ਖੁਦ ਨੂੰ ਦੋਸ਼ੀ ਨਾ ਠਹਿਰਾਓ ਇਸ ਨਾਲ ਨਕਾਰਾਤਮਕ ਸੋਚ ਬਣਦੀ ਹੈ ਜੋ ਤਨਾਅ ਨੂੰ ਵਧਾਉਂਦੀ ਹੈ ਆਪਣੀ ਸੋਚ ਨੂੰ ਸਕਾਰਾਤਮਕ ਬਣਾਓ
- ਉਨ੍ਹਾਂ ਦੋਸਤਾਂ ਜਾਂ ਸਬੰਧੀਆਂ ਨਾਲ ਜ਼ਿਆਦਾ ਮੇਲ-ਜੋਲ ਨਾ ਰੱਖੋ ਜੋ ਹਮੇਸ਼ਾ ਤੁਹਾਨੂੰ ਨੀਚਾ ਦਿਖਾਉਣਾ ਚਾਹੁੰਦੇ ਹੋਣ ਕਿਉਂਕਿ ਉਨ੍ਹਾਂ ਨਾਲ ਮਿਲਣ ਤੋਂ ਬਾਅਦ ਤੁਸੀਂ ਤਨਾਅਗ੍ਰਸਤ ਹੋ ਜਾਓਂਗੇ
- ਦੂਜਿਆਂ ਦੀ ਓਨੀ ਹੀ ਮੱਦਦ ਕਰੋ ਜਿੰਨੀ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ
- ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਕਿਸੇ ਸਮਾਜਸੇਵੀ ਸੰਸਥਾ ਨਾਲ ਜੁੜ ਕੇ ਕੁਝ ਚੰਗਾ ਕੰਮ ਕਰੋ ਸਮਾਂ ਵੀ ਕੱਟ ਜਾਏਗਾ ਅਤੇ ਭਲਾ ਕੰਮ ਵੀ ਹੋਵੇਗਾ
- ਕਦੇ ਕਿਸੇ ਕੰਮ ’ਚ ਅਸਫਲ ਹੋ ਗਏ ਹੋ ਤਾਂ ਨਿਰਾਸ਼ ਹੋ ਕੇ ਨਾ ਬੈਠੋ ਉਸ ਨੂੰ ਸਫਲਤਾ ਦੀ ਅਗਲੀ ਪੌੜੀ ਮੰਨੋ
- ਕੁਝ ਨਵਾਂ ਸਿੱਖਣ ’ਚ ਨਾ ਸ਼ਰਮਾਓ ਦੂਜਿਆਂ ਨੂੰ ਸਿਖਾਉਣ ’ਚ ਸਹਿਯੋਗ ਦਿਓ
- ਦੂਜਿਆਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਘੱਟ ਕਰਨ ਦਾ ਯਤਨ ਕਰੋ ਪਰ ਉਨ੍ਹਾਂ ’ਚ ਏਨੇ ਇਨਵਾਲਵ ਨਾ ਹੋ ਜਾਓ ਕਿ ਖੁਦ ਤਨਾਅਗ੍ਰਸਤ ਹੋ ਜਾਓ
- ਸ਼ਾੱਪਿੰਗ ਕਰਨ ਖਾਲੀ ਸਮੇਂ ’ਚ ਜਾਓ ਧਿਆਨ ਰੱਖੋ ਜਦੋਂ ਭੀੜ ਦੀ ਸੰਭਾਵਨਾ ਘੱਟ ਹੋਵੇ, ਉਦੋਂ ਜਾਓ
- ਪੁਰਾਣੀਆਂ ਸੁਖਦ ਗੱਲਾਂ ਨੂੰ ਯਾਦ ਕਰਕੇ ਮੁਸਰਾਓ ਦੁਖਦ ਗੱਲਾਂ ਨੂੰ ਗਲਤੀ ਜਾਂ ਬੇਵਕੂਫੀ ਮੰਨ ਕੇ ਭੁੱਲ ਜਾਓ
- ਬੱਚਿਆਂ ਦੇ ਨਾਲ ਬੱਚਾ ਬਣ ਕੇ ਖੇਡੋ ਇਹ ਵੀ ਤਨਾਅ ਨੂੰ ਘੱਟ ਕਰਦਾ ਹੈ
- ਜਦੋਂ ਕਦੇ ਤਨਾਅ ਦੀ ਸਥਿਤੀ ਮਹਿਸੂਸ ਕਰੋ, ਬਾਲਕਨੀ ’ਚ ਬੈਠ ਕੇ ਕੁਦਰਤ ਨੂੰ ਨਿਹਾਰੋ ਥੋੜ੍ਹੀ ਹੀ ਦੇਰ ’ਚ ਤੁਸੀਂ ਪਾਓਗੇ ਕਿ ਤੁਹਾਡਾ ਮਨ ਖੁਸ਼ ਹੋ ਗਿਆ ਹੈ
- ਆਂਢ-ਗੁਆਂਢ ਨਾਲ ਸੰਬੰਧ ਚੰਗੇ ਬਣਾ ਕੇ ਰੱਖੋ ਕਦੇ-ਕਦੇ ਤੁਸੀਂ ਉਨ੍ਹਾਂ ਦੇ ਘਰ ਜਾਓ, ਕਦੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਓ ਚੰਗੇ ਸੰਬੰਧ ਵੀ ਤਨਾਅ ਦੂਰ ਕਰਦੇ ਹਨ
- ਜਿਨ੍ਹਾਂ ਕੰਮਾਂ ’ਚ ਰੁਚੀ ਨਾ ਹੋਵੇ, ਅਜਿਹੇ ਕੰਮਾਂ ਨਾਲ ਨਾ ਜੁੜੋ ਸਪੱਸ਼ਟ ਨਾਂਹ ਕਹਿਣਾ ਵੀ ਸਿੱਖੋ ਅਰੁਚੀ ਵਾਲੇ ਕੰਮ ਵੀ ਤਨਾਅ ਵਧਾਉਂਦੇ ਹਨ
-ਨੀਤੂ ਗੁਪਤਾ