Dal Makhani

ਦਾਲ ਮਖਣੀ

Dal Makhani ਸਮੱਗਰੀ:

  • 200 ਗ੍ਰਾਮ ਕਾਲੀ ਸਾਬੁਤ ਉੜਦ,
  • 50 ਗ੍ਰਾਮ ਰਾਜਮਾਹ,
  • 50 ਗ੍ਰਾਮ ਛੋਲਿਆਂ ਦੀ ਦਾਲ,
  • 6-7 ਛੋਟੀਆਂ ਇਲਾਇਚੀਆਂ,
  • ਥੋੜ੍ਹੀ ਜਿਹੀ ਦਾਲਚੀਨੀ,
  • ਇੱਕ ਚਮਚ ਕਸੂਰੀ ਮੇਥੀ,
  • ਚੂੰਢੀ ਕੁ ਹਿੰਗ,
  • ਇੱਕ ਪੂਰੀ ਗੰਢੀ ਲਸਣ ਦੀ,
  • 200 ਗ੍ਰਾਮ ਟਮਾਟਰ,
  • ਇੱਚ ਚਮਚ ਕੱਚਾ ਸਰ੍ਹੋਂ ਦਾ ਤੇਲ,
  • ਹਰੀਆਂ ਮਿਰਚਾਂ 2-3, ਸੇਂਧਾ ਨਮਕ,
  • ਇੱਕ ਚਮਚ ਸਾਬੁਤ ਧਨੀਆ,
  • ਇੱਕ ਚਮਚ ਜੀਰਾ,
  • ਮੱਖਣ 100 ਗ੍ਰਾਮ,
  • ਇੱਕ ਇੰਚ ਅਦਰਕ ਦਾ ਟੁਕੜਾ

Dal Makhani ਤਰੀਕਾ:

  • ਦੋਵੇਂ ਦਾਲਾਂ ਅਤੇ ਰਾਜਮਾਹ ਨੂੰ ਪੂਰੀ ਰਾਤ ਭਿਉਂ ਕੇ ਰੱਖ ਦਿਓ ਸਵੇਰੇ ਉਨ੍ਹਾਂ ਨੂੰ ਉਬਾਲ ਲਓ
  • ਟਮਾਟਰ, ਲਸਣ, ਹਰੀਆਂ ਮਿਰਚਾਂ ਨੂੰ ਸਾਰੇ ਮਸਾਲਿਆਂ ਨਾਲ ਮਿਕਸੀ ’ਚ ਬਰੀਕ ਪੀਸ ਕੇ ਕੂਕਰ ’ਚ ਦਾਲ ਦੇ ਨਾਲ ਉਬਾਲੋ
  • ਦਾਲ ਗਲਣ ’ਤੇ ਕੂਕਰ ਬੰਦ ਕਰੋ ਅਤੇ ਚੰਗੀ ਤਰ੍ਹਾਂ ਘੋਟ ਲਓ
  • ਹੁਣ ਉਸ ਵਿਚ ਮੱਖਣ ਪਾ ਦਿਓ ਦੋ ਚਮਚ ਸ਼ੁੱਧ ਘਿਓ ਗਰਮ ਕਰੋ ਅਤੇ ਗੈਸ ਬੰਦ ਕਰ ਦਿਓ ਹੁਣ ਉਸ ’ਚ ਸਵਾਦ ਅਨੁਸਾਰ ਲਾਲ ਮਿਰਚ ਦਾ ਤੜਕਾ ਲਾ ਕੇ ਪਰੋਸੋ (ਮਿਰਚ ਜ਼ਿਆਦਾ ਗਰਮ ਘਿਓ ’ਚ ਨਹੀਂ ਪਾਉਣੀ ਹੈ)
Also Read:  ਸਾਲਾਂ ਦੀ ਰਿਸਰਚ ਤੋਂ ਬਾਅਦ ਤਿਆਰ ਕੀਤੀ ਬੈਂਗਣ ਦੀ ਬਿਹਤਰ ਪ੍ਰਜਾਤੀ