ਮੇਥੀ ਦੇ ਲੱਡੂ
Table of Contents
Fenugreek Laddoo ਸਮੱਗਰੀ:
- 50 ਗ੍ਰਾਮ ਮੇਥੀ ਦੇ ਦਾਣੇ,
- 1 ਕੱਪ ਦੁੱਧ, 50 ਗ੍ਰਾਮ ਬਾਦਾਮ,
- 50 ਗ੍ਰਾਮ ਗੂੰਦ,
- 200 ਗ੍ਰਾਮ ਗੁੜ,
- 100 ਗ੍ਰਾਮ ਕਣਕ ਦਾ ਆਟਾ,
- 50 ਗ੍ਰਾਮ ਨਾਰੀਅਲ ਦਾ ਬੁਰਾਦਾ,
- 50 ਗ੍ਰਾਮ ਖਰਬੂਜ਼ੇ ਦੇ ਬੀਜ,
- 50 ਗ੍ਰਾਮ ਅੰਜੀਰ,
- 100 ਗ੍ਰਾਮ ਘਿਓ ਦੇਸੀ,
- 1 ਛੋਟਾ ਚਮਚ ਕਾਲੀ ਮਿਰਚ ਪਾਊਡਰ
Fenugreek Laddoo ਬਣਾਉਣ ਦੀ ਵਿਧੀ:
ਮੇਥੀ ਦੇ ਦਾਣਿਆਂ ਨੂੰ ਸਾਫ ਕਰੋ ਅਤੇ ਮਿਕਸੀ ’ਚ ਬਰੀਕ ਪੀਸ ਲਓ ਦੁੱਧ ਨੂੰ ਕੋਸਾ ਕਰੋ ਅਤੇ ਮੇਥੀ ਨੂੰ ਭਿਓਂ ਕੇ ਰੱਖ ਦਿਓ (ਇੱਕ ਤੋਂ ਡੇਢ ਘੰਟੇ ਲਈ) ਇਸ ਤੋਂ ਬਾਅਦ ਘਿਓ ਗਰਮ ਕਰੋ ਅਤੇ ਇੱਕ-ਇੱਕ ਕਰਕੇ ਬਾਦਾਮ, ਖਰਬੂਜ਼ੇ ਦੇ ਬੀਜ, ਗੂੰਦ ਨੂੰ ਘਿਓ ’ਚ ਤਲੋ ਅਤੇ ਅਲੱਗ ਤੋਂ ਰੱਖ ਦਿਓ ਸਾਰੇ ਬਾਦਾਮ, ਗਿਰੀ, ਗੂੰਦ ਅਤੇ ਅੰਜੀਰ ਨੂੰ ਬਰੀਕ ਪੀਸ ਲਓ

ਸੁਨਹਿਰਾ ਹੋਣ ਤੱਕ ਭੁੰਨੋ ਹੁਣ ਇੱਕ ਕੜਾਹੀ ’ਚ 2 ਚਮਚ ਘਿਓ ਗਰਮ ਕਰੋ ਅਤੇ ਉਸ ’ਚ ਗੁੜ ਨੂੰ ਮਸਲ ਕੇ ਪਾਓ ਅਤੇ ਪਿਘਲਾਓ ਗੈਸ ਬੰਦ ਕਰੋ ਅਤੇ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਉਸ ’ਚ ਕਾਲੀ ਮਿਰਚ ਪਾਊਡਰ ਪਾਓ
10 ਮਿੰਟਾਂ ਤੱਕ ਹਲਕਾ ਠੰਢਾ ਕਰੋ ਅਤੇ ਛੋਟੇ-ਛੋਟੇ ਲੱਡੂ ਬਣਾ ਲਓ

































































