ਆਂਵਲਾ ਚਟਨੀ
Table of Contents
Amla Chutney ਸਮੱਗਰੀ:
- 5-6 ਆਂਵਲੇ,
- 3 ਹਰੀਆਂ ਮਿਰਚਾਂ,
- 1 ਟੁਕੜਾ ਅਦਰਕ ਦਾ,
- 1/2 ਚਮਚ ਜੀਰਾ,
- 1/2 ਚਮਚ ਸਾਬੁਤ ਧਨੀਆ,
- 3/4 ਕੱਪ ਧਨੀਆ ਪੱਤੀ,
- ਨਮਕ ਸਵਾਦ ਅਨੁਸਾਰ
Amla Chutney ਬਣਾਉਣ ਦੀ ਵਿਧੀ:
- ਸਭ ਤੋਂ ਪਹਿਲਾਂ ਆਂਵਲੇ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ
- ਹੁਣ ਇਸਨੂੰ ਕੱਟ ਲਓ ਅਤੇ ਇਸ ਦਾ ਬੀਜ ਕੱਢ ਕੇ ਅਲੱਗ ਕਰਕੇ ਛੋਟੇ-ਛੋਟੇ ਪੀਸਾਂ ’ਚ ਕੱਟ ਲਓ ਹਰੀ ਮਿਰਚ ਅਤੇ ਅਦਰਕ ਨੂੰ ਵੀ ਕੱਟ ਲਓ ਮਿਕਸਰ ਜਾਰ ’ਚ ਕੱਟੇ ਆਂਵਲੇ, ਹਰੀ ਮਿਰਚ, ਅਦਰਕ, ਜੀਰਾ, ਸਾਬੁਤ ਧਨੀਆ, ਨਮਕ ਅਤੇ ਧਨੀਆ ਪੱਤੀ ਮਿਲਾਓ
- ਹੁਣ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਸਾਰਿਆਂ ਨੂੰ ਬਰੀਕ ਪੀਸ ਕੇ ਚਟਨੀ ਬਣਾਓ
- ਤਿਆਰ ਹੈ ਸਵਾਦਿਸ਼ਟ ਅਤੇ ਪੌਸ਼ਟਿਕ ਆਂਵਲਾ ਚਟਨੀ


































































