Yaddasht Kaise Badhaye ਵਧਾਈ ਜਾ ਸਕਦੀ ਹੈ ਖ਼ਤਮ ਹੁੰਦੀ ਯਾਦਦਾਸ਼ਤ ਯਾਦ ਸ਼ਕਤੀ ਦੇ ਖ਼ਤਮ ਹੋਣ ਦੇ ਕੁਝ ਵਿਸ਼ੇਸ਼ ਕਾਰਨ ਹੁੰਦੇ ਹਨ ਜੇਕਰ ਅਸੀਂ ਇਸ ਗੱਲ ਨੂੰ ਜਾਣ ਲਈਏ ਕਿ ਸਾਡੀ ਯਾਦਸ਼ਕਤੀ ਖ਼ਤਮ ਕਿਉਂ ਹੁੰਦੀ ਹੈ ਤਾਂ ਅਸੀਂ ਯਕੀਨੀ ਤੌਰ ‘ਤੇ ਆਪਣੀ ਯਾਦਸ਼ਕਤੀ ਨੂੰ ਵਧਾਉਣ ਦਾ ਪੂਰਾ ਯਤਨ ਕਰਾਂਗੇ
ਅਕਸਰ ਅਸੀਂ ਕੁਝ ਗੱਲਾਂ ਨੂੰ ਇਸ ਲਈ ਨਹੀਂ ਭੁੱਲਦੇ ਕਿਉਂਕਿ ਸਾਡੀ ਯਾਦਸ਼ਕਤੀ ਖ਼ਤਮ ਹੋ ਰਹੀ ਹੈ ਸਗੋਂ ਇਸ ਲਈ ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਵਾਰ ‘ਚ ਬਹੁਤ ਸਾਰੀਆਂ ਗੱਲਾਂ ਨੂੰ ਯਾਦ ਕਰਨਾ ਚਾਹੁੰਦੇ ਹਾਂ ਅਤੇ ਕਿਸੇ ਦੂਜੀ ਗੱਲ ਦੇ ਵਿਸ਼ੇ ‘ਚ ਸੋਚਦੇ ਸਮੇਂ ਕੁਝ ਜ਼ਰੂਰੀ ਗੱਲਾਂ ਨੂੰ ਵੀ ਯਾਦ ਰੱਖਣਾ ਚਾਹੁੰਦੇ ਹਾਂ
ਚਿੰਤਾ ਅਤੇ ਤਨਾਅ ਯਾਦਸ਼ਕਤੀ ਦੇ ਖ਼ਤਮ ਹੋਣ ਦੇ ਮੁੱਖ ਕਾਰਨ ਹੁੰਦੇ ਹਨ ਇੱਕ ਵਿਅਕਤੀ ਜੋ ਤਨਾਅ ਨਾਲ ਘਿਰਿਆ ਰਹਿੰਦਾ ਹੈ, ਉਸ ਦੇ ਦਿਮਾਗ ‘ਚ ਵੱਖ-ਵੱਖ ਤਰ੍ਹਾਂ ਦੇ ਵਿਚਾਰ ਚੱਕਰ ਕੱਟਦੇ ਰਹਿੰਦੇ ਹਨ ਅਤੇ ਉਹ ਵਿਅਕਤੀ ਵਾਰ-ਵਾਰ ਉਨ੍ਹਾਂ ਗੱਲਾਂ ਦੇ ਵਿਸ਼ੇ ‘ਚ ਸੋਚਦਾ ਰਹਿੰਦਾ ਹੈ ਅਜਿਹੀ ਦਸ਼ਾ ‘ਚ ਉਸ ਵਿਅਕਤੀ ਦੀ ਯਾਦਸ਼ਕਤੀ ਖ਼ਤਮ ਹੋ ਜਾਂਦੀ ਹੈ ਤਨਾਅਗ੍ਰਸਤ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਵੇਂ ਹੀ ਰੂਪਾਂ ‘ਚ ਸੁਸਤ ਹੋ ਜਾਂਦਾ ਹੈ ਇਸ ਨਾਲ ਉਸ ਦੀ ਸ਼ਕਤੀ ਵੀ ਹੌਲੀ-ਹੌਲੀ ਖ਼ਤਮ ਹੋਣ ਲਗਦੀ ਹੈ
ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਯਾਦਸ਼ਕਤੀ ਨੂੰ ਕਮਜ਼ੋਰ ਕਰਦਾ ਹੈ
ਜੇਕਰ ਨਸ਼ੀਲੇ ਪਦਾਰਥ ਦਾ ਸੇਵਨ ਬਹੁਤ ਹੀ ਘੱਟ ਮਾਤਰਾ ‘ਚ ਕੀਤਾ ਜਾਵੇ ਤਾਂ ਯਾਦਸ਼ਕਤੀ ਪ੍ਰਭਾਵਿਤ ਨਹੀਂ ਹੁੰਦੀ ਹੈ ਪਰ ਬਹੁਤ ਜ਼ਿਆਦਾ ਮਾਤਰਾ ‘ਚ ਨਸ਼ੀਲੇ ਪਦਾਰਥਾਂ ਦਾ ਸੇਵਨ ਹੌਲੀ-ਹੌਲੀ ਯਾਦਸ਼ਕਤੀ ਨੂੰ ਘੱਟ ਕਰਨ ਲੱਗਦਾ ਹੈ ਯਾਦਸ਼ਕਤੀ ‘ਤੇ ਉਮਰ ਦਾ ਵੀ ਪ੍ਰਭਾਵ ਪੈਂਦਾ ਹੈ ਕਿਉਂਕਿ ਦਿਮਾਗ ਸਾਡੀ ਯਾਦ ਸ਼ਕਤੀ ਨੂੰ ਕੰਟਰੋਲ ਕਰਦਾ ਹੈ ਉਮਰ ਵਧਣ ਦੇ ਨਾਲ-ਨਾਲ ਦਿਮਾਗ ਦੀ ਕਾਰਜ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਜਿਸ ਦਾ ਪ੍ਰਭਾਵ ਵਿਅਕਤੀ ਦੀ ਯਾਦਸ਼ਕਤੀ ‘ਤੇ ਪੈਂਦਾ ਹੈ ਸਰੀਰਕ ਅਤੇ ਮਾਨਸਿਕ ਬਿਮਾਰੀ ਦੇ ਪ੍ਰਭਾਵ ਵੀ ਯਾਦ ਸ਼ਕਤੀ ‘ਤੇ ਪੈਂਦੀ ਹੈ ਦੇਖਿਆ ਗਿਆ ਹੈ ਕਿ ਦਿਮਾਗ ‘ਚ ਗਹਿਰੀ ਸੱਟ ਲੱਗਣ ਨਾਲ ਅਤੇ ਮਿਰਗੀ ਦਾ ਦੌਰਾ ਪੈਣ ‘ਤੇ ਵੀ ਯਾਦ ਸ਼ਕਤੀ ਖ਼ਤਮ ਹੋ ਜਾਂਦੀ ਹੈ
ਜੇਕਰ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ ਉਸ ਦੀ ਯਾਦ ਸ਼ਕਤੀ ਦੇ ਖ਼ਤਮ ਹੋਣ ਕਾਰਨ ਉਸ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਹੈ ਤਾਂ ਉਹ ਉਸ ਦੇ ਹੱਲ ਲਈ ਡਾਕਟਰ ਦੀ ਸਲਾਹ ਵੀ ਲੈ ਸਕਦਾ ਹੈ ਅਤੇ ਇਸ ਬਿਮਾਰੀ ਦੇ ਦੂਰ ਹੋਣ ਦੇ ਨਾਲ-ਨਾਲ ਉਸ ਵਿਅਕਤੀ ਦੀ ਯਾਦ ਸ਼ਕਤੀ ਵੀ ਵਧ ਸਕਦੀ ਹੈ ਜੇਕਰ ਕਿਸੇ ਨੂੰ ਨਾ ਤਾਂ ਕਿਸੇ ਤਰ੍ਹਾਂ ਦਾ ਤਨਾਅ ਹੀ ਹੈ ਅਤੇ ਨਾ ਹੀ ਕੋਈ ਬਿਮਾਰੀ ਤਾਂ ਉਸ ਦੀ ਯਾਦ ਸ਼ਕਤੀ ਉਸ ਦੀ ਲਾਪਰਵਾਹੀ ਕਾਰਨ ਖ਼ਤਮ ਹੋ ਰਹੀ ਹੈ ਅਜਿਹੇ ਲੋਕ ਹਰੇਕ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਵਿਸ਼ੇਸ਼ ਧਿਆਨ ਰੱਖ ਕੇ ਆਪਣੇ ਦਿਮਾਗ ਨੂੰ ਜ਼ਿਆਦਾ ਕਿਰਿਆਸ਼ੀਲ ਬਣਾਉਣ ਦੇ ਨਾਲ ਹੀ ਆਪਣੀ ਯਾਦਸ਼ਕਤੀ ਨੂੰ ਵੀ ਵਧਾ ਸਕਦੇ ਹਨ ਉਦਾਹਰਨ ਲਈ ਪ੍ਰਾਚੀਨ ਕਾਲ ‘ਚ ਜਦੋਂ ਪੜ੍ਹਨ-ਲਿਖਣ ਦਾ ਜ਼ਿਆਦਾ ਪ੍ਰਚਾਰ ਨਹੀਂ ਹੋਇਆ ਸੀ ਅਤੇ ਉਸ ਸਮੇਂ ਕਾਗਜ਼ ਵੀ ਉਪਲੱਬਧ ਨਹੀਂ ਸਨ, ਛਪਾਈ ਦੀ ਸੁਵਿਧਾ ਵੀ ਨਹੀਂ ਸੀ, ਫਿਰ ਵੀ ਉਸ ਸਮੇਂ ਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਗਿਆਨ ਦੀਆਂ ਗੱਲਾਂ ਨੂੰ ਯਾਦ ਰੱਖਿਆ ਕਰਦੇ ਸਨ
ਸ਼ਬਦਾਂ ਨੂੰ ਯਾਦ ਕਰਨ ਦੀ ਤੁਲਨਾ ‘ਚ ਤਸਵੀਰਾਂ ਨੂੰ ਯਾਦ ਰੱਖਣਾ ਜ਼ਿਆਦਾ ਸਫਲ ਹੁੰਦਾ ਹੈ ਮੰਨ ਲਓ, ਸ਼ਾੱਪਿੰਗ ਲਈ ਜਾਂਦੇ ਸਮੇਂ ਤੁਸੀਂ ਆਪਣੀ ਲਿਸਟ ਘਰੇ ਹੀ ਭੁੱਲ ਜਾਂਦੇ ਹੋ, ਉਸ ਸਮੇਂ ਆਪਣੇ ਸਟੋਰ ਰੂਮ ਦੇ ਖਾਲੀ ਡੱਬੇ ਆਦਿ ਨੂੰ ਜੇਕਰ ਯਾਦ ਕੀਤਾ ਜਾਵੇ ਤਾਂ ਤੁਹਾਨੂੰ ਖੁਦ ਹੀ ਉਨ੍ਹਾਂ ਸਮਾਨਾਂ ਦਾ ਨਾਂਅ ਯਾਦ ਆ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਲੈਣਾ ਚਾਹੁੰਦੇ ਹੋ ਮੌਖਿਕ ਰੂਪ ਨਾਲ ਬੋਲ-ਬੋਲ ਕੇ ਕਿਸੇ ਵਿਸ਼ੇ ਨੂੰ ਯਾਦ ਕਰਨ ਨਾਲ ਉਹ ਵਿਸ਼ਾ ਜਲਦੀ ਹੀ ਯਾਦ ਹੋ ਜਾਂਦਾ ਹੈ ਹਰੇਕ ਕੰਮ ਨੂੰ ਪਹਿਲਾਂ ਤੋਂ ਹੀ ਸਹੀ ਢੰਗ ਨਾਲ ਕ੍ਰਮ ਅਨੁਸਾਰ ਕਰਨ ਨਾਲ ਯਾਦਸ਼ਕਤੀ ਬਣੀ ਰਹਿੰਦੀ ਹੈ ਨਿਸ਼ਚਿਤ ਥਾਂ ‘ਤੇ ਕਿਸੇ ਵਸਤੂ ਨੂੰ ਰੱਖਣ ਦੀ ਆਦਤ ਪਾ ਕੇ ਵੀ ਯਾਦਸ਼ਕਤੀ ਦੀ ਰਫ਼ਤਾਰ ‘ਚ ਵਾਧਾ ਕੀਤਾ ਜਾ ਸਕਦਾ ਹੈ
ਆਨੰਦ ਕੁਮਾਰ ਅਨੰਤ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.