ਸੁਰੱਖਿਅਤ ਸਟੋਰ ਕਰੋ ਅਨਾਜ
Also Read :-
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
- ਡਾਈਟਿੰਗ ਦਾ ਅਰਥ ਹੈ ਸਹੀ ਭੋਜਨ
- ਸ਼ੁੱਧ ਸ਼ਾਕਾਹਾਰੀ ਬਾੱਡੀ-ਬਿਲਡਿੰਗ ਡਾਈਟ
- ਸਰਦੀਆਂ ’ਚ ਜ਼ਰੂਰ ਖਾਓ ਮੱਕੀ ਦਾ ਆਟਾ
Table of Contents
ਘਰੇਲੂ ਵਰਤੋਂ ਲਈ:
ਅਨਾਜ ਦਾ ਭੰਡਾਰ ਕਰਨ ਲਈ ਵੱਖ-ਵੱਖ ਸਮਰੱਥਾ ਵਾਲੇ ਢੋਲ ਮਿਲਦੇ ਹਨ ਘਰੇਲੂ ਵਰਤੋਂ ਲਈ ਪੰਜਾਬ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ 1.5, 3.5 ਜਾਂ ਸਾਢੇ 7 ਤੋਂ 15 ਕੁਇੰਟਲ ਦੇ ਢੋਲ ਲਏ ਜਾ ਸਕਦੇ ਹਨ ਹਵਾ ਰਹਿਤ ਢੋਲ ’ਚ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ, ਚੂਹੇ ਆਦਿ ਦਾਖਲ ਨਹੀਂ ਹੋ ਸਕਦੇ ਅਤੇ ਅਨਾਜ ਦੇ ਅੰਦਰ ਰਹੇ ਹੋਏ ਕੀੜਿਆਂ ਨੂੰ ਵਧਣ-ਫੁਲਣ ਲਈ ਯੋਗ ਵਾਤਾਵਰਨ ਨਹੀਂ ਮੁਹੱਈਆ ਹੁੰਦਾ ਇਹ ਸਸਤੇ ਪੈਂਦੇ ਹਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲਿਜਾ ਸਕਦੇ ਹਾਂ ਅਤੇ ਬਨਾਵਟ ’ਚ ਵੀ ਸਾਦੇ ਹੀ ਹੁੰਦੇ ਹਨ
ਅਨਾਜ ਸਟੋਰ ਕਰਨ ਲਈ ਹੇਠ ਲਿਖੀਆਂ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ ਹੈ:-
- ਢੋਲ ਚੰਗੀ ਤਰ੍ਹਾਂ ਸਾਫ ਕਰੋ ਤਾਂ ਕਿ ਉਨ੍ਹਾਂ ’ਚ ਪਹਿਲਾਂ ਸਟੋਰ ਕੀਤੇ ਅਨਾਜ ਦਾ ਬਚਿਆ ਹੋਇਆ ਅਨਾਜ ਨਾ ਹੋਵੇ ਢੱਕਣ ਨੂੰ ਚੰਗੀ ਤਰ੍ਹਾਂ ਕਸ ਲਓ
- ਅਨਾਜ ’ਚੋਂ ਸਾਰਾ ਕੂੜਾ ਕੱਢ ਕੇ ਚੰਗੀ ਤਰ੍ਹਾਂ ਸਾਫ ਕਰ ਲਓ ਟੁੱਟੇ-ਫੁੱਟੇ ਦਾਣੇ ਕੀੜਿਆਂ ਨੂੰ ਬੁਲਾਵਾ ਦਿੰਦੇ ਹਨ ਇਸ ਲਈ ਇਨ੍ਹਾਂ ਨੂੰ ਵੱਖ ਕਰ ਲੈਣਾ ਚਾਹੀਦਾ ਹੈ
- ਨਵੇਂ ਅਨਾਜ ਨੂੰ ਪੁਰਾਣੇ ਅਨਾਜ ’ਚ ਨਾ ਮਿਲਾਵਟ ਕਰੋ, ਹੋ ਸਕਦਾ ਹੈ ਉਸ ’ਚ ਕੀੜੇ ਲੱਗੇ ਹੋਏ ਹੋਣ
- ਬਿਮਾਰੀ ਲੱਗਿਆ ਹੋਇਆ ਜਾਂ ਨਮੀ ਵਾਲਾ ਅਨਾਜ ਕਦੇ ਵੀ ਸਟੋਰ ਨਾ ਕਰੋ ਅਨਾਜ ਨੂੰ ਚੰਗੀ ਤਰ੍ਹਾਂ ਧੁੱਪ ’ਚ ਸੁਕਾ ਲਓ ਫਿਰ ਠੰਢਾ ਕਰਕੇ ਸ਼ਾਮ ਨੂੰ ਢੋਲਾਂ ’ਚ ਪਾਓ ਅਨਾਜ ’ਚ 9% ਤੋਂ ਜ਼ਿਆਦਾ ਨਮੀ ਨਹੀਂ ਹੋਣੀ ਚਾਹੀਦੀ ਚੰਗਾ ਹੋਵੇ ਜੇਕਰ ਅਨਾਜ ਭਰਨ ਤੋਂ ਪਹਿਲਾਂ ਕੋਈ ਕੀਟਨਾਸ਼ਕ ਦਵਾਈ ਉਸ ਉਪਰ ਲਾਓ ਤਾਂਕਿ ਜੇਕਰ ਕੀੜੇ ਹੋਣ ਤਾਂ ਸ਼ੁਰੂ ’ਚ ਹੀ ਖਤਮ ਹੋ ਜਾਣ
- ਢੋਲ ਨੂੰ ਉਪਰ ਤੱਕ ਪੂਰਾ-ਪੂਰਾ ਭਰੋ
ਪਹਿਲੇ 30 ਦਿਨ ਬਿਲਕੁਲ ਨਾ ਖੋਲੋ੍ਹ ਅਤੇ ਫਿਰ ਹਰੇਕ 15 ਦਿਨਾਂ ਬਾਅਦ ਖੋਲ੍ਹਦੇ ਜਾਓ ਦਾਣੇ ਕੱਢਣ ਤੋਂ ਬਾਅਦ ਤੁਰੰਤ ਬੰਦ ਕਰ ਦਿਓ - ਕੁਦਰਤੀ ਤੌਰ ’ਤੇ ਕਣਕ ਸੁਰੱਖਿਅਤ ਰੱਖਣ ਲਈ ਨਿੰਮ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਨਿੰਮ ਦੇ ਹਰੇ ਪੱਤੇ ਛਾਂ ’ਚ ਸੁਕਾ ਕੇ, ਕਣਕ ਦੇ ਵਿਚਾਲੇ ਪਾ ਕੇ ਢੋਲ ਨੂੰ ਬੰਦ ਕਰ ਕੇ ਰੱਖ ਦਿਓ ਕੀੜਾ ਨਹੀਂ ਲੱਗੇਗਾ