ਸਰਵੇ ਦੀ ਇੱਕ ਰਿਪੋਰਟ
ਬਾਲ ਅਧਿਕਾਰ ਮੁੱਦਿਆਂ ‘ਤੇ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਸਮਾਇਲ ਫਾਊਂਡੇਸ਼ਨ ਨੇ ਸਕੂਲੀ ਵਿਦਿਆਰਥੀਆਂ ‘ਤੇ ਅਧਿਐਨ ਕੀਤਾ ਅਧਿਐਨ ਮੁਤਾਬਕ ਕਰੀਬ 56 ਪ੍ਰਤੀਸ਼ਤ ਬੱਚਿਆਂ ਕੋਲ ਸਮਾਰਟਫੋਨ ਉਪਲੱਬਧ ਨਹੀਂ ਹਨ ਇਹ ਅਧਿਐਨ ਲਾਕਡਾਊਨ ‘ਚ 42, 831 ਸਕੂਲੀ ਵਿਦਿਆਰਥੀਆਂ ‘ਤੇ ਕੀਤਾ ਗਿਆ ਨਤੀਜਿਆਂ ਤੋਂ ਇਹ ਪ੍ਰਦਰਸ਼ਿਤ ਹੁੰਦਾ ਹੈ
ਕਿ ਸਰਵੇਖਣ ‘ਚ ਸ਼ਾਮਲ ਕੀਤੇ ਗਏ 43.99 ਪ੍ਰਤੀਸ਼ਤ ਬੱਚਿਆਂ ਨੂੰ ਸਮਾਰਟਫੋਨ ਉਪਲੱਬਧ ਹਨ ਅਤੇ ਹੋਰ 43.99 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਬੇਸਿਕ ਫੋਨ ਉਪਲੱਬਧ ਹਨ, ਜਦਕਿ 12.02 ਪ੍ਰਤੀਸ਼ਤ ਕੋਲ ਇਨ੍ਹਾਂ ਦੋਵਾਂ ‘ਚੋਂ ਕੋਈ ਵੀ ਫੋਨ ਉਪਲੱਬਧ ਨਹੀਂ ਹੈ ਕੁੱਲ 56.01 ਪ੍ਰਤੀਸ਼ਤ ਬੱਚਿਆਂ ਨੂੰ ਸਮਾਰਟਫੋਨ ਉਪਲੱਬਧ ਨਹੀਂ ਹਨ ਇਸ ‘ਚ ਕਿਹਾ ਗਿਆ ਹੈ, ਟੀਵੀ ਬਾਰੇ ਇਸ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ 31.01 ਪ੍ਰਤੀਸ਼ਤ ਬੱਚਿਆਂ ਦੇ ਘਰ ਟੀਵੀ ਨਹੀਂ ਹੈ ਇਸ ਤਰ੍ਹਾਂ ਇਹ ਪਤਾ ਚੱਲਦਾ ਹੈ
ਕਿ ਸਿੱਖਣ ਦੀ ਪ੍ਰਕਿਰਿਆ ਲਈ ਸਮਾਰਟ ਫੋਨ ਦੀ ਵਰਤੋਂ ਕਰਨਾ ਇੱਕੋ-ਇੱਕ ਹੱਲ ਨਹੀਂ ਹੈ ਇਹ ਅਧਿਐਨ ਪਹਿਲੀ ਜਮਾਤ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ‘ਤੇ ਕੀਤਾ ਗਿਆ ਇਸ ਅਧਿਐਨ ‘ਚ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਮਹਾਂਰਾਸ਼ਟਰ, ਪੱਛਮ ਬੰਗਾਲ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਸਮੇਤ 23 ਸੂਬਿਆਂ ‘ਚ 12 ਦਿਨਾਂ ਦੇ ਸਮੇਂ ਦੌਰਾਨ ਕੀਤਾ ਗਿਆ ਫਾਊਡੇਸ਼ਨ ਦੇ ਕੋ-ਸੰਸਥਾਪਕ ਸ਼ਾਂਤਨੂੰ ਮਿਸ਼ਰਾ ਨੇ ਕਿਹਾ ਕਿ ਅਧਿਐਨ ਦੇ ਨਤੀਜਿਆਂ ਤੋਂ ਇਹ ਸਪੱਸ਼ਟ ਰੂਪ ਨਾਲ ਪ੍ਰਦਰਸ਼ਿਤ ਹੁੰਦਾ ਹੈ ਕਿ ਡਿਜ਼ੀਟਲ ਡਿਵਾਈਡ ਇੱਕ ਅਸਲੀ ਚੁਣੌਤੀ ਹੈ ਅਤੇ ਇਸ ਨਾਲ ਨਿਪਟਣ ਲਈ ਪੂਰੇ ਰਾਸ਼ਟਰ ‘ਚ ਵੱਖਰੇ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ
ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੀ ਰਿਪੋਰਟ ਅਨੁਸਾਰ ਪਿੰਡ ਦੇ ਬੱਚਿਆਂ ਦੇ ਮੁਕਾਬਲੇ ਸ਼ਹਿਰੀ ਬੱਚਿਆਂ ‘ਚ ਮਾਨਸਿਕ ਸਿਹਤ ਦੀ ਸਮੱਸਿਆਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਪਿੰਡਾਂ ‘ਚ ਜਿੱਥੇ 6.9 ਪ੍ਰਤੀਸ਼ਤ ਬੱਚਿਆਂ ‘ਚ ਮਾਨਸਿਕ ਸਮੱਸਿਆ ਹੈ, ਉੱਥੇ ਸ਼ਹਿਰਾਂ ‘ਚ ਇਹ 13.5 ਪ੍ਰਤੀਸ਼ਤ ਹੈ ਲਗਭਗ ਦੁੱਗਣੀ ਰਫ਼ਤਾਰ ਨਾਲ ਸਮੱਸਿਆ ਵਧ ਰਹੀ ਹੈ ਇਹ ਅੰਕੜਾ ਉਨ੍ਹਾਂ ਸਮਾਨ ਦਿਨਾਂ ਦਾ ਹੈ, ਜਦੋਂ ਕੋਰੋਨਾ ਵਰਗੀ ਸਮੱਸਿਆ ਤੋਂ ਕੋਹਾਂ ਦੂਰ ਦਾ ਕੋਈ ਨਾਤਾ ਨਹੀਂ ਸੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.