ਕ੍ਰਿਏਟਿਵ ਹੋ ਤਾਂ ਬਣਾਓ VFX ’ਚ ਕਰੀਅਰ visual effects vfx mein career kaise bane detailed guide
Table of Contents
ਵੀਐੱਫਐਕਸ
ਜੇਕਰ ਤੁਸੀਂ ਵੀਐੱਫਐਕਸ ਭਾਵ ਵਿਜੂਅਲ ਇਫੈਕਟਸ ’ਚ ਕਰੀਅਰ ਬਣਾਉਣ ਦਾ ਸੁਫਨਾ ਦੇਖ ਰਹੇ ਹੋ ਤਾਂ ਇਸ ਪੋਸਟ ’ਚ ਅਸੀਂ ਤੁਹਾਨੂੰ ਵੀਐੱਫਐਕਸ (ਵਿਜ਼ੂਅਲ ਇਫੈਕਟਸ) ’ਚ ਕਰੀਅਰ ਬਣਾਉਣ ਬਾਰੇ ਡਿਟੇਲ ’ਚ ਦੱਸਾਂਗੇ ਇੱਥੇ ਤੁਹਾਨੂੰ ਇਸ ਕੋਰਸ ਨਾਲ ਜੁੜੀ ਹਰ ਜਾਣਕਾਰੀ ਮਿਲੇਗੀ ਜਿਵੇਂ ਕਿ ਵੀਐੱਫਐਕਸ ’ਚ ਕਰੀਅਰ ਸਕੋਪ ਕੀ ਹੈ ਇਸ ਫੀਲਡ ’ਚ ਕਰੀਅਰ ਬਣਾਉਣ ਲਈ ਕਿਹੜਾ ਕੋਰਸ ਜ਼ਰੂਰੀ ਹੈ ਕੋਰਸ ਲਈ ਬੈਸਟ ਕਾਲਜ ਕਿਹੜਾ ਹੈ ਅਤੇ ਇਸ ਦੀ ਫੀਸ ਕੀ ਹੁੰਦੀ ਹੈ ਕੋਰਸ ਪੂਰਾ ਕਰਨ ਤੋਂ ਬਾਅਦ ਜਾੱਬ ਕਿੱਥੇ ਮਿਲੇਗੀ
ਵਿਜ਼ੂਅਲ ਇਫੈਕਟਸ ਕੀ ਹੈ?
ਆਪਣੇ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ 2.0 ਸ਼ਾਹਰੂਖ ਖਾਨ ਦੀ ਰਾਵਣ ਅਤੇ ਫਿਲਮ ਬਾਹੂਬਲੀ ਅਤੇ ਬਾਹੂਬਲੀ-2 ਤਾਂ ਦੇਖੀ ਹੀ ਹੋਵੇਗੀ ਇਨ੍ਹਾਂ ਸਾਰੀਆਂ ’ਚ ਵੀਐੱਫਐਕਸ ਦਾ ਬਹੁਤ ਹੀ ਜ਼ਿਆਦਾ ਇਸਤੇਮਾਲ ਹੁੰਦਾ ਹੈ ਹਾਲੀਵੁੱਡ ’ਚ ਤਾਂ ਵੀਐੱਫਐਕਸ ਦਾ ਇਸਤੇਮਾਲ ਹੋਣਾ ਆਮ ਗੱਲ ਹੈ ਵੀਐੱਫਐਕਸ ਤੋਂ ਬਿਨਾਂ ਹਾਲੀਵੁੱਡ ਮੂਵੀ ਬਣ ਹੀ ਨਹੀਂ ਸਕਦੀ ਤੁਸੀਂ ਬੱਦਲਾਂ ’ਚ ਉੱਡਦੇ ਹੋਏ ਹੀਰੋ, ਹੀਰੋਇਨ, ਹਵਾ ’ਚ ਉੱਡਦੀ ਹੋਈਆਂ ਕਾਰਾਂ, ਖ਼ਤਰਨਾਕ ਜਾਨਵਰਾਂ ਨੂੰ ਲੜਦੇ ਹੋਏ ਇਨਸਾਨ, ਭੂਚਾਲ ਕਾਰਨ ਡਿੱਗਦੀਆਂ ਹੋਈਆਂ ਵੱਡੀਆਂ-ਵੱਡੀਆਂ ਇਮਾਰਤਾਂ, ਆਸਮਾਨ ’ਚ ਕਰੈਸ਼ ਹੁੰਦਾ ਹੋਇਆ ਪਲੇਨ ਆਦਿ ਸੀਨ ਤਾਂ ਦੇਖੇ ਹੀ ਹੋਣਗੇ ਇਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਏਨੇ ਖ਼ਤਰਨਾਕ ਸਟੰਟ ਇਹ ਐਕਟਰ ਕਿਵੇਂ ਕਰਦੇ ਹੋਣਗੇ ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸੀਨ ਕਾਲਪਨਿਕ ਹੁੰਦੇ ਹਨ, ਨਾ ਕਿ ਅਸਲੀਅਤ ਜਿਨ੍ਹਾਂ ਨੂੰ ਕੰਪਿਊਟਰ ਤੇ ਸਾਫਟਵੇਅਰ ਦੀ ਮੱਦਦ ਨਾਲ ਬਣਾਇਆ ਜਾਂਦਾ ਹੈ ਜਿਸ ਨੂੰ ਅਸੀਂ ਫਿਲਮ ਇੰਡਸਟਰੀ ਦੀ ਭਾਸ਼ਾ ’ਚ ਵੀਐੱਫਐਕਸ ਕਹਿੰਦੇ ਹਾਂ
ਇਹ ਰੋਮਾਂਚਕ ਅਤੇ ਖ਼ਤਰਨਾਕ ਸੀਨ ਵੀਐੱਫਐਕਸ ਐਨੀਮੇਸ਼ਨ ਦੀ ਮੱਦਦ ਨਾਲ ਹੀ ਸੰਭਵ ਹੋ ਪਾਉਂਦੇ ਹਨ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ’ਚ ਰੁਚੀ ਹੈ ਤਾਂ ਅਜਿਹੇ ਲੋਕਾਂ ਲਈ ਵਿਜ਼ੂਅਲ ਇਫੈਕਟ ਕਾਫੀ ਚੰਗਾ ਕਰੀਅਰ ਆੱਪਸ਼ਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਵਿਜ਼ੂਅਲ ਇਫੈਕਟ ਨੂੰ ਫਿਲਮਾਂ ਦੇ ਅਸਲੀਅਤ ਰੂਪ ਨਾਲ ਉਸ ਸੀਨ ਨੂੰ ਸ਼ੂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਹ ਸਭ ਕੰਪਿਊਟਰ ਅਤੇ ਸਾਫਟਵੇਅਰ ਨਾਲ ਹੀ ਅਸਾਨੀ ਨਾਲ ਕੀਤਾ ਜਾਂਦਾ ਹੈ ਅਜਿਹੇ ਫਿਲਮੀ ਸੀਨ ਜੋ ਕਿ ਅਸੰਭਵ ਜਿਹੇ ਹਨ, ਪਰ ਫਿਲਮਾਂ ’ਚ ਤੁਸੀਂ ਇਨ੍ਹਾਂ ਨੂੰ ਦੇਖਦੇ ਹੋ, ਤਾਂ ਇਹ ਵਿਜ਼ੂਅਲ ਇਫੈਕਟਾਂ ਦੀ ਦੇਣ ਹੈ ਇੱਕ ਤਰ੍ਹਾਂ ਵੀਐੱਫਐਕਸ ਕੰਪਿਊਟਰ ਜਨਰੇਟਿਡ ਇਮੇਜ਼ ਹੁੰਦੀ ਹੈ ਜਿਸ ਨੂੰ ਸੀਜੀਆਈ ਕਹਿੰਦੇ ਹਨ
ਵੀਐੱਫਐਕਸ ’ਚ ਕਰੀਅਰ:
ਪਹਿਲਾਂ ਕਦੇ ਹਾਲੀਵੁੱਡ ਫਿਲਮਾਂ ’ਚ ਹੀ ਵਿਜ਼ੂਅਲ ਇਫੈਕਟਾਂ ਦਾ ਇਸਤੇਮਾਲ ਹੁੰਦਾ ਸੀ ਪਰ ਅੱਜ ਦੇ ਸਮੇਂ ’ਚ ਇੰਡੀਅਨ ਫਿਲਮ ਇੰਡਸਟਰੀ ’ਚ ਇਸ ਦਾ ਜੰਮ ਕੇ ਇਸਤੇਮਾਲ ਹੋ ਰਿਹਾ ਹੈ ਇੱਥੇ ਵਿਜ਼ੂਅਲ ਇਫੈਕਟ ਐਕਸਪੋਰਟ ਲਈ ਕਾਫ਼ੀ ਚੰਗੇ ਮੌਕੇ ਹੋ ਸਕਦੇ ਹਨ ਇਸ ਦੇ ਨਾਲ ਹੀ ਗੇਮਿੰਗ ਇੰਡਸਟਰੀ ’ਚ ਵੀ ਵਿਜ਼ੂਅਲ ਇਫੈਕਟ ਪ੍ਰੋਫੈਸ਼ਨਲ ਲਈ ਬਿਹਤਰੀਨ ਜਾੱਬ ਦੇ ਮੌਕੇ ਰਹਿੰਦੇ ਹਨ ਵੀਐੱਫਐਕਸ ਕੋਰਸ ਕਰਨ ਤੋਂ ਬਾਅਦ ਤੁਸੀਂ ਡਿਜ਼ੀਟਲ ਫਿਲਮ ਮੇਕਿੰਗ ਭਾਵ ਐਨੀਮੇਸ਼ਨ ਫਿਲਮ ਸਟੂਡੀਓਜ਼, ਐਂਡ ਫਿਲਮ ਪ੍ਰੋਡਕਸ਼ਨ ਹਾਊਸ, ਟੀਵੀ ਸੀਰੀਅਲ ਪ੍ਰੋਡਕਸ਼ਨ ਹਾਊਸ, ਗੇਮ ਡਿਜ਼ਾਈਨਿੰਗ ਇੰਡਸਟਰੀ, ਬਾਲੀਵੁੱਡ ਫਿਲਮ ਇੰਡਸਟਰੀ, ਟੀਵੀ ਚੈਨਲ ਆਦਿ ’ਚ ਜਾੱਬ ਕਰ ਸਕਦੇ ਹੋ
ਇਸ ਫੀਲਡ ’ਚ ਸੈਲਰੀ ਐਂਟਰੀ ਲੇਵਲ ’ਤੇ ਤੁਹਾਨੂੰ 15 ਤੋਂ 30 ਹਜ਼ਾਰ ਦੇ ਵਿੱਚ ਸੈਲਰੀ ਮਿਲ ਜਾਂਦੀ ਹੈ ਐਕਸਪੀਰੀਅੰਸ ਦੇ ਨਾਲ-ਨਾਲ ਤੁਹਾਡੀ ਸੈਲਰੀ ’ਚ ਵੀ ਇਜ਼ਾਫਾ ਹੁੰਦਾ ਹੈ ਚੰਗਾ ਅਨੁਭਵ ਹੋਣ ਤੋਂ ਬਾਅਦ ਤੁਸੀਂ ਅਸਾਨੀ ਨਾਲ 70 ਹਜ਼ਾਰ ਤੋਂ 1 ਲੱਖ ਦੇ ਵਿੱਚ ਸੈਲਰੀ ਪਾ ਸਕਦੇ ਹੋ ਜੇਕਰ ਤੁਸੀਂ ਹਾਲੀਵੁੱਡ ਜਾਂ ਬਾਲੀਵੁੱਡ ਫਿਲਮਾਂ ’ਚ ਕੰਮ ਕਰ ਰਹੇ ਹੋ ਤਾਂ ਤੁਸੀਂ ਕਰੋੜਾਂ ’ਚ ਖੇਡੋਗੇ
ਹੇਠ ਲਿਖੇ ਅਹੁਦਿਆਂ ’ਤੇ ਮਿਲ ਸਕਦੀ ਹੈ ਜਾੱਬ:
- ਐਨੀਮੇਟਰ ਲ ਕੰਪੋਜ਼ੀਟਰ
- ਲਾਈਟਿੰਗ ਆਰਟਿਸਟ
- ਮਾਡÇਲੰਗ ਆਰਟਿਸਟ
- ਪ੍ਰੋਡਕਸ਼ਨ ਅਸਿਸਟੈਂਟ
- ਮੈਚਮੋਵ ਆਰਟਿਸਟ ਲ ਮੈਟ ਪੇਂਟਰ
- ਟੈਕਸਚਰ ਆਰਟਿਸਟ
- ਵੀਫਐਕਸ ਸੁਪਰਵਾਇਜ਼ਰ
- ਵੀਫਐਕਸ ਡਾਇਰੈਕਟਰ
- ਵੀਫਐਕਸ ਟੀਮ ਲੀਡ
- ਵੇਪਨ ਡਿਜ਼ਾਇਨਰ
- ਐਨਵਾਇਰਨਮੈਂਟ ਡਿਜ਼ਾਇਨਰ
- ਅਸੈਸਰੀਜ਼ ਡਿਜ਼ਾਇਨਰ
- ਰਿੰਗਿੰਗ ਆਰਟਿਸਟ
- ਰੋਟੋ ਆਰਟਿਸਟ
ਵੀਐੱਫਐਕਸ ’ਚ ਕੋਰਸ ਤੇ ਫੀਸ:
ਇਸ ਫੀਲਡ ’ਚ ਕਰੀਅਰ ਬਣਾਉਣ ਲਈ ਵਿਦਿਆਰਥੀ ਨੂੰ ਕਿਸੇ ਵੀ ਸਟਰੀਮ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਵੀਫਐਕਸ ’ਚ ਸਰਟੀਫਿਕੇਟ, ਡਿਗਰੀ ਅਤੇ ਡਿਪਲੋਮਾ ਵਰਗੇ ਕੋਰਸ ਕੀਤੇ ਜਾ ਸਕਦੇ ਹਨ ਸਰਟੀਫਿਕੇਟ ਕੋਰਸ ਦੀ ਡਿਊਰੇਸ਼ਨ 3 ਤੋਂ 6 ਮਹੀਨੇ ਅਤੇ ਡਿਪਲੋਮਾ ਕੋਰਸ 12 ਤੋਂ 15 ਮਹੀਨੇ ਅਤੇ ਬੈਚਲਰ ਡਿਗਰੀ 3 ਸਾਲ ਅਤੇ ਮਾਸਟਰ ਡਿਗਰੀ ਦੀ ਡਿਊਰੇਸ਼ਨ 2 ਸਾਲ ਹੁੰਦੀ ਹੈ ਇਨ੍ਹਾਂ ਕੋਰਸਾਂ ਦੀ ਫੀਸ 70 ਹਜ਼ਾਰ ਤੋਂ ਲੈ ਕੇ ਇੱਕ ਲੱਖ ਪ੍ਰਤੀ ਸਾਲ ’ਚ ਹੁੰਦੀ ਹੈ
- ਡਿਪਲੋਮਾ ਇੰਨ ਵੀਫਐਕਸ
- ਡਿਪਲੋਮਾ ਇੰਨ 3 ਡੀ ਐਨੀਮੇਸ਼ਨ ਐਂਡ ਵੀਫਐਕਸ
- ਬੈਚਲਰ ਇੰਨ ਵਿਜੂਅਲ ਆਰਟਸ
- ਮਾਸਟਰ ਇੰਨ ਵਿਜੂਅਲ ਆਰਟਸ
ਬੀਐੱਸਸੀ ਐਨੀਮੇਸ਼ਨ ਐਂਡ ਵੀਫਐਕਸ
- ਐੱਮਐੱਸਸੀ ਐਨੀਮੇਸ਼ਨ ਐਂਡ ਵੀਫਐਕਸ
- ਬੀਐੱਸਸੀ ਐਨੀਮੇਸ਼ਨ, ਗੇਮਿੰਗ ਵੀਫਐਕਸ
- ਐਡਵਾਂਸ ਪ੍ਰੋਗਰਾਮ ਇੰਨ ਵੀਫਐਕਸ
- ਵੀਫਐਕਸ ਪਲੱਸ
- ਵੀਫਐਕਸ ਇੰਨ ਫਿਲਮ ਮੇਕਿੰਗ
ਵੀਫਐਕਸ ਕੋਰਸ ’ਚ ਕੀ ਪੜ੍ਹਾਇਆ ਜਾਂਦਾ ਹੈ?
ਇਸ ਕੋਰਸ ਅਧੀਨ ਐਨੀਮੇਸ਼ਨ, ਡਿਜ਼ਾਈਨਿੰਗ, ਲਾਈਟਿੰਗ, ਮਾਡÇਲੰਗ, ਲਾਇਫ ਡਰਾਇੰਗ, ਵਿਜ਼ੂਅਲ ਇਫੈਕਟਸ, ਲੇਅਰਿੰਗ, ਰੇਂਡਰਿੰਗ ਆਦਿ ਇਸ ਨਾਲ ਜੁੜੇ ਸਬਜੈਕਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ
ਵੀਫਐਕਸ ’ਚ ਇਸਤੇਮਾਲ ਹੋਣ ਵਾਲੇ ਸਾਫਟਵੇਅਰ:
Maya Autodesk
Adobe After Effects
Autodesk 3ds mask
pixar render man
Apple Final Cut Pro
Adobe Creative Cloud Nuke
ਵੀਫਐਕਸ ਲਈ ਬਿਹਤਰੀਨ ਕਾਲਜ:
- ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ ਅਹਿਮਦਾਬਾਦ
- ਬਨਾਰਸ ਹਿੰਦੂ ਯੂਨੀਵਰਸਿਟੀ
- ਮਾਇਆ ਅਕੈਡਮੀ
- ਏਰਿਨਾ ਐਨੀਮੇਸ਼ਨ
- ਜੀ ਇੰਸਟੀਚਿਊਟ ਆਫ਼ ਕ੍ਰਿਏਟਿਵ ਆਰਟਸ
- ਐੱਫ ਐਕਸ ਸਕੂਲ ਮੁੰਬਈ
- ਟਾਈਮਸ ਐਂਡ ਟਰੇਂਡ ਅਕੈਡਮੀ, ਪੂਨੇ
- ਚੰਡੀਗੜ੍ਹ ਯੂਨੀਵਰਸਿਟੀ
- ਆਈਟੀਐੱਮ ਇੰਸਟੀਚਿਊਟ ਆਫ਼ ਡਿਜ਼ਾਇਨ ਐਂਡ ਮੀਡੀਆ, ਮੁੰਬਈ
- ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ
- ਜਾਮੀਆ ਮਿਲਿਆ ਇਸਲਾਮੀਆ, ਦਿੱਲੀ
- ਅੇਮਿਟੀ ਯੂਨੀਵਰਸਿਟੀ, ਨੋਇਡਾ
- ਏਸ਼ੀਅਨ ਅਕੈਡਮੀ ਆਫ਼ ਫਿਲਮ ਐਂਡ ਟੈਲੀਵੀਜ਼ਨ, ਨੋਇਡਾ