Experiences of Satsangis

ਬੇਟਾ! ਇਹ ਸ਼ਬਦ ਬੋਲ!! -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਰਣਜੀਤ ਸਿੰਘ ਇੰਸਾਂ ਪੁੱਤਰ ਸੱਚਖੰਡ ਵਾਸੀ ਹਵਲਦਾਰ ਪ੍ਰੇਮੀ ਕੇਹਰ ਸਿੰਘ ਜੀ ਨਿਵਾਸੀ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:-

ਸੰਨ 1964 ਵਿੱਚ ਪਿੰਡ ਮਸੀਤਾਂ ਜ਼ਿਲ੍ਹਾ ਸਰਸਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੀ ਉਸ ਸਮੇਂ ਮੇਰੀ ਉਮਰ ਨੌਂ ਸਾਲ ਦੇ ਕਰੀਬ ਸੀ ਮੈਂ ਵੀ ਆਪਣੇ ਬਾਪੂ ਜੀ ਨਾਲ ਸਤਿਸੰਗ ’ਤੇ ਚਲਿਆ ਗਿਆ ਦੁਪਿਹਰ ਦਾ ਸਤਿਸੰਗ ਕਰਕੇ ਪੂਜਨੀਕ ਪਰਮ ਪਿਤਾ ਜੀ ਸ਼ਾਮ ਵੇਲੇ ਬਾਹਰ ਖੇਤਾਂ ਵਿੱਚ ਘੁੰਮਣ ਲਈ ਚਲੇ ਗਏ ਪੂਜਨੀਕ ਪਰਮਪਿਤਾ ਜੀ ਖੇਤਾਂ ਵਿੱਚ ਹੀ ਇੱਕ ਜਗ੍ਹਾਂ ’ਤੇ ਬਿਰਾਜਮਾਨ ਹੋ ਗਏ ਬਹੁਤ ਸਾਰੇ ਪ੍ਰੇਮੀ, ਸਾਧ-ਸੰਗਤ ਵੀ ਪੂਜਨੀਕ ਪਰਮ ਪਿਤਾ ਜੀ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਬੈਠ ਗਏ ਉੱਥੇ ਸ਼ਬਦ-ਬਾਣੀ ਸ਼ੁਰੂ ਹੋ ਗਈ ਇਸ ਦੌਰਾਨ ਪੂਜਨੀਕ ਪਰਮਪਿਤਾ ਜੀ ਨੇ ਮੇਰੇ ਬਾਪੂ ਜੀ ਨੂੰ ਪੁੱਛਿਆ,

‘‘ਕੇਹਰ ਸਿੰਘ! ਤੁਸੀਂ ਗੁਰ-ਚਰਚਾ (ਨਾਮ ਚਰਚਾ) ਕਰਦੇ ਹੋ?’’ ਮੇਰੇ ਬਾਪੂ ਜੀ ਨੇ ਕਿਹਾ ਕਿ ਮਹਾਰਾਜ ਜੀ, ਗੁਰ-ਚਰਚਾ (ਨਾਮ ਚਰਚਾ) ਤਾਂ ਕਰਨ ਲੱਗ ਪਏ ਹਾਂ ਮੈਂ ਗ੍ਰੰਥ ਪੜ੍ਹ ਲੈਂਦਾ ਹਾਂ ਕਿਉਂਕਿ ਸਾਡੇ ਕੋਲ ਸ਼ਬਦ ਬੋਲਣ ਵਾਲਾ ਕੋਈ ਕਵੀਰਾਜ ਨਹੀਂ ਹੈ ਫਿਰ ਮੇਰੇ ਬਾਪੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ  ਪਿਤਾ ਜੀ ਮੇਰਾ ਇਹ ਲੜਕਾ ਤਾਂ ਹਕਲਾ ਤੇ ਤੁਤਲਾ ਹੈ, ਪਰ ਡੂੰਗਰ ਰਾਮ ਦਾ ਲੜਕਾ ਠੀਕ ਹੈ ਪਰਮ ਪਿਤਾ ਜੀ ਨੇ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, ‘‘ਬੇਟਾ! ਕਿੰਨਾ ਪੜਿ੍ਹਆ ਹੈਂ?’’ ਮੈਂ ਕਿਹਾ ਜੀ ਚੌਥੀ ਵਿੱਚ ਪੜ੍ਹਦਾ ਹਾਂ ਪਰਮ ਪਿਤਾ ਜੀ ਨੇ ਪ੍ਰੇਮੀ ਹਜ਼ਾਰਾ ਲਾਲ ਤੋਂ ਸ਼ਬਦਾਂ ਵਾਲੀ ਕਾਪੀ ਲੈ ਕੇ ਮੈਨੂੰ ਦਿੱਤੀ ਅਤੇ ਫਿਰ ਮੈਨੂੰ ਸਤਿਗੁਰੂ ਜੀ ਨੇ ਆਪ ਹੀ ਇੱਕ ਸ਼ਬਦ ਕੱਢ ਕੇ ਦਿੱਤਾ ਅਤੇ ਫਰਮਾਇਆ ਕਿ ‘ਬੇਟਾ ਇਹ ਸ਼ਬਦ ਬੋਲ’ ਉਹ ਸ਼ਬਦ ਤਿੰਨ ਕੜੀਆਂ ਦਾ ਸੀ ਜਦੋਂ ਮੈਂ ਸ਼ਬਦ ਬੋਲਿਆ ਤਾਂ ਨਾ ਤਾਂ ਮੈਨੂੰ ਹੱਕ ਪਈ ਤੇ ਨਾ ਹੀ ਮੈਂ ਤੁਤਲਾ ਕੇ ਬੋਲਿਆ ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ਬਾਪੂ ਜੀ ਨੂੰ ਮੁਖਾਤਿਬ ਕਰਕੇ ਫ਼ਰਮਾਇਆ, ‘‘ਕੇਹਰ ਸਿੰਘ! ਇੱਕ ਕਵੀਰਾਜ ਤਾਂ ਬਣਾਤਾ! ਇਹ ਤਾਂ ਬਹੁਤ ਸਾਫ ਬੋਲਿਆ ਹੈ!’’

Also Read:  ਸ਼ਾਹ ਮਸਤਾਨਾ ਜੀ ਆਏ ਜਗਤ ਮੇਂ

ਫਿਰ ਰਾਤ ਨੂੰ ਸਤਿਸੰਗ ਹੋਇਆ ਸਤਿਸੰਗ ਦੌਰਾਨ ਪੂਜਨੀਕ ਪਰਮ ਪਿਤਾ ਜੀ ਨੇ ਪ੍ਰੇਮੀ ਕਰਮ ਸਿੰਘ ਸੈਕਟਰੀ (ਪ੍ਰੇਮੀ ਸੇਵਕ) ਨੂੰ ਕਿਹਾ ਕਿ ਕੇਹਰ ਸਿੰਘ ਦੇ ਲੜਕੇ ਤੋਂ ਸ਼ਬਦ ਬੁਲਵਾਓ ਮੈਂ ਫਿਰ ਬਿਨਾਂ ਕਿਸੇ ਰੁਕਾਵਟ ਦੇ ਸ਼ਬਦ ਬੋਲਿਆ ਪਰਮ ਪਿਤਾ ਜੀ ਨੇ ਖੁਸ਼ ਹੋ ਕੇ ਪੰਜ ਰੁਪਏ ਦਾ ਹਾਰ ਮੇਰੇ ਗਲ੍ਹ ਵਿੱਚ ਪਾਇਆ ਅਤੇ ਮੈਨੂੰ ਆਦੇਸ਼ ਦਿੱਤਾ ਕਿ ਗੁਰ-ਚਰਚਾ (ਨਾਮ-ਚਰਚਾ) ਵਿੱਚ ਸ਼ਬਦ ਬੋਲਿਆ ਕਰ ਮੈਨੂੰ ਸਾਫ ਤੇ ਸਪੱਸ਼ਟ ਬੋਲਦਾ ਵੇਖ ਕੇ ਮੇਰੇ (ਕਲਾਸ ਫੇਲੋ) ਜਮਾਤੀ ਅਤੇ ਪਿੰਡ ਦੇ ਲੋਕ ਵੀ ਹੈਰਾਨ ਹੋ ਗਏ ਸਕੂਲ ਦੇ ਜਮਾਤੀ ਮੈਨੂੰ ਤੁਤਲਾ ਤੇ ਹਕਲਾ ਕਹਿਕੇ ਹੀ ਚਿੜ੍ਹਾਉਂਦੇ ਰਹਿੰਦੇ ਸਨ ਮਾਲਕ ਸਤਿਗੁਰੂ ਦੀ ਰਹਿਮਤ ਨਾਲ ਉਹਨਾਂ ਦਾ ਮੂੰਹ ਵੀ ਬੰਦ ਹੋ ਗਿਆ ਪਿੰਡ ਦੇ ਲੋਕ ਮੇਰੇ ਬਾਪੂ ਜੀ ਨੂੰ ਕਹਿਣ ਲੱਗੇ ਕਿ ਤੇਰੇ ਲੜਕੇ ਨੂੰ ਸੱਚਾ ਸੌਦਾ ਵਾਲੇ ਬਾਬਾ ਨੇ ਠੀਕ ਕਰਤਾ ਤਾਂ

ਮੇਰੇ ਬਾਪੂ ਜੀ ਨੇ ਕਿਹਾ ਕਿ ਮੈਂ ਮਿਲਟਰੀ ਵਿੱਚੋਂ ਹਵਲਦਾਰ ਰਿਟਾਇਰ ਹੋਇਆ ਹਾਂ ਮੈਂ ਇਸਦਾ ਉੱਥੋਂ ਦੇ ਹਸਪਤਾਲਾਂ ਵਿੱਚ ਬਹੁਤ ਇਲਾਜ ਕਰਵਾਇਆ ਸੀ ਪਰ ਇਹ ਕਿਸੇ ਡਾਕਟਰ ਤੋਂ ਠੀਕ ਨਹੀਂ ਹੋਇਆ ਸੀ ਹੁਣ ਠੀਕ ਹੋਇਆ ਹੈ ਤਾਂ ਸੱਚਾ ਸੌਦਾ ਵਾਲੇ ਸੰਤਾਂ ਦੇ ਪਾਵਨ ਅਸ਼ੀਰਵਾਦ ਨਾਲ ਹੀ ਠੀਕ ਹੋਇਆ ਹੈ ਮੈਂ ਪੂਜਨੀਕ ਪਰਮ ਪਿਤਾ ਜੀ ਸੱਚੇ ਰਹਿਬਰ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਲੱਖ-ਲੱਖ ਵਾਰ ਸੱਜਦਾ ਕਰਦਾ ਹਾਂ ਕਿ ‘ਤੇਰਾ ਦੇਣ ਨਹੀਂ ਸਕਦੇ ਦਾਤਿਆ ਕਈ ਜਨਮਾਂ ਦੇ ਬਦਲੇ, ਜੇ ਆਪ ਨਾ ਮਿਲਦੇ ਜੀ, ਸਿੱਧੇ ਵਿੱਚ ਚੁਰਾਸੀ ਜਾਂਦੇ