ਸਰਦੀਆਂ ’ਚ ਕਰੋ ਗੁੜ ਦਾ ਸੇਵਨ Consume jaggery in winter

ਸਰਦੀਆਂ ਦਾ ਮੌਸਮ ਆਉਂਦੇ ਹੀ ਸਰੀਰ ਨੂੰ ਤਾਜ਼ਗੀ ਅਤੇ ਗਰਮੀ ਦੀ ਜ਼ਰੂਰਤ ਹੁੰਦੀ ਹੈ ਇਸ ਦੌਰਾਨ ਸਾਡੀ ਸਿਹਤ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ ਸਰਦੀਆਂ ’ਚ ਇੱਕ ਅਜਿਹਾ ਖੁਰਾਕ ਪਦਾਰਥ ਹੈ, ਜੋ ਨਾ ਸਿਰਫ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ- ਉਹ ਹੈ ਗੁੜ ਸਰਦੀਆਂ ’ਚ ਗੁੜ ਦਾ ਸੇਵਨ ਇੱਕ ਰਾਮਬਾਣ ਤਰੀਕਾ ਸਾਬਤ ਹੋ ਸਕਦਾ ਹੈ, ਜੋ ਸਾਡੀ ਸਿਹਤ ਨੂੰ ਹਰ ਤਰ੍ਹਾਂ ਲਾਭ ਪਹੁੰਚਾਉਂਦਾ ਹੈ

100 ਗ੍ਰਾਮ ਗੁੜ ’ਚ ਪੋਸ਼ਕ ਤੱਤ:

  • ਕੈਲੋਰੀ383 (ਕੇਸੀਏਐੱਲ)
  • ਕਾਰਬੋਹਾਈਡੇ੍ਰਟ92 ਗ੍ਰਾਮ
  • ਪ੍ਰੋਟੀਨ0.5 ਗ੍ਰਾਮ

ਮਾਈਕ੍ਰੋਨਿਊਟ੍ਰੀਐਂਟਸ/ਖਣਿਜ ਅਤੇ ਹੋਰ ਤੱਤ

  • ਆਇਰਨ5.4 ਐੱਮਜੀ
  • ਕੈਲਸ਼ੀਅਮ40-100 ਐੱਮਜੀ
  • ਮੈਗਨੀਸ਼ੀਅਮ70-90 ਐੱਮਜੀ
  • ਪੋਟੇਸ਼ੀਅਮ133 ਐੱਮਜੀ
  • ਫਾਸਫੋਰਸ20-90 ਐੱਮਜੀ

ਵਿਟਾਮਿਨ (ਕੁਝ ਸਰੋਤਾਂ ਅਨੁਸਾਰ)

ਵਿਟਾਮਿਨ7 ਐੱਮਜੀ ਹੋਰ ਵਿਟਾਮਿਨ ਬੀ1, ਬੀ2, ਬੀ3, ਬੀ6, ਵਿਟਾਮਿਨ ਏ, ਈ, ਡੀ2 ਵੀ ਬਹੁਤ ਘੱਟ ਮਾਤਰਾ ’ਚ ਹੋ ਸਕਦੇ ਹਨ Jaggery

ਹੱਡੀਆਂ ਲਈ ਫਾਇਦੇਮੰਦ

ਸਰਦੀਆਂ ’ਚ ਹੱਡੀਆਂ ’ਚ ਦਰਦ ਅਤੇ ਸੋਜ ਦੀ ਸਮੱਸਿਆ ਵਧ ਜਾਂਦੀ ਹੈ, ਪਰ ਗੁੜ ਦੀ ਵਰਤੋਂ ਨਾਲ ਹੱਡੀਆਂ ਦੀ ਮਜ਼ਬੂਤੀ ਵਧਦੀ ਹੈ ਇਹ ਕੈਲਸ਼ੀਅਮ ਅਤੇ ਫਾਸਫੋਰਸ ਦਾ ਵਧੀਆ ਸਰੋਤ ਹੈ, ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ’ਚ ਮੱਦਦ ਕਰਦਾ ਹੈ

ਪਾਚਣ ਤੰਤਰ ਨੂੰ ਸਿਹਤਮੰਦ ਰੱਖੇ

ਗੁੜ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਭੋਜਨ ਤੋਂ ਬਾਅਦ ਖਾਧਾ ਜਾਵੇ ਤਾਂ ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਕਬਜ਼ ਅਤੇ ਅਪੱਚ ਨੂੰ ਦੂਰ ਕਰਦਾ ਹੈ ਸਰਦੀ ਦੇ ਮੌਸਮ ’ਚ ਜਦੋਂ ਠੰਢੀ ਹਵਾ ਨਾਲ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ, ਤਾਂ ਗੁੜ ਦਾ ਸੇਵਨ ਰਾਹਤ ਦਿੰਦਾ ਹੈ

Also Read:  Thank you: ਉਪਕਾਰ ਕਰਨ ਵਾਲੇ ਦਾ ਕਰੋ ਧੰਨਵਾਦ

ਸਰੀਰ ਦੀ ਸਫਾਈ ’ਚ ਮੱਦਦਗਾਰ

ਗੁੜ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮੱਦਦ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਇਹ ਅੰਤੜੀਆਂ ਨੂੰ ਠੀਕ ਤਰ੍ਹਾਂ ਕੰਮ ਕਰਨ ’ਚ ਮੱਦਦ ਕਰਦਾ ਹੈ, ਜਿਸ ਨਾਲ ਸਰੀਰ ’ਚ ਜੰਮੇ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ

ਸਰਦੀ ’ਚ ਬਰਫੀਲੀ ਹਵਾ ਤੋਂ ਬਚਾਅ

ਗੁੜ ’ਚ ਮੌਜੂਦ ਐਂਟੀਆਕਸੀਡੈਂਟ ਗੁਣ ਸਰੀਰ ਨੂੰ ਬਰਫੀਲੀ ਹਵਾ ਦੇ ਪ੍ਰਭਾਵ ਤੋਂ ਬਚਾਉਂਦੇ ਹਨ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਸਰਦੀ-ਜੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ ਸਰਦੀ ’ਚ ਗੁੜ ਖਾਣ ਨਾਲ ਸਰੀਰ ’ਚ ਗਰਮਾਹਟ ਬਣੀ ਰਹਿੰਦੀ ਹੈ, ਜੋ ਸਰਦੀ ਤੋਂ ਬਚਣ ’ਚ ਮੱਦਦ ਕਰਦੀ ਹੈ

ਕਿਵੇਂ ਖਾਈਏ ਗੁੜ?

ਗੁੜ ਨੂੰ ਸਰਦੀਆਂ ’ਚ ਰੋਜਾਨਾ ਥੋੜ੍ਹਾ ਜਿਹਾ ਖਾਣਾ ਚਾਹੀਦਾ ਹੈ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਬਾਅਦ ਜਾਂ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ, ਗੁੜ ਨਾਲ ਬਣੀਆਂ ਕਈ ਸਵਾਦਿਸ਼ਟ ਮਠਿਆਈਆਂ ਵੀ ਸਰਦੀਆਂ ’ਚ ਸਰੀਰ ਨੂੰ ਊਰਜਾ ਅਤੇ ਗਰਮੀ ਦਿੰਦੀਆਂ ਹਨ, ਜਿਵੇਂ ਗੁੜ ਅਤੇ ਤਿਲ ਦੇ ਲੱਡੂ, ਗੁੜ ਚਾਹ ਆਦਿ