Organic Farming ਗਊ-ਆਧਾਰਿਤ ਜੈਵਿਕ ਖੇਤੀ ਵੱਲ ਵਾਪਸ ਆ ਰਹੇ ਹਨ ਕਿਸਾਨ
ਪਿਛਲੇ ਕੁਝ ਦਹਾਕਿਆਂ ’ਚ ਖੇਤੀ ’ਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ
ਸ਼ੁਰੂਆਤ ’ਚ ਇਸ ਨਾਲ ਉਤਪਾਦਨ ’ਚ ਵਾਧਾ ਜ਼ਰੂਰ ਹੋਇਆ, ਪਰ ਲੰਬੇ ਸਮੇਂ ਤੱਕ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਨੇ ਖੇਤਾਂ ਦੀ ਕੁਦਰਤੀ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਮਿੱਟੀ ਦੀ ਸਿਹਤ ਵਿਗੜਨ ਲੱਗੀ, ਉਪਯੋਗੀ ਸੂਖਮ ਜੀਵ ਅਤੇ ਮਿੱਤਰ ਕੀੜੇ ਨਸ਼ਟ ਹੋਏ ਅਤੇ ਮਿੱਟੀ ਦਾ ਪੀਐੱਚ ਸੰਤੁਲਨ ਵੀ ਡਾਵਾਂਡੋਲ ਹੋ ਗਿਆ
ਇਸ ਦਾ ਸਿੱਧਾ ਅਸਰ ਫਸਲ ਦੀ ਗੁਣਵੱਤਾ, ਪੈਦਾਵਾਰ ਤੇ ਕਿਸਾਨਾਂ ਦੀ ਆਮਦਨ ’ਤੇ ਪਿਆ ਇਨ੍ਹਾਂ ਸਮੱਸਿਆਵਾਂ ਨਾਲ ਜੂਝਦੇ ਹੋਏ ਹੁਣ ਕਿਸਾਨ ਫਿਰ ਤੋਂ ਗਊ-ਅਧਾਰਿਤ ਜੈਵਿਕ ਖੇਤੀ ਵੱਲ ਵਾਪਸ ਆ ਰਹੇ ਹਨ, ਜਿਸ ਨੂੰ ਮਿੱਟੀ, ਵਾਤਾਵਰਨ ਅਤੇ ਮਨੁੱਖੀ ਸਿਹਤ ਤਿੰਨਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ
ਦੇਸੀ ਗਾਂ ਦੇ ਗੋਹੇ ਅਤੇ ਗਊ ਮੂਤਰ ਨਾਲ ਬਣੀ ਜੈਵਿਕ ਖਾਦ ਖੇਤਾਂ ’ਚ ਨਵੀਂ ਜਾਨ ਪਾ ਸਕਦੀ ਹੈ ਇਹ ਨਾ ਸਿਰਫ ਰਸਾਇਣਿਕ ਖਾਦਾਂ ਦਾ ਕਿਫਾਇਤੀ ਵਿਕਲਪ ਹੈ, ਸਗੋਂ ਮਿੱਟੀ ਨੂੰ ਫਿਰ ਜਿਉਂਦਾ ਕਰਨ ’ਚ ਵੀ ਸਹਾਇਕ ਹੈ
ਜੈਵਿਕ ਖਾਦ ਨਾਲ ਮਿੱਟੀ ’ਚ ਸੂਖਮ ਜੀਵ ਸਰਗਰਮ ਹੁੰਦੇ ਹਨ, ਪੋਸ਼ਕ ਤੱਤਾਂ ਦਾ ਅਵਸ਼ੋਸ਼ਣ ਵਧਦਾ ਹੈ ਅਤੇ ਫਸਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਨਤੀਜੇ ਵਜੋਂ ਫਸਲ ਦੀ ਸਿਹਤ ਸੁਧਰਦੀ ਹੈ ਅਤੇ ਉਤਪਾਦਨ ਸਥਿਰ ਅਤੇ ਬਿਹਤਰ ਹੁੰਦਾ ਹੈ
Table of Contents
ਘਨ ਜੀਵਾ ਅਮ੍ਰਿਤ ਕੀ ਹੈ?
ਘਨ ਜੀਵ ਅਮ੍ਰਿਤ ਠੋਸ ਜੈਵਿਕ ਖਾਦ ਹੈ, ਜਿਸ ਨੂੰ ਦੇਸੀ ਗਾਂ ਦੇ ਗੋਹੋ ਅਤੇ ਗਊ ਮੂਤਰ ਨਾਲ ਤਿਆਰ ਕੀਤਾ ਜਾਂਦਾ ਹੈ ਇਹ ਰਸਾਇਣਿਕ ਖਾਦਾਂ ਦੀ ਤੁਲਨਾ ’ਚ ਸਸਤੀ, ਸੁਰੱਖਿਅਤ ਅਤੇ ਟਿਕਾਊ ਮੰਨੀ ਜਾਂਦੀ ਹੈ ਘਨ ਜੀਵ ਅਮ੍ਰਿਤ ਮਿੱਟੀ ਦੇ ਕੁਦਰਤੀ ਗੁਣਾਂ ਨੂੰ ਵਾਪਸ ਲਿਆਉਣ ’ਚ ਮੱਦਦ ਕਰਦਾ ਹੈ
ਅਤੇ ਲੰਮੇ ਸਮੇਂ ਤੱਕ ਖੇਤੀ ਦੀ ਪੈਦਾਵਾਰ ਬਣਾਈ ਰੱਖਦਾ ਹੈ ਨਿਯਮਤ ਵਰਤੋਂ ਨਾਲ ਖੇਤੀ ਦੀ ਲਾਗਤ ਘਟਦੀ ਹੈ ਅਤੇ ਚੰਗੀ ਪੈਦਾਵਾਰ ਪ੍ਰਾਪਤ ਹੁੰਦੀ ਹੈ
ਘਨ ਜੀਵ ਅਮ੍ਰਿਤ ਬਣਾਉਣ ਦੀ ਸੌਖੀ ਵਿਧੀ:
- ਸਾਫ ਥਾਂ ’ਤੇ ਗੋਹਾ ਸੁੱਟੋ
- ਉਸ ’ਚ ਗੁੜ, ਵੇਸਣ ਅਤੇ ਰੁੱਖ ਦੇ ਹੇਠਾਂ ਦੀ ਮਿੱਟੀ ਚੰਗੀ ਤਰ੍ਹਾਂ ਮਿਲਾਓ
- ਹੁਣ ਗਊ ਮੂਤਰ ਪਾ ਕੇ ਮਿਸ਼ਰਣ ਨੂੰ ਆਟੇ ਵਾਂਗ ਗੁੰਨ੍ਹ ਲਓ
- ਮਿਸ਼ਰਣ ਨਾਲ ਛੋਟੀਆਂ-ਛੋਟੀਆਂ ਪਾਥੀਆਂ ਬਣਾਓ
- ਪਾਥੀਆਂ ਨੂੰ ਛਾਵੇਂ ਸੁਕਾਓ, ਤਾਂ ਕਿ ਲਾਭਕਾਰੀ ਜੀਵਾਣੂ ਸੁਰੱਖਿਅਤ ਰਹਿਣ
- ਪੂਰੀ ਤਰ੍ਹਾਂ ਸੁੱਕਣ ’ਤੇ ਘਨ ਜੀਵ ਅਮ੍ਰਿਤ ਤਿਆਰ ਹੋ ਜਾਂਦਾ ਹੈ, ਜਿਸ ਨੂੰ ਲਗਭਗ ਛੇ ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ
ਪਸ਼ੂ ਦੀ ਦੁੱਧ ਸਮਰੱਥਾ ਅਤੇ ਗਰਭ ਅਵਸਥਾ ਦੋਵੇਂ ਹੀ ਅਹਿਮ
ਪਸ਼ੂਪਾਲਣ ’ਚ ਸਮੇਂ ’ਤੇ ਗਰਭ ਧਾਰਨ ਕਰਵਾਉਣਾ ਪਸ਼ੂ ਦੀ ਉਤਪਾਦਕਤਾ ਅਤੇ ਸਿਹਤ ਲਈ ਬਹੁਤ ਮਹੱਤਵਪੂਰਨ ਹੈ ਆਮ ਤੌਰ ’ਤੇ ਸੂਣ ਤੋਂ 30 ਤੋਂ 60 ਦਿਨਾਂ ਬਾਅਦ ਪਸ਼ੂ ’ਚ ਗਰਮੀ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ ਅਜਿਹੇ ’ਚ 60 ਤੋਂ 80 ਦਿਨਾਂ ਦੇ ਅੰਦਰ ਗਰਭ ਧਾਰਨ ਕਰਵਾਉਣਾ ਸਭ ਤੋਂ ਲਾਹੇਵੰਦ ਮੰਨਿਆ ਜਾਂਦਾ ਹੈ
ਜੇਕਰ ਇਸ ਸਮੇਂ ਧਿਆਨ ਦਿੱਤਾ ਜਾਵੇ ਤਾਂ ਪਸ਼ੂ ਦੀ ਦੁੱਧ ਦੀ ਸਮਰੱਥਾ ਅਤੇ ਅਗਲੀ ਗਰਭ ਅਵਸਥਾ ਦੋਵੇਂ ਹੀ ਬਿਹਤਰ ਰਹਿੰਦੇ ਹਨ ਗਰਮੀ ਦੇ ਲੱਛਣਾਂ ਦੀ ਸਹੀ ਪਹਿਚਾਣ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਵਾਰ-ਵਾਰ ਅਡਿੰਗਣਾ, ਬੇਚੈਨੀ, ਦੁੱਧ ਉਤਪਾਦਨ ’ਚ ਹਲਕੀ ਕਮੀ ਅਤੇ ਪੂਛ ਨੂੰ ਵਾਰ-ਵਾਰ ਚੁੱਕਣਾ ਅਜਿਹੇ ਸੰਕੇਤ ਹਨ
ਜਿਸ ਤੋਂ ਪਤਾ ਲੱਗਦਾ ਹੈ ਕਿ ਪਸ਼ੂ ਹੀਟ ’ਚ ਹੈ ਇਨ੍ਹਾਂ ਲੱਛਣਾਂ ਦੇ ਲਗਭਗ 12 ਘੰਟਿਆਂ ਬਾਅਦ ਗਰਭ ਧਾਰਨ ਕਰਵਾਉਣਾ ਸਭ ਤੋਂ ਪ੍ਰਭਾਵਸ਼ਾਲੀ ਸਿੱਟਾ ਦਿੰਦਾ ਹੈ ਸਰਦੀਆਂ ’ਚ ਸੂਣ ਤੋਂ ਬਾਅਦ ਪਸ਼ੂ ਦਾ ਵਜ਼ਨ ਘਟਣ ਦੀ ਸਮੱਸਿਆਂ ਆਮ ਹੈ
ਜੇਕਰ ਬਾਡੀ ਕੰਡੀਸ਼ਨ ਸਕੋਰ (ਬੀਸੀਐੱਸ) 3 ਤੋਂ ਘਟ ਕੇ 2.5 ਤੱਕ ਆ ਜਾਵੇ, ਤਾਂ ਵੀ ਸਹੀ ਪੋਸ਼ਣ ਅਤੇ ਪ੍ਰਬੰਧਨ ਨਾਲ ਗਰਭ ਧਾਰਨ ਸੰਭਵ ਹੈ ਜੇਕਰ ਗਰਭ ਸਮੇਂ ’ਚ ਲੋੜੀਂਦੀ ਖੁਰਾਕ ਨਾ ਦਿੱਤੀ ਜਾਵੇ ਤਾਂ ਸੂਣ ਤੋਂ ਬਾਅਦ ਹੀਟ ਆਉਣ ’ਚ ਦੇਰੀ ਹੁੰਦੀ ਹੈ ਇਸ ਲਈ ਪੂਰੇ ਗਰਭਕਾਲ ’ਚ ਊਰਜਾ, ਪ੍ਰੋਟੀਨ ਅਤੇ ਖਣਿੱਜਾਂ ਨਾਲ ਭਰਪੂਰ ਖੁਰਾਕ ਦੇਣੀ ਜ਼ਰੂਰੀ ਹੈ
































































