Office Image

ਆਫਿਸ ’ਚ ਫਿੱਟ ਬਣੇ ਰਹੋ

ਫਿੱਟ ਰਹਿਣਾ ਤਾਂ ਸਭ ਨੂੰ ਚੰਗਾ ਲੱਗਦਾ ਹੈ ਭਾਵੇਂ ਗੱਲ ਆਫਿਸ ’ਚ ਰਹਿਣ ਦੀ ਹੋਵੇ, ਘਰੇ ਜਾਂ ਵਪਾਰ ’ਚ ਜੇਕਰ ਤੁਸੀਂ ਵਰਕਿੰਗ ਹੋ ਤਾਂ ਤੁਹਾਨੂੰ ਸਰੀਰ ਦੇ ਨਾਲ-ਨਾਲ ਦਿਮਾਗੀ ਤੌਰ ’ਤੇ ਵੀ ਫਿੱਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਨੌਕਰੀ ਕਰਦੇ ਹੋਏ ਕੁਝ ਅਜਿਹੇ ਕਮਿਟਮੈਂਟਸ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ’ਤੇ ਪੂਰਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਫਿੱਟ ਹੋਵੋਗੇ ਤਾਂ ਆਪਣੀ ਕਮਿਟਮੈਂਟਸ ਸਮੇਂ ’ਤੇ ਪੂਰੇ ਕਰ ਲਓਗੇ ਤਾਂ ਹੀ ਤੁਹਾਡੇ ਲਈ ਆਫਿਸ ਫਾਇਦੇਮੰਦ ਸਾਬਤ ਹੋਵੇਗਾ ਟੀਮ ਲੀਡਰ ਅਤੇ ਬੌਸ ਵੀ ਖੁਸ਼ ਰਹਿਣਗੇ।

ਉਂਝ ਤਾਂ ਇਹ ਸੱਚ ਹੈ ਕਿ ਆਫਿਸ ’ਚ ਕੰਮ ਕਰਦੇ ਹੋਏ ਸਮੇਂ ਦੀ ਕਮੀ ਹੁੰਦੀ ਹੈ ਅਤੇ ਤੁਸੀਂ ਖੁਦ ਨੂੰ ਫਿੱਟ ਰੱਖ ਸਕਣ ’ਚ ਅਸਮਰੱਥ ਮਹਿਸੂਸ ਕਰਦੇ ਹੋ, ਖਾਸ ਕਰਕੇ ਉਹ ਲੋਕ ਜੋ ਸ਼ਿਫਟ ਡਿਊਟੀ ’ਤੇ ਹਨ ਜਾਂ ਐੱਮਐੱਨਸੀ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਦੇ ਕੰਮ ਕਰਨ ਦਾ ਸਮਾਂ ਕੁਝ ਜ਼ਿਆਦਾ ਹੁੰਦਾ ਹੈ ਅਤੇ ਪ੍ਰਾਈਵੇਟ ਨੌਕਰੀ ’ਚ ਜਦੋਂ ਤੱਕ ਤੁਸੀਂ ਕੰਮ ’ਚ ਅੱਗੇ ਹੋ ਤਾਂ ਠੀਕ ਨਹੀਂ ਤਾਂ ਪ੍ਰਮੋਸ਼ਨ ਨਹੀਂ ਹੁੰਦੀ।

ਫਿਰ ਵੀ ਕੁਝ ਗੱਲਾਂ ’ਤੇ ਧਿਆਨ ਦੇ ਕੇ ਤੁਸੀਂ ਆਫਿਸ ’ਚ ਫਿੱਟ ਰਹਿ ਸਕਦੇ ਹੋ।

  • ਆਪਣੇ ਵਰਕ ਟੇਬਲ, ਕੰਮ ਕਰਨ ਵਾਲੇ ਮੇਜ਼ ਨੂੰ ਸਵੇਰੇ ਆਫਿਸ ਜਾ ਕੇ ਆਰਗੇਨਾਈਜ਼ ਕਰੋ ਆਪਣੀ ਮੇਜ਼ ਸਾਫ ਕਰੋ ਕੰਮ ਕਰਨ ਦਾ ਮਨ ਵੀ ਕਰੇਗਾ, ਕੰਮ ਰਫ਼ਤਾਰ ਨਾਲ ਹੋਵੇਗਾ।
  • ਜਦੋਂ ਵੀ ਟੀ ਬਰੇਕ ਮਿਲੇ ਜਾਂ ਲੰਚ ਬਰੇਕ ਤਾਂ ਪਹਿਲਾਂ 5 ਮਿੰਟ ਲੰਮੇ ਸਾਹ ਲਓ ਇਸ ਨਾਲ ਤੁਸੀਂ ਰਿਲੈਕਸ ਮਹਿਸੂਸ ਕਰੋਗੇ।
  • ਜੇਕਰ ਤੁਸੀਂ ਉੱਪਰ ਦੀ ਮੰਜ਼ਿਲ ’ਤੇ ਕੰਮ ਕਰਦੇ ਹੋ ਤਾਂ ਲਿਫਟ ਦੀ ਵਰਤੋਂ ਨਾ ਕਰਕੇ ਪੌੜੀ ਤੋਂ ਜਾਓ ਕੈਲਰੀਜ ਬਰਨ ਹੋਣਗੀਆਂ।
  • ਅੱਜ-ਕੱਲ੍ਹ ਜ਼ਿਆਦਾਤਰ ਵੱਡੇ ਆਫਿਸਾਂ ’ਚ ਇੰਡੋਰ ਗੇਮਾਂ ਦਾ ਪ੍ਰਬੰਧ ਹੁੰਦਾ ਹੈ ਜਿਵੇਂ ਟੇਬਲ ਟੈਨਿਸ, ਬਾਸਕਿਟਬਾਲ ਆਦਿ ਸਮਾਂ ਮਿਲਣ ’ਤੇ ਤੁਸੀਂ ਆਪਣੇ ਪਸੰਦ ਦੀ ਗੇਮ ਖੇਡ ਕੇ ਖੁਦ ਨੂੰ ਤਰੋ-ਤਾਜ਼ਾ ਰੱਖ ਸਕਦੇ ਹੋ ਉਸ ਨਾਲ ਵਜ਼ਨ ਵੀ ਕੰਟਰੋਲ ’ਚ ਰਹੇਗਾ।
  • ਲੰਮੇ ਸਮੇਂ ਤੱਕ ਕੁਰਸੀ ਮੇਜ਼ ’ਤੇ ਕੰਮ ਕਰ ਰਹੇ ਹੋ ਜਾਂ ਕੁਰਸੀ ’ਤੇ ਬੈਠੇ ਹੋਏ ਬਹੁਤ ਸਮਾਂ ਹੋ ਗਿਆ ਹੈ ਤਾਂ ਤੁਸੀਂ ਵਿੱਚ ਦੀ ਉੱਠ ਕੋ ਥੋੜ੍ਹੀ ਸਟ੍ਰੈਚਿੰਗ ਕਰ ਲਓ ਹੱਥਾਂ ਅਤੇ ਪੈਰਾਂ ਦੀ ਸਟ੍ਰੈਚਿੰਗ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ।
  • ਕਈ ਦਫਤਰਾਂ ’ਚ ਫਿੱਟ ਰਹਿਣ ਲਈ ਯੋਗਾ ਕਲਾਸ ਅਤੇ ਡਾਂਸ ਕਲਾਸ ਲਾਈਆਂ ਜਾਂਦੀਆਂ ਹਨ ਤੁਸੀਂ ਵੀ ਇਸਦਾ ਲਾਭ ਜ਼ਰੂਰ ਲਓ, ਯੋਗਾ ਅਤੇ ਡਾਂਸ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰੱਖਣਗੇ।
  • ਕੁਰਸੀ ’ਤੇ ਲਗਾਤਾਰ ਨਾ ਬੈਠੋ 40 ਮਿੰਟਾਂ ਬਾਅਦ ਉੱਠ ਕੇ ਥੋੜ੍ਹਾ ਟਹਿਲ ਲਓ ਕਦੇ ਵਾਸ਼ਰੂਮ ਚਲੇ ਜਾਓ ਤਾਂ ਕਦੇ ਪਾਣੀ ਲੈਣ।
  • ਕੰਪਿਊਟਰ ’ਤੇ ਕੰਮ ਕਰਦੇ ਸਮੇਂ ਹਰ ਅੱਧੇ ਘੰਟੇ ਬਾਅਦ ਆਪਣੀਆਂ ਅੱਖਾਂ ਝਮੱਕ ਲਓ ਤਾਂ ਕਿ ਅੱਖਾਂ ਦਾ ਤਣਾਅ ਘੱਟ ਹੋਵੇ।
  • ਭੁੱਖ ਲੱਗਣ ’ਤੇ ਚਾਹ-ਕੌਫੀ, ਸਨੈਕਸ ਦਾ ਸੇਵਨ ਕਰਕੇ ਆਪਣੀ ਭੁੱਖ ਨਾ ਮਾਰੋ ਉਸ ਸਮੇਂ ਘਰੋਂ ਲਿਆਂਦਾ ਖਾਣਾ ਹੀ ਖਾਓ।
  • ਪਿਆਸ ਲੱਗਣ ’ਤੇ ਪਾਣੀ ਹੀ ਪੀਓ ਕੋਲਡ ਡਰਿੰਕ ਨਾ ਲਓ ਕੋਲਡ ਡਰਿੰਕ ਤੁਹਾਨੂੰ ਐਕਸਟ੍ਰਾ ਕੈਲਰੀਜ਼ ਦੇਵੇਗਾ।
  • ਧੌਣ ਨੂੰ ਵੀ ਵਿਚ-ਵਿਚਾਲੇ ਸੱਜੇ-ਖੱਬੇ ਘੁਮਾਉਂਦੇ ਰਹੋ।
  • ਮੇਜ਼ ਅਤੇ ਕੁਰਸੀ ਦੀ ਉੱਚਾਈ ਦਾ ਲੇਵਲ ਧਿਆਨ ’ਚ ਰੱਖ ਕੇ ਕੰਮ ਕਰੋ, ਜੇਕਰ ਅਸੁਵਿਧਾ ਹੁੰਦੀ ਹੈ ਤਾਂ ਆਫਿਸ ’ਚ ਰਿਕਵੈਸਟ ਕਰਕੇ ਇਸ ਦਾ ਲੇਵਲ ਠੀਕ ਕਰਵਾਓ।
  • ਘਰੋਂ ਲੰਚ ਲੈ ਕੇ ਜਾਓ ਜੇਕਰ ਲਿਜਾਣਾ ਸੰਭਵ ਨਾ ਹੋਵੇ ਤਾਂ ਆਫਿਸ ਕੈਂਟੀਨ ਤੋਂ ਤਾਜ਼ਾ ਬਣਿਆ ਖਾਣਾ ਖਾਓ ਡੀਪ ਫਰਾਈ ਖਾਣ ਤੋਂ ਦੂਰੀ ਰੱਖੋ ਜਿਵੇਂ ਸਮੋਸਾ, ਛੋਲੇ ਭਟੂਰੇ, ਪਕੌੜੇ ਆਦਿ ਇਨ੍ਹਾਂ ਦੀ ਥਾਂ ਵੈਜੀਟੇਬਲ ਸੈਂਡਵਿਚ, ਉਪਮਾ, ਇਡਲੀ ਆਦਿ ਖਾ ਸਕਦੇ ਹੋ।
  • ਸ਼ਾਮ ਦੇ ਸਨੈਕਸ ਲਈ ਘਰੋਂ ਡਰਾਈ ਸਨੈਕਸ ਲੈ ਕੇ ਜਾਓ ਜਿਵੇਂ ਭੁੱਜੇ ਛੋਲੇ, ਮੁਰਮੁਰੇ, ਭੁੰਨਿ੍ਹਆ ਨਮਕੀਨ ਆਦਿ।
  • ਜੇਕਰ ਆਫਿਸ ’ਚ ਕਦੇ ਪਾਰਟੀ ਹੋਵੇ ਅਤੇ ਪਹਿਲਾਂ ਪਤਾ ਹੋਵੇ ਤਾਂ ਪਹਿਲਾਂ ਇੱਕ ਫਲ ਖਾ ਲਓ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!