Players Shah Satnam Ji Educational

ਮੈਦਾਨ ’ਚ ਦਿੱਸਿਆ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਅਦਾਰਿਆਂ ਦੀਆਂ ਖਿਡਾਰਨਾਂ ਦਾ ਅਤੀ ਸਲਾਹੁਣਯੋਗ ਜੋਸ਼

20ਵੀਂ ਏਸ਼ੀਆ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ  – ਜੂਨੀਅਰ ਰਿੰਕ ਹਾਕੀ ’ਚ ਜਿੱਤਿਆਂ ਸੋਨ ਅਤੇ ਜੂਨੀਅਰ ਇਨ-ਲਾਈਨ ਹਾਕੀ ’ਚ ਚਾਂਦੀ ਦਾ ਤਮਗਾ ਇੱਕ ਵਾਰ ਫਿਰ ਲਹਿਰਾਇਆ ਜਿੱਤ ਦਾ ਝੰਡਾ

ਦੱਖਣੀ ਕੋਰੀਆ ਵਿੱਚ ਪਿਛਲੇ ਦਿਨੀਂ ਹੋਈ 20ਵੀਂ ਏਸ਼ੀਆ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਚੈਂਪੀਅਨਸ਼ਿਪ ’ਚ ਦੇਸ਼ ਨੂੰ ਸੋਨੇ ਸਮੇਤ ਦੋ ਤਮਗੇ ਦਿਵਾਉਣ ’ਚ ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਅਦਾਰਿਆਂ ਦੀਆਂ ਖਿਡਾਰਨਾਂ ਦੀ ਅਹਿਮ ਭੂਮਿਕਾ ਰਹੀ

ਸ਼ਾਹ ਸਤਿਨਾਮ ਜੀ ਗਰਲਜ਼ ਵਿੱਦਿਅਕ ਅਦਾਰਿਆਂ ਦੀ ਸਪੋਰਟਸ ਡਾਇਰੈਕਟਰ ਰਿਸ਼ੂ ਇੰਸਾਂ ਅਤੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੱਸਿਆ ਕਿ ਅਦਾਰੇ ਦੀਆਂ 9 ਖਿਡਾਰਨਾਂ ਨੇ 20ਵੀਂ ਏਸ਼ੀਅਨ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਜੂਨੀਅਰ ਰਿੰਕ ਹਾਕੀ ਵਿੱਚ ਸਿਮਰਜੀਤ, ਆਂਚਲ ਕੰਬੋਜ ਅਤੇ ਅਮਨਦੀਪ ਨੇ ਸੋਨ ਤਮਗਾ ਜਿੱਤਿਆ, ਜਦੋਂ ਕਿ ਜੂਨੀਅਰ ਇਨ ਲਾਈਨ ਹਾਕੀ ਵਿੱਚ ਰਵਿੰਦਰ ਕੁਮਾਰ ਇੰਸਾਂ, ਪਿਤਾਂਸ਼ੀ, ਅਸ਼ਮੀਤ ਅਤੇ ਗਜ਼ਲਪ੍ਰੀਤ ਨੇ ਇਰਾਨ, ਚੀਨ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਨੂੰ ਹਰਾ ਕੇ ਚਾਂਦੀ ਦਾ ਤਮਗਾ ਜਿੱਤਿਆ ਅਤੇ ਅਸ਼ਮੀ ਤੇ ਸਤਵੀਰ ਨੇ ਸੀਨੀਅਰ ਵਰਗ ਵਿੱਚ ਹਿੱਸਾ ਲਿਆ। ਖਿਡਾਰਨਾਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਸੰਸਥਾ ਦਾ, ਸਗੋਂ ਪੂਰੇ ਸਰਸਾ ਜ਼ਿਲ੍ਹੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਏਸ਼ੀਆ ’ਚ ਇਸ ਜਿੱਤ ਦਾ ਸਿਹਰਾ ‘ਪਾਪਾ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਕਿਹਾ ਕਿ ਇਹ ਮੁਕਾਮ ‘ਪਾਪਾ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਪਵਿੱਤਰ ਅਸ਼ੀਰਵਾਦ ਸਹਿਤ ਮਾਰਗ-ਦਰਸ਼ਨ ਅਤੇ ਹਰਿਆਣਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੀ ਪ੍ਰਾਪਤ ਹੋਇਆ ਹੈ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਇਹਨਾਂ (ਸ਼ਾਹ ਸਤਿਨਾਮ ਜੀ) ਵਿੱਦਿਅਕ ਅਦਾਰਿਆਂ ਦੇ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਾਰੀਆਂ ਸਹੂਲਤਾਂ ਵਾਲੇ ਖੇਡ ਮੈਦਾਨ ਮੁਹੱਈਆ ਕਰਵਾਏ ਹਨ

Also Read:  ਬਾਲਕਨੀ ਨੂੰ ਈਕੋਫਰੈਂਡਲੀ ਅਤੇ ਸਟਾਈਲਿਸ਼ ਬਣਾਓ

ਪੂਜਨੀਕ ਗੁਰੂ ਜੀ ਵੱਲੋਂ ਦੱਸੀਆਂ ਖੇਡਾਂ ਪ੍ਰਤੀ ਆਧੁਨਿਕ ਤਕਨੀਕਾਂ ਉਨ੍ਹਾਂ ਵੱਲੋਂ ਖੇਡਾਂ ਪ੍ਰਤੀ ਦੱਸੇ ਗਏ ਟਿਪਸ ਅਤੇ ਧਿਆਨ ਵਿਧੀ (ਮੈਡੀਟੇਸ਼ਨ) ਨਾਲ ਇਨ੍ਹਾਂ ਖਿਡਾਰਨਾਂ ਦਾ ਮਨੋਬਲ ਵਧਾਇਆ ਹੈ ਅਤੇ ਪੂਜਨੀਕ ਗੁਰੂ ਜੀ ਦਾ ਹੀ ਇਹ ਅਸ਼ੀਰਵਾਦ ਹੈ ਕਿ ਸਰਸਾ ਵਰਗੇ ਪੇਂਡੂ ਖੇਤਰ ਦੀਆਂ ਇਨ੍ਹਾਂ ਖਿਡਾਰਨਾਂ ਨੇ ਰੋਲਰ ਸਕੇਟਿੰਗ ਹਾਕੀ ਅਤੇ ਇਨ-ਲਾਈਨ ਹਾਕੀ ਜਿਹੀਆਂ ਵਿਦੇਸ਼ੀ ਖੇਡਾਂ ਵਿੱਚ ਦੱਖਣੀ ਕੋਰੀਆ, ਚੀਨ ਆਦਿ ਇਨ੍ਹਾਂ ਖੇਡਾਂ ਪ੍ਰਤੀ ਉੱਘੇ ਦੇਸ਼ਾਂ ਦੀਆਂ ਖਿਡਾਰਨਾਂ ਨੂੰ ਹਰਾ ਕੇ ਆਪਣੇ ਦੇਸ਼ ਭਾਰਤ ਅਤੇ ਆਪਣੀਆਂ ਵਿੱਦਿਅਕ ਸੰਸਥਾਵਾਂ ਦਾ ਪੂਰੇ ਏਸ਼ੀਆਂ ਵਿੱਚ ਨਾਂਅ ਰੋਸ਼ਨ ਕੀਤਾ ਹੈ ਜੋ ਕਿ ਆਪਣੇ-ਆਪ ’ਚ ਬਹੁਤ ਹੀ ਮਾਣ ਵਾਲੀ ਗੱਲ ਹੈ

ਦੱਸ ਦੇਈਏ ਕਿ ਇਹ 20ਵੀਂ ਏਸ਼ੀਆ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ਪਿਛਲੇ ਦਿਨੀਂ ਭਾਵ 19 ਤੋਂ 30 ਜੁਲਾਈ 2025 ਨੂੰ ਦੱਖਣੀ ਕੋਰੀਆ ਵਿੱਚ ਸੰਪੰਨ ਹੋਈਆਂ ਹਨ ਜਿੱਥੇ ਕਿ ਭਾਰਤ, ਚੀਨ, ਦੱਖਣੀ ਕੋਰੀਆ, ਇਰਾਨ ਮੁਕਾਉ ਆਦਿ 22 ਦੇਸ਼ਾਂ ਨੇ ਭਾਗ ਲਿਆ ਸੀ

ਤਮਗੇ ਜੇਤੂਆਂ ਦਾ ਹੋਇਆ ਸ਼ਾਨਦਾਰ ਸਵਾਗਤ:

ਪੂਰੇ ਏਸ਼ੀਆ ’ਚੋਂ ਤਮਗੇ ਜਿੱਤ ਕੇ ਪਰਤੀਆਂ ਇਨ੍ਹਾਂ ਖਿਡਾਰਨਾਂ ਦਾ ਇੱਥੇ ਸਕੂਲ-ਕਾਲਜ ਵਿੱਚ ਪਹੁੰਚਣ ’ਤੇ ਇਨ੍ਹਾਂ ਸੰਸਥਾਵਾਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਜੀ ਆਇਆ ਕਹਿਕੇ ਹਾਰਦਿਕ ਸਵਾਗਤ ਕੀਤਾ ਗਿਆ

ਅਤੇ ਇਨ੍ਹਾਂ ਪ੍ਰਤਿਭਾਸ਼ਾਲੀ ਧੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ, ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ, ਕਾਲੇਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਤੇ ਸਪੋਰਟਸ ਡਾਇਰੈਕਟਰ ਰਿਸ਼ੂ ਇੰਸਾਂ ਅਤੇ ਇਨ੍ਹਾਂ ਅਦਾਰਿਆਂ ਦੇ ਸਮੁੱਚੇ ਸਟਾਫ ਮੈਂਬਰਾਂ ਵੱਲੋਂ ਤਿਲਕ ਲਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਇਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਇਨ੍ਹਾਂ ਹੋਣਹਾਰ ਜੇਤੂ ਖਿਡਾਰਨਾਂ ਨੂੰ ਬੈਂਡ ਦੀਆਂ ਸੁਰੀਲੀਆਂ ਧੁੰਨਾਂ ਤੇ ਤਾੜੀਆਂ ਦੀ ਗੜਗੜਾਹਟ ਨਾਲ ਸੰਸਥਾਂ ਦੀ ਮੁੱਖ ਸਟੇਜ ’ਤੇ ਲਿਜਾ ਕੇ ਸਕੂਲ-ਕਾਲਜ ਦੀਆਂ ਪ੍ਰਿੰਸੀਪਲਾਂ ਅਤੇ ਪਤਵੰਤਿਆਂ ਵੱਲੋਂ ਤੋਹਫੇ ਦੇ ਕੇ ਸਾਰੀਆਂ ਵਿਦਿਆਰਥਣਾਂ ਵਿਚਕਾਰ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਨਾਲ ਵਿਦਿਆਰਥਣਾਂ ਵੱਲੋਂ ਵੀ ਤਾੜੀਆਂ ਰਾਹੀਂ ਇਨ੍ਹਾਂ ਦਾ ਹੌਂਸਲਾ ਵਧਾਇਆ ਗਿਆ

Also Read:  ‘ਇਹ ਕਰਨਗੇ ਤੁਹਾਡੀ ਰੱਖਿਆ! ਇਹੀ ਤੁਹਾਡੇ ਵਾਰਿਸ ਹਨ’  -ਸਤਿਸੰਗੀਆਂ ਦੇ ਅਨੁਭਵ

ਟੀਮ ਇੰਡੀਆਂ ਵਿੱਚ ਸ਼ਾਮਲ ਸ਼ਾਹ ਸਤਿਨਾਮ ਜੀ ਗਰਲਜ਼ ਅਦਾਰਿਆਂ ਦੀਆਂ ਇਨ੍ਹਾਂ ਖਿਡਾਰਨਾਂ-ਸਿਮਰਨਜੀਤ ਆਂਚਲ ਕੰਬੋਜ, ਅਮਨਦੀਪ, ਰਵਿੰਦਰ ਕੁਮਾਰ ਇੰਸਾਂ, ਪਿਤਾਂਸ਼ੀ, ਅਸ਼ਮੀਤ, ਗਜਲਪ੍ਰੀਤ, ਅਸ਼ਮੀ ਤੇ ਸਤਵੀਰ (ਇਨ੍ਹਾਂ ਸਾਰੀਆਂ ਜੇਤੂ ਖਿਡਾਰਨਾਂ) ਸਮੇਤ ਇਨ੍ਹਾਂ ਵਿੱਦਿਅਕ ਸੰਸਥਾਵਾਂ ਨੇ ਇਸ ਜਿੱਤ ਪ੍ਰਤੀ ਆਪਣੇ ਐੱਮ.ਐੱਸ.ਜੀ. ‘ਪਾਪਾ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਆਭਾਰ ਵਿਅਕਤ ਕਰਦੇ ਹੋਏ ਉਨ੍ਹਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਉਨ੍ਹਾਂ ਵੱਲੋਂ ਦੱਸੀਆਂ ਖੇਡਾਂ ਸਬੰਧੀ ਅੰਤਰਰਾਸ਼ਟਰੀ ਤਕਨੀਕਾਂ ਤੇ ਦੱਸੇ ਟਿਪਸ ਦੇ ਨਾਲ-ਨਾਲ ਅਦਾਰਿਆਂ ਵਿੱਚ ਮੁਹੱਈਆਂ ਕਰਵਾਈਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਸਹਿਤ ਖੇਡ ਮੈਦਾਨਾਂ ਦੀ ਵੀ ਪ੍ਰਸ਼ੰਸਾ ਕੀਤੀ