when-a-shadow-is-together-god-is-also-there-satsangi-experiences

when-a-shadow-is-together-god-is-also-there-satsangi-experiencesਜਿਸ ਤਰ੍ਹਾ ਪਰਛਾਈ ਤੇਰੇ ਸਾਥ ਰਹਿਤੀ ਹੈ, ਉਸੀ ਪ੍ਰਕਾਰ ਭਗਵਾਨ ਭੀ ਤੇਰੇ ਸਾਥ ਰਹਿਤਾ ਹੈ – ਸਤਿਸੰਗੀਆਂ ਦੇ ਅਨੁਭਵ
ਪੂਜ਼ਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਰਾਮਸ਼ਰਨ ਖਜ਼ਾਨਚੀ ਨੇ ਦੱਸਿਆ ਕਿ ਸੰਨ 1957 ਦੀ ਗੱਲ ਹੈ ਬੇਪਰਵਾਹ ਮਸਤਾਨਾ ਜੀ ਮਹਾਰਾਜ ਭਿਵਾਨੀ ਵਿੱਚ ਠਹਿਰੇ ਹੋਏ ਸਨ ਉੱਥੇ ਹਰ ਰੋਜ਼ ਮਜ਼ਲਿਸ ਤੇ ਕਦੇ ਸਤਿਸੰਗ ਕਰਦੇ ਇੱਕ ਦਿਨ ਸਤਿਸੰਗ ਫਰਮਾ ਰਹੇ ਸਨ ਸਾਧ-ਸੰਗਤ ਸਜੀ ਹੋਈ ਸੀ ਅੱਗੇ ਸਟੇਜ਼ ਦੇ ਸਾਹਮਣੇ ਕਾਫ਼ੀ ਜਗ੍ਹਾ ਖਾਲੀ ਸੀ ਇੱਕ ਨੌਜਵਾਨ ਜਿਸ ਦੇ ਭਗਵੇਂ ਕੱਪੜੇ, ਪੈਰਾਂ ਵਿੱਚ ਖੜਾਵਾਂ ਅਤੇ ਹੱਥ ਵਿੱਚ ਪਵਿੱਤਰ ਗੀਤਾ ਸੀ, ਬੇਪਰਵਾਹ ਜੀ ਦੇ ਸਾਹਮਣੇ ਪੇਸ਼ ਹੋ ਗਿਆ ਅਤੇ ਅਰਜ਼ ਕੀਤੀ

ਕਿ ਆਪ ਪਹੁੰਚੇ ਹੋਏ ਫਕੀਰ ਹੋ ਮੈਨੂੰ ਮਾਲਕ ਨੂੰ ਜਲਦੀ ਮਿਲਣ ਦਾ ਕੋਈ ਸੌਖਾ ਤਰੀਕਾ ਦੱਸੋ ਤਾਂ ਬੇਪਰਵਾਹ ਜੀ ਕੁਝ ਦੇਰ ਚੁੱਪ ਰਹੇ ਉਸ ਲੜਕੇ ਨੇ ਫਿਰ ਪਹਿਲਾਂ ਵਾਲੀ ਅਰਜ਼ ਕੀਤੀ ਤਾਂ ਬੇਪਰਵਾਹ ਜੀ ਨੇ ਸਾਰੀ ਸੰਗਤ ਦੇ ਸਾਹਮਣੇ ਫਰਮਾਇਆ, ”ਭਾਈ ਜ਼ਰੂਰ ਬਤਾਏਂਗੇ, ਹਮੇਂ ਬਾਰਾਂ ਵਰਸ਼ ਹੋ ਗਏ ਹੋਕਰਾ ਮਾਰਤੇ ਕਿ ਕੋਈ ਆਓ ਭਗਵਾਨ ਸੇ ਮਿਲਨੇ ਵਾਲਾ ਆਜ ਤਕ ਹਮੇਂ ਕੋਈ ਐਸਾ ਆਦਮੀ ਨਹੀਂ ਮਿਲਾ ਜੋ ਭਗਵਾਨ ਕਾ ਤਲਬਗਾਰ ਹੋ ਜੋ ਭੀ ਮਿਲਾ, ਉਸ ਨੇ ਮਾਇਆ ਮਾਂਗੀ, ਬੀਮਾਰੀ ਯਾ ਲੜਾਈ-ਝਗੜਾ ਹਟਾਨੇ ਕੀ ਅਰਜ਼ ਕੀ ਹਮ ਤੇਰੇ ਕੋ ਖਾਲੀ ਨਹੀਂ ਭੇਜੇਂਗੇ ਤੇਰੇ ਕੋ ਜ਼ਰੂਰ ਰਸਤਾ ਬਤਾਏਂਗੇ” ਬੇਪਰਵਾਹ ਜੀ ਨੇ ਉਸ ਲੜਕੇ ਨੂੰ ਆਦੇਸ਼ ਦਿੱਤਾ ਕਿ ਤੂੰ ਆਪਣੀ ਬਾਈਂ ਤਰਫ ਉਸ ਕੋਨੇ ਤੱਕ ਚਲਾ ਜਾ ਉਹ ਉਸ ਕੋਨੇ ਵਿੱਚ ਜਾ ਕੇ ਖੜ੍ਹਾ ਹੋ ਗਿਆ ਬੇਪਰਵਾਹ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਸਾਡੇ ਕੋਲ ਆਜਾ ਤਾਂ ਉਹ ਸ਼ਹਿਨਸ਼ਾਹ ਜੀ ਦੇ ਸਾਹਮਣੇ ਆ ਗਿਆ ਸ਼ਹਿਨਸ਼ਾਹ ਜੀ ਨੇ ਹੁਕਮ ਫਰਮਾਇਆ ਕਿ ਹੁਣ ਆਪਣੇ ਦਾਈਂ ਤਰਫ਼ ਚਲਾ ਜਾਹ, ਪਰ ਜੋ ਤੇਰੀ ਪਰਛਾਈ ਹੈ, ਉਸ ਨੂੰ ਇੱਥੇ ਹੀ ਖੜ੍ਹਾ ਰਹਿਣ ਦੇ ਤਾਂ ਉਸ ਲੜਕੇ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ

ਮੈਂ ਜਿੱਧਰ ਵੀ ਜਾਵਾਂਗਾ, ਪਰਛਾਈ ਵੀ ਨਾਲ ਜਾਵੇਗੀ ਸਰਵ ਸਮਰੱਥ ਸਤਿਗੁਰੂ ਬੇਪਰਵਾਹ ਜੀ ਨੇ ਫਰਮਾਇਆ, ”ਬਾਤ ਯੇ ਹੈ ਕਿ ਜਿੱਧਰ ਤੂ ਜਾਏਗਾ, ਪਰਛਾਈ ਭੀ ਉਧਰ ਜਾਏਗੀ ਜਬ ਤੂ ਕੋਈ ਕਾਮ ਕਰਤਾ ਹੈ, ਉਸ ਸਮੇਂ ਤੇਰੀ ਪਰਛਾਈ ਕਹਾਂ ਹੋਤੀ ਹੈ?” ਲੜਕੇ ਨੇ ਉੱਤਰ ਦਿੱਤਾ ਕਿ ਨਾਲ ਹੀ ਹੁੰਦੀ ਹੈ ਬੇਪਰਵਾਹ ਜੀ ਨੇ ਪੁੱਛਿਆ, ”ਜਬ ਤੂ ਕੋਈ ਕੁਕਰਮ ਕਰਤਾ ਹੈ ਤੋ ਉਸ ਸਮੇਂ ਤੇਰੀ ਪਰਛਾਈ ਕਹਾਂ ਹੋਤੀ ਹੈ?” ਤਾਂ ਉਸ ਸਮੇਂ ਉਸ ਨੇ ਆਪਣੇ ਦੋਵੇਂ ਕੰਨ ਫੜ ਕੇ ਕਿਹਾ ਕਿ ਨਾਲ ਹੀ ਹ ੁੰਦੀ ਹੈ

ਬੇਪਰਵਾਹ ਸਤਿਗੁਰੂ ਜੀ ਨੇ ਬਚਨ ਫਰਮਾਏ, ”ਜਿਸ ਵਕਤ ਤੇਰੇ ਅੰਦਰ ਯਹ ਬਾਤ ਬੈਠ ਗਈ ਕਿ ਜੈਸੇ ਤੇਰੀ ਪਰਛਾਈ ਤੇਰੇ ਸਾਥ ਰਹਿਤੀ ਹੈ, ਉਸੀ ਪ੍ਰਕਾਰ ਭਗਵਾਨ ਭੀ ਤੇਰੇ ਸਾਥ ਰਹਿਤਾ ਹੈ ਜੋ ਹਰ ਸਮੇਂ ਤੇਰੇ ਕੋ ਦੇਖਤਾ ਹੈ ਜਬ ਤੇਰੇ ਕੋ ਇਸ ਬਾਤ ਕਾ ਵਿਸ਼ਵਾਸ਼ ਹੋ ਗਿਆ ਤੋ ਭਗਵਾਨ ਤੇਰੇ ਕੋ ਹਰ ਜਗ੍ਹਾ ਹਰ ਚੀਜ਼ ਮੇਂ ਨਜ਼ਰ ਆਏਗਾ” ਉਹ ਲੜਕਾ ਬੇਪਰਵਾਹ ਜੀ ਦੇ ਬਚਨਾਂ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸੇ ਵੇਲੇ ਆਪਣੇ ਗੁਨਾਹਾਂ ਤੋਂ ਤੌਬਾ ਕੀਤੀ ਅਤੇ ਉਸ ਨੇ ਬੇਪਰਵਾਹ ਜੀ ਤੋਂ ਨਾਮ-ਗੁਰਮੰਤਰ ਦੀ ਮੰਗ ਕੀਤੀ ਸ਼ਹਿਨਸ਼ਾਹ ਜੀ ਨੇ ਫਰਮਾਇਆ, ”ਭਈ ਮਾਂਗਨਾ ਛੋੜਨਾ ਪੜੇਗਾ ਮਾਸ, ਸ਼ਰਾਬ, ਪਰ-ਇਸਤਰੀ ਪਰਹੇਜ਼ ਹੈ” ਉਸ ਨੇ ਸ਼ਹਿਨਸ਼ਾਹ ਜੀ ਦੇ ਸਾਹਮਣੇ ਮਿਹਨਤ ਅਤੇ ਹੱਕ-ਹਲਾਲ ਦੀ ਕਰਕੇ ਖਾਣ ਦਾ ਬਚਨ ਦਿੱਤਾ ਕੁਝ ਸਮੇਂ ਬਾਅਦ ਉਸ ਨੇ ਅਨੇਕ ਜੀਵਾਂ ਦੇ ਨਾਲ ਰੋਹਤਕ ਵਿੱਚ ਸ਼ਹਿਨਸ਼ਾਹ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਲਈ ਇਸ ਪ੍ਰਕਾਰ ਸਾਈਂ ਜੀ ਨੇ ਉਸ ਦਾ ਉੱਧਾਰ ਕਰ ਦਿੱਤਾ

ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਆਪਣੀਆਂ ਸਤਿਸੰਗਾਂ ਵਿੱਚ ਅਕਸਰ ਫਰਮਾਇਆ ਕਰਦੇ ਕਿ ਸਿਮਰਨ ਨਿੱਤਨੇਮ ਨਾਲ ਘੰਟਾ ਸੁਬ੍ਹਾ-ਘੰਟਾ ਸ਼ਾਮ ਜ਼ਰੂਰ ਕਰਨਾ ਚਾਹੀਦਾ ਹੈ ਕਈ ਵਾਰ ਕੋਈ ਸਤਿਸੰਗੀ ਬੇਪਰਵਾਹ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੰਦਾ ਕਿ ਦੁਨੀਆਂ ਵਿੱਚ ਰਹਿੰਦੇ ਹਾਂ, ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਤਾਂ ਬੇਪਰਵਾਹ ਜੀ ਫਰਮਾਉਂਦੇ ਕਿ ਜਪੋਗੇ ਤਾਂ ਗੁਨਾਹ ਨਹੀਂ ਹੋਣ ਦੇਵੇਗਾ ਮਨ ਦੀ ਹਰ ਸਮੇਂ ਚੌਂਕੀਦਾਰੀ ਕਰੋ ਕਾਲ ਨੂੰ ਵਾਰਾ ਨਾ ਦਿਓ ਇਸ ਜ਼ਿੰਦਗੀ ਦਾ ਉਦੇਸ਼ ਆਪਣੇ ਅੰਦਰ ਮਾਲਕ ਸਤਿਗੁਰ ਦੇ ਦਰਸ਼ਨ ਕਰਨਾ ਹੈ ਇਸ ਲਈ ਸੁਆਸ-ਸੁਆਸ ਸਿਮਰਨ ਕਰੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!