Night Light

ਦਿਲ ਨੂੰ ਨਹੀਂ ਭਾਉਂਦੀ ਰਾਤ ਦੀ ਤੇਜ਼ ਰੌਸ਼ਨੀ Night Light:

ਅਧਿਐਨ ’ਚ ਖੁਲਾਸਾ:

  • ਰਾਤ ਦੀ ਤੇਜ਼ ਰੌਸ਼ਨੀ ਤੋਂ ਪ੍ਰਭਾਵਿਤ ਹੁੰਦਾ ਹੈ ਮਨੁੱਖੀ ਸਰੀਰ ਦਾ ਅੰਦਰੂਨੀ ਤੰਤਰ
  • ਵਧ ਜਾਂਦਾ ਹੈ ਦਿਲ ਦੀ ਬਿਮਾਰੀ ਦਾ ਖ਼ਤਰਾ

ਜੇਕਰ ਤੁਹਾਨੂੰ ਰਾਤ ਨੂੰ ਲਾਈਟ ਜਗਾ ਕੇ ਨੀਂਦ ਲੈਣ ਦੀ ਆਦਤ ਹੈ ਜਾਂ ਸੌਣ ਤੋਂ ਪਹਿਲਾਂ ਬਿਸਤਰ ’ਤੇ ਫੋਨ ਚਲਾਉਂਦੇ ਰਹਿਣ ਦੀ ਲਤ ਹੈ ਤਾਂ ਇਹ ਤੁਹਾਡੇ ਦਿਲ ਦੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਅਸਟਰੇਲੀਆ ਦੀ ਫਿਲੰਡਰਸ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਰਾਤ ਦੀ ਤੇਜ਼ ਰੌਸ਼ਨੀ ਇਨਸਾਨ ਦੇ ਦਿਲ ਦੇ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਇਹ ਸਰੀਰ ਦੇ ਅੰਦਰੂਨੀ ਤੰਤਰ ਨੂੰ ਵਿਗਾੜ ਦਿੰਦੀ ਹੈ,

ਜਿਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧ ਸਕਦਾ ਹੈ ਖੋਜਕਰਤਾਵਾਂ ਨੇ ਇਸ ਵਿਸ਼ੇ ’ਤੇ 89 ਹਜ਼ਾਰ ਲੋਕਾਂ ’ਤੇ 9 ਸਾਲ ਤੱਕ ਰਿਸਰਚ ਕੀਤਾ ਜਿਸ ਤੋਂ ਬਾਅਦ ਹੱਲ ਕੱਢਿਆ ਕਿ ਰਾਤ ਨੂੰ ਜ਼ਿਆਦਾ ਰੌਸ਼ਨੀ ’ਚ ਰਹਿਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 50 ਪ੍ਰਤੀਸ਼ਤ ਤੱਕ ਵਧ ਸਕਦਾ ਹੈ


ਫਿਲੰਡਰਸ ਯੂਨੀਵਰਸਿਟੀ ਦੇ ਵਿਗਿਆਨਕਾਂ ਦੁਆਰਾ ਅਧਿਐਨ ’ਚ ਸ਼ਾਮਲ ਲੋਕਾਂ ਦੇ ਗੁੱਟ ’ਤੇ ਸੈਂਸਰ ਲਗਾਏ ਗਏ ਸਨ, ਜਿਸ ਨਾਲ 1.3 ਕਰੋੜ ਘੰਟੇ ਦੀ ਰੌਸ਼ਨੀ ਦੇ ਸੰਪਰਕ ਦਾ ਡਾਟਾ ਮਿਲਿਆ ਰਿਸਰਚ ’ਚ ਸਾਹਮਣੇ ਆਇਆ ਕਿ ਰਾਤ ’ਚ ਰੌਸ਼ਨੀ ਦੇ ਸੰਪਰਕ ’ਚ ਆਉਣ ਨਾਲ ਹਾਰਟ ਅਟੈਕ ਦਾ ਖ਼ਤਰਾ 47 ਪ੍ਰਤੀਸ਼ਤ, ਕੋਰੋਨਰੀ ਆਰਟਰੀ ਡਿਸੀਜ ਦਾ 32 ਪ੍ਰਤੀਸ਼ਤ ਅਤੇ ਸਟਰੋਕ ਦਾ 28 ਪ੍ਰਤੀਸ਼ਤ ਤੱਕ ਵਧਿਆ ਹੈ ਰਿਸਰਚ ਦੱਸਦੀ ਹੈ

ਕਿ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ’ਚ ਰਾਤ ਦੀ ਰੌਸ਼ਨੀ ਦਿਲ ਦੀਆਂ ਬਿਮਾਰੀਆਂ ਦਾ ਇੱਕ ਆਜ਼ਾਦ ਅਤੇ ਵੱਡਾ ਰਿਸਕ ਫੈਕਟਰ ਹੈ ਰਿਸਰਚ ਦੇ ਲੀਡ ਆੱਥਰ ਡੈਨੀਅਲ ਵਿੰਡੇ੍ਰਡ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਐਨੇ ਵੱਡੇ ਪੱਧਰ ’ਤੇ ਇਹ ਸਾਬਤ ਹੋਇਆ ਹੈ ਕਿ ਰਾਤ ’ਚ ਰੌਸ਼ਨੀ ਦੇ ਸੰਪਰਕ ’ਚ ਆਉਣਾ ਦਿਲ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਹੈ ਜਦੋਂ ਸਰੀਰ ਦੀ ਸਕੇਰਡੀਅਨ ਕਲਾੱਕ ਵਾਰ-ਵਾਰ ਤੇਜ਼ ਰੌਸ਼ਨੀ ਨਾਲ ਡਿਸਟਰਬ ਹੁੰਦੀ ਹੈ, ਤਾਂ ਹਾਰਟ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ

Also Read:  ਸੱਚੀ ਸਿਕਸ਼ਾ ਅਤੇ ਸੱਚ ਕਹੂੰ ਨੇ ਕੱਢਿਆ ਬੰਪਰ ਲੱਕੀ ਡ੍ਰਾ, ਪਾਠਕਾਂ ਦੀ ਬੱਲੇ-ਬੱਲੇ

ਇਹੀ ਨਹੀਂ, ਇਸ ਰੌਸ਼ਨੀ ਨਾਲ ਔਰਤਾਂ ਅਤੇ ਨੌਜਵਾਨ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਫਿਲੰਡਰਸ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸੀਨੀਅਰ ਨੂੰ ਆੱਥਰ ਸੀਨ ਕੈਨ ਨੇ ਦੱਸਿਆ ਕਿ ਔਰਤਾਂ ਰੌਸ਼ਨੀ ਨਾਲ ਆਪਣੀ ਬਾੱਡੀ ਕਲਾੱਕ ਦੇ ਡਿਸਟਰਬ ਹੋਣ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ

ਅਜਿਹੇ ਜ਼ੋਖਮਾਂ ਤੋਂ ਬਚਣ ਲਈ ਕੀ ਕਰੀਏ

  • ਜਿੰਨਾ ਸੰਭਵ ਹੋ ਸਕਦੈ, ਰਾਤ ਨੂੰ ਕਮਰੇ ’ਚ ਹਨੇ੍ਹਰਾ ਰੱਖੋ ਅਤੇ ਸਿਧੀ ਰੌਸ਼ਨੀ ਨੂੰ ਰੋਕਣ ਲਈ ਕਾਲੇ ਪਰਦੇ, ਸਲੀਪ ਮਾਸਕ ਜਾਂ ਹੋਰ ਸਾਧਨਾਂ ਦੀ ਵਰਤੋਂ ਕਰੋ
  • ਦਿਨ ’ਚ ਬਾਹਰ ਨਿੱਕਲੋ ਦਿਨ ’ਚ ਤੁਹਾਨੂੰ ਜਿੰਨੀ ਜਿਆਦਾ ਧੁੱਪ ਮਿਲੇਗੀ, ਰਾਤ ਨੂੰ ਰੌਸ਼ਨੀ ਦੇ ਅਸਰ ਨੂੰ ਤੁਸੀਂ ਓਨਾ ਹੀ ਘੱਟ ਕਰ ਸਕੋਗੇ
  • ਸੌਣ ਤੋਂ ਘੱਟ ਤੋਂ ਘੱਟ ਦੋ ਘੰਟੇ ਪਹਿਲਾਂ ਸਕਰੀਨ (ਟੀਵੀ, ਸਮਾਰਟਫੋਨ, ਟੈਬਲੇਟ ਆਦਿ) ਬੰਦ ਕਰ ਦਿਓ
  • ਉਪਕਰਨਾਂ ’ਤੇ ਨਾਈਟ ਸ਼ਿਫਟ ਡਿਸਪਲੇ ਵਿਕਲਪਾਂ ਦਾ ਲਾਭ ਲਓ, ਅਤੇ ਜੇਕਰ ਤੁਸੀਂ ਨਵੇਂ ਉਪਕਰਨ ਖਰੀਦ ਰਹੇ ਹੋ, ਤਾਂ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਲਓ ਕਿ ਇਹ ਵਿਕਲਪ ਮੌਜ਼ੂਦ ਹਨ ਜਾਂ ਨਹੀਂ ਜੇਕਰ ਤੁਹਾਨੂੰ ਰਾਤ ਨੂੰ ਰੌਸ਼ਨੀ ਦੀ ਜ਼ਰੂਰਤ ਹੈ, ਤਾਂ ਲਾਲ ਬੱਤੀ ਵਾਲੇ ਬੱਲਬ ਇਸਤੇਮਾਲ ਕਰਨ ’ਤੇ ਵਿਚਾਰ ਕਰੋ
  • ਜੇਕਰ ਸੰਭਵ ਹੋਵੇ ਤਾਂ, ਨਿਯਮਤ ਗਤੀਵਿਧੀ ਅਤੇ ਆਰਾਮ ਦਾ ਪ੍ਰੋਗਰਾਮ ਬਣਾਈ ਰੱਖੋ, ਹਰ ਰੋਜ਼ ਇੱਕ ਹੀ ਸਮੇਂ ’ਤੇ ਸੌਂਵੋ ਅਤੇ ਜਾਗੋ