ਢਾਬਾ ਸਟਾਈਲ ਦੁੱਧ ਵਾਲੀ ਸੇਵ ਭਾਜੀ
Table of Contents
Milk Sev Bhaji ਸਮੱਗਰੀ:
- 50 ਗ੍ਰਾਮ ਸੇਵ (ਪਤਲੀ ਵਾਲੀ ਬੀਕਾਨੇਰੀ ਭੁਜੀਆ),
- 1 ਕੱਪ ਦੁੱਧ,
- 1 ਟਮਾਟਰ,
- 1 ਪਿਆਜ,
- 1 ਹਰੀ ਮਿਰਚ ਕੱਟੀ ਹੋਈ,
- 1/4 ਚਮਚ ਗਰਮ ਮਸਾਲਾ,
- 1/4 ਚਮਚ ਧਨੀਆਂ ਪਾਊਡਰ,
- 1 ਚੁਟਕੀ ਹਲਦੀ,
- 1/4 ਚਮਚ ਕਾਲੀ ਮਿਰਚ,
- 1/4 ਚਮਚ ਜੀਰਾ,
- 2 ਚਮਚ ਤੇਲ,
- 1/4 ਚਮਚ ਨਮਕ
Milk Sev Bhaji ਵਿਧੀ:
ਸਭ ਤੋਂ ਪਹਿਲਾਂ ਤੇਲ ਨੂੰ ਇੱਕ ਪੈਨ ’ਚ ਹਲਕਾ ਗਰਮ ਕਰ ਲਓ ਇਸ ’ਚ ਜੀਰਾ ਪਾਓ ਅਤੇ ਬਾਰੀਕ ਕੱਟੇ ਹੋਏ ਪਿਆਜ ਨੂੰ ਭੂਰਾ ਹੋਣ ਤੱਕ ਪਕਾਓ ਇਸ ਤੋਂ ਬਾਅਦ ਟਮਾਟਰ ਦੇ ਬੀਜ ਕੱਢ ਕੇ ਬਾਰੀਕ ਕੱਟੋ ਅਤੇ ਪੈਨ ’ਚ ਪਿਆਜ ਦੇ ਨਾਲ ਭੁੰਨੋ 2 ਮਿੰਟ ਭੁੰਨਣ ਤੋਂ ਬਾਅਦ ਇਸ ਮਿਸ਼ਰਣ ਵਿੱਚ ਸਾਰੇ ਮਸਾਲਿਆਂ ਨੂੰ ਪਾ ਦਿਓ ਅਤੇ 2-3 ਮਿੰਟਾਂ ਤੱਕ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਓ
ਇਹ ਮਿਸ਼ਰਣ ਥੋੜ੍ਹਾ ਗਾੜਾ ਹੋ ਜਾਵੇਗਾ, ਇਸ ਲਈ ਇਸ ’ਚ ਅੱਧਾ ਕੱਪ ਪਾਣੀ ਪਾ ਕੇ 1-2 ਮਿੰਟ ਪਕਾਓ ਹੁਣ ਇਸ ’ਚ ਦੁੱਧ ਪਾ ਦਿਓ ਅਤੇ 2-3 ਉੱਬਾਲ ਆਉਣ ਦਿਓ ਦੁੱਧ ਪਾਉਣ ਤੋਂ ਬਾਅਦ ਚਮਚੇ ਨਾਲ ਇਸਨੂੰ ਹਿਲਾਉਂਦੇ ਰਹੋ, ਨਹੀਂ ਤਾਂ ਦੁੱਧ ਫੱਟ ਸਕਦਾ ਹੈ ਹੁਣ ਲਾਸਟ ’ਚ ਸੇਵ ਪਾ ਕੇ 3-4 ਮਿੰਟ ਪਕਾਓ ਢਾਬਾ ਸਟਾਈਲ ਦੁੱਧ ਵਾਲੀ ਸੇਵ-ਭਾਜੀ ਬਣ ਕੇ ਤਿਆਰ ਹੈ ਹੁਣ ਇਸਨੂੰ ਗਰਮਾ-ਗਰਮ ਪਰਾਂਠਾ ਜਾਂ ਰੋਟੀ ਨਾਲ ਸਰਵ ਕਰੋ































































