ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਖਿਡਾਰੀ ਦਾ ਭਾਰਤੀ ਅੰਡਰ-19 ਟੀਮ ਵਿੱਚ ਵਧੀਆ ਪ੍ਰਦਰਸ਼ਨ ਕਨਿਸ਼ਕ ਚੌਹਾਨ Kanishk Chauhan

ਗਰਾਊਂਡ ’ਚ ਜੀਅ-ਤੋੜ ਮਿਹਨਤ, ਦਿਨਭਰ ਦੇ ਅਭਿਆਸ ਅਤੇ ਗੁਰੂ ਪਾਪਾ ਦੇ ਟਿਪਸ ਦੀ ਬਦੌਲਤ ਹੋਣਹਾਰ ਕਨਿਸ਼ਕ ਚੌਹਾਨ ਆਲਰਾਉਂਡਰ ਕ੍ਰਿਕੇਟਰ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਹੈ ਸ਼ਾਹ ਸਤਿਨਾਮ ਜੀ ਕ੍ਰਿਕੇਟ ਅਕੈਡਮੀ ਦੇ ਅਧੀਨ ਟ੍ਰੇਨਿੰਗ ’ਚ ਤਰਾਸ਼ੇ ਗਏ ਇਸ ਹੀਰੇ ਦੀ ਚਮਕ ਵਿਦੇਸ਼ੀ ਜਮੀਨ ’ਤੇ ਵੀ ਦਿਖਾਈ ਦਿੱਤੀ, ਜਦੋਂ ਉਸਦੇ ਆਲਰਾਊਂਡਰ ਪ੍ਰਦਰਸ਼ਨ ਦੇ ਚਲਦਿਆਂ ਭਾਰਤ ਨੇ ਅੰਡਰ-19 ਵਰਗ ’ਚ ਅਸਟਰੇਲੀਆ ਦੇ ਬ੍ਰਿਸਬੇਨ ’ਚ ਖੇਡੀ ਗਈ ਤਿੰਨ ਮੈਚਾਂ ਦੀ ਯੂਥ ਇੱਕਰੋਜ਼ਾ ਲੜੀ ’ਚ ਮੇਜ਼ਬਾਨ ਟੀਮ ਨੂੰ 3-0 ਨਾਲ ਹਰਾ ਦਿੱਤਾ

ਕਨਿਸ਼ਕ ਨੇ ਇਸ ਸੀਰੀਜ਼ ’ਚ 6 ਮਹੱਤਵਪੂਰਨ ਵਿਕਟ ਝਟਕੇ, ਜੋ ਜਿੱਤ ’ਚ ਨਿਰਣਾਇਕ ਸਾਬਤ ਹੋਏ ਜ਼ਿਕਰਯੋਗ ਹੈ ਕਿ ਕਨਿਸ਼ਕ ਚੌਹਾਨ ਨੇ ਇਸ ਤੋਂ ਪਹਿਲਾਂ ਇੰਗਲੈਂਡ ਦੌਰੇ ’ਚ ਵੀ 5 ਮੈਚਾਂ ਦੀ ਇੱਕਰੋਜ਼ਾ ਲੜੀ ਦੌਰਾਨ 8 ਵਿਕਟਾਂ ਹਾਸਲ ਕਰਦੇ ਹੋਏ ਆਪਣੀ ਟੀਮ ਨੂੰ 193 ਦੌੜਾਂ ਦਾ ਯੋਗਦਾਨ ਦਿੱਤਾ ਸੀ

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੇ ਕੋਚ ਸ੍ਰ. ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਅਕੈਡਮੀ ਦੇ ਆਲਰਾਊਂਡਰ ਕਨਿਸ਼ਕ ਚੌਹਾਨ ਨੇ ਆਪਣੀ ਗੇਂਦਬਾਜੀ ਅਤੇ ਬੱਲੇਬਾਜੀ ਨਾਲ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਅੰਡਰ-19 ਯੂਥ ਟੀਮ ਨੇ ਬ੍ਰਿਸਬੇਨ ਦੇ ਈਆਨ ਹਿੱਲੀ ਓਵਲ ਮੈਦਾਨ ’ਤੇ ਖੇਡੀ ਗਈ ਤਿੰਨ ਮੈਚਾਂ ਦੀ ਯੂਥ ਇੱਕਰੋਜ਼ਾ ਲੜੀ ’ਚ ਮੇਜ਼ਬਾਨ ਟੀਮ ਦਾ 3-0 ਨਾਲ ਸੁਪੜਾ ਸਾਫ ਕਰ ਦਿੱਤਾ ਸਿੱਧੂ ਨੇ ਦੱਸਿਆ ਕਿ ਭਾਰਤੀ ਟੀਮ ਨੇ ਫਾਈਨਲ ਮੈਚ ’ਚ ਟਾੱਸ ਜਿੱਤ ਕੇ ਬੱਲੇਬਾਜੀ ਚੁਣੀ

ਬੱਲੇਬਾਜੀ ਕਰਦੇ ਹੋਏ ਮੱਧਕ੍ਰਮ ਦੇ ਬੱਲੇਬਾਜ ਵੇਦਾਂਤ ਤ੍ਰਿਵੇਦੀ (92 ਗੇਂਦਾਂ ’ਤੇ 86 ਦੌੜਾਂ) ਅਤੇ ਰਾਹੁਲ ਕੁਮਾਰ (84 ਗੇਂਦਾਂ ’ਤੇ 62 ਦੌੜਾਂ) ਦੀ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੇ 9 ਵਿਕਟਾਂ ’ਤੇ 280 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਸੀ ਆਸਟਰੇਲੀਆ ਏ ਨੂੰ ਚੰਗੀ ਸ਼ੁਰੂਆਤ ਨਹੀਂ ਮਿਲੀ ਅਤੇ ਟੀਮ ਨੇ 39 ਦੌੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਖੱਬੇ ਹੱਥ ਦੇ ਤੇਜ਼ ਗੇਂਦਬਾਜ ਉੱਧਵ ਮੋਹਨ (26 ਦੌੜਾਂ ’ਤੇ ਤਿੰਨ ਵਿਕਟਾਂ), ਸਪਿੱਨਰ ਖਿਲਾਨ ਪਟੇਲ (26 ਦੌੜਾਂ ’ਤੇ ਚਾਰ ਵਿਕਟਾਂ) ਅਤੇ ਕਨਿਸ਼ਕ ਚੌਹਾਨ (18 ਦੌੜਾਂ ’ਤੇ 2 ਵਿਕਟਾਂ) ਦੇ ਲਗਾਤਾਰ ਦਬਾਅ ਦੇ ਕਾਰਨ ਘਰੇਲੂ ਟੀਮ 28.3 ਓਵਰਾਂ ’ਚ ਸਿਰਫ 113 ਦੌੜਾਂ ’ਤੇ ਢੇਰ ਹੋ ਗਈ

Also Read:  ਬੇਟਾ, ਅਸੀਂ ਉਹ ਹੀ ਹਾਂ ਜੋ ਬਚਪਨ ਵਿੱਚ ਤੈਨੂੰ ਦਿਸੇ ਸੀ -ਸਤਿਸੰਗੀਆਂ ਦੇ ਅਨੁਭਵ

ਭਾਰਤ ਨੇ ਪਿਛਲੇ ਦੋ ਮੈਚਾਂ ’ਚ ਮੇਜ਼ਬਾਨ ਟੀਮ ਨੂੰ ਸੱਤ ਵਿਕਟਾਂ ਅਤੇ 51 ਦੌੜਾਂ ਨਾਲ ਹਰਾਇਆ ਸੀ ਉਨ੍ਹਾਂ ਦੱਸਿਆ ਕਿ ਕਨਿਸ਼ਕ ਨੇ ਆਸਟਰੇਲੀਆ ਤੋਂ ਪਹਿਲਾਂ ਇੰਗਲੈਂਡ ਦੌਰੇ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਇਸ ਸ਼ਾਨਦਾਰ ਉਪਲਬੱਧੀ ਨੂੰ ਲੈ ਕੇ ਕਨਿਸ਼ਕ ਚੌਹਾਨ ਨੂੰ ਹਰਿਆਣਾ ਕ੍ਰਿਕਟ ਐਸੋਸੀਏਸ਼ਨ, ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਅਤੇ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨਾਂ ਦੇ ਖੇਡ ਡਾਇਰੈਕਟਰ ਚਰਨਜੀਤ ਸਿੰਘ ਜੀ ਸ਼ਾਹ ਸਤਿਨਾਮ ਜੀ ਬੁਆਇਜ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ -ਸੁਨੀਲ ਬਜਾਜ, ਸਪੋਰਟਸ ਐਡਿਟਰ ਸੱਚ ਕਹੂੰ

ਇੱਥੇ ਤਿਆਰ ਹੁੰਦੇ ਹਨ ਅੰਤਰਾਸ਼ਟਰੀ ਖਿਡਾਰੀ

ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨਾਂ ਦੇ ਖਿਡਾਰੀ ਅਤੇ ਸ਼ਾਹ ਸਤਿਨਾਮ ਜੀ ਅਕੈਡਮੀ (ਸਰਸਾ ਅਤੇ ਸ੍ਰੀਗੁਰੂਸਰ ਮੋਡੀਆ) ਦੇ ਖਿਡਾਰੀ ਹਰ ਸਾਲ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਜ਼ਿਲ੍ਹਾ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਦੇ ਹਨ ਕਨਿਸ਼ਕ ਚੌਹਾਨ ਸ਼ਾਹ ਸਤਿਨਾਮ ਜੀ ਕ੍ਰਿਕੇਟ ਅਕੈਡਮੀ, ਸਰਸਾ ਦੇ ਖਿਡਾਰੀ ਹਨ ਜੋ ਭਾਰਤੀ ਅੰਡਰ-19 ਕ੍ਰਿਕੇਟ ਟੀਮ ’ਚ ਆਪਣੀ ਜਗ੍ਹਾ ਬਣਾਏ  ਹੋਏ ਹਨ

ਇਸ ਅਕੈਡਮੀ ਦੇ ਆਦਿੱਤਿਆ ਚੌਧਰੀ ਵੀ ਅੰਡਰ-23 ’ਚ ਆਪਣੀ ਖੇਡ ਪ੍ਰਤਿਭਾ ਦਿਖਾ ਚੁੱਕੇ ਹਨ ਇਹਨਾਂ ਤੋਂ ਇਲਾਵਾ ਕਈ ਖਿਡਾਰੀ ਰਣਜੀ ਅਤੇ ਰਾਸ਼ਟਰੀ ਪੱਧਰੀ ਕ੍ਰਿਕੇਟ ਟੂਰਨਾਮੈਂਟ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ ਜ਼ਿਕਰਯੋਗ ਹੈ ਕਿ ਕਨਿਸ਼ਕ ਮੌਜੂੂਦਾ ਸਮੇਂ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲੇਜ, ਸਰਸਾ ’ਚ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਕ੍ਰਿਕੇਟ ਅਕੈਡਮੀ ਸਰਸਾ ’ਚ ਖੇਡ ਰਿਹਾ ਹੈ