ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਆਧਾਰਿਤ ਸਿੱਖਿਆਦਾਇਕ ਸਤਪ੍ਰਮਾਣ true-proof
ਸੰਤਾਂ ਦੇ ਬਚਨਾਂ ‘ਤੇ ਅਮਲ ਕਰਨ ਨਾਲ ਇਨਸਾਨ ਲੁੱਟਣ ਤੋਂ ਬਚ ਜਾਂਦਾ ਹੈ…
ਸਤਿਸੰਗ ਦੀ ਬੜੀ ਮਹਿਮਾ ਹੈ ਜੇਕਰ ਜੀਵ ਨੂੰ ਕਿਸੇ ਸੰਤ ਦੀ ਸੋਹਬਤ ਨਸੀਬ ਹੋ ਜਾਵੇ ਅਤੇ ਉਸ ‘ਤੇ ਭਰੋਸਾ ਆ ਜਾਵੇ ਤਾਂ ਜ਼ਿੰਦਗੀ ਦੇ ਆਦਰਸ਼ ਦੀ ਪ੍ਰਾਪਤੀ ਦਾ ਬੀਮਾ ਹੋ ਜਾਂਦਾ ਹੈ ਉਪਰੋਕਤ ਬਚਨਾਂ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜੀਵਾਂ ਨੂੰ ਸਤਿਸੰਗ ਦੀ ਮਹਿਮਾ, ਸੰਤਾਂ ਦੇ ਬਚਨਾਂ ‘ਤੇ ਅਮਲ ਕਰਨ ਬਾਰੇ ਫਰਮਾਇਆ ਕਿ ਸੰਤਾਂ ਨੇ ਤਾਂ ਬਚਨ ਕਰਨੇ ਹੁੰਦੇ ਹਨ,
ਪਰ ਮੰਨਣਾ, ਨਾ ਮੰਨਣਾ ਇਨਸਾਨ ਦੀ ਮਰਜ਼ੀ ਹੁੰਦੀ ਹੈ
ਇਸੇ ਗੱਲ ‘ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਵਿੱਚ ਇੱਕ ਗੱਲ ਇਸ ਤਰ੍ਹਾਂ ਫਰਮਾਈ:-
ਇੱਕ ਪਿੰਡ ਵਿੱਚ ਕੋਈ ਸੰਤ ਆਏ ਜਦੋਂ ਸੰਤ ਆਏ ਤਾਂ ਲੋਕ ਮਿਲਣ ਗਏ ਉਸ ਪਿੰਡ ਦਾ ਇੱਕ ਜ਼ਿੰਮੀਂਦਾਰ ਭਾਈ ਜੋ ਭੋਲੇ ਸੁਭਾਅ ਦਾ ਸੀ, ਉਸ ਨੂੰ ਉਸ ਦੀ ਘਰ ਵਾਲੀ ਕਹਿਣ ਲੱਗੀ ਕਿ ਆਪਣੇ ਪਿੰਡ ਵਿੱਚ ਸੰਤ ਆਏ ਹੋਏ ਹਨ, ਤੁਸੀਂ ਵੀ ਜਾਓ ਅਤੇ ਕੋਈ ਬਚਨ ਲੈ ਆਓ ਉਹ ਜ਼ਿੰਮੀਂਦਾਰ ਕਹਿਣ ਲੱਗਿਆ ਮੈਂ ਤਾਂ ਨਹੀਂ ਜਾਂਦਾ ਕਿਉਂਕਿ ਮੈਂ ਸੁਣਿਆ ਹੈ ਕਿ ਸੰਤ ਸ਼ਰਾਪ ਦੇ ਦਿੰਦੇ ਹਨ ਉਸ ਦੀ ਘਰ ਵਾਲੀ ਉਸ ਨੂੰ ਕਹਿਣ ਲੱਗੀ, ਨਹੀਂ ਅਜਿਹਾ ਕੁਝ ਨਹੀਂ ਹੁੰਦਾ ਜੋ ਰੂਹਾਨੀ ਸੰਤ ਹੁੰਦੇ ਹਨ ਉਹ ਕਿਸੇ ਨੂੰ ਵੀ ਸ਼ਰਾਪ ਨਹੀਂ ਦਿੰਦੇ ਘਰਵਾਲੀ ਦੇ ਕਹਿਣ ‘ਤੇ ਜ਼ਿੰਮੀਂਦਾਰ ਜਿੱਥੇ ਸੰਤ ਜੀ ਆਏ ਹੋਏ ਸਨ, ਉੱਥੇ ਚਲਿਆ ਗਿਆ ਉਹ ਜ਼ਿੰਮੀਂਦਾਰ ਪਹਿਲਾਂ ਤੋਂ ਹੀ ਡਰਿਆ ਹੋਇਆ ਸੀ
ਜਿਵੇਂ ਹੀ ਉਹ ਸੰਤਾਂ ਕੋਲ ਗਿਆ, ਸੰਤ ਸਾਹਮਣੇ ਹੀ ਬੈਠੇ ਹੋਏ ਸਨ ਸੰਤਾਂ ਦੀ ਅਵਾਜ਼ ‘ਚ ਬੜੀ ਕਸ਼ਿਸ਼ ਹੁੰਦੀ ਹੈ ਸੰਤਾਂ ਨੇ ਉੱਚੀ ਅਵਾਜ਼ ਵਿੱਚ ਕਿਹਾ, ਆਓ ਜੀ, ਕਿਵੇਂ ਆਏ? ਸੰਤਾਂ ਨੇ ਜਦ ਇਹ ਉੱਚੀ ਅਵਾਜ਼ ‘ਚ ਕਿਹਾ ਤਾਂ ਜ਼ਿੰਮੀਂਦਾਰ ਦੀ ਕੰਬਣੀ ਛੁੱਟ ਗਈ ਉਸ ਨੇ ਸੋਚਿਆ ਕਿ ਸੰਤ ਕਿਸੇ ਹੋਰ ਨੂੰ ਕਹਿ ਰਹੇ ਹਨ ਉਹ ਇੱਧਰ-ਉੱਧਰ ਦੇਖਣ ਲੱਗਿਆ ਫਿਰ ਸੰਤਾਂ ਨੇ ਦੂਜੀ ਗੱਲ ਇਹ ਕਹਿ ਦਿੱਤੀ ਕਿ ਇੱਧਰ-ਉੱਧਰ ਕੀ ਦੇਖਦੇ ਹੋ? ਉਸ ਨੇ ਸੋਚਿਆ ਕਿ ਇਹ ਸੰਤ ਹੁਣ ਨਹੀਂ ਛੱਡਣਗੇ ਇਹ ਤਾਂ ਮੈਨੂੰ ਹੀ ਕਹਿ ਰਹੇ ਹਨ ਵਾਪਸ ਮੁੜ ਕੇ ਭੱਜਣ ਲੱਗਿਆ ਤਾਂ ਸੰਤਾਂ ਨੇ ਕਿਹਾ, ਚੱਲ ਪਏ? ਤਾਂ ਉਹ ਭੱਜ ਲਿਆ ਕਿ ਹੁਣ ਤਾਂ ਭੱਜ ਲਓ, ਹੁਣ ਨਹੀਂ ਬਚਾਂਗੇ
ਅਸਲ ਵਿੱਚ ਸੰਤ ਜੀ ਕਿਸੇ ਵਿਸ਼ੇ ਬਾਰੇ ਸੰਗਤ ਵਿੱਚ ਗੱਲ ਕਰ ਰਹੇ ਸਨ, ਪਰ ਉਸ ਜ਼ਿੰਮੀਂਦਾਰ ਭਾਈ ਨੇ ਸੋਚਿਆ ਕਿ ਸੰਤ ਜੀ ਮੈਨੂੰ ਹੀ ਕਹਿ ਰਹੇ ਹਨ ਜਦੋਂ ਜ਼ਿੰਮੀਂਦਾਰ ਘਰ ਆਇਆ ਤਾਂ ਘਰਵਾਲੀ ਕਹਿਣ ਲੱਗੀ ਕਿ ਸੰਤਾਂ ਦੇ ਬਚਨ ਲੈ ਆਏ? ਜ਼ਿੰਮੀਂਦਾਰ ਕਹਿਣ ਲੱਗਿਆ, ਹਾਂ ਮੈਂ ਬਚਨ ਲੈ ਆਇਆ ਹਾਂ ਘਰਵਾਲੀ ਕਹਿਣ ਲੱਗੀ, ਫਿਰ ਸਿਮਰਨ ਕਰਿਆ ਕਰੋ ਜ਼ਿੰਮੀਂਦਾਰ ਸਿੱਧਾ-ਸਾਦਾ ਜਾਟ ਸੀ, ਉਸ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ (ਸੰਤਾਂ ਦੇ ਉਪਰੋਕਤ ਤਿੰਨੇ ਬਚਨਾਂ ਨੂੰ ਰਟਣਾ ਸ਼ੁਰੂ ਕਰ ਦਿੱਤਾ) ਸੰਤਾਂ ਦੇ ਬਚਨਾਂ (ਆਓ ਜੀ, ਕਿਵੇਂ ਆਏ, ਇੱਧਰ-ਉੱਧਰ ਕੀ ਦੇਖ ਰਹੇ ਹੋ, ਚੱਲ ਪਏ) ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਸੋਚਿਆ ਕਿ ਸੰਤ ਨੇ ਜੋ ਬੋਲਿਆ ਹੈ, ਉਹ ਹੀ ਬਚਨ ਹਨ, ਉਹ ਉਸ ਦੀ ਭਗਤੀ ਕਰਨ ਲੱਗਿਆ
ਰਾਤ ਹੋ ਗਈ ਇੰਨੇ ‘ਚ ਕਿਤੋਂ ਚੋਰ ਆ ਰਹੇ ਸਨ ਉਸ ਜ਼ਿੰਮੀਂਦਾਰ ਦਾ ਘਰ ਪਿੰਡ ਦੇ ਬਾਹਰ-ਵਾਰ ਸੀ, ਚੋਰਾਂ ਨੇ ਸੋਚਿਆ ਕਿ ਇੱਥੋਂ ਚੰਗਾ ਮਾਲ ਮਿਲ ਜਾਵੇਗਾ, ਇੱਥੋਂ ਵੀ ਹੱਥ ਸਾਫ਼ ਕਰਦੇ ਜਾਈਏ ਇੱਕ ਚੋਰ ਕਹਿਣ ਲੱਗਿਆ ਆਪਣੇ ਸਾਥੀ ਨੂੰ ਕਿ ਪਹਿਲਾਂ ਤੂੰ ਅੰਦਰ ਜਾ, ਮੈਂ ਫਿਰ ਆਵਾਂਗਾ ਉਸ ਨੇ ਕੰਧ ‘ਤੇ ਹੱਥ ਰੱਖ ਕੇ ਜਿਵੇਂ ਹੀ ਅੰਦਰ ਛਾਲ ਲਾਈ ਉੱਧਰੋਂ ਜ਼ਿੰਮੀਂਦਾਰ ਦਾ ਉਹ ਪਹਿਲਾਂ ਬਚਨ ਜਿਸ ਦਾ ਉਹ ਜਾਪ ਕਰ ਰਿਹਾ ਸੀ, ਆਇਆ, ਆਓ ਜੀ, ਕਿਵੇਂ ਆਏ? ਚੋਰ ਨੇ ਸੋਚਿਆ ਸਾਨੂੰ ਇਹ ਜਾਟ ‘ਜੀ’ ਕਿਵੇਂ ਕਹਿ ਰਿਹਾ ਹੈ
ਇਹ ਤਾਂ ਹੋ ਨਹੀਂ ਸਕਦਾ ਕਿਸੇ ਹੋਰ ਨੂੰ ਕਹਿ ਰਿਹਾ ਹੋਵੇਗਾ ਚੋਰ ਨੇ ਇੱਧਰ-ਉੱਧਰ ਦੇਖਿਆ ਇੰਨੇ ਵਿੱਚ ਜ਼ਿੰਮੀਂਦਾਰ ਨੇ ਸੰਤਾਂ ਦਾ ਦੂਜਾ ਬਚਨ ਦੁਹਰਾਇਆ, ਇੱਧਰ-ਉੱਧਰ ਕੀ ਦੇਖਦੇ ਹੋ? ਚੋਰ ਨੇ ਸੋਚਿਆ ਇਹ ਜਾਟ ਬੜਾ ਚਲਾਕ ਹੈ, ਇਹ ਜ਼ਰੂਰ ਸਾਨੂੰ ਦਗਾ ਦੇਵੇਗਾ ਚੋਰ ਮੁੜ ਕੇ ਅਜੇ ਵਾਪਸ ਕੁੱਦਣ ਦੀ ਸੋਚ ਹੀ ਰਿਹਾ ਸੀ ਕਿ ਜ਼ਿੰਮੀਂਦਾਰ ਨੇ ਸੰਤਾਂ ਦਾ ਤੀਜਾ ਬਚਨ ਦੁਹਰਾਇਆ, ਚੱਲ ਪਏ? ਚੋਰ ਨੇ ਸੋਚਿਆ ਕਿ ਇਹ ਮਾਰੇਗਾ, ਛੱਡੇਗਾ ਨਹੀਂ ਅਤੇ ਭੱਜ ਗਿਆ
ਪੂਜਨੀਕ ਗੁਰੂ ਜੀ ਨੇ ਫਰਮਾਇਆ, ਤਾਂ ਭਾਈ! ਉਸ ਭੋਲ਼ੇ ਇਨਸਾਨ ਨੂੰ ਪਤਾ ਨਹੀਂ ਸੀ ਪਰ ਫਿਰ ਵੀ ਉਸ ਨੇ ਸੰਤਾਂ ਦੇ ਬਚਨਾਂ ਨੂੰ ਸੁਣਿਆ ਅਤੇ ਅਮਲ ਕੀਤਾ, ਉਸ ਦਾ ਘਰ ਲੁੱਟਣ ਤੋਂ ਬਚ ਗਿਆ ਇਸ ਤਰ੍ਹਾਂ ਸੰਤ ਜੋ ਵੀ ਬਚਨ ਕਰਦੇ ਹਨ ਇਨਸਾਨ ਉਨ੍ਹਾਂ?ਨੂੰ ਧਿਆਨ ਨਾਲ ਸੁਣੇ ਅਤੇ ਉਨ੍ਹਾਂ ‘ਤੇ ਅਮਲ ਕਰੇ ਤਾਂ ਪਤਾ ਨਹੀਂ ਕੀ ਕੁਝ ਹਾਸਲ ਹੋ ਸਕਦਾ ਹੈ ਸੰਤਾਂ ਦਾ ਹਰ ਕਰਮ ਇਨਸਾਨ ਦੀ ਭਲਾਈ ਲਈ ਹੀ ਹੁੰਦਾ ਹੈ, ਜੋ ਜੀਵਾਂ ਨੂੰ ਸਮਝਾਉਂਦੇ ਜਗਾਉਂਦੇ ਹਨ ਇਹ ਸਾਡੇ ‘ਤੇ ਨਿਰਭਰ ਹੈ ਕਿ ਅਸੀਂ ਕਿੰਨਾ ਲਾਭ ਉਠਾ ਸਕਦੇ ਹਾਂ ਬਿਨਾਂ ਕਿੰਤੂ-ਪ੍ਰਤੂੰ ਉਸ ਜ਼ਿੰਮੀਂਦਾਰ ਭਾਈ ਵਾਂਗ ਭੋਲ਼ੇ-ਭਾਲ਼ੇ ਜੀਵ, ਸੰਤਾਂ ਦੇ ਬਚਨਾਂ ਨੂੰ ਮੰਨਣ ਵਾਲੇ ਤਮਾਮ ਰਹਿਮਤਾਂ ਨੂੰ ਪਾ ਜਾਂਦੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.