Bathua Raita: ਬਾਥੂ ਦਾ ਰਾਇਤਾ
Table of Contents
ਸਮੱਗਰੀ:
- 250 ਗ੍ਰਾਮ ਦਹੀਂ,
- 200 ਗ੍ਰਾਮ ਬਾਥੂ,
- ਅੱਧਾ ਟੇਬਲ ਸਪੂਨ ਖੰਡ,
- ਭੁੰਨਿਆ ਅਤੇ ਪੀਸਿਆ ਹੋਇਆ 1 ਚਮਚ ਜੀਰਾ,
- ਅੱਧਾ ਚਮਚ ਕਾਲਾ ਨਮਕ,
- ਸਫੈਦ ਨਮਕ (ਸਵਾਦ ਅਨੁਸਾਰ),
- 1 ਟੀ ਸਪੂਨ ਜੀਰਾ,
- 1/2 ਛੋਟਾ ਚਮਚ ਕਸ਼ਮੀਰੀ ਮਿਰਚ,
- 1 ਚੂੰਢੀ ਕਾਲੀ ਮਿਰਚ (ਪੀਸੀ ਹੋਈ),
- 1 ਚਮਚ ਘਿਓ (ਦੇਸੀ),
- 1 ਚੂੰਢੀ ਹਿੰਗ
Bathua Raita: ਬਣਾਉਣ ਦੀ ਵਿਧੀ:
ਬਾਥੂ ਸਾਫ ਕਰਨ ਤੋਂ ਬਾਅਦ ਇਸਨੂੰ ਇੱਕ ਭਾਂਡੇ ’ਚ ਕੱਢ ਲਓ ਰਾਇਤਾ ਬਣਾਉਣ ਲਈ ਬਾਥੂ ਨੂੰ ਉੱਬਾਲ ਲਓ ਇਸਦੇ ਲਈ ਪ੍ਰੈਸ਼ਰ ਕੁੱਕਰ ’ਚ ਇੱਕ ਗਲਾਸ ਪਾਣੀ ਅਤੇ ਬਾਥੂ ਨੂੰ ਪਾ ਕੇ 2 ਸੀਟੀਆਂ ਮਰਵਾ ਦਿਓ ਗੈਸ ਬੰਦ ਕਰ ਦਿਓ, ਫਿਰ ਕੁੱਕਰ ਦਾ ਪ੍ਰੈਸ਼ਰ ਨਿੱਕਲਣ ਤੋਂ ਬਾਅਦ ਛਾਨਣੀ ’ਚ ਬਾਥੂ ਨੂੰ ਕੱਢ ਲਓ ਹੁਣ ਮਿਕਸੀ ’ਚ ਬਾਥੂ ਨੂੰ ਪਾ ਕੇ ਇਸ ਦਾ ਪੇਸਟ ਤਿਆਰ ਕਰ ਲਓ ਇਹ ਥੋੜ੍ਹਾ ਦਰਦਰਾ ਵੀ ਰਹਿ ਸਕਦਾ ਹੈ ਇਸ ਤੋਂ ਬਾਅਦ ਇੱਕ ਬਾਊਲ ’ਚ ਸਮੱਗਰੀ ਅਨੁਸਾਰ ਦਹੀਂ ਅਤੇ ਬਾਥੂ ਦਾ ਪੇਸਟ ਪਾ ਕੇ ਫੈਂਟ ਦਿਓ ਫੈਂਟਣ ਤੋਂ ਬਾਅਦ ਇਸ ’ਚ ਖੰਡ, ਨਮਕ, ਕਾਲੀ ਮਿਰਚ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਹਿਲਾ ਲਓ

































































