ਦੀਵਾਲੀ ‘ ਤੇ ਜਗਮਗ ਹੋਣ ਖੁਸ਼ੀਆਂ ‘ਦੀਵਾਲੀ’ ਪ੍ਰਕਾਸ਼ ਦਾ ਤਿਉਹਾਰ ਹਨ੍ਹੇੇਰੇ ਤੋਂ ਰੌਸ਼ਨੀ ਵੱਲ ਵਧਣ ਦਾ ਉਤਸਵ ਸਦੀਆਂ ਤੋਂ ਮਨਾਈ ਜਾ ਰਹੀ ਹੈ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੀ ਪ੍ਰਤੀਕ ਦੀਵਾਲੀ ਦੀਵਾਲੀ ਬੇਸ਼ੱਕ ਲਕਸ਼ਮੀ ਨੂੰ ਪੂਜਣ ਦਾ ਤਿਉਹਾਰ ਹੈ
ਇਸ ਦੀਆਂ ਖੁਸ਼ੀਆਂ ਮਨਾਉਣ ‘ਚ ਸਾਨੂੰ ਕੁਝ ਬੁਨਿਆਦੀ ਗੱਲਾਂ ਨੂੰ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਦੀਵਾਲੀ ਦੀਵਿਆਂ ਦਾ ਤਿਉਹਾਰ ਇੱਕ ਨੰਨ੍ਹਾ ਜਿਹਾ ਦੀਪਕ ਹਨ੍ਹੇਰੇ ਨੂੰ ਮਿਟਾ ਦੇਣ ਦੇ ਸੰਕਲਪ ਅਤੇ ਹੌਂਸਲੇ ਦਾ ਪ੍ਰਤੀਕ ਤੂਫਾਨਾਂ ਨਾਲ ਟਕਰਾਉਣ ਅਤੇ ਉਨ੍ਹਾਂ ਤੋਂ ਜਿੱਤਣ ਦੇ ਮਿਥਕ ਵਾਲਾ ਦੀਵਾ ਇੱਕ ਮਹਾਂਉਤਸਵ ਦਾ ਚਿੰਨ੍ਹ ਮੰਨੋ ਸ਼ੁੱਭ ਸੰਕਲਪਾਂ ਦੇ ਮਨੋਭਾਵ ਹੀ ਦੀਵਿਆਂ ‘ਚ ਘਿਓ ਬਣ ਕੇ ਸੁਨਹਿਰੀ ਲੋਅ ਨੂੰ ਪੋਸ ਰਹੇ ਦੀਪ ਉਤਸਵ ਇੱਕ ਅਜਿਹਾ ਸਮੂਹਿਕ ਯਤਨ ਸਦੀਆਂ ਤੋਂ ਹੁੰਦਾ ਚੱਲਿਆ ਆ ਰਿਹਾ ਹੈ
ਦੀਵਾਲੀ ਦੇ ਨਾਂਅ ‘ਤੇ ਸ਼ਾਇਦ ਇਨਸਾਨ ਨੂੰ ਇਸ ਦਾ ਅੰਦਾਜ਼ਾ ਬਹੁਤ ਪਹਿਲਾਂ ਤੋਂ ਹੀ ਸੀ ਕਿ ਹਨ੍ਹੇਰੇ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਸਿਰਫ਼ ਇੱਕ ਦੀਵਾ ਕਾਫੀ ਨਹੀਂ ਸਗੋਂ ਕਰੋੜਾਂ ਦੀਵਿਆਂ ਦੀ ਜ਼ਰੂਰਤ ਪਵੇਗੀ ਦੀਵਾਲੀ ਉਸੇ ਸਮੂਹਿਕ ਯਤਨਾਂ ਦਾ ਜਿਉਂਦਾ-ਜਾਗਦਾ ਉਦਾਹਰਨ ਹੈ ਕਿੰਨਾ ਚੰਗਾ ਲੱਗਦਾ ਹੈ
ਰੌਸ਼ਨੀ ਨਾਲ ਨਹਾਉਂਦਾ ਸਮੁੱਚਾ ਵਾਤਾਵਰਨ ਦੇਖ ਕੇ ਦੀਵਿਆਂ ਦੀ ਟਿਮਟਿਮਾਹਟ ‘ਚ ਚੰਗੀ ਲੱਗਦੀ ਹੈ ਹਨ੍ਹੇਰੇ ਦੀ ਲੁਕਾ-ਛੁਪੀ ਉਸ ‘ਤੇ ਆਸਥਾ ਅਤੇ ਉੱਲਾਸ ਦਾ ਪਾਵਨ ਮੇਲ ਸੁੱਖ-ਸ਼ਾਂਤੀ ਦਾ ਘਨਤੇਰਸ, ਰੰਗੋਲੀ ਦੇ ਰੰਗ ਅਤੇ ਆਪਸੀ ਮੇਲ-ਮਿਲਾਪ ‘ਚ ਸ਼ੁੱਭਕਾਮਨਾਵਾਂ ਦਾ ਆਦਾਨ-ਪ੍ਰਦਾਨ ਬਜ਼ਾਰ ਤੋਂ ਲੈ ਕੇ ਗਲੀ ਦਾ ਛੋਟਾ ਜਿਹਾ ਨੁੱਕੜ ਵੀ ਲੱਗਦਾ ਹੈ ਇੱਕਦਮ ਬਦਲਿਆ-ਬਦਲਿਆ, ਜਗਮਗ-ਜਗਮਗ ਦੀਵਾਲੀ ਦੇ ਨਾਂਅ ‘ਤੇ ਚਕਾਚੌਂਧ ਦੀ ਰੌਸ਼ਨੀ ਹੀ ਕਾਫ਼ੀ ਨਹੀਂ ਹੈ, ਸਗੋਂ ਘਿਓ ਦੇ ਉਹ ਦੀਵੇ ਵੀ ਜ਼ਰੂਰੀ ਹਨ, ਜੋ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਸਾਨੂੰ ਵੀ ਅਧਿਆਤਮਕਤਾ ਦੀ ਸ਼ੁੱਧਤਾ ਵੱਲ ਲੈ ਜਾਂਦੇ ਹਨ
ਦੀਵਾਲੀ ‘ਤੇ ਲੋਕ ਨਵੇਂ ਕੱਪੜੇ ਜ਼ਰੂਰ ਪਹਿਨਣ ਤੇ ਉਨ੍ਹਾਂ ਨੂੰ ਨਾ ਭੁੱਲਣ ਜਿਨ੍ਹਾਂ ਕੋਲ ਆਪਣਾ ਸਰੀਰ ਢਕਣ ਨੂੰ ਵੀ ਕੱਪੜੇ ਨਹੀਂ ਹਨ ਪ੍ਰਕਾਸ਼ ਉਤਸਵ ਵੈਸੇ ਵੀ ਤਿਉਹਾਰ ਤੋਂ ਜ਼ਿਆਦਾ ਇੱਕ ਸੰਸਕਾਰ ਹੈ, ਇਨਸਾਨੀਅਤ ਨੂੰ ਜਾਗ੍ਰਿਤ ਕਰਨ ਦਾ ਲਿਹਾਜ਼ਾ ਸਾਨੂੰ ਚਾਹੀਦਾ ਹੈ ਕਿ ਅਸੀਂ ਦੀਨ-ਹੀਨਾਂ ਵੱਲ ਇਸ ਪ੍ਰਕਾਸ਼ ਨੂੰ ਲੈ ਜਾਈਏ, ਉਦੋਂ ਸਾਡੀ ਦੀਵਾਲੀ ਵੀ ਉਦੇਸ਼ਪੂਰਕ ਹੋਵੇਗੀ
Table of Contents
ਤੋਹਫ਼ੇ ਦਿਓ, ਖੁਸ਼ੀ ਮਨਾਓ
ਪ੍ਰੋਗਰਾਮਾਂ ‘ਚ ਤੋਹਫ਼ੇ ਦੇਣ ਤੇ ਲੈਣ ਦੀ ਪਰੰਪਰਾ ਹਮੇਸ਼ਾ ਸੁਖਦ ਅਹਿਸਾਸ ਕਰਾਉਂਦੀ ਹੈ ਦੀਵਾਲੀ ਦੇ ਮੌਕੇ ‘ਤੇ ਵੀ ਜੇਕਰ ਤੋਹਫਿਆਂ ਦਾ ਲੈਣ-ਦੇਣ ਕੀਤਾ ਜਾਵੇ, ਤਾਂ ਵਧੀਆ ਹੈ ਤੁਸੀਂ ਜੇਕਰ ਬੱਚਿਆਂ ਨੂੰ ਤੋਹਫ਼ਾ ਦੇਣਾ ਚਾਹੁੰਦੇ ਹੋ, ਤਾਂ ਬੱਚੇ ਨੂੰ ਕੱਪੜੇ, ਕਪਾਹ, ਬੂਟ, ਲੰਚ ਬਾਕਸ, ਗਿਲਾਸ, ਬੋਤਲ ਆਦਿ ਵੀ ਦੇ ਸਕਦੇ ਹੋ ਇਸ ਤੋਹਫ਼ੇ ਨਾਲ ਉਨ੍ਹਾਂ ਦਾ ਪੈਸਾ ਵੀ ਬਚੇਗਾ, ਤਾਂ ਦੂਜੇ ਪਾਸੇ ਉਨ੍ਹਾਂ ਦੀ ਜ਼ਰੂਰਤ ਵੀ ਪੂਰੀ ਹੋ ਜਾਏਗੀ ਤੁਸੀਂ ਜ਼ਿਆਦਾ ਖਰਚ ਕਰਕੇ ਆਪਣਾ ਬਜ਼ਟ ਵਿਗਾੜਨ ਦੀ ਬਜਾਇ ਸੰਤੁਲਨ ਬਣਾ ਕੇ ਤੋਹਫ਼ਾ ਦਿਓ ਇੱਕ ਰੂਪਰੇਖਾ ਬਣਾ ਲਓ ਕਿ ਤੁਸੀਂ ਕਿੰਨੇ ਰੁਪਏ ਤੱਕ ਦਾ ਤੋਹਫ਼ਾ ਦੇਣਾ ਹੈ ਬੱਚਿਆਂ ਨੂੰ ਕਹਾਣੀ ਦੀਆਂ ਕਿਤਾਬਾਂ ਵੀ ਦੇ ਸਕਦੇ ਹੋ ਜਾਂ ਆਮ ਗਿਆਨ ਦੀਆਂ ਪੁਸਤਕਾਂ, ਵਿਗਿਆਨ ਵਾਲੀਆਂ ਵੀ ਦੇ ਸਕਦੇ ਹੋ
ਤੁਸੀਂ ਵੱਡਿਆਂ ਨੂੰ ਪਲੰਗ ਦੀ ਚਾਦਰ, ਪਰਦੇ, ਕੋਈ ਸਟੀਲ ਦਾ ਬਰਤਨ, ਪ੍ਰੈੱਸ, ਰਸੋਈ ਦੇ ਕੰਮ ਆਉਣ ਵਾਲੇ ਬਰਤਨ ਜਿਵੇਂ ਕਟੋਰੀ ਸੈੱਟ, ਪਲੇਟ ਸੈੱਟ, ਟੀ-ਸੈੱਟ, ਗਿਲਾਸ ਸੈੱਟ, ਜੂਸਰ, ਖਾਣੇ ਦਾ ਡੱਬਾ, ਡੌਂਗਾ ਸੈੱਟ, ਡਾਈਨਿੰਗ ਸੈੱਟ ਟੂ ਪਰਫਿਊਮ, ਇੰਟੀਮੈਂਟ, ਸਵੈਟਰ, ਸਾੜੀ, ਚੂੜੀਆਂ, ਪਾਇਲ, ਅੰਗੂਠੀ, ਹਾਰ ਸੈੱਟ, ਕੱਪੜਾ ਆਦਿ ਵੀ ਦੇ ਸਕਦੇ ਹੋ ਜੇਕਰ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੈ ਅਤੇ ਤੁਸੀਂ ਆਪਣੇ ਸਟੈਂਡਰਡ ਅਨੁਸਾਰ ਖਰਚ ਕਰਨਾ ਚਾਹੁੰਦੇ ਹੋ, ਤਾਂ ਘਰ ਦੇ ਮੈਂਬਰਾਂ ਲਈ ਕੱਪੜੇ, ਸੀਲਿੰਗ ਫੈਨ, ਛੋਟਾ ਕੂਲਰ, ਦੀਵਾਰ ਘੜੀ, ਹੱਥ ਘੜੀ, ਲੈਂਪ, ਡੈੱਕ, ਟੇਪ, ਰੇਡੀਓ, ਮਿਕਸੀ ਛੋਟੀ, ਸੂਟਕੇਸ, ਵਾੱਕਮੇਨ ਆਦਿ ਨੂੰ ਵੀ ਆਪਣੇ ਤੋਹਫ਼ਿਆਂ ‘ਚ ਸ਼ਾਮਲ ਕਰ ਸਕਦੇ ਹੋ
ਗਰੀਬਾਂ ਨਾਲ ਖੁਸ਼ੀਆਂ ਵੰਡ ਕੇ ਮਨਾਓ ਦੀਵਾਲੀ
ਦੀਵਾਲੀ ਮਨਾਉਣ ਲਈ ਅਸੀਂ ਪਟਾਖੇ ਖਰੀਦਣ ‘ਚ ਜਿੰਨਾ ਪੈਸਾ ਖਰਚ ਕਰਦੇ ਹਾਂ, ਜੇਕਰ ਓਨਾ ਪੈਸਾ ਅਸੀਂ ਕਿਸੇ ਜ਼ਰੂਰਤਮੰਦ ਨੂੰ ਦੇਈਏ, ਤਾਂ ਉਸ ਦੇ ਘਰ ‘ਚ ਵੀ ਉਜਾਲਾ ਹੋ ਜਾਏਗਾ ਉਹ ਵੀ ਦੀਵਾਲੀ ਮਨਾ ਪਾਏਗਾ ਇੱਕ ਵਾਰ ਅਜਿਹਾ ਕਰਕੇ ਤਾਂ ਦੇਖੋ ਤੁਹਾਨੂੰ ਦੀਵਾਲੀ ਦਾ ਅਸਲੀ ਮਤਲਬ ਸਮਝ ਆਏਗਾ ਕਿ ਦੀਵਾਲੀ ਪਟਾਖੇ ਚਲਾਉਣ ਦਾ ਨਹੀਂ, ਸਗੋਂ ਖੁਸ਼ੀਆਂ ਵੰਡਣ ਅਤੇ ਦੂਜਿਆਂ ਦੇ ਘਰਾਂ ‘ਚ ਰੌਸ਼ਨ ਕਰਨ ਦਾ ਤਿਉਹਾਰ ਹੈ
ਘਰ ਦੇ ਆਸ-ਪਾਸ ਦੀ ਸਫਾਈ ਕਰੋ
ਦੀਵਾਲੀ ਤੋਂ ਪਹਿਲਾਂ ਆਪਣੇ ਘਰ ਦੇ ਨਾਲ-ਨਾਲ ਆਂਢ-ਗੁਆਂਢ ‘ਚ ਗੰਦਗੀ ਨੂੰ ਵੀ ਸਾਫ਼ ਕਰੋ ਆਸ-ਪਾਸ ਸਫਾਈ ਹੋਵੇਗੀ ਤਾਂ ਮਾਹੌਲ ਵੀ ਖੁਸ਼ੀਆਂ ਨਾਲ ਭਰਿਆ ਹੋਵੇਗਾ ਉਸ ਦਿਨ ਘਰ ਦੇ ਆਸ-ਪਾਸ ਜਾਂ ਬਾਗ-ਬਗੀਚਿਆਂ ‘ਚ ਇੱਕ ਪੌਦਾ ਲਾਓ, ਜੋ ਅੱਗੇ ਆਉਣ ਵਾਲੇ ਸਮੇਂ ‘ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਮੱਦਦ ਕਰੇਗਾ ਅਤੇ ਆਸ-ਪਾਸ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖੇਗਾ ਨਾਲ ਹੀ ਆਪਣੇ ਘਰ ‘ਚ ਅਤੇ ਘਰ ਦੇ ਆਸ-ਪਾਸ ਪੌਦੇ ਲਾਓ, ਅਜਿਹਾ ਕਰਕੇ ਤੁਸੀਂ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ‘ਚ ਸਹਿਯੋਗ ਕਰ ਸਕਦੇ ਹੋ
ਆਪਣਿਆਂ ਨਾਲ ਮਨਾਓ ਦੀਵਾਲੀ
ਅੱਜ ਦਾ ਸਮਾਂ ਅਜਿਹਾ ਹੈ ਕਿ ਲੋਕ ਨੌਕਰੀ ਕਾਰਨ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਦੀਵਾਲੀ ‘ਤੇ ਘਰ ਨਹੀਂ ਜਾਂਦੇ ਹਨ ਉਨ੍ਹਾਂ ਲੋਕਾਂ ਲਈ ਸੁਝਾਅ ਹੈ ਕਿ ਕੋਸ਼ਿਸ਼ ਕਰਕੇ ਆਪਣੇ ਘਰ ਜ਼ਰੂਰ ਜਾਓ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਵਾਲੀ ਦੀਵਾਲੀ ਮਨਾਓ
ਦੀਵੇ ਦੇ ਮਹੱਤਵ ਨੂੰ ਜੀਵਨ ‘ਚ ਅਪਣਾਓ
ਤੇਲ ਦੇ ਦੀਵੇ ‘ਚ ਉੱਜਾਲਾ ਵੇਖਣ ਲਈ ਬੱਤੀ ਨੂੰ ਤੇਲ ‘ਚ ਡੁਬਾਉਣਾ ਪੈਂਦਾ ਹੈ, ਪਰ ਜੇਕਰ ਬੱਤੀ ਪੂਰੀ ਤਰ੍ਹਾਂ ਤੇਲ ‘ਚ ਡੁੱਬੀ ਰਹੇ ਤਾਂ ਇਹ ਜਲ ਕੇ ਪ੍ਰਕਾਸ਼ ਨਹੀਂ ਦੇ ਸਕੇਗੀ, ਇਸ ਲਈ ਉਸ ਨੂੰ ਥੋੜ੍ਹਾ ਜਿਹਾ ਬਾਹਰ ਕੱਢ ਕੇ ਰੱਖਦੇ ਹਨ ਸਾਡਾ ਜੀਵਨ ਵੀ ਦੀਵੇ ਦੀ ਇਸ ਬੱਤੀ ਸਮਾਨ ਹੈ, ਸਾਨੂੰ ਇਸ ਸੰਸਾਰ ‘ਚ ਰਹਿਣਾ ਹੈ ਫਿਰ ਵੀ ਇਸ ਤੋਂ ਅਛੂਤਾ ਰਹਿਣਾ ਪਵੇਗਾ ਜੇਕਰ ਅਸੀਂ ਸੰਸਾਰ ਦੀ ਭੌਤਿਕਤਾ ‘ਚ ਵੀ ਡੁੱਬੇ ਰਹਾਂਗੇ ਤਾਂ ਅਸੀਂ ਆਪਣੇ ਜੀਵਨ ‘ਚ ਸੱਚਾ ਆਨੰਦ ਅਤੇ ਗਿਆਨ ਨਹੀਂ ਲੈ ਸਕਾਂਗੇ ਸੰਸਾਰ ‘ਚ ਰਹਿੰਦੇ ਹੋਏ ਵੀ,
ਇਸ ਦੇ ਸੰਸਾਰਿਕ ਪੱਖਾਂ ‘ਚ ਨਾ ਡੁੱਬਣ ਨਾਲ, ਅਸੀਂ ਆਨੰਦ ਅਤੇ ਗਿਆਨ ਦੇ ਪ੍ਰਤੀਕ ਬਣ ਸਕਦੇ ਹਾਂ ਜੀਵਨ ‘ਚ ਗਿਆਨ ਦੇ ਪ੍ਰਕਾਸ਼ ਨੂੰ ਜਗਾਉਣ ਲਈ ਹੀ ਦੀਵਾਲੀ ਮਨਾਈ ਜਾਂਦੀ ਹੈ ਦੀਵਾਲੀ ਸਿਰਫ਼ ਘਰਾਂ ਨੂੰ ਸਜਾਉਣ ਲਈ ਨਹੀਂ, ਸਗੋਂ ਜੀਵਨ ਦੇ ਇਸ ਗੂੜ੍ਹ ਰਹੱਸ ਨੂੰ ਉਜ਼ਾਗਰ ਕਰਨ ਲਈ ਵੀ ਮਨਾਈ ਜਾਂਦੀ ਹੈ ਹਰ ਦਿਲ ‘ਚ ਗਿਆਨ ਅਤੇ ਪ੍ਰੇਮ ਦਾ ਦੀਵਾ ਜਲਾਓ ਅਤੇ ਹਰ ਇੱਕ ਦੇ ਚਿਹਰੇ ‘ਤੇ ਮੁਸਕਾਨ ਦੀ ਚਮਕ ਲਿਆਓ
ਈਕੋਫਰੈਂਡਲੀ ਦੀਵਾਲੀ ਲਈ ਟਿਪਸ:
- ਆਰਗੈਨਿਕ ਤੇ ਕੁਦਰਤੀ ਰੰਗਾਂ ਨਾਲ ਰੰਗੋਲੀ ਬਣਾਓ
- ਪਟਾਖਿਆਂ ਦੀ ਜਗ੍ਹਾ ਗਰੀਬਾਂ ਨੂੰ ਉਨ੍ਹਾਂ ਪੈਸਿਆਂ ਨਾਲ ਸ਼ਾਲ, ਕੱਪੜੇ ਦਾਨ ਕਰੋ ਕਿਉਂਕਿ ਉਸ ਨਾਲ ਆਉਣ ਵਾਲੀ ਠੰਡ ‘ਚ ਉਨ੍ਹਾਂ ਦੀ ਮੱਦਦ ਹੋ ਜਾਏਗੀ
- ਚਾਈਨੀਜ਼ ਲੜੀਆਂ ਦੀ ਵਰਤੋਂ ਨਾ ਕਰਕੇ ਮਿੱਟੀ ਦੇ ਦੀਵੇ ਜਲਾਓ ਇਸ ਨਾਲ ਛੋਟੇ-ਛੋਟੇ ਮਿੱਟੀ ਦੇ ਕਾਰੀਗਰਾਂ ਦੇ ਚਿਹਰੇ ‘ਤੇ ਵੀ ਦੀਵਾਲੀ ਦੀ ਖੁਸ਼ੀ ਝਲਕੇਗੀ
- ਘਰ ‘ਚ ਪੁਰਾਣੇ ਸਮਾਨ ਨੂੰ ਦਾਨ ਕਰੋ
ਪਟਾਖੇ ਚਲਾਉਂਦੇ ਸਮੇਂ ਇਹ ਸਾਵਧਾਨੀਆਂ ਰੱਖੋ:
- ਨਾਈਲਾੱਨ ਦੇ ਕੱਪੜੇ ਨਾ ਪਹਿਨੋ, ਪਟਾਖੇ ਚਲਾਉਂਦੇ ਸਮੇਂ ਕਾੱਟਨ ਦੇ ਕੱਪੜੇ ਪਹਿਨਣਾ ਬਿਹਤਰ ਹੁੰਦਾ ਹੈ
- ਪਟਾਖੇ ਚਲਾਉਣ ਲਈ ਮਾਚਿਸ ਜਾਂ ਲਾਇਟਰ ਦਾ ਇਸਤੇਮਾਲ ਬਿਲਕੁਲ ਨਾ ਕਰੋ, ਕਿਉਂਕਿ ਇਸ ‘ਚ ਖੁੱਲ੍ਹੀ ਫਲੇਮ ਹੁੰਦੀ ਹੈ, ਜੋ ਕਿ ਖ਼ਤਰਨਾਕ ਹੋ ਸਕਦੀ ਹੈ
- ਰਾਕੇਟ ਵਰਗੇ ਪਟਾਖੇ ਉਦੋਂ ਬਿਲਕੁਲ ਨਾ ਚਲਾਓ, ਜਦੋਂ ਉੱਪਰ ਕੋਈ ਰੁਕਾਵਟ ਹੋਵੇ, ਜਿਵੇਂ ਦਰੱਖਤ, ਬਿਜਲੀ ਦੇ ਤਾਰ ਆਦਿ
- ਪਟਾਖਿਆਂ ਨਾਲ ਐਕਸਪੈਰੀਮੈਂਟ ਜਾਂ ਖੁਦ ਦੇ ਪਟਾਖੇ ਬਣਾਉਣ ਦੀ ਕੋਸ਼ਿਸ਼ ਨਾ ਕਰੋ
- ਸੜਕ ‘ਤੇ ਪਟਾਖੇ ਚਲਾਉਣ ਤੋਂ ਬਚੋ
- ਇੱਕ ਪਟਾਖਾ ਚਲਾਉਂਦੇ ਸਮੇਂ ਬਾਕੀ ਪਟਾਖੇ ਆਸ-ਪਾਸ ਨਾ ਰੱਖੋ
- ਕਦੇ ਵੀ ਆਪਣੇ ਹੱਥ ‘ਚ ਪਟਾਖੇ ਨਾ ਚਲਾਓ ਇਸ ਨੂੰ ਹੇਠਾਂ ਰੱਖ ਕੇ ਚਲਾਓ
- ਕਦੇ ਵੀ ਛੋਟੇ ਬੱਚਿਆਂ ਦੇ ਹੱਕ ‘ਚ ਕੋਈ ਵੀ ਪਟਾਕਾ ਨਾ ਦਿਓ
- ਕਦੇ ਵੀ ਬੰਦ ਜਗ੍ਹਾ ‘ਤੇ ਜਾਂ ਗੱਡੀ ਦੇ ਅੰਦਰ ਪਟਾਖੇ ਚਲਾਉਣ ਦੀ ਕੋਸ਼ਿਸ਼ ਨਾ ਕਰੋ
ਅੱਖ-ਕੰਨ ਦਾ ਰੱਖੋ ਬਚਾਅ
ਅੱਖ ‘ਚ ਹਲਕੀ ਚੰਗਿਆੜੀ ਲੱਗਣ ‘ਤੇ ਵੀ ਉਸ ਨੂੰ ਹੱਥ ਨਾਲ ਮਸਲੋ ਨਾ ਸਾਦੇ ਪਾਣੀ ਨਾਲ ਅੱਖਾਂ ਨੂੰ ਧੋਵੋ ਅਤੇ ਜਲਦੀ ਹੀ ਡਾਕਟਰ ਨੂੰ ਦਿਖਾਓ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਅਤੇ ਰਾਖ ਨਾਲ ਅੱਖਾਂ ‘ਚ ਜਲਨ ਦੀ ਦਿੱਕਤ ਵੀ ਕਾਫ਼ੀ ਵਧ ਜਾਂਦੀ ਹੈ ਅਕਸਰ ਦੀਵਾਲੀ ਦੇ ਦੂਜੇ-ਤੀਜੇ ਦਿਨ ਤੱਕ ਬਾਹਰ ਨਿਕਲਣ ‘ਤੇ ਅੱਖਾਂ ‘ਚ ਜਲਨ ਮਹਿਸੂਸ ਹੁੰਦੀ ਹੈ, ਕਿਉਂਕਿ ਹਵਾ ‘ਚ ਪ੍ਰਦੂਸ਼ਣ ਹੁੰਦਾ ਹੈ ਅਜਿਹੀ ਦਿੱਕਤ ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਕੋਈ ਆਈ-ਡਰਾੱਪਸ ਇਸਤੇਮਾਲ ਕਰ ਸਕਦੇ ਹੋ
ਧਿਆਨ ਰੱਖੋ ਕਿਤੇ ਕੌੜੀ ਨਾ ਹੋ ਜਾਵੇ ਮਿਠਾਸ
ਇਨ੍ਹਾਂ ਦਿਨਾਂ ‘ਚ ਨਕਲੀ ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੈ ਮਾਰਕਿਟ ‘ਚ ਲਾਲ, ਪੀਲੀ, ਕਾਲੀ, ਨੀਲੀ ਹਰ ਰੰਗ ਦੀ ਮਠਿਆਈ ਮੌਜ਼ੂਦ ਹੈ, ਜਿਨ੍ਹਾਂ ‘ਚ ਕੈਮੀਕਲ ਵਾਲੇ ਰੰਗਾਂ ਦਾ ਇਸਤੇਮਾਲ ਹੁੰਦਾ ਹੈ ਇਨ੍ਹਾਂ ਦਾ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਜਿੱਥੋਂ ਤੱਕ ਹੋ ਸਕੇ, ਘਰ ਦੀਆਂ ਬਣੀਆਂ ਫਰੈੱਸ਼ ਚੀਜ਼ਾਂ, ਤਾਜੇ ਫਲ ਅਤੇ ਤਾਜ਼ੇ ਫਰੂਟ ਜੂਸ ਦਾ ਇਸਤੇਮਾਲ ਕਰੋ ਲੋਕ ਸ਼ੂਗਰ ਫ੍ਰੀ ਮਠਿਆਈਆਂ ਇਹ ਸੋਚ ਕੇ ਖਾਂਦੇ ਹਨ ਕਿ ਇਹ ਨੁਕਸਾਨ ਨਹੀਂ ਕਰਨਗੀਆਂ ਸੱਚ ਇਹ ਹੈ ਕਿ ਇਹ ਚੀਜ਼ਾਂ ਸ਼ੂਗਰ ਫ੍ਰੀ ਹੁੰਦੀਆਂ ਹਨ, ਨਾ ਕਿ ਕੈਲਰੀ ਫਰੀ ਅਜਿਹੇ ‘ਚ ਕਾਲੇਸਟਰਾਲ ਅਤੇ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧ ਜਾਂਦਾ ਹੈ ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਸਮੱਸਿਆ ਵਾਲੇ ਲੋਕ ਅਕਸਰ ਸਿਹਤ ਦਾ ਹਵਾਲਾ ਦੇ ਕੇ ਮਿੱਠੇ ਦੇ ਬਜਾਇ ਨਮਕੀਨ ਖਾਂਦੇ ਹਨ,
ਜਦਕਿ ਤਲੀਆਂ ਅਤੇ ਜ਼ਿਆਦਾ ਲੂਣ ਵਾਲੀਆਂ ਚੀਜ਼ਾਂ ਵੀ ਪ੍ਰੇਸ਼ਾਨੀ ਵਧਾਉਂਦੀਆਂ ਹਨ ਮਿਲਾਵਟੀ ਮਠਿਆਈਆਂ ਨਾਲ ਵੀ ਪੇਟ ਦਰਦ, ਸਿਰ ਦਰਦ, ਨੀਂਦ ਨਾ ਆਉਣਾ, ਸਰੀਰ ‘ਚ ਭਾਰੀਪਣ, ਡਾਈਬਿਟੀਜ਼, ਬਲੱਡ ਪ੍ਰੈੱਸ਼ਰ ਅਤੇ ਕੋਲੇਸਟਰਾਲ ਦਾ ਕੰਟਰੋਲ ਤੋਂ ਬਾਹਰ ਹੋਣਾ ਆਦਿ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਇਨ੍ਹਾਂ ਦਿਨਾਂ ‘ਚ ਰੋਸਟਰਡ ਕਾਜੂ ਵੀ ਲੋਕ ਜੰਮ ਕੇ ਖਾਂਦੇ ਹਨ, ਜਦਕਿ ਇਕੱਠਿਆਂ ਡਿਮਾਂਡ ਜ਼ਿਆਦਾ ਹੋਣ ‘ਤੇ ਅਕਸਰ ਪੁਰਾਣੇ ਸਟਾਕ ਨੂੰ ਫਿਰ ਤੋਂ ਫਰਾਈ ਕਰਕੇ, ਉਸ ‘ਚ ਹੋਰ ਲੂਣ ਮਿਲਾ ਕੇ ਵੇਚਿਆ ਜਾਂਦਾ ਹੈ, ਜੋ ਕਿ ਡਬਲ ਫਰਾਈ ਹੋਣ ਕਾਰਨ ਕਾਫ਼ੀ ਖਤਰਨਾਕ ਹੋ ਜਾਂਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.