ਵਿੰਟੇਜ ਕਾਰਾਂ ਗੈਰਾਜ ’ਚ ਕੱਟਦੀਆਂ ਦੇਖੀਆਂ ਤਾਂ ਉਨ੍ਹਾਂ ਨੂੰ ਸਾਂਭਣ ਦੀ ਬਣੀ ਸੋਚ
ਵਿੰਟੇਜ ਕਾਰਾਂ, ਵਿੰਟੇਜ ਮੋਟਰਸਾਈਕਲ, ਵਿੰਟੇਜ ਟਰੈਕਟਰ ਇੱਕ ਜ਼ਮਾਨੇ ’ਚ ਸ਼ਾਨ ਦੀ ਸਵਾਰੀ ਸਮਝੇ ਜਾਣ ਵਾਲੇ ਵਾਹਨਾਂ ਦੇ ਅੱਜ ਵੀ ਦੁਨੀਆਂ ਭਰ ’ਚ ਕਦਰਦਾਨ ਹਨ ਪਰ ਗੁਰੂਗ੍ਰਾਮ ’ਚ ਇਨ੍ਹਾਂ ਦੇ ਜੋ ਕਦਰਦਾਨ ਹਨ, ਇਨ੍ਹਾਂ ਦੀ ਇਨ੍ਹਾਂ ਕਾਰਾਂ ਪ੍ਰਤੀ ਦੀਵਾਨਗੀ ਵੱਖਰੀ ਹੀ ਹੈ ਰਾਜਸਥਾਨ ਦੇ ਖੇਤੜੀ ਤੋਂ ਆਉਣ ਵਾਲੇ ਮਦਨ ਮੋਹਨ ਨੂੰ ਵਿੰਟੇਜ ਵਾਹਨਾਂ ਨੂੰ ਸਾਂਭ ਕੇ ਰੱਖਣ ਦਾ ਸ਼ੌਂਕ ਉਦੋਂ ਲੱਗਾ, ਜਦੋਂ ਵਿੰਟੇਜ ਕਾਰਾਂ ਨੂੰ ਉਨ੍ਹਾਂ ਨੇ ਦਿੱਲੀ ’ਚ ਕੰਡਮ ਵਾਹਨਾਂ ਦੇ ਤੌਰ ’ਚ ਕੱਟੇ ਜਾਂਦੇ ਦੇਖਿਆ
21 ਗਨ ਸੈਲਿਊਟ ਹੈਰੀਟੇਜ ਐਂਡ ਕਲਚਰਲ ਟਰੱਸਟ ਦੇ ਬੈਨਰ ਹੇਠ ਮਦਨ ਮੋਹਨ ਵਿੰਟੇਜ ਵਾਹਨਾਂ ਪ੍ਰਤੀ ਹਰਮਨਪਿਆਰਤਾ ਵਧਾਉਣ ਦਾ ਕੰਮ ਕਰਦੇ ਹਨ ਦੁਨੀਆਂ ਭਰ ’ਚ ਵਿੰਟੇਜ ਵਾਹਨਾਂ ਨੂੰ ਲੈ ਕੇ ਦਿੱਲੀ, ਗੁਰੂਗ੍ਰਾਮ ’ਚ ਮੁਕਾਬਲੇ ਕਰਵਾਏ ਜਾਂਦੇ ਹਨ ਮਦਨ ਮੋਹਨ ਕਹਿੰਦੇ ਹਨ ਕਿ ਵਿੰਟੇਜ ਕਾਰਾਂ, ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਦੁਨੀਆਂ ਦੇ ਸੱਭਿਆਚਾਰ ਦਾ ਹਿੱਸਾ ਹਨ ਇਹ ਵਾਹਨ ਅਨੋਖੀ ਕਲਾ ਦਾ ਵੀ ਨਮੂਨਾ ਹਨ ਆਪਣੇ ਸਮੇਂ ’ਚ ਤਾਂ ਇਹ ਸਭ ਵਾਹਨ ਸ਼ਾਨ ਦੀ ਸਵਾਰੀ ਸਨ, ਪਰ ਅੱਜ ਵੀ ਇਨ੍ਹਾਂ ਪ੍ਰਤੀ ਦੀਵਾਨਗੀ ਘੱਟ ਨਹੀਂ ਹੈ ਮਦਨ ਮੋਹਨ ਕਹਿੰਦੇ ਹਨ ਕਿ ਇੱਕ ਵਾਰ ਉਹ ਦਿੱਲੀ ਦੇ ਮਾਇਆਪੁਰੀ ਇਲਾਕੇ ’ਚ ਗਏ ਸਨ
ਉੱਥੇ ਉਨ੍ਹਾਂ ਨੇ ਗੈਰਾਜ ’ਚ ਵਿੰਟੇਜ ਕਾਰਾਂ ਨੂੰ ਕੱਟਦੇ ਹੋਏ ਭਾਵ ਨਸ਼ਟ ਹੁੰਦੇ ਹੋਏ ਦੇਖਿਆ ਇਹ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿ ਇੱਕ ਇਤਿਹਾਸ ਨੂੰ ਇੰਜ ਖ਼ਤਮ ਕੀਤਾ ਜਾ ਰਿਹਾ ਹੈ ਉਨ੍ਹਾਂ ਵੱਲੋਂ ਦੇਖੇ ਗਏ ਇਸ ਦ੍ਰਿਸ਼ ਤੋਂ ਹੀ ਵਿੰਟੇਜ ਵਾਹਨਾਂ ਨੂੰ ਬਚਾਉਣ, ਸਾਂਭਣ ਲਈ ਉਨ੍ਹਾਂ ’ਚ ਸੋਚ ਵਿਕਸਿਤ ਹੋਈ ਉਹ ਕਹਿੰਦੇ ਹਨ ਕਿ ਵਿੰਟੇਜ ਵਾਹਨਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ 21 ਗਨ ਸੈਲਿਊਟ ਹੈਰੀਟੇਜ਼ ਐਂਡ ਕਲਚਰਲ ਟਰੱਸਟ ਦੇ ਬੈਨਰ ਹੇਠ ਉਹ ਭਾਰਤ ’ਚ ਇਨ੍ਹਾਂ ਵਾਹਨਾਂ ਦੇ ਮਾਲਕਾਂ ਦੇ ਨਾਲ-ਨਾਲ ਦੁਨੀਆਂ ਦੇ ਹੋਰ ਦੇਸ਼ਾਂ ’ਚ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੇ ਹਨ ਪੂਰੀ ਦੁਨੀਆਂ ’ਚ 11 ਮਿਲੀਅਨ ਵਿੰਟੇਜ ਕਾਰ ਕਲੈਕਸ਼ਨ ਹੈ ਉਹ ਇਹ ਵੀ ਮੰਨਦੇ ਹਨ ਕਿ ਵਿੰਟੇਜ ਕਾਰ, ਮੋਟਰਸਾਈਕਲ ਜਾਂ ਹੋਰ ਵਾਹਨਾਂ ਦੀ ਖਰੀਦ-ਫਰੋਖਤ ਨਹੀਂ ਹੁੰਦੀ ਅਜਿਹੀਆਂ ਬਹੁਤ ਹੀ ਘੱਟ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਹਨ ਕਿ ਕੋਈ ਇਤਿਹਾਸਕ ਵਾਹਨ ਨੂੰ ਵੇਚਣਾ ਚਾਹੁੰਦਾ ਹੋਵੇ ਹਾਲਾਂਕਿ ਇਨ੍ਹਾਂ ਦੀ ਸਾਂਭ-ਸੰਭਾਲ ਵੀ ਸੌਖੀ ਨਹੀਂ ਹੈ
Table of Contents
ਮਦਨ ਮੋਹਨ ਕੋਲ ਹਨ 374 ਵਿੰਟੇਜ ਕਾਰਾਂ
21 ਗਨ ਸੈਲਿਊਟ ਹੈਰੀਟੇਜ਼ ਐਂਡ ਕਲਚਰਲ ਟਰੱਸਟ ਦੇ ਟਰੱਸਟੀ ਮਦਨ ਮੋਹਨ ਕੋਲ ਅੱਜ 374 ਵਿੰਟੇਜ ਕਾਰਾਂ ਹਨ 109 ਮੋਟਰ ਸਾਈਕਲ ਹਨ ਅਤੇ 55 ਵਿੰਟੇਜ ਟਰੈਕਟਰ ਹਨ ਸਾਲ 2000 ’ਚ ਉਨ੍ਹਾਂ ਨੇ ਪਹਿਲੀ ਵਿੰਟੇਜ ਗੱਡੀ ਲਈ ਸੀ ਇਨ੍ਹਾਂ ਸਭ ਵਾਹਨਾਂ ਨੂੰ ਰੱਖਣ ਲਈ ਉਨ੍ਹਾਂ ਨੇ ਗੁਰੂਗ੍ਰਾਮ ’ਚ ਹੀ ਖਾਸ ਸ਼ੈੱਡ ਤਿਆਰ ਕਰਵਾਇਆ ਹੈ ਉੱਥੇ ਪੂਰੀ ਸੁਰੱਖਿਆ ਲਈ ਵਾਹਨਾਂ ਨੂੰ ਰੱਖਿਆ ਗਿਆ ਹੈ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਵਾਹਨ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਨੁਕਸਾਨ ਨਾ ਪਹੁੰਚੇ
ਪ੍ਰਦੂਸ਼ਣ ਦੇ ਮਾਪਦੰਡਾਂ ਤੋਂ ਬਾਹਰ ਹਨ ਵਿੰਟੇਜ ਗੱਡੀਆਂ
ਦੇਸ਼ ’ਚ 10 ਸਾਲ ਪੁਰਾਣੇ ਡੀਜ਼ਲ ਦੇ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ’ਤੇ ਬੈਨ ਹੈ ਅਜਿਹੇ ’ਚ ਵਿੰਟੇਜ ਵਾਹਨਾਂ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਤੋਂ ਛੂਟ ਹੈ ਸਾਲ 2018 ’ਚ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਐੱਨਜੀਟੀ ਕੋਲ ਭੇਜਿਆ ਸੀ ਐੱਨਜੀਟੀ ਨੇ ਵਿੰਟੇਜ ਵਾਹਨਾਂ ਨੂੰ ਸੜਕਾਂ ’ਤੇ ਚਲਾਉਣ ਦੀ ਮਨਜ਼ੂਰੀ ਦਿੱਤੀ
ਸਾਲ 1901 ’ਚ ਵੀ ਬਣਦੇ ਸਨ ਇਲੈਕਟ੍ਰਿਕ ਵਾਹਨ
ਮਦਨ ਮੋਹਨ ਦੱਸਦੇ ਹਨ ਕਿ ਇਲੈਕਟ੍ਰਿਕ ਵਾਹਨਾਂ ਦੀ ਸੋਚ ਨਵੀਂ ਨਹੀਂ ਹੈ ਪੁਰਾਣੇ ਸਮੇਂ ’ਚ ਵੀ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਹੁੰਦਾ ਸੀ ਸਾਲ 1901 ’ਚ ਵੀ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਹੁੰਦਾ ਸੀ ਉਸ ਸਮੇਂ 70 ਫੀਸਦੀ ਕਾਰਾਂ ਇਲੈਕਟ੍ਰਿਕ ਹੀ ਹੁੰਦੀਆਂ ਸਨ ਉਸ ਸਮੇਂ ਇੱਕ ਵਾਰ ਚਾਰਜਿੰਗ ’ਚ ਗੱਡੀ 100 ਕਿਲੋਮੀਟਰ ਦੀ ਮਾਈਲੇਜ਼ ਦਿੰਦੀ ਸੀ ਖਾਸ ਗੱਲ ਇਹ ਵੀ ਹੈ ਕਿ ਅੱਜ ਜਿਸ ਤਰ੍ਹਾਂ ਪੈਟਰੋਲ, ਡੀਜ਼ਲ ਦੇ ਪੰਪ ਹਨ, ਇਸੇ ਤਰ੍ਹਾਂ ਉਸ ਸਮੇਂ ਈ-ਵਾਹਨਾਂ ਦੇ ਚਾਰਜਿੰਗ ਪੰਪ ਹੁੰਦੇ ਸਨ ਉੱਥੇ ਲੋਕ ਈ-ਵਾਹਨ ਨੂੰ ਲੈ ਜਾਂਦੇ ਅਤੇ ਡਿਸਚਾਰਜ ਬੈਟਰੀ ਨੂੰ ਬਦਲ ਕੇ ਫੁਲੀ ਚਾਰਜ ਬੈਟਰੀ ਲੈ ਜਾਂਦੇ ਸਨ
ਮੇਰਾ ਸੁਫਨਾ ਗੁਰੂਗ੍ਰਾਮ ਨੂੰ ਵਿੰਟੇਜ ਕਾਰਾਂ ਦਾ ਸੈਰ-ਸਪਾਟਾ ਹੱਬ ਬਣਾਉਣਾ ਹੈ: ਮਦਨ ਮੋਹਨ
ਮਦਨ ਮੋਹਨ ਕਹਿੰਦੇ ਹਨ ਕਿ ਗੁਰੂਗ੍ਰਾਮ ’ਚ ਸੈਰ-ਸਪਾਟੇ ਦੇ ਲਿਹਾਜ਼ ਨਾਲ ਦੇਖਣ ਨੂੰ ਕੁਝ ਵੀ ਨਹੀਂ ਹੈ ਉਹ ਚਾਹੁੰਦੇ ਹਨ ਕਿ ਵਿੰਟੇਜ ਕਾਰਾਂ, ਮੋਟਰਸਾਈਕਲ, ਟਰੈਕਟਰਾਂ ਜ਼ਰੀਏ ਗੁਰੂਗ੍ਰਾਮ ਨੂੰ ਸੈਰ-ਸਪਾਟਾ ਹੱਬ ਦੇ ਰੂਪ ’ਚ ਵਿਕਸਿਤ ਕੀਤਾ ਜਾਵੇ ਇਸ ਲਈ ਸਰਕਾਰ ਦੇ ਪੱਧਰ ’ਤੇ ਮੱਦਦ ਦੀ ਜ਼ਰੂਰਤ ਹੈ ਸਰਕਾਰ ਨਾਲ ਇਸ ਪ੍ਰੋਜੈਕਟ ਨੂੰ ਉਹ ਸਾਂਝਾ ਕਰ ਚੁੱਕੇ ਹਨ ਜਦੋਂ ਵੀ ਸਰਕਾਰ ਇਸ ’ਤੇ ਕੋਈ ਫੈਸਲਾ ਲਵੇਗੀ, ਗੁਰੂਗ੍ਰਾਮ ਨੂੰ ਵਿੰਟੇਜ ਵਾਹਨਾਂ ਦਾ ਇੱਕ ਬਿਹਤਰੀਨ ਸੈਰ-ਸਪਾਟਾ ਹੱਬ ਬਣਾਉਣ ਲਈ ਉਹ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਗੇ ਗੁਰੂਗ੍ਰਾਮ ਨੂੰ ਵਿੰਟੇਜ ਵਾਹਨਾਂ ਦੇ ਰੂੂਪ ’ਚ ਉਹ ਪੂਰੀ ਦੁਨੀਆਂ ’ਚ ਪਹੁੰਚਾ ਚੁੱਕੇ ਹਨ ਮਦਨ ਮੋਹਨ ਦਾ ਕਹਿਣਾ ਹੈ ਕਿ ਵਿੰਟੇਜ ਵਾਹਨਾਂ ਜ਼ਰੀਏ ਸਿਰਫ ਹੈਰੀਟੇਜ਼ ਹੀ ਨਹੀਂ ਬਚਾਇਆ ਜਾ ਰਿਹਾ, ਸਗੋਂ ਰੁਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਜਾ ਰਹੇ ਹਨ ਪੇਂਟਰ, ਮੈਕੇਨਿਕ ਨੂੰ ਰੁਜਗਾਰ ਮਿਲਦਾ ਹੈ ਵਿੰਟੇਜ ਦੇ ਤੌਰ ’ਤੇ ਇੱਕ ਨਵੀਂ ਇੰਡਸਟ੍ਰੀ ਵਿਕਸਿਤ ਹੋ ਰਹੀ ਹੈ
ਗੁਰੂਗ੍ਰਾਮ ’ਚ ਦੇਖ ਸਕਦੇ ਹੋ ਦੁਨੀਆਂ ਭਰ ’ਚ ਬਣੀਆਂ ਵਿੰਟੇਜ ਕਾਰਾਂ ਦੀ ਕਲੈਕਸ਼ਨ
ਮਦਨ ਮੋਹਨ ਦਾ ਕਹਿਣਾ ਹੈ ਕਿ ਹਰ ਸਾਲ ਵਿੰਟੇਜ ਨੇ ਹਰ ਰੈਲੀ ’ਚ ਨਵੇਂ ਰਿਕਾਰਡ ਬਣਾਏ ਹਨ ਗੁਰੂਗ੍ਰਾਮ ਦਾ ਵਿੰਟੇਜ ਕਾਰ ਸ਼ੋਅ ਪੂਰੀ ਦੁਨੀਆਂ ’ਚ ਆਪਣੀ ਪਹਿਚਾਣ ਬਣਾ ਚੁੱਕਾ ਹੈ ਇਸ ਇਤਿਹਾਸਕ ਵਿੰਟੇਜ ਸ਼ੋਅ ਜਰੀਏ ਸਾਡਾ ਟੀਚਾ ਹੈ ਕਿ ਭਾਰਤ ਵੀ ਹੋਰ ਦੇਸ਼ਾਂ ਵਾਂਗ ਇੱਕ ਗਲੋਬਲ ਹੈਰੀਟੇਜ਼ ਮੋਟਰਿੰਗ ਟੂਰਿਜ਼ਮ ਡੈਸਟੀਨੇਸ਼ਨ ਦੇ ਤੌਰ ’ਤੇ ਪਹਿਚਾਣਿਆ ਜਾਵੇ ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਤੇਜ਼ੀ ਨਾਲ ਭਾਰਤ ਦੀ ਵਿੰਟੇਜ ਕਾਰ ਰਾਜਧਾਨੀ ਦੇ ਤੌਰ ’ਤੇ ਉੱਭਰ ਰਿਹਾ ਹੈ ਆਪਣੇ ਸੰਸਾਰ ਪੱਧਰੀ ਬੁਨਿਆਦੀ ਢਾਂਚੇ, ਖੁਸ਼ਹਾਲੀ ਆਟੋਮੋਬਾਈਲ ਉਦਯੋਗ ਅਤੇ ਲਗਜ਼ਰੀ ਕਾਰ ਬਰਾਂਡਾਂ ਦੀ ਵਧਦੀ ਮੌਜ਼ੂਦਗੀ ਕਾਰਨ ਗੁਰੂਗ੍ਰਾਮ ਸ਼ਹਿਰ ਆਟੋਮੋਬਾਈਲ ਪ੍ਰੇਮੀਆਂ ਲਈ ਇੱਕ ਮੁੱਖ ਕੇਂਦਰ ਬਣ ਚੁੱਕਾ ਹੈ ਸੰਗ੍ਰਹਿਕਰਤਾਵਾਂ ਅਤੇ ਸ਼ੌਕੀਨਾਂ ’ਚ ਵਿੰਟੇਜ ਅਤੇ ਕਲਾਸਿਕ ਕਾਰਾਂ ਪ੍ਰਤੀ ਵਧਦੀ ਰੁਚੀ ਨੇ ਗੁਰੂਗ੍ਰਾਮ ਨੂੰ ਆਟੋਮੋਟਿਵ ਧਰੋਹਰ ਦੀ ਸੁਰੱਖਿਆ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਸ਼ਹਿਰ ਬਣਾ ਦਿੱਤਾ ਹੈ